- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
EPFO ਖਾਤੇ 'ਚ ਜਮ੍ਹਾਂ ਪੈਸਿਆਂ 'ਤੇ ਸਰਕਾਰ ਸਾਲਾਨਾ ਆਧਾਰ 'ਤੇ ਵਿਆਜ ਦਿੰਦੀ ਹੈ। ਹਰ ਸਾਲ ਵਿਆਜ ਦਰ ਵੱਖ-ਵੱਖ ਹੋ ਸਕਦੀ ਹੈ। ਵਿੱਤੀ ਸਾਲ 2025-26 ਲਈ ਸਰਕਾਰ ਨੇ ਮੁਲਾਜ਼ਮਾਂ ਦੇ ਈਪੀਐੱਫ ਖਾਤਿਆਂ 'ਚ 8.25% ਦੀ ਦਰ ਨਾਲ ਵਿਆਜ ਜਮ੍ਹਾਂ ਕੀਤਾ ਸੀ। ਜੇਕਰ ਮੰਨ ਲਿਆ ਜਾਵੇ ਕਿ ਆਉਣ ਵਾਲੇ 20 ਸਾਲਾਂ ਤੱਕ ਵੀ ਇਹੀ ਵਿਆਜ ਦਰ ਰਹਿੰਦੀ ਹੈ ਤਾਂ ਰਿਟਾਇਰਮੈਂਟ ਤੋਂ ਬਾਅਦ 50 ਲੱਖ ਰੁਪਏ ਦਾ ਫੰਡ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : EPFO SWP Calculation: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪੀਐੱਫ ਕਢਵਾਉਣ ਨੂੰ ਲੈ ਕੇ ਕਈ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਨਾਲ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਵੱਡਾ ਫਾਇਦਾ ਹੋਵੇਗਾ। ਦਰਅਸਲ, EPFO ਨੇ 'ਸਿਸਟਮੈਟਿਕ ਵਿਡਰਾਲ ਪਲਾਨ' (Systematic Withdrawal Plan) ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਵੀਂ ਵਿਵਸਥਾ ਤਹਿਤ ਕਰਮਚਾਰੀ ਰਿਟਾਇਰਮੈਂਟ ਤੋਂ ਬਾਅਦ ਪੀਐੱਫ ਦਾ ਪੂਰਾ ਪੈਸਾ ਇਕੱਠਾ ਕਢਵਾਉਣ ਦੀ ਬਜਾਏ ਹਰ ਮਹੀਨੇ ਕਿਸ਼ਤਾਂ (ਪੈਨਸ਼ਨ ਵਾਂਗ) 'ਚ ਕਢਵਾ ਸਕਦੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੀਐੱਫ ਖਾਤੇ 'ਚ ਬਚੇ ਹੋਏ ਪੈਸੇ 'ਤੇ ਵਿਆਜ ਮਿਲਦਾ ਰਹੇਗਾ।
ਸਮਾਂ-ਮਿਆਦ | ਸ਼ੁਰੂਆਤੀ ਰਕਮ | ਕਢਵਾਈ ਗਈ ਰਕਮ | ਬਚੀ ਰਕਮ | ਵਿਆਜ | ਕੁੱਲ ਕਢਵਾਈ ਗਈ ਰਕਮ | ਕੁੱਲ ਬੈਲੈਂਸ |
|---|---|---|---|---|---|---|
ਪਹਿਲਾ ਮਹੀਨਾ | 50,00,000 ਰੁਪਏ | 30 ਹਜ਼ਾਰ ਰੁਪਏ | 49,70,000 ਰੁਪਏ | 34,169 ਰੁਪਏ | 30,000 ਰੁਪਏ | 50,04,169 ਰੁਪਏ |
ਦੂਜਾ ਮਹੀਨਾ | 50,04,169 ਰੁਪਏ | 30 ਹਜ਼ਾਰ ਰੁਪਏ | 49,74,169 ਰੁਪਏ | 34,197 ਰੁਪਏ | 60,000 ਰੁਪਏ | 50,08,366 ਰੁਪਏ |
1 ਸਾਲ (12ਵਾਂ ਮਹੀਨਾ) | 50,47,466 ਰੁਪਏ | 30 ਹਜ਼ਾਰ ਰੁਪਏ | 50,17,466 ਰੁਪਏ | 34,495 ਰੁਪਏ | 3.6 ਲੱਖ ਰੁਪਏ | 50,51,961 ਰੁਪਏ |
5 ਸਾਲ | 53,02,066 ਰੁਪਏ | 30 ਹਜ਼ਾਰ ਰੁਪਏ | 52,72,066 ਰੁਪਏ | 36,245 ਰੁਪਏ | 18 ਲੱਖ ਰੁਪਏ | 53,08,311 ਰੁਪਏ |
10 ਸਾਲ | 57,63,964 ਰੁਪਏ | 30 ਹਜ਼ਾਰ ਰੁਪਏ | 57,33,964 ਰੁਪਏ | 39,421 ਰੁਪਏ | 36 ਲੱਖ ਰੁਪਏ | 57,73,385 ਰੁਪਏ |
15 ਸਾਲ | 64,60,720 ਰੁਪਏ | 30 ਹਜ਼ਾਰ ਰੁਪਏ | 64,30,720 ਰੁਪਏ | 44,211 ਰੁਪਏ | 54 ਲੱਖ ਰੁਪਏ | 64,74,931 ਰੁਪਏ |
20 ਸਾਲ | 75,11,747 ਰੁਪਏ | 30 ਹਜ਼ਾਰ ਰੁਪਏ | 74,81,747 ਰੁਪਏ | 51,437 ਰੁਪਏ | 72 ਲੱਖ ਰੁਪਏ | 75,33,184 ਰੁਪਏ |
ਇਸੇ ਤਰ੍ਹਾਂ ਜੇਕਰ ਤੁਸੀਂ ਇਕ ਸਾਲ ਤਕ ਹਰ ਮਹੀਨੇ 30 ਹਜ਼ਾਰ ਰੁਪਏ ਕਢਵਾਉਂਦੇ ਹੋ ਤਾਂ ਸਾਲ ਭਰ 'ਚ ਕਢਵਾਈ ਗਈ ਕੁੱਲ ਰਕਮ 3.6 ਲੱਖ ਰੁਪਏ ਹੋਵੇਗੀ, ਪਰ ਵਿਆਜ (34,495 ਰੁਪਏ) ਜੁੜਨ ਤੋਂ ਬਾਅਦ ਤੁਹਾਡਾ ਕੁੱਲ ਬੈਲੈਂਸ ਵਧ ਕੇ 50,51,961 ਰੁਪਏ ਹੋ ਜਾਵੇਗਾ।
ਇਸੇ ਤਰ੍ਹਾਂ 5 ਸਾਲਾਂ ਬਾਅਦ ਤੁਸੀਂ 18 ਲੱਖ ਰੁਪਏ ਕਢਵਾ ਚੁੱਕੇ ਹੋਵੋਗੇ, ਪਰ ਤੁਹਾਡਾ ਬੈਲੈਂਸ ਵਧ ਕੇ 53,08,311 ਰੁਪਏ ਹੋ ਜਾਵੇਗਾ। 10 ਸਾਲਾਂ ਬਾਅਦ 36 ਲੱਖ ਰੁਪਏ ਕਢਵਾਉਣ ਦੇ ਬਾਵਜੂਦ ਖਾਤੇ 'ਚ 57,73,385 ਰੁਪਏ ਬਚੇ ਹੋਣਗੇ। 15 ਸਾਲਾਂ ਬਾਅਦ 54 ਲੱਖ ਰੁਪਏ ਦੀ ਨਿਕਾਸੀ ਤੋਂ ਬਾਅਦ ਤੁਹਾਡਾ ਫੰਡ 64,74,931 ਰੁਪਏ ਹੋ ਜਾਵੇਗਾ। 20 ਸਾਲਾਂ 'ਚ ਤੁਸੀਂ ਕੁੱਲ 72 ਲੱਖ ਰੁਪਏ ਕਢਵਾ ਚੁੱਕੇ ਹੋਵੋਗੇ। ਇਸ ਦੇ ਬਾਵਜੂਦ ਤੁਹਾਡੇ ਪੀਐੱਫ ਖਾਤੇ 'ਚ 75,33,184 ਰੁਪਏ ਦਾ ਬੈਲੈਂਸ ਬਚਿਆ ਰਹੇਗਾ।