- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਸੱਚਾਈ ਇਸ ਤੋਂ ਵੱਖਰੀ ਹੈ। ਇਨਕਮ ਟੈਕਸ ਵਿਭਾਗ (Income Tax Department) ਦੇ ਨਿਯਮਾਂ ਮੁਤਾਬਕ ਕਈ ਅਜਿਹੀਆਂ ਸਥਿਤੀਆਂ ਹਨ, ਜਿੱਥੇ ਘੱਟ ਆਮਦਨ ਹੋਣ ਦੇ ਬਾਵਜੂਦ ਵੀ ITR ਫਾਈਲ ਕਰਨਾ ਲਾਜ਼ਮੀ ਹੋ ਜਾਂਦਾ ਹੈ। ਜੇਕਰ ਇਹਨਾਂ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਭਵਿੱਖ ਵਿੱਚ ਨੋਟਿਸ, ਪੈਨਲਟੀ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਵੀਂ ਦਿੱਲੀ: ਅਕਸਰ ਲੋਕ ਇਹ ਮੰਨ ਲੈਂਦੇ ਹਨ ਕਿ ਜੇਕਰ ਤੁਹਾਡੀ ਆਮਦਨ (Income) ਟੈਕਸ ਦੇ ਦਾਇਰੇ ਤੋਂ ਘੱਟ ਹੈ, ਤਾਂ ਉਨ੍ਹਾਂ ਨੂੰ Income Tax Return ਯਾਨੀ ITR ਭਰਨ ਦੀ ਲੋੜ ਨਹੀਂ ਹੈ। ਪਰ ਸੱਚਾਈ ਇਸ ਤੋਂ ਵੱਖਰੀ ਹੈ। ਇਨਕਮ ਟੈਕਸ ਵਿਭਾਗ (Income Tax Department) ਦੇ ਨਿਯਮਾਂ ਮੁਤਾਬਕ ਕਈ ਅਜਿਹੀਆਂ ਸਥਿਤੀਆਂ ਹਨ, ਜਿੱਥੇ ਘੱਟ ਆਮਦਨ ਹੋਣ ਦੇ ਬਾਵਜੂਦ ਵੀ ITR ਫਾਈਲ ਕਰਨਾ ਲਾਜ਼ਮੀ ਹੋ ਜਾਂਦਾ ਹੈ। ਜੇਕਰ ਇਹਨਾਂ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਭਵਿੱਖ ਵਿੱਚ ਨੋਟਿਸ, ਪੈਨਲਟੀ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਮਦਨ ਨਾ ਹੋਣ 'ਤੇ ਵੀ ਕਿਉਂ ਜ਼ਰੂਰੀ ਹੈ ITR?
ਆਈਟੀਆਰ ਸਿਰਫ਼ ਟੈਕਸ ਭਰਨ ਦਾ ਜ਼ਰੀਆ ਨਹੀਂ ਹੈ, ਬਲਕਿ ਇਹ ਤੁਹਾਡੀ ਆਮਦਨ ਦਾ ਇੱਕ ਅਧਿਕਾਰਤ ਰਿਕਾਰਡ ਹੁੰਦਾ ਹੈ। ਬੈਂਕ ਲੋਨ, ਵੀਜ਼ਾ ਅਤੇ ਫਾਈਨੈਂਸ਼ੀਅਲ ਪ੍ਰੋਫਾਈਲ ਲਈ ਵੀ ITR ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਜੇਕਰ TDS ਕੱਟਿਆ ਗਿਆ ਹੈ ਤਾਂ ਰਿਫੰਡ ਲੈਣ ਲਈ ਵੀ ਇਸ ਨੂੰ ਫਾਈਲ ਕਰਨਾ ਜ਼ਰੂਰੀ ਹੁੰਦਾ ਹੈ।
ਇਹ ਹਨ ਉਹ 7 ਵੱਡੇ ਕਾਰਨ, ਜਦੋਂ ITR ਫਾਈਲ ਕਰਨਾ ਜ਼ਰੂਰੀ ਹੈ:
ਬੈਂਕ ਖਾਤੇ ਵਿੱਚ ਵੱਡਾ ਲੈਣ-ਦੇਣ
ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ ਆਪਣੇ ਕਰੰਟ ਅਕਾਊਂਟ ਵਿੱਚ 1 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾਏ ਹਨ, ਤਾਂ ਤੁਹਾਨੂੰ ITR ਭਰਨਾ ਹੀ ਪਵੇਗਾ, ਚਾਹੇ ਤੁਹਾਡੀ ਆਮਦਨ ਘੱਟ ਹੀ ਕਿਉਂ ਨਾ ਹੋਵੇ।
ਵਿਦੇਸ਼ ਯਾਤਰਾ 'ਤੇ ਜ਼ਿਆਦਾ ਖਰਚ
ਜੇਕਰ ਤੁਸੀਂ ਸਾਲ ਭਰ ਵਿੱਚ 2 ਲੱਖ ਰੁਪਏ ਤੋਂ ਵੱਧ ਵਿਦੇਸ਼ੀ ਯਾਤਰਾ 'ਤੇ ਖਰਚ ਕੀਤੇ ਹਨ, ਤਾਂ ITR ਫਾਈਲ ਕਰਨਾ ਲਾਜ਼ਮੀ ਹੋ ਜਾਂਦਾ ਹੈ।
ਬਿਜਲੀ ਦਾ ਬਿੱਲ ਜ਼ਿਆਦਾ ਆਉਣਾ
ਜੇਕਰ ਤੁਹਾਡਾ ਸਾਲਾਨਾ ਬਿਜਲੀ ਦਾ ਬਿੱਲ 1 ਲੱਖ ਰੁਪਏ ਤੋਂ ਵੱਧ ਹੈ, ਤਾਂ ਵੀ ਤੁਹਾਨੂੰ ITR ਭਰਨਾ ਪਵੇਗਾ।
ਕਾਰੋਬਾਰ ਜਾਂ ਪੇਸ਼ੇ ਤੋਂ ਵੱਡੀ ਕਮਾਈ
ਜੇਕਰ ਕਿਸੇ ਦਾ ਬਿਜ਼ਨਸ ਟਰਨਓਵਰ 60 ਲੱਖ ਰੁਪਏ ਤੋਂ ਵੱਧ ਜਾਂ ਪ੍ਰੋਫੈਸ਼ਨਲ ਇਨਕਮ 10 ਲੱਖ ਰੁਪਏ ਤੋਂ ਵੱਧ ਹੈ, ਤਾਂ ITR ਜ਼ਰੂਰੀ ਹੈ, ਚਾਹੇ ਟੈਕਸ ਨਾ ਵੀ ਬਣਦਾ ਹੋਵੇ।
ਬੈਂਕ ਵਿੱਚ ਵੱਡੀ ਬੱਚਤ ਜਮ੍ਹਾਂ ਕਰਵਾਉਣਾ
ਜੇਕਰ ਤੁਸੀਂ ਇੱਕ ਸਾਲ ਵਿੱਚ ਸੇਵਿੰਗ ਅਕਾਊਂਟ ਵਿੱਚ 50 ਲੱਖ ਰੁਪਏ ਜਾਂ ਇਸ ਤੋਂ ਵੱਧ ਜਮ੍ਹਾਂ ਕੀਤੇ ਹਨ, ਤਾਂ ਵੀ ITR ਫਾਈਲ ਕਰਨਾ ਲਾਜ਼ਮੀ ਹੈ।
ਵਿਦੇਸ਼ੀ ਸੰਪਤੀ ਜਾਂ ਆਮਦਨ
ਜੇਕਰ ਤੁਹਾਡੇ ਕੋਲ ਵਿਦੇਸ਼ ਵਿੱਚ ਕੋਈ ਸੰਪਤੀ, ਬੈਂਕ ਖਾਤਾ ਜਾਂ ਵਿੱਤੀ ਹਿੱਤ ਹੈ, ਤਾਂ ਤੁਹਾਨੂੰ ਹਰ ਹਾਲ ਵਿੱਚ ITR ਭਰਨਾ ਪਵੇਗਾ, ਚਾਹੇ ਤੁਹਾਡੀ ਆਮਦਨ ਜ਼ੀਰੋ ਹੀ ਕਿਉਂ ਨਾ ਹੋਵੇ।
ਜ਼ਿਆਦਾ TDS ਕੱਟਿਆ ਜਾਣਾ
ਜੇਕਰ ਤੁਹਾਡੇ ਖਾਤੇ ਵਿੱਚੋਂ 25,000 ਰੁਪਏ ਜਾਂ ਇਸ ਤੋਂ ਵੱਧ TDS/TCS ਕੱਟ ਚੁੱਕਾ ਹੈ ਤਾਂ ITR ਫਾਈਲ ਕਰਨਾ ਜ਼ਰੂਰੀ ਹੈ, ਤਾਂ ਜੋ ਤੁਸੀਂ ਰਿਫੰਡ ਕਲੇਮ ਕਰ ਸਕੋ।
ITR ਨਾ ਭਰਨ 'ਤੇ ਕੀ ਹੋਵੇਗਾ?
ਜੇਕਰ ਤੁਸੀਂ ਇਹਨਾਂ ਸਥਿਤੀਆਂ ਵਿੱਚ ITR ਨਹੀਂ ਭਰਦੇ ਹੋ, ਤਾਂ:
ਇਨਕਮ ਟੈਕਸ ਵਿਭਾਗ ਦਾ ਨੋਟਿਸ ਆ ਸਕਦਾ ਹੈ
ਜੁਰਮਾਨਾ ਲੱਗ ਸਕਦਾ ਹੈ
ਰਿਫੰਡ ਅਟਕ ਸਕਦਾ ਹੈ
ਭਵਿੱਖ ਵਿੱਚ ਲੋਨ/ਵੀਜ਼ਾ ਲੈਣ ਵਿੱਚ ਦਿੱਕਤ ਆ ਸਕਦੀ ਹੈ।
ਅਜਿਹੀ ਸਥਿਤੀ ਵਿੱਚ ITR ਜ਼ਰੂਰ ਭਰੋ।