EPF ਕਵਰੇਜ ਲਈ ਤਨਖਾਹ ਸੀਮਾ ਵਧਾਉਣ ਨੂੰ ਲੈ ਕੇ ਨੀਤੀਗਤ ਵਿਚਾਰ ਚੱਲ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਬਿਜ਼ਨੈੱਸ ਡੈਸਕ. ਨਵੀਂ ਦਿੱਲ : EPFO News: ਪ੍ਰਾਈਵੇਟ ਮੁਲਾਜ਼ਮਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਹੈ। ਅਸਲ ਵਿੱਚ, ਸਰਕਾਰ EPF 'ਚ ਵੱਡੇ ਬਦਲਾਅ ਕਰਨ ਦੀ ਤਿਆਰੀ ਵਿੱਚ ਹੈ। ਅਜਿਹੀਆਂ ਖ਼ਬਰਾਂ ਹਨ ਕਿ ਕੇਂਦਰ ਸਰਕਾਰ ਕਥਿਤ ਤੌਰ 'ਤੇ ਇੱਕ ਹੋਰ ਵੱਡੇ ਸੁਧਾਰ 'ਤੇ ਵਿਚਾਰ ਕਰ ਰਹੀ ਹੈ। ਇਹ ਬਦਲਾਅ EPF ਲਈ ਮੌਜੂਦਾ ਤਨਖਾਹ ਸੀਮਾ ਨੂੰ ਵਧਾਉਣ ਬਾਰੇ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਲਾਜ਼ਮੀ ਕਰਮਚਾਰੀ ਭਵਿੱਖ ਨਿਧੀ (EPF) ਕਵਰੇਜ ਲਈ ਤਨਖਾਹ ਸੀਮਾ ਨੂੰ ਮੌਜੂਦਾ ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕੀਤਾ ਜਾ ਸਕਦਾ ਹੈ।
ਕਰਮਚਾਰੀ ਭਵਿੱਖ ਨਿਧੀ (EPF) ਕਵਰੇਜ ਲਈ ਤਨਖਾਹ ਸੀਮਾ ਵਧਾਉਣ ਨੂੰ ਲੈ ਕੇ ਨੀਤੀਗਤ ਵਿਚਾਰ ਚੱਲ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
EPF ਲਈ ਤਨਖਾਹ ਦੀ ਸੀਮਾ ਨੂੰ 15 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਤੱਕ ਕਰਨ ਦਾ ਮਤਲਬ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਮੌਜੂਦਾ ਸੀਮਾ ₹15,000 ਪ੍ਰਤੀ ਮਹੀਨਾ (ਮੂਲ ਤਨਖਾਹ + ਮਹਿੰਗਾਈ ਭੱਤਾ) ਹੈ, ਉਨ੍ਹਾਂ ਦਾ EPF ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ। ਜੇਕਰ ਇਹ ਸੀਮਾ ਵਧਾ ਕੇ 25 ਹਜ਼ਾਰ ਕਰ ਦਿੱਤੀ ਜਾਂਦੀ ਹੈ ਤਾਂ 25 ਹਜ਼ਾਰ ਪ੍ਰਤੀ ਮਹੀਨਾ ਤਕ ਦੀ ਸੈਲਰੀ ਪਾਉਣ ਵਾਲਿਆਂ ਲਈ EPF 'ਚ ਸ਼ਾਮਲ ਹੋਣਾ ਲਾਜ਼ਮੀ ਹੋ ਜਾਵੇਗਾ।
ਫਿਲਹਾਲ, ਹਰ ਮਹੀਨੇ ₹15,000 ਤਕ ਕਮਾਉਣ ਵਾਲੇ ਮੁਲਾਜ਼ਮਾਂ (EPF Current Wage Ceiling) ਨੂੰ EPF 'ਚ ਐਨਰੋਲ ਕਰਨਾ ਜ਼ਰੂਰੀ ਹੈ, ਜਦਕਿ ਇਸ ਤੋਂ ਜ਼ਿਆਦਾ ਕਮਾਉਣ ਵਾਲੇ ਕਰਮਚਾਰੀ, ਜੇਕਰ ਉਨ੍ਹਾਂ ਦੀ ਪਹਿਲਾਂ ਕੋਈ EPF ਮੈਂਬਰਸ਼ਿਪ ਨਹੀਂ ਹੈ, ਤਾਂ ਇਸ ਤੋਂ ਬਾਹਰ ਰਹਿਣ ਦਾ ਵਿਕਲਪ ਚੁਣ ਸਕਦੇ ਹਨ।
ਜੇਕਰ ਤਨਖਾਹ ਦੀ ਹੱਦ ਵਧਾਈ ਜਾਂਦੀ ਹੈ ਤਾਂ ₹15,000 ਤੋਂ ₹25,000 ਦੇ ਵਿਚਕਾਰ ਕਮਾਉਣ ਵਾਲੇ ਮੁਲਾਜ਼ਮਾਂ ਨੂੰ EPF 'ਚ ਐਨਰੋਲ ਕਰਨਾ ਜ਼ਰੂਰੀ ਹੋਵੇਗਾ, ਜਿਸ ਨਾਲ ਇਸ ਤੋਂ ਬਾਹਰ ਰਹਿਣ ਦਾ ਵਿਕਲਪ ਖ਼ਤਮ ਹੋ ਜਾਵੇਗਾ। ਉਦਾਹਰਨ ਲਈ, ₹18,000 ਦੀ ਬੇਸਿਕ ਸੈਲਰੀ ਵਾਲੇ ਇੱਕ ਨਵੇਂ ਕਰਮਚਾਰੀ ਦਾ EPF ਵਿੱਚ ਆਪਣੇ-ਆਪ ਐਨਰੋਲਮੈਂਟ ਹੋ ਜਾਵੇਗਾ। ਇਹ ਇੱਕ ਅਜਿਹਾ ਬਦਲਾਅ ਹੈ ਜਿਸ ਨਾਲ ਸੋਸ਼ਲ ਸਕਿਓਰਿਟੀ ਕਵਰੇਜ ਕਾਫ਼ੀ ਵਧ ਸਕਦੀ ਹੈ।
ਤਨਖਾਹ ਹੱਦ 'ਚ ਵਾਧੇ ਦਾ ਇਹ ਵੀ ਮਤਲਬ ਹੈ ਕਿ ਈਪੀਐਫ 'ਚ ਯੋਗਦਾਨ (Contribution) ਦੀ ਰਾਸ਼ੀ ਵਿੱਚ ਵਾਧਾ ਹੋਣਾ। ਉਦਾਹਰਨ ਲਈ, ₹20,000 ਕਮਾਉਣ ਵਾਲੇ ਇਕ ਮੁਲਾਜ਼ਮ ਦਾ EPF ਯੋਗਦਾਨ ਨਵੀਂ ਸੀਮਾ ਦੇ ਤਹਿਤ ₹1,800 ਤੋਂ ਵਧ ਕੇ ₹2,400 ਪ੍ਰਤੀ ਮਹੀਨਾ ਹੋ ਜਾਵੇਗਾ। ਹਾਲਾਂਕਿ, ਇਸ ਨਾਲ ਸ਼ੁਰੂ ਵਿੱਚ ਹੱਥ ਵਿੱਚ ਆਉਣ ਵਾਲੀ ਤਨਖਾਹ (Take-home pay) ਘੱਟ ਸਕਦੀ ਹੈ, ਪਰ ਸਮੇਂ ਦੇ ਨਾਲ ਇਸ ਨਾਲ ਰਿਟਾਇਰਮੈਂਟ ਲਈ ਇੱਕ ਵੱਡਾ ਫੰਡ ਜਮ੍ਹਾ ਕਰਨ 'ਚ ਮਦਦ ਮਿਲੇਗੀ।