ਸ਼ੇਅਰ ਬਾਜ਼ਾਰ ਦੀ ਗਿਰਾਵਟ 'ਚ ਵੀ ਚਮਕੇ ਇਹ 5 ਸਟਾਕ, ਦਿੱਤਾ 75% ਤਕ ਦਾ ਬੰਪਰ ਰਿਟਰਨ; ਲਿਸਟ 'ਚ ₹3-4 ਵਾਲੇ ਸ਼ੇਅਰ ਵੀ ਸ਼ਾਮਲ ਐੱਨਐੱਸਈ ਨਿਫਟੀ 'ਚ 51.7 ਅੰਕ ਭਾਵ 0.22 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 23,346.40 'ਤੇ ਬੰਦ ਹੋਇਆ। ਪਰ 5 ਅਜਿਹੇ ਸ਼ੇਅਰ ਰਹੇ, ਜਿਨ੍ਹਾਂ ਨੇ ਨਿਵੇਸ਼ਕਾਂ ਨੂੰ 74.19 ਫ਼ੀਸਦੀ ਤੱਕ ਰਿਟਰਨ ਦਿੱਤਾ।
Publish Date: Sun, 20 Sep 2026 03:07 PM (IST)
Updated Date: Sun, 20 Sep 2026 03:11 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪਿਛਲਾ ਹਫ਼ਤਾ ਸ਼ੇਅਰ ਬਾਜ਼ਾਰ ਲਈ ਚੰਗਾ ਨਹੀਂ ਰਿਹਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 486.8 ਅੰਕ ਭਾਵ 0.65 ਫ਼ੀਸਦੀ ਟੁੱਟਿਆ ਅਤੇ ਆਖ਼ਰ 'ਚ 74,294.96 'ਤੇ ਬੰਦ ਹੋਇਆ। ਉੱਥੇ ਹੀ ਐੱਨਐੱਸਈ ਨਿਫਟੀ 'ਚ 51.7 ਅੰਕ ਭਾਵ 0.22 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 23,346.40 'ਤੇ ਬੰਦ ਹੋਇਆ। ਪਰ 5 ਅਜਿਹੇ ਸ਼ੇਅਰ ਰਹੇ, ਜਿਨ੍ਹਾਂ ਨੇ ਨਿਵੇਸ਼ਕਾਂ ਨੂੰ 74.19 ਫ਼ੀਸਦੀ ਤੱਕ ਰਿਟਰਨ ਦਿੱਤਾ।
ਕਵਿੰਟ ਡਿਜੀਟਲ ਕਵਿੰਟ ਡਿਜੀਟਲ ਦਾ ਸ਼ੇਅਰ ਪਿਛਲੇ ਹਫ਼ਤੇ ਟਾਪ 'ਤੇ ਰਿਹਾ, ਜਿਸ ਨੇ 74.19 ਫ਼ੀਸਦੀ ਰਿਟਰਨ ਦਿੱਤਾ। ਇਸ ਦਾ ਸ਼ੇਅਰ ਪਿਛਲੇ ਹਫ਼ਤੇ 39.95 ਰੁਪਏ ਤੋਂ ਵਧ ਕੇ 69.59 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਸ ਦਾ ਸ਼ੇਅਰ ਬੀਐੱਸਈ 'ਤੇ 10 ਫ਼ੀਸਦੀ ਦੀ ਤੇਜ਼ੀ ਨਾਲ 70.02 ਰੁਪਏ 'ਤੇ ਬੰਦ ਹੋਇਆ। ਇਸ ਭਾਅ 'ਤੇ ਕੰਪਨੀ ਦੀ ਮਾਰਕੀਟ ਕੈਪ 330.37 ਕਰੋੜ ਰੁਪਏ ਹੈ।
ਤਹਿਮਾਰ ਐਂਟਰਪ੍ਰਾਈਜ਼ਿਜ਼
ਤਹਿਮਾਰ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ ਪਿਛਲੇ ਹਫ਼ਤੇ 42.28 ਫ਼ੀਸਦੀ ਉਛਲਿਆ। ਕੰਪਨੀ ਦਾ ਸ਼ੇਅਰ ਪ੍ਰਾਈਸ 3.69 ਰੁਪਏ ਤੋਂ ਵਧ ਕੇ 5.25 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਸ ਦਾ ਸ਼ੇਅਰ ਬੀਐੱਸਈ 'ਤੇ 10 ਫ਼ੀਸਦੀ ਦੀ ਗਿਰਾਵਟ ਨਾਲ 5.25 ਰੁਪਏ 'ਤੇ ਬੰਦ ਹੋਇਆ। ਇਸ ਭਾਅ 'ਤੇ ਕੰਪਨੀ ਦੀ ਮਾਰਕੀਟ ਕੈਪ 81.79 ਕਰੋੜ ਰੁਪਏ ਹੈ।
ਪਟੇਲ ਏਅਰਟੈਂਪ ਪਟੇਲ ਏਅਰਟੈਂਪ ਦਾ ਸ਼ੇਅਰ ਪਿਛਲੇ ਹਫ਼ਤੇ 39.75 ਫ਼ੀਸਦੀ ਉੱਪਰ ਚੜ੍ਹਿਆ। ਕੰਪਨੀ ਦਾ ਸ਼ੇਅਰ 275 ਰੁਪਏ ਤੋਂ ਵਧ ਕੇ 384.30 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਸ ਦਾ ਸ਼ੇਅਰ ਬੀਐੱਸਈ 'ਤੇ 5 ਫ਼ੀਸਦੀ ਦੀ ਮਜ਼ਬੂਤੀ ਨਾਲ 384.30 ਰੁਪਏ 'ਤੇ ਬੰਦ ਹੋਇਆ। ਇਸ ਭਾਅ 'ਤੇ ਕੰਪਨੀ ਦੀ ਮਾਰਕੀਟ ਕੈਪ 210.22 ਕਰੋੜ ਰੁਪਏ ਹੈ।
ਬੋਸਟਨ ਕਾਮਰਸ ਬੋਸਟਨ ਕਾਮਰਸ ਦਾ ਸਟਾਕ ਪਿਛਲੇ ਹਫ਼ਤੇ 36.31 ਫ਼ੀਸਦੀ ਉੱਪਰ ਚੜ੍ਹਿਆ। ਹਫ਼ਤੇ ਦੌਰਾਨ ਇਸ ਕੰਪਨੀ ਦਾ ਸ਼ੇਅਰ 4.82 ਰੁਪਏ ਤੋਂ ਵਧ ਕੇ 6.57 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਹ ਸ਼ੇਅਰ ਬੀਐੱਸਈ 'ਤੇ 10 ਫ਼ੀਸਦੀ ਦੀ ਤੇਜ਼ੀ ਨਾਲ 6.57 ਰੁਪਏ 'ਤੇ ਬੰਦ ਹੋਇਆ। ਇਸ ਭਾਅ 'ਤੇ ਕੰਪਨੀ ਦੀ ਮਾਰਕੀਟ ਕੈਪ 4.60 ਕਰੋੜ ਰੁਪਏ ਹੈ।
ਸੀਐੱਸਐੱਮ ਟੈਕਨੋਲੋਜੀਜ਼ ਸੀਐੱਸਐੱਮ ਟੈਕਨੋਲੋਜੀਜ਼ ਦਾ ਸਟਾਕ ਪਿਛਲੇ ਹਫ਼ਤੇ 33.45 ਫ਼ੀਸਦੀ ਉੱਪਰ ਚੜ੍ਹਿਆ। ਹਫ਼ਤੇ ਦੌਰਾਨ ਇਸ ਕੰਪਨੀ ਦਾ ਸ਼ੇਅਰ 82.81 ਰੁਪਏ ਤੋਂ ਵਧ ਕੇ 110.51 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਇਹ ਸ਼ੇਅਰ ਬੀਐੱਸਈ 'ਤੇ 7.51 ਫ਼ੀਸਦੀ ਦੀ ਤੇਜ਼ੀ ਨਾਲ 110.51 ਰੁਪਏ 'ਤੇ ਬੰਦ ਹੋਇਆ। ਇਸ ਭਾਅ 'ਤੇ ਕੰਪਨੀ ਦੀ ਮਾਰਕੀਟ ਕੈਪ 569.44 ਕਰੋੜ ਰੁਪਏ ਹੈ।
ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ। ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।