- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜਟ ਤੋਂ ਪਹਿਲਾਂ ਦੀਆਂ ਬੈਠਕਾਂ ਪੂਰੀਆਂ ਹੋਣ ਤੋਂ ਬਾਅਦ ਵਿੱਤੀ ਸਾਲ 2027-28 ਦੇ ਬਜਟ ਅਨੁਮਾਨਾਂ ਨੂੰ ਆਰਜ਼ੀ ਤੌਰ ’ਤੇ ਅੰਤਿਮ ਰੂਪ ਦਿੱਤਾ ਜਾਵੇਗਾ।

ਨਵੀਂ ਦਿੱਲੀ (ਏਜੰਸੀ) : ਵਿੱਤ ਮੰਤਰਾਲਾ 2027-28 ਦੇ ਕੇਂਦਰੀ ਬਜਟ ਦੀਆਂ ਤਿਆਰੀਆਂ ਤਹਿਤ 12 ਅਕਤੂਬਰ ਤੋਂ ਇਕ ਮਹੀਨੇ ਤੱਕ ਬਜਟ ਤੋਂ ਪਹਿਲਾਂ ਦੀਆਂ ਬੈਠਕਾਂ ਸ਼ੁਰੂ ਕਰੇਗਾ। ਮੰਤਰਾਲੇ ਦੇ ਬਜਟ ਵਿਭਾਗ ਨੇ 23 ਸਤੰਬਰ ਨੂੰ ਜਾਰੀ ਇਕ ਨੋਟਿਸ ’ਚ ਕਿਹਾ, ‘ਗ੍ਰਾਂਟ ਅਤੇ ਵਿਨਿਯੋਗ ਦੇ ਸਬੰਧ ’ਚ ਵਿੱਤੀ ਸਾਲ 2026-27 ਦੇ ਸੋਧੇ ਅਨੁਮਾਨ ਅਤੇ 2027-28 ਦੇ ਬਜਟ ਅਨੁਮਾਨ ਨੂੰ ਅੰਤਿਮ ਰੂਪ ਦੇਣ ਲਈ ਬਜਟ ਤੋਂ ਪਹਿਲਾਂ ਦੀ ਚਰਚਾ 12 ਅਕਤੂਬਰ ਤੋਂ ਖ਼ਰਚ ਸਕੱਤਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਵੇਗੀ।’
ਬਜਟ ਤੋਂ ਪਹਿਲਾਂ ਦੀਆਂ ਬੈਠਕਾਂ ਪੂਰੀਆਂ ਹੋਣ ਤੋਂ ਬਾਅਦ ਵਿੱਤੀ ਸਾਲ 2027-28 ਦੇ ਬਜਟ ਅਨੁਮਾਨਾਂ ਨੂੰ ਆਰਜ਼ੀ ਤੌਰ ’ਤੇ ਅੰਤਿਮ ਰੂਪ ਦਿੱਤਾ ਜਾਵੇਗਾ। ਵਿੱਤੀ ਸਾਲ 2027-28 ਦਾ ਬਜਟ ਇਕ ਫ਼ਰਵਰੀ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਚੌਥਾ ਬਜਟ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲਗਾਤਾਰ ਦਸਵਾਂ ਬਜਟ ਹੋਵੇਗਾ। ਅਗਲੇ ਵਿੱਤੀ ਸਾਲ ਦੇ ਬਜਟ ’ਚ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਨਾਲ ਰੁਜ਼ਗਾਰ ਸਿਰਜਣ ਅਤੇ ਘਰੇਲੂ ਮੰਗ ਨੂੰ ਹੁਲਾਰਾ ਦੇਣ ਦੇ ਉਪਾਵਾਂ ’ਤੇ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ।