EPS Calculation: 20 ਸਾਲ ਦੀ ਨੌਕਰੀ ਤੋਂ ਬਾਅਦ ਕਿੰਨੀ ਮਿਲੇਗੀ ਪੈਨਸ਼ਨ? ਨਵੇਂ ਨਿਯਮਾਂ ਤਹਿਤ ਕੈਲਕੁਲੇਸ਼ਨ ਨਾਲ ਸਮਝੋ ਪੂਰਾ ਹਿਸਾਬ
ਲੰਬੇ ਸਮੇਂ ਤੱਕ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੇ ਮਨ 'ਚ ਅਕਸਰ ਇਹ ਸਵਾਲ ਰਹਿੰਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਕਿੰਨੀ ਪੈਨਸ਼ਨ ਮਿਲੇਗੀ। ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਜੇਕਰ ਕਿਸੇ ਮੁਲਾਜ਼ਮ ਨੇ 20 ਸਾਲ ਤਕ ਕੰਮ ਕੀਤਾ ਹੈ ਤਾਂ EPFO ਦੇ ਨਿਯਮਾਂ ਤਹਿਤ ਉਸ ਦੀ ਪੈਨਸ਼ਨ ਦੀ ਕੈਲਕੁਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇਗੀ।
Publish Date: Sun, 20 Sep 2026 02:01 PM (IST)
Updated Date: Sun, 20 Sep 2026 02:04 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਨੌਕਰੀਪੇਸ਼ਾ ਲੋਕਾਂ ਦੇ ਸੁਰੱਖਿਅਤ ਭਵਿੱਖ ਲਈ ਕਰਮਚਾਰੀ ਭਵਿੱਖ ਨਿਧੀ (EPF) ਤੇ ਮੁਲਾਜ਼ਮ ਪੈਨਸ਼ਨ ਯੋਜਨਾ (EPS) ਨੂੰ ਸਭ ਤੋਂ ਅਹਿਮ ਨਿਵੇਸ਼ ਮੰਨਿਆ ਜਾਂਦਾ ਹੈ। ਨਿਯਮਾਂ ਅਨੁਸਾਰ, ਤੁਹਾਡੀ ਬੇਸਿਕ ਤਨਖਾਹ ਦਾ 12% ਹਿੱਸਾ PF ਖਾਤੇ 'ਚ ਜਮ੍ਹਾਂ ਹੁੰਦਾ ਹੈ ਅਤੇ ਇੰਨਾ ਹੀ ਯੋਗਦਾਨ ਤੁਹਾਡੀ ਕੰਪਨੀ (Employer) ਵੀ ਕਰਦੀ ਹੈ। ਹਾਲਾਂਕਿ, ਕੰਪਨੀ ਦੇ 12% ਯੋਗਦਾਨ 'ਚੋਂ 8.33% ਹਿੱਸਾ ਸਿੱਧਾ ਤੁਹਾਡੇ ਪੈਨਸ਼ਨ ਫੰਡ (EPS) 'ਚ ਚਲਾ ਜਾਂਦਾ ਹੈ, ਜਦਕਿ ਬਾਕੀ ਬਚਿਆ ਹਿੱਸਾ EPF 'ਚ ਜੁੜਦਾ ਹੈ।
ਲੰਬੇ ਸਮੇਂ ਤੱਕ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੇ ਮਨ 'ਚ ਅਕਸਰ ਇਹ ਸਵਾਲ ਰਹਿੰਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਕਿੰਨੀ ਪੈਨਸ਼ਨ ਮਿਲੇਗੀ। ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਜੇਕਰ ਕਿਸੇ ਮੁਲਾਜ਼ਮ ਨੇ 20 ਸਾਲ ਤਕ ਕੰਮ ਕੀਤਾ ਹੈ ਤਾਂ EPFO ਦੇ ਨਿਯਮਾਂ ਤਹਿਤ ਉਸ ਦੀ ਪੈਨਸ਼ਨ ਦੀ ਕੈਲਕੁਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇਗੀ।
ਕੀ ਹੈ 20 ਸਾਲ ਦੀ ਸਰਵਿਸ 'ਤੇ '2 ਸਾਲ ਦੇ ਬੋਨਸ' ਦਾ ਨਿਯਮ?
EPS 1995 ਦੇ ਨਿਯਮਾਂ ਅਨੁਸਾਰ, ਪੈਨਸ਼ਨ ਦੇ ਹੱਕਦਾਰ ਬਣਨ ਲਈ ਕਿਸੇ ਵੀ ਕਰਮਚਾਰੀ ਲਈ ਘੱਟੋ-ਘੱਟ 10 ਸਾਲ ਦੀ 'ਪੈਨਸ਼ਨ ਯੋਗ ਸੇਵਾ' (Pensionable Service) ਪੂਰੀ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, EPFO ਦਾ ਇੱਕ ਖਾਸ ਨਿਯਮ ਇਹ ਵੀ ਹੈ ਕਿ ਜੇਕਰ ਕੋਈ ਕਰਮਚਾਰੀ 20 ਸਾਲ ਜਾਂ ਇਸ ਤੋਂ ਵੱਧ ਦੀ ਸਰਵਿਸ ਪੂਰੀ ਕਰ ਲੈਂਦਾ ਹੈ ਤਾਂ ਉਸ ਦੀ ਕੁੱਲ ਸਰਵਿਸ 'ਚ 2 ਸਾਲ ਦਾ ਵਾਧੂ ਵੇਟੇਜ (Bonus) ਜੋੜ ਦਿੱਤਾ ਜਾਂਦਾ ਹੈ।
ਕੈਲਕੁਲੇਸ਼ਨ 'ਤੇ ਪਾਓ ਇਕ ਝਾਤ
EPFO ਅਨੁਸਾਰ EPS ਪੈਨਸ਼ਨ ਦਾ ਫਾਰਮੂਲਾ ਹੈ-
ਮਾਸਿਕ ਪੈਨਸ਼ਨ = (ਪੈਨਸ਼ਨ ਯੋਗ ਤਨਖਾਹ × ਪੈਨਸ਼ਨ ਯੋਗ ਸੇਵਾ) ÷ 70
* ਪੈਨਸ਼ਨ ਯੋਗ ਤਨਖਾਹ (Pensionable Salary): ਆਖਰੀ 60 ਮਹੀਨਿਆਂ ਦੀ ਔਸਤ ਤਨਖਾਹ ਦੇ ਆਧਾਰ 'ਤੇ।
* ਪੈਨਸ਼ਨ ਯੋਗ ਸੇਵਾ (Pensionable Service): EPS 'ਚ ਯੋਗਦਾਨ ਵਾਲੇ ਕੁੱਲ ਸਾਲਾਂ ਦੀ ਗਿਣਤੀ।
20 ਸਾਲ ਦੀ ਨੌਕਰੀ 'ਤੇ ਕਿੰਨੀ ਮਿਲੇਗੀ ਪੈਨਸ਼ਨ?
ਮੰਨ ਲਓ ਕਿਸੇ ਮੁਲਾਜ਼ਮ ਦੀ ਪੈਨਸ਼ਨ ਯੋਗ ਤਨਖਾਹ 25,000 ਰੁਪਏ ਹੈ ਤੇ ਉਸ ਨੇ 20 ਸਾਲ ਨੌਕਰੀ ਕੀਤੀ ਹੈ।
ਕੁੱਲ ਨੌਕਰੀ: 20 ਸਾਲ
ਬੋਨਸ ਸੇਵਾ (Bonus Years): 2 ਸਾਲ (20 ਸਾਲ ਪੂਰੇ ਕਰਨ ਦਾ ਵੇਟੇਜ)
ਪੈਨਸ਼ਨ ਯੋਗ ਸੇਵਾ (Total Pensionable Service): 20 + 2 = 22 ਸਾਲ
ਵੱਧ ਤੋਂ ਵੱਧ ਤਨਖਾਹ ਸੀਮਾ (Salary Ceiling): ₹25,000
ਹੁਣ ਫਾਰਮੂਲੇ 'ਚ ਇਹ ਮੁੱਲ ਰੱਖਣ 'ਤੇ:
* ਪੈਨਸ਼ਨ = (15,000 × 22) / 70
* ਪੈਨਸ਼ਨ = 5,50,000 / 70
* ਪੈਨਸ਼ਨ = ₹7,857.15
ਭਾਵ, ਜੇਕਰ ਤੁਸੀਂ ਆਪਣੇ ਕਰੀਅਰ 'ਚ ਕੁੱਲ 20 ਸਾਲ ਤਕ EPF ਖਾਤੇ 'ਚ ਯੋਗਦਾਨ ਦਿੱਤਾ ਹੈ ਤਾਂ 58 ਸਾਲ ਦੀ ਉਮਰ 'ਚ ਰਿਟਾਇਰ ਹੋਣ 'ਤੇ ਤੁਹਾਨੂੰ ਹਰ ਮਹੀਨੇ ਲਗਪਗ ₹7,857.15 ਦੀ ਉਮਰ ਭਰ ਗਾਰੰਟੀਸ਼ੁਦਾ ਪੈਨਸ਼ਨ ਮਿਲੇਗੀ।
ਨੋਟ: ਉਪਰੋਕਤ ਕੈਲਕੁਲੇਸ਼ਨ ਦਿੱਤੇ ਗਏ ਉਦਾਹਰਨ ਤੇ ਲੇਖ 'ਚ ਦੱਸੇ ਨਿਯਮਾਂ ਦੇ ਆਧਾਰ 'ਤੇ ਹੈ। ਅਸਲ EPS ਪੈਨਸ਼ਨ ਤੁਹਾਡੀ ਪੈਨਸ਼ਨ ਯੋਗ ਸੇਵਾ, ਪੈਨਸ਼ਨ ਯੋਗ ਤਨਖਾਹ ਤੇ ਲਾਗੂ EPFO ਨਿਯਮਾਂ ਦੇ ਆਧਾਰ 'ਤੇ ਵੱਖਰੀ ਹੋ ਸਕਦੀ ਹੈ।