
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾਲੀਆ ਖਰੀਦਦਾਰੀ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕ 2026 ’ਚ ਭਾਰਤੀ ਸ਼ੇਅਰਾਂ ’ਚ ਸ਼ੁੱਧ ਵਿਕਰੇਤਾ ਬਣੇ ਹੋਏ ਹਨ। ਉਨ੍ਹਾਂ ਨੇ ਹੁਣ ਤੱਕ ਲਗਭਗ 2.3 ਲੱਖ ਕਰੋੜ ਰੁਪਏ ਕੱਢੇ ਹਨ, ਜੋ ਪੂਰੇ 2025 ’ਚ ਹੋਈ 1.66 ਲੱਖ ਕਰੋੜ ਰੁਪਏ ਦੀ ਨਿਕਾਸੀ ਤੋਂ ਕਿਤੇ ਜ਼ਿਆਦਾ ਹੈ।

ਨਵੀਂ ਦਿੱਲੀ (ਏਜੰਸੀ) : ਕੰਪਨੀਆਂ ਦੇ ਤਿਮਾਹੀ ਨਤੀਜਿਆਂ ’ਚ ਸੁਧਾਰ, ਰੁਪਏ ’ਚ ਸਥਿਰਤਾ ਤੇ ਬਾਜ਼ਾਰ ਦੀਆਂ ਬਿਹਤਰ ਸੰਭਾਵਨਾਵਾਂ ਦੇ ਚੱਲਦਿਆਂ ਅਗਸਤ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ ਭਾਰਤੀ ਸ਼ੇਅਰਾਂ ’ਚ ਖਰੀਦਦਾਰੀ ਤੇਜ਼ ਕਰ ਦਿੱਤੀ ਹੈ। ਅਗਸਤ ’ਚ ਹੁਣ ਤੱਕ ਉਨ੍ਹਾਂ ਨੇ 23,544 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਜੁਲਾਈ ’ਚ ਐੱਫਪੀਆਈ ਵੱਲੋਂ ਸ਼ੇਅਰ ਬਾਜ਼ਾਰ ’ਚ ਪਾਏ ਗਏ 20,200 ਕਰੋੜ ਰੁਪਏ ਤੋਂ ਬਾਅਦ ਆਇਆ ਹੈ। ਇਹ ਲਗਾਤਾਰ ਚਾਰ ਮਹੀਨਿਆਂ ਤੱਕ ਭਾਰੀ ਵਿਕਰੀ ਤੋਂ ਬਾਅਦ ਵੱਡਾ ਬਦਲਾਅ ਹੈ ਅਤੇ ਭਾਰਤੀ ਸ਼ੇਅਰ ਬਾਜ਼ਾਰ ’ਚ ਮੁੜ ਭਰੋਸਾ ਵਧਣ ਦਾ ਸੰਕੇਤ ਦਿੰਦਾ ਹੈ।
ਐੱਫਪੀਆਈ ਨੇ ਜੂਨ ’ਚ 49,340 ਕਰੋੜ ਰੁਪਏ, ਮਈ ’ਚ 32,963 ਕਰੋੜ ਰੁਪਏ, ਅਪ੍ਰੈਲ ’ਚ 60,847 ਕਰੋੜ ਰੁਪਏ ਅਤੇ ਮਾਰਚ ’ਚ 1.17 ਲੱਖ ਕਰੋੜ ਰੁਪਏ ਦੀ ਭਾਰੀ ਨਿਕਾਸੀ ਕੀਤੀ ਸੀ। ਸੀਡੀਐੱਸਐੱਲ ਦੇ ਅੰਕੜਿਆਂ ਮੁਤਾਬਕ, ਇਸ ਵਿਕਰੀ ਦੇ ਦੌਰ ਤੋਂ ਪਹਿਲਾਂ ਐੱਫਪੀਆਈ ਨੇ ਫਰਵਰੀ ’ਚ 22,615 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲੀਆ ਖਰੀਦਦਾਰੀ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕ 2026 ’ਚ ਭਾਰਤੀ ਸ਼ੇਅਰਾਂ ’ਚ ਸ਼ੁੱਧ ਵਿਕਰੇਤਾ ਬਣੇ ਹੋਏ ਹਨ। ਉਨ੍ਹਾਂ ਨੇ ਹੁਣ ਤੱਕ ਲਗਭਗ 2.3 ਲੱਖ ਕਰੋੜ ਰੁਪਏ ਕੱਢੇ ਹਨ, ਜੋ ਪੂਰੇ 2025 ’ਚ ਹੋਈ 1.66 ਲੱਖ ਕਰੋੜ ਰੁਪਏ ਦੀ ਨਿਕਾਸੀ ਤੋਂ ਕਿਤੇ ਜ਼ਿਆਦਾ ਹੈ।
ਜਿਓਜੀਤ ਇਨਵੈਸਟਮੈਂਟਸ ਦੇ ਮੁੱਖ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ, "ਆਕਰਸ਼ਕ ਮੁੱਲਾਂਕਣ ਵਾਲੇ ਪ੍ਰਮੁੱਖ ਵੱਡੇ ਬੈਂਕਾਂ ਅਤੇ ਆਈਟੀ ਸ਼ੇਅਰਾਂ ਨੂੰ ਨਹੀਂ ਖਰੀਦ ਰਹੇ। ਇਸ ਦੀ ਬਜਾਏ ਉਹ ਉੱਚੇ ਮੁੱਲਾਂਕਣ ਦੇ ਬਾਵਜੂਦ ਚੋਣਵੇਂ ਮਿਡਕੈਪ ਸ਼ੇਅਰਾਂ ਨੂੰ ਖਰੀਦ ਰਹੇ ਹਨ। ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਡੈੱਟ ਮਾਰਕੀਟ (ਕਰਜ਼ ਬਾਜ਼ਾਰ) ’ਚ ਵੀ ਵਧੀ ਹੈ। ਸਮੀਖਿਆ ਅਧੀਨ ਮਿਆਦ ਦੌਰਾਨ ਉਨ੍ਹਾਂ ਨੇ ‘ਫੁੱਲੀ ਐਕਸੈਸਿਬਲ ਰੂਟ’ (ਐੱਫਏਆਰ) ਰਾਹੀਂ ਡੈੱਟ ’ਚ 852 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦਕਿ ਆਮ ਰੂਟ ਰਾਹੀਂ 995 ਕਰੋੜ ਰੁਪਏ ਕੱਢੇ।
ਆਉਣ ਵਾਲੇ ਹਫ਼ਤੇ ’ਚ ਨਿਵੇਸ਼ਕ ਬਾਜ਼ਾਰ ਦੀ ਅਗਲੀ ਦਿਸ਼ਾ ਲਈ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਅਤੇ ਅਮਰੀਕਾ-ਈਰਾਨ ਵਿਚਾਲੇ ਚੱਲ ਰਹੇ ਭੂ-ਰਾਜਨੀਤਿਕ ਤਣਾਅ ਨਾਲ ਜੁੜੀਆਂ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖਣਗੇ।
-ਪਵਿੱਤਰੋ ਮੁਖਰਜੀ, ਡਿਪਟੀ ਵਾਈਸ ਪ੍ਰੈਜ਼ੀਡੈਂਟ, ਬਜਾਜ ਬ੍ਰੋਕਿੰਗ