EPFO Pension: ਹੁਣ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਮਿਲੇਗੀ ਸਰਕਾਰੀ ਨੌਕਰੀ ਵਰਗੀ ਪੈਨਸ਼ਨ? ਜਾਣੋ ਕਿਵੇਂ
EPFO ਵੱਲੋਂ EPF ਲਈ SWP ਵਿਵਸਥਾ ਨੂੰ ਮਨਜ਼ੂਰੀ ਦੇਣਾ ਇਕ ਵੱਡਾ ਕਦਮ ਹੈ। ਇਸ ਸੁਧਾਰ ਤਹਿਤ ਰਿਟਾਇਰ ਹੋਣ ਵਾਲੇ ਮੈਂਬਰ ਆਪਣੇ ਜਮ੍ਹਾਂ ਪ੍ਰੋਵੀਡੈਂਟ ਫੰਡ ਦੀ ਰਕਮ ਆਪਣੀ ਪਸੰਦ ਅਨੁਸਾਰ ਨਿਯਮਤ ਸਮੇਂ ਦੇ ਅੰਤਰਾਲ 'ਤੇ ਕਢਵਾ ਸਕਣਗੇ। ਇਹ ਭੁਗਤਾਨ ਮਹੀਨਾਵਾਰ, ਤਿਮਾਹੀ ਜਾਂ ਛੇ ਮਹੀਨਿਆਂ ਬਾਅਦ ਲਿਆ ਜਾ ਸਕੇਗਾ। ਇਸ ਨਾਲ ਮੈਂਬਰਾਂ ਨੂੰ ਸਮੇਂ-ਸਮੇਂ 'ਤੇ ਆਮਦਨ ਦਾ ਇਕ ਵਿਵਸਥਿਤ ਸਰੋਤ ਮਿਲੇਗਾ, ਜਦਕਿ ਖਾਤੇ 'ਚ ਬਚੀ ਹੋਈ ਰਕਮ 'ਤੇ ਰਿਟਰਨ ਮਿਲਣਾ ਜਾਰੀ ਰਹੇਗਾ।
Publish Date: Fri, 20 Nov 2026 02:54 PM (IST)
Updated Date: Fri, 20 Nov 2026 03:14 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੀ ਹੁਣ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਸਰਕਾਰੀ ਨੌਕਰੀ ਵਾਂਗ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਪੈਨਸ਼ਨ ਮਿਲੇਗੀ? ਤੁਹਾਡੇ ਮਨ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਅਜਿਹਾ ਕਿਵੇਂ ਸੰਭਵ ਹੋਵੇਗਾ। ਇਸ ਦਾ ਜਵਾਬ ਹੈ EPFO ਦੀ SWP (ਸਿਸਟਮੈਟਿਕ ਵਿਡਰਾਅਲ ਪਲਾਨ) ਯੋਜਨਾ।
ਦਰਅਸਲ, 19 ਨਵੰਬਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਕੇਂਦਰੀ ਟਰੱਸਟੀ ਬੋਰਡ (CBT) ਨੇ ਆਪਣੀ 240ਵੀਂ ਬੈਠਕ 'ਚ ਸੇਵਾਮੁਕਤ ਮੈਂਬਰਾਂ ਲਈ ਸਿਸਟਮੈਟਿਕ ਵਿਡਰਾਅਲ ਪਲਾਨ (SWP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਰਿਟਾਇਰਮੈਂਟ ਸਮੇਂ ਇਕਮੁਸ਼ਤ ਰਕਮ ਲੈਣ ਦੀ ਬਜਾਏ ਯੋਗ ਮੈਂਬਰ ਸਮੇਂ-ਸਮੇਂ 'ਤੇ ਕਿਸ਼ਤਾਂ 'ਚ ਪੈਸੇ ਕਢਵਾ ਸਕਣਗੇ। ਇਸ ਦੌਰਾਨ EPF ਖਾਤੇ 'ਚ ਬਚੀ ਹੋਈ ਰਕਮ ਨਿਵੇਸ਼ ਰਹੇਗੀ ਅਤੇ ਉਸ 'ਤੇ ਵਿਆਜ ਵੀ ਮਿਲਦਾ ਰਹੇਗਾ।
ਆਓ ਇਸ ਵਿਵਸਥਾ ਨੂੰ ਵਿਸਥਾਰ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਪ੍ਰਾਈਵੇਟ ਨੌਕਰੀ ਤੋਂ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸਰਕਾਰੀ ਪੈਨਸ਼ਨ ਵਰਗੀ ਸਹੂਲਤ ਕਿਵੇਂ ਪ੍ਰਾਪਤ ਕਰ ਸਕਦੇ ਹੋ।
SWP ਰਾਹੀਂ ਕਿਵੇਂ ਮਿਲੇਗੀ ਸਰਕਾਰੀ ਪੈਨਸ਼ਨ ਵਰਗੀ ਸਹੂਲਤ?
EPFO ਵੱਲੋਂ EPF ਲਈ SWP ਵਿਵਸਥਾ ਨੂੰ ਮਨਜ਼ੂਰੀ ਦੇਣਾ ਇਕ ਵੱਡਾ ਕਦਮ ਹੈ। ਇਸ ਸੁਧਾਰ ਤਹਿਤ ਰਿਟਾਇਰ ਹੋਣ ਵਾਲੇ ਮੈਂਬਰ ਆਪਣੇ ਜਮ੍ਹਾਂ ਪ੍ਰੋਵੀਡੈਂਟ ਫੰਡ ਦੀ ਰਕਮ ਆਪਣੀ ਪਸੰਦ ਅਨੁਸਾਰ ਨਿਯਮਤ ਸਮੇਂ ਦੇ ਅੰਤਰਾਲ 'ਤੇ ਕਢਵਾ ਸਕਣਗੇ। ਇਹ ਭੁਗਤਾਨ ਮਹੀਨਾਵਾਰ, ਤਿਮਾਹੀ ਜਾਂ ਛੇ ਮਹੀਨਿਆਂ ਬਾਅਦ ਲਿਆ ਜਾ ਸਕੇਗਾ। ਇਸ ਨਾਲ ਮੈਂਬਰਾਂ ਨੂੰ ਸਮੇਂ-ਸਮੇਂ 'ਤੇ ਆਮਦਨ ਦਾ ਇਕ ਵਿਵਸਥਿਤ ਸਰੋਤ ਮਿਲੇਗਾ, ਜਦਕਿ ਖਾਤੇ 'ਚ ਬਚੀ ਹੋਈ ਰਕਮ 'ਤੇ ਰਿਟਰਨ ਮਿਲਣਾ ਜਾਰੀ ਰਹੇਗਾ।
ਇਸ ਨਾਲ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੀ ਆਮਦਨ ਵਧੇਗੀ ਅਤੇ ਪੈਨਸ਼ਨ ਦੇ ਨਾਲ ਵਾਧੂ ਵਿੱਤੀ ਸਹਾਇਤਾ ਵੀ ਮਿਲੇਗੀ। ਇਹ ਸਹੂਲਤ ਪੂਰੀ ਤਰ੍ਹਾਂ ਸਵੈਇੱਛੁਕ ਹੋਵੇਗੀ। ਮੈਂਬਰਾਂ 'ਤੇ ਪੈਸੇ ਕਢਵਾਉਣ ਲਈ ਕੋਈ ਦਬਾਅ ਨਹੀਂ ਹੋਵੇਗਾ। ਇਹ ਵਿਕਲਪ ਯੋਗ ਪਰਿਵਾਰਕ ਮੈਂਬਰਾਂ ਜਾਂ ਲਾਭਪਾਤਰੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਪਰਿਵਾਰ ਨੂੰ ਵਧੇਰੇ ਲਚਕਤਾ ਅਤੇ ਵਿੱਤੀ ਸੁਰੱਖਿਆ ਮਿਲ ਸਕੇਗੀ। ਇਸ ਦਾ ਉਦੇਸ਼ ਰਿਟਾਇਰਮੈਂਟ ਤੋਂ ਬਾਅਦ ਸਥਿਰ ਆਮਦਨ ਯਕੀਨੀ ਬਣਾਉਣਾ, ਮੁੜ ਨਿਵੇਸ਼ ਕਰਨ ਦੇ ਜੋਖਮ ਨੂੰ ਘਟਾਉਣਾ, ਫੰਡ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣਾ ਅਤੇ ਗਿਗ ਤੇ ਪਲੇਟਫਾਰਮ ਵਰਕਰਾਂ ਤੱਕ ਸਮਾਜਿਕ ਸੁਰੱਖਿਆ ਦਾ ਦਾਇਰਾ ਵਧਾਉਣਾ ਹੈ।
ਮੰਨ ਲਓ ਕਿ ਤੁਸੀਂ 58 ਸਾਲ ਦੀ ਉਮਰ 'ਚ ਰਿਟਾਇਰ ਹੋ ਗਏ ਹੋ ਅਤੇ ਤੁਹਾਡੇ EPF ਖਾਤੇ 'ਚ ਇਕ ਕਰੋੜ ਰੁਪਏ ਜਮ੍ਹਾਂ ਹਨ। ਅਜਿਹੀ ਸਥਿਤੀ 'ਚ ਤੁਸੀਂ ਇਹ ਸਾਰੀ ਰਕਮ ਇਕੱਠੀ ਕਢਵਾਉਣ ਦੀ ਬਜਾਏ ਹਰ ਮਹੀਨੇ ਕੁਝ ਪੈਸੇ ਕਢਵਾ ਸਕਦੇ ਹੋ।
ਜੇਕਰ ਤੁਸੀਂ ਹਰ ਮਹੀਨੇ 30 ਹਜ਼ਾਰ ਰੁਪਏ ਕਢਵਾਉਂਦੇ ਹੋ ਅਤੇ ਇਸ ਦੇ ਨਾਲ ਤੁਹਾਨੂੰ EPS ਤਹਿਤ ਪੈਨਸ਼ਨ ਵੀ ਮਿਲਦੀ ਹੈ ਤਾਂ ਤੁਹਾਡੀ ਕੁੱਲ ਮਹੀਨਾਵਾਰ ਆਮਦਨ ਸਰਕਾਰੀ ਪੈਨਸ਼ਨ ਦੇ ਬਰਾਬਰ ਹੋ ਸਕਦੀ ਹੈ। ਉਦਾਹਰਨ ਵਜੋਂ, ਜਿਵੇਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਹਰ ਮਹੀਨੇ 30 ਤੋਂ 40 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ, ਉਸੇ ਤਰ੍ਹਾਂ ਤੁਸੀਂ SWP ਰਾਹੀਂ EPF 'ਚੋਂ ਨਿਯਮਤ ਰਕਮ ਕਢਵਾ ਸਕਦੇ ਹੋ ਅਤੇ ਇਸ ਨੂੰ ਪੈਨਸ਼ਨ ਵਰਗੀ ਆਮਦਨ ਮੰਨ ਸਕਦੇ ਹੋ। ਹਾਲਾਂਕਿ, EPS ਤਹਿਤ ਮਿਲਣ ਵਾਲੀ ਪੈਨਸ਼ਨ ਕਾਫ਼ੀ ਘੱਟ ਹੋ ਸਕਦੀ ਹੈ, ਪਰ EPF ਰਾਹੀਂ ਤੁਸੀਂ ਹਰ ਮਹੀਨੇ ਇਕ ਨਿਸ਼ਚਿਤ ਰਕਮ ਕਢਵਾ ਸਕਦੇ ਹੋ।