
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

James Dacombe ਦੀ ਇਸ ਕੰਪਨੀ ਦਾ ਆਈਡੀਆ ਉਨ੍ਹਾਂ ਲਈ ਨਿੱਜੀ ਤੌਰ 'ਤੇ ਵੀ ਮਹੱਤਵਪੂਰਨ ਸੀ। ਰਿਪੋਰਟਾਂ ਮੁਤਾਬਕ, ਪਰਿਵਾਰ ਦੇ ਮੈਂਬਰਾਂ ਨੂੰ ਦਿਮਾਗ ਅਤੇ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝਦੇ ਦੇਖਣ ਤੋਂ ਬਾਅਦ ਉਨ੍ਹਾਂ ਦੀ ਦਿਮਾਗ ਦੀ ਨਿਗਰਾਨੀ ਕਰਨ ਵਾਲੀ ਟੈਕਨੋਲੋਜੀ 'ਚ ਦਿਲਚਸਪੀ ਹੋਰ ਵਧੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਆਮ ਤੌਰ 'ਤੇ 17 ਸਾਲ ਦੀ ਉਮਰ 'ਚ ਬੱਚੇ ਆਪਣੇ ਸਕੂਲ ਅਤੇ ਕਰੀਅਰ ਨੂੰ ਲੈ ਕੇ ਸੋਚ ਰਹੇ ਹੁੰਦੇ ਹਨ। ਪਰ ਬ੍ਰਿਟੇਨ ਦੇ ਇਸ ਸ਼ਖ਼ਸ ਨੇ ਇਸੇ ਉਮਰ 'ਚ ਇਕ ਅਜਿਹਾ ਫ਼ੈਸਲਾ ਲਿਆ, ਜਿਸ ਨੇ ਕੁਝ ਹੀ ਸਾਲਾਂ 'ਚ ਉਸ ਨੂੰ ਯੂਰਪ ਦੇ ਸਭ ਤੋਂ ਘੱਟ ਉਮਰ ਦੇ self-made billionaires 'ਚ ਸ਼ਾਮਲ ਕਰ ਦਿੱਤਾ।
ਅਸੀਂ ਗੱਲ ਕਰ ਰਹੇ ਹਾਂ ਬ੍ਰਿਟੇਨ ਦੇ ਜੇਮਸ ਡੈਕੋਮਬੇ (James Dacombe) ਦੀ। ਉਨ੍ਹਾਂ ਨੇ ਹਾਈ ਸਕੂਲ ਦੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਟੈਕਨੋਲੋਜੀ ਅਤੇ ਸਟਾਰਟਅਪ ਦੀ ਦੁਨੀਆ ਵਿੱਚ ਕਦਮ ਰੱਖਿਆ। ਅੱਜ 25 ਸਾਲ ਦੀ ਉਮਰ 'ਚ ਉਨ੍ਹਾਂ ਦੀ ਨਿੱਜੀ ਜਾਇਦਾਦ 1 ਅਰਬ ਡਾਲਰ ਯਾਨੀ ਕਰੀਬ 8,000 ਕਰੋੜ ਰੁਪਏ ਤੋਂ ਵੱਧ ਅੰਕੀ ਜਾ ਰਹੀ ਹੈ। ਜੇਮਸ ਡੈਕੋਮਬੇ ਦਾ ਸਫ਼ਰ ਸਿਰਫ਼ ਸਕੂਲ ਛੱਡਣ ਅਤੇ ਅਰਬਪਤੀ ਬਣਨ ਦੀ ਕਹਾਣੀ ਨਹੀਂ ਹੈ। ਇਸ ਦੇ ਪਿੱਛੇ AI, ਸੈਮੀਕੰਡਕਟਰ, ਲਗਾਤਾਰ ਪ੍ਰਯੋਗ ਕਰਨ ਤੇ ਸਹੀ ਸਮੇਂ 'ਤੇ ਸਹੀ ਟੈਕਨੋਲੋਜੀ 'ਤੇ ਦਾਅ ਲਗਾਉਣ ਦੀ ਕਹਾਣੀ ਹੈ।
ਜੇਮਸ ਡੈਕੋਮਬੇ ਦਾ ਜਨਮ ਅਤੇ ਪਾਲਣ-ਪੋਸ਼ਣ ਬ੍ਰਿਟੇਨ ਦੇ Harrogate 'ਚ ਹੋਇਆ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਕੰਪਿਊਟਰ ਅਤੇ ਪ੍ਰੋਗਰਾਮਿੰਗ 'ਚ ਦਿਲਚਸਪੀ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 13 ਸਾਲ ਦੀ ਉਮਰ 'ਚ ਹੀ ਕੋਡਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਸਮੇਂ ਤਕ ਐਪਸ ਤੇ ਵੈੱਬਸਾਈਟਾਂ ਬਣਾਉਣ ਲੱਗ ਪਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਰਵਾਇਤੀ ਪੜ੍ਹਾਈ ਜਾਰੀ ਰੱਖਣ ਦੀ ਬਜਾਏ ਟੈਕਨੋਲੋਜੀ ਨੂੰ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ। ਉਹ 17 ਸਾਲ ਦੀ ਉਮਰ 'ਚ ਸਕੂਲ ਤੋਂ ਬਾਹਰ ਹੋ ਗਏ ਤੇ ਸਟਾਰਟਅਪ ਦੀ ਦੁਨੀਆ 'ਚ ਦਾਖ਼ਲ ਹੋ ਗਏ। ਇਹ ਫ਼ੈਸਲਾ ਆਸਾਨ ਨਹੀਂ ਸੀ, ਪਰ ਡੈਕੋਮਬੇ ਦਾ ਫੋਕਸ ਸਪੱਸ਼ਟ ਸੀ—ਅਜਿਹੀ ਟੈਕਨੋਲੋਜੀ ਬਣਾਉਣਾ ਜਿਸ ਨਾਲ ਅਸਲ ਦੁਨੀਆ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਸਕੂਲ ਛੱਡਣ ਤੋਂ ਬਾਅਦ ਜੇਮਸ ਨੇ CoMind ਨਾਂ ਦੀ ਕੰਪਨੀ ਸ਼ੁਰੂ ਕੀਤੀ। ਇਹ ਕੰਪਨੀ ਦਿਮਾਗ ਦੀਆਂ ਗਤੀਵਿਧੀਆਂ ਨੂੰ ਮਾਨੀਟਰ ਕਰਨ ਵਾਲੀ ਟੈਕਨੋਲੋਜੀ 'ਤੇ ਕੰਮ ਕਰਦੀ ਹੈ। CoMind ਦਾ ਉਦੇਸ਼ ਅਜਿਹੀ non-invasive brain-monitoring technology (ਬਿਨਾਂ ਚੀਰ-ਫਾੜ ਵਾਲੀ ਦਿਮਾਗ ਦੀ ਨਿਗਰਾਨੀ ਟੈਕਨੋਲੋਜੀ) ਵਿਕਸਿਤ ਕਰਨਾ ਹੈ, ਜਿਸ ਨਾਲ ਨਿਊਰੋਲੌਜੀਕਲ ਸਥਿਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਨਿਦਾਨ (diagnosis) ਤੇ ਇਲਾਜ (treatment) ਵਿਚ ਮਦਦ ਮਿਲ ਸਕੇ। ਕੰਪਨੀ ਨੇ ਕਈ ਫੰਡਿੰਗ ਰਾਊਂਡਾਂ ਰਾਹੀਂ ਕਰੋੜਾਂ ਪੌਂਡ ਇਕੱਠੇ ਕੀਤੇ।
ਡੈਕੋਮਬੇ ਦੀ ਇਸ ਕੰਪਨੀ ਦਾ ਆਈਡੀਆ ਉਨ੍ਹਾਂ ਲਈ ਨਿੱਜੀ ਤੌਰ 'ਤੇ ਵੀ ਮਹੱਤਵਪੂਰਨ ਸੀ। ਰਿਪੋਰਟਾਂ ਮੁਤਾਬਕ, ਪਰਿਵਾਰ ਦੇ ਮੈਂਬਰਾਂ ਨੂੰ ਦਿਮਾਗ ਅਤੇ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝਦੇ ਦੇਖਣ ਤੋਂ ਬਾਅਦ ਉਨ੍ਹਾਂ ਦੀ ਦਿਮਾਗ ਦੀ ਨਿਗਰਾਨੀ ਕਰਨ ਵਾਲੀ ਟੈਕਨੋਲੋਜੀ 'ਚ ਦਿਲਚਸਪੀ ਹੋਰ ਵਧੀ।
ਉਨ੍ਹਾਂ ਨੇ Olix ਨਾਮ ਦਾ AI ਚਿਪ ਸਟਾਰਟਅਪ ਸ਼ੁਰੂ ਕੀਤਾ। ਕੰਪਨੀ ਦਾ ਫੋਕਸ ਖ਼ਾਸ ਤਰ੍ਹਾਂ ਦੀਆਂ AI inference chips ਵਿਕਸਤ ਕਰਨ 'ਤੇ ਹੈ। ਸੌਖੀ ਭਾਸ਼ਾ 'ਚ ਸਮਝੀਏ ਤਾਂ AI ਮਾਡਲ ਨੂੰ ਸਿਰਫ਼ ਟ੍ਰੇਨ ਕਰਨਾ ਹੀ ਜ਼ਰੂਰੀ ਨਹੀਂ ਹੈ। ਜਦੋਂ ਕੋਈ AI ਮਾਡਲ ਅਸਲ ਦੁਨੀਆ 'ਚ ਕੰਮ ਕਰਦਾ ਹੈ ਅਤੇ ਯੂਜ਼ਰ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ, ਤਸਵੀਰ ਬਣਾਉਂਦਾ ਹੈ ਜਾਂ ਕੋਈ ਹੋਰ ਕੰਮ ਕਰਦਾ ਹੈ ਤਾਂ ਉਸ ਨੂੰ ਲਗਾਤਾਰ ਕੈਲਕੁਲੇਸ਼ਨ ਕਰਨੀ ਪੈਂਦੀ ਹੈ। ਇਸ ਨੂੰ inference ਕਿਹਾ ਜਾਂਦਾ ਹੈ। ਇੱਥੇ ਹੀ Olix ਦਾ ਬਿਜ਼ਨੈੱਸ ਮਾਡਲ ਸਾਹਮਣੇ ਆਉਂਦਾ ਹੈ। ਕੰਪਨੀ ਅਜਿਹੀਆਂ ਚਿਪਸ ਵਿਕਸਿਤ ਕਰ ਰਹੀ ਹੈ ਜੋ AI inference ਨੂੰ ਵਧੇਰੇ ਕੁਸ਼ਲ ਤੇ ਘੱਟ ਲਾਗਤ ਵਾਲਾ ਬਣਾਉਣ 'ਚ ਮਦਦ ਕਰ ਸਕਣ।
ਜੇਮਸ ਦੀ ਸਭ ਤੋਂ ਵੱਡੀ ਕਾਮਯਾਬੀ ਉਨ੍ਹਾਂ ਦੀ AI ਚਿਪ ਕੰਪਨੀ Olix ਨਾਲ ਜੁੜੀ ਹੈ। ਰਿਪੋਰਟਾਂ ਮੁਤਾਬਕ ਹਾਲ ਹੀ 'ਚ ਕੰਪਨੀ ਨੇ ਕਰੀਬ 312 ਮਿਲੀਅਨ ਡਾਲਰ ਦੀ ਫੰਡਿੰਗ ਇਕੱਠੀ ਕੀਤੀ। ਇਸ ਫੰਡਿੰਗ ਰਾਊਂਡ 'ਚ Arm Holdings, Netflix ਦੇ ਕੋ-ਫਾਊਂਡਰ Reed Hastings ਤੇ ਹੋਰ ਵੱਡੇ ਨਿਵੇਸ਼ਕਾਂ ਦੇ ਨਾਲ UK Government ਦੇ Sovereign AI Fund ਦਾ ਵੀ ਸਮਰਥਨ ਸ਼ਾਮਲ ਰਿਹਾ। ਇਸ ਤੋਂ ਬਾਅਦ Olix ਦੀ ਵੈਲਿਊਏਸ਼ਨ ਵਧ ਕੇ ਕਰੀਬ 3.3 ਬਿਲੀਅਨ ਡਾਲਰ ਯਾਨੀ ਲਗਪਗ 28,000 ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਗਈ। ਯਾਨੀ ਜਿਸ ਕੰਪਨੀ ਨੂੰ ਡੈਕੋਮਬੇ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਸ ਦੀ ਕੀਮਤ ਹੁਣ ਹਜ਼ਾਰਾਂ ਕਰੋੜ ਰੁਪਏ ਤਕ ਪਹੁੰਚ ਚੁੱਕੀ ਹੈ।