ਕ੍ਰੈਡਿਟ ਕਾਰਡ ਹੋਲਡਰ ਦੀ ਮੌਤ ਤੋਂ ਬਾਅਦ ਪਰਿਵਾਰ ਭਰੇਗਾ ਬਿੱਲ! ਕੀ ਰਿਕਵਰੀ ਏਜੰਟ ਦੇ ਸਕਦਾ ਹੈ ਅਜਿਹੀ ਧਮਕੀ?
ਜੇਕਰ ਕ੍ਰੈਡਿਟ ਕਾਰਡ ਸਿਰਫ਼ ਕਿਸੇ ਇਕ ਵਿਅਕਤੀ ਦੇ ਨਾਂ 'ਤੇ ਹੈ, ਤਾਂ ਇਸ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਉਸ ਦਾ ਬਿੱਲ ਪਰਿਵਾਰ ਨੂੰ ਹੀ ਭਰਨਾ ਪਵੇਗਾ। ਇਸੇ ਤਰ੍ਹਾਂ, ਜੇਕਰ ਵਿਅਕਤੀ ਵਿਆਹਿਆ ਹੋਇਆ ਹੈ, ਤਾਂ ਉਸ ਦੀ ਪਤਨੀ ਵੀ ਬਿੱਲ ਭਰਨ ਲਈ ਪਾਬੰਦ ਨਹੀਂ ਹੋਵੇਗੀ। ਹਾਲਾਂਕਿ, ਇਸ ਦਾ ਇਹ ਮਤਲਬ ਵੀ ਨਹੀਂ ਹੈ ਕਿ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਬਕਾਇਆ ਬਿੱਲ ਮੁਆਫ਼ ਕਰ ਦੇਵੇਗੀ।
Publish Date: Fri, 23 Oct 2026 08:48 AM (IST)
Updated Date: Fri, 23 Oct 2026 08:50 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ 'ਚ ਕ੍ਰੈਡਿਟ ਕਾਰਡ (Credit Card) ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ। ਲੋਕ ਹਰ ਛੋਟੀ-ਵੱਡੀ ਚੀਜ਼ ਖ਼ਰੀਦਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕਿਸੇ ਹਾਦਸੇ 'ਚ ਕ੍ਰੈਡਿਟ ਕਾਰਡ ਧਾਰਕ (Credit Card Holder Death) ਦੀ ਮੌਤ ਹੋ ਜਾਵੇ ਤਾਂ ਉਸ ਦਾ ਬਕਾਇਆ ਬਿੱਲ ਕੌਣ ਭਰੇਗਾ? ਕੀ ਪਰਿਵਾਰ ਜਾਂ ਪਤਨੀ ਨੂੰ ਆਪਣੀ ਜੇਬ 'ਚੋਂ ਇਹ ਬਿੱਲ ਭਰਨਾ ਹੀ ਪਵੇਗਾ? ਆਓ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀ ਪਰਿਵਾਰ ਚੁਕਾਏਗਾ ਬਿੱਲ?
ਜੇਕਰ ਕ੍ਰੈਡਿਟ ਕਾਰਡ ਸਿਰਫ਼ ਕਿਸੇ ਇਕ ਵਿਅਕਤੀ ਦੇ ਨਾਂ 'ਤੇ ਹੈ, ਤਾਂ ਇਸ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਉਸ ਦਾ ਬਿੱਲ ਪਰਿਵਾਰ ਨੂੰ ਹੀ ਭਰਨਾ ਪਵੇਗਾ। ਇਸੇ ਤਰ੍ਹਾਂ, ਜੇਕਰ ਵਿਅਕਤੀ ਵਿਆਹਿਆ ਹੋਇਆ ਹੈ, ਤਾਂ ਉਸ ਦੀ ਪਤਨੀ ਵੀ ਬਿੱਲ ਭਰਨ ਲਈ ਪਾਬੰਦ ਨਹੀਂ ਹੋਵੇਗੀ। ਹਾਲਾਂਕਿ, ਇਸ ਦਾ ਇਹ ਮਤਲਬ ਵੀ ਨਹੀਂ ਹੈ ਕਿ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਬਕਾਇਆ ਬਿੱਲ ਮੁਆਫ਼ ਕਰ ਦੇਵੇਗੀ।
ਨਿਯਮਾਂ ਮੁਤਾਬਕ, ਬੈਂਕ ਮ੍ਰਿਤਕ ਵਿਅਕਤੀ ਦੀ ਜਾਇਦਾਦ (Assets) 'ਚੋਂ ਆਪਣੀ ਬਕਾਇਆ ਰਕਮ ਵਸੂਲ ਕਰ ਸਕਦਾ ਹੈ। ਇਸ ਨੂੰ ਹੇਠਾਂ ਦਿੱਤੀ ਉਦਾਹਰਨ ਰਾਹੀਂ ਸਮਝਿਆ ਜਾ ਸਕਦਾ ਹੈ।
ਮੰਨ ਲਓ ਕਿ ਪਤੀ ਦੇ ਕ੍ਰੈਡਿਟ ਕਾਰਡ 'ਤੇ 2 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਉਸ ਦੀ ਮੌਤ ਤੋਂ ਬਾਅਦ ਪਤਨੀ ਅਤੇ ਬੱਚਿਆਂ ਨੂੰ ਵਿਰਾਸਤ 'ਚ ਕੁਝ ਬੈਂਕ ਬੈਲੈਂਸ, ਐੱਫਡੀ (FD) ਜਾਂ ਹੋਰ ਜਾਇਦਾਦ ਮਿਲਦੀ ਹੈ। ਅਜਿਹੀ ਸਥਿਤੀ 'ਚ ਬੈਂਕ ਉਸ ਜਾਇਦਾਦ 'ਚੋਂ ਆਪਣੇ 2 ਲੱਖ ਰੁਪਏ ਵਸੂਲ ਕਰ ਸਕਦਾ ਹੈ।