- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀਓਏ ਉਹ ਦਸਤਾਵੇਜ਼ ਹੈ, ਜਿਸ ਰਾਹੀਂ ਐੱਫਪੀਆਈ ਆਪਣੇ ‘ਕਸਟੋਡੀਅਨ’ ਨੂੰ ਆਪਣੀ ਤਰਫ਼ੋਂ ਕੰਮ ਕਰਨ ਲਈ ਅਧਿਕਾਰਤ ਕਰਦਾ ਹੈ। ਐੱਫਪੀਆਈ ਲਈ ‘ਕਸਟੋਡੀਅਨ’ ਇੱਕ ਅਜਿਹੀ ਵਿੱਤੀ ਸੰਸਥਾ ਹੁੰਦੀ ਹੈ, ਜੋ ਨਿਵੇਸ਼ਕਾਂ ਦੀਆਂ ਪ੍ਰਤੀਭੂਤੀਆਂ ਤੇ ਸੰਪਤੀਆਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਦਾ ਕੰਮ ਕਰਦੀ ਹੈ। ਰੈਗੂਲੇਟਰ ਨੇ ਕਿਹਾ ਕਿ ਇਹ ਕਦਮ ਐੱਫਪੀਆਈ ਰਜਿਸਟ੍ਰੇਸ਼ਨ ਪ੍ਰਕਿਰਿਆ ਡਿਜੀਟਲ ਬਣਾਉਣ ਦੇ ਉਸ ਦੇ ਲਗਾਤਾਰ ਜਾਰੀ ਯਤਨਾਂ ਦਾ ਹਿੱਸਾ ਹੈ।

ਨਵੀਂ ਦਿੱਲੀ (ਏਜੰਸੀ) : ਮਾਰਕੀਟ ਰੈਗੂਲੇਟਰ ਸੇਬੀ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਂਦਿਆਂ ਉਨ੍ਹਾਂ ਨੂੰ ਆਪਣੇ ‘ਕਸਟੋਡੀਅਨ’ ਨੂੰ ਡਿਜੀਟਲ ਤੌਰ ’ਤੇ ਦਸਤਖ਼ਤਸ਼ੁਦਾ ਪਾਵਰ ਆਫ ਅਟਾਰਨੀ (ਪੀਓਏ) ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਸੇਬੀ ਨੇ ਵੀਰਵਾਰ ਨੂੰ ਕਿਹਾ ਕਿ ਸੋਧੇ ਨਿਯਮਾਂ ਤਹਿਤ ਐੱਫਪੀਆਈ ਆਪਣੇ ਕਸਟੋਡੀਅਨ ਦੇ ਹੱਕ 'ਚ ਪੀਓਏ ਜਾਰੀ ਕਰ ਸਕਦਾ ਹੈ। ਇਸ ’ਚ ਐੱਫਪੀਆਈ ਦਾ ਪਤਾ ਦਰਜ ਹੋਣਾ ਚਾਹੀਦਾ ਹੈ ਅਤੇ ਸੂਚਨਾ ਤਕਨਾਲੋਜੀ ਐਕਟ, 2000 ਦੇ ਪ੍ਰਬੰਧਾਂ ਅਨੁਸਾਰ ਡਿਜੀਟਲ ਦਸਤਖ਼ਤ ਰਾਹੀਂ ਦਸਤਾਵੇਜ਼ ’ਤੇ ਦਸਤਖ਼ਤ ਕੀਤੇ ਜਾ ਸਕਦੇ ਹਨ।
ਪੀਓਏ ਉਹ ਦਸਤਾਵੇਜ਼ ਹੈ, ਜਿਸ ਰਾਹੀਂ ਐੱਫਪੀਆਈ ਆਪਣੇ ‘ਕਸਟੋਡੀਅਨ’ ਨੂੰ ਆਪਣੀ ਤਰਫ਼ੋਂ ਕੰਮ ਕਰਨ ਲਈ ਅਧਿਕਾਰਤ ਕਰਦਾ ਹੈ। ਐੱਫਪੀਆਈ ਲਈ ‘ਕਸਟੋਡੀਅਨ’ ਇੱਕ ਅਜਿਹੀ ਵਿੱਤੀ ਸੰਸਥਾ ਹੁੰਦੀ ਹੈ, ਜੋ ਨਿਵੇਸ਼ਕਾਂ ਦੀਆਂ ਪ੍ਰਤੀਭੂਤੀਆਂ ਤੇ ਸੰਪਤੀਆਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਦਾ ਪ੍ਰਬੰਧਨ ਕਰਨ ਦਾ ਕੰਮ ਕਰਦੀ ਹੈ। ਰੈਗੂਲੇਟਰ ਨੇ ਕਿਹਾ ਕਿ ਇਹ ਕਦਮ ਐੱਫਪੀਆਈ ਰਜਿਸਟ੍ਰੇਸ਼ਨ ਪ੍ਰਕਿਰਿਆ ਡਿਜੀਟਲ ਬਣਾਉਣ ਦੇ ਉਸ ਦੇ ਲਗਾਤਾਰ ਜਾਰੀ ਯਤਨਾਂ ਦਾ ਹਿੱਸਾ ਹੈ।
ਇਸ ਤਹਿਤ ਸੇਬੀ ਪਹਿਲਾਂ ਵੀ ਐੱਫਪੀਆਈ ਰਜਿਸਟ੍ਰੇਸ਼ਨ, ਪੈਨ, ਬੈਂਕ ਅਤੇ ਡੀਮੈਟ ਖਾਤਿਆਂ ਲਈ ਸਾਂਝੇ ਅਰਜ਼ੀ ਫਾਰਮ (ਸੀਏਐੱਫ), ਰਜਿਸਟ੍ਰੇਸ਼ਨ ਦਸਤਾਵੇਜ਼ਾਂ 'ਤੇ ਭਾਰਤੀ ਡਿਜੀਟਲ ਦਸਤਖ਼ਤ ਦੀ ਇਜਾਜ਼ਤ ਤੇ ਸੀਏਐੱਫ ਪੋਰਟਲ ’ਚ ਡਿਜੀਟਲ ਦਸਤਖ਼ਤ ਦੀ ਸਹੂਲਤ ਵਰਗੇ ਕਦਮ ਚੁੱਕ ਚੁੱਕਾ ਹੈ। ਸੇਬੀ ਮੁਤਾਬਕ, ਇਸ ਪਰਿਪੱਤਰ ਦੇ ਪ੍ਰਬੰਧ 20 ਅਗਸਤ, 2026 ਤੋਂ ਪ੍ਰਭਾਵੀ ਹੋਣਗੇ।