
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮੰਤਰੀ ਕ੍ਰਿਸ਼ਕ ਵਜ਼ੀਫ਼ਾ ਯੋਜਨਾ ਦਾ ਲਾਭ ਲੈਣ ਲਈ ਕੁਝ ਮੁੱਖ ਸ਼ਰਤਾਂ ਪੂਰੀਆਂ ਕਰਨੀ ਪੈਣਗੀਆਂ। ਵਿਦਿਆਰਥੀ ਦੇ ਮਾਤਾ-ਪਿਤਾ ਦਾ ਕਿਸਾਨ ਜਾਂ ਰਜਿਸਟਰਡ ਖੇਤ ਮਜ਼ਦੂਰ ਹੋਣਾ ਜ਼ਰੂਰੀ ਹੈ ਅਤੇ ਵਿਦਿਆਰਥੀ ਦਾ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਹੋਣਾ ਵੀ ਲਾਜ਼ਮੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਖੇਤੀ ਦੀ ਵਧਦੀ ਲਾਗਤ ਦੇ ਵਿਚਕਾਰ ਆਪਣੇ ਬੱਚਿਆਂ ਦੀ ਉੱਚ ਸਿੱਖਿਆ ਦਾ ਖਰਚਾ ਚੁੱਕਣਾ ਅਕਸਰ ਵੱਡੀ ਚੁਣੌਤੀ ਬਣ ਜਾਂਦਾ ਹੈ। ਪੈਸਿਆਂ ਦੀ ਕਮੀ ਕਾਰਨ ਹੋਣਹਾਰ ਬੱਚਿਆਂ ਦੀ ਪੜ੍ਹਾਈ ਨਾ ਰੁਕੇ, ਇਸ ਲਈ ਸਰਕਾਰ ਵੱਲੋਂ ਮੁੱਖ ਮੰਤਰੀ ਕ੍ਰਿਸ਼ਕ ਵਜ਼ੀਫ਼ਾ ਯੋਜਨਾ (Mukhyamantri Krishak Chhatravriti Yojana) ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਹੁਣ ਯੋਗ ਵਿਦਿਆਰਥੀਆਂ ਨੂੰ ਹਰ ਮਹੀਨੇ 5,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਸਕਾਲਰਸ਼ਿਪ ਰਾਸ਼ੀ 3,000 ਰੁਪਏ ਪ੍ਰਤੀ ਮਹੀਨਾ ਹੁੰਦੀ ਸੀ।
ਮੁੱਖ ਮੰਤਰੀ ਕ੍ਰਿਸ਼ਕ ਵਜ਼ੀਫ਼ਾ ਯੋਜਨਾ ਦਾ ਲਾਭ ਲੈਣ ਲਈ ਕੁਝ ਮੁੱਖ ਸ਼ਰਤਾਂ ਪੂਰੀਆਂ ਕਰਨੀ ਪੈਣਗੀਆਂ। ਵਿਦਿਆਰਥੀ ਦੇ ਮਾਤਾ-ਪਿਤਾ ਦਾ ਕਿਸਾਨ ਜਾਂ ਰਜਿਸਟਰਡ ਖੇਤ ਮਜ਼ਦੂਰ ਹੋਣਾ ਜ਼ਰੂਰੀ ਹੈ ਅਤੇ ਵਿਦਿਆਰਥੀ ਦਾ ਉੱਤਰ ਪ੍ਰਦੇਸ਼ ਦਾ ਮੂਲ ਨਿਵਾਸੀ ਹੋਣਾ ਵੀ ਲਾਜ਼ਮੀ ਹੈ। ਕਿਉਂਕਿ ਇਹ ਯੋਜਨਾ ਖਾਸ ਤੌਰ 'ਤੇ ਹੋਣਹਾਰ ਵਿਦਿਆਰਥੀਆਂ 'ਤੇ ਕੇਂਦਰਿਤ ਹੈ, ਇਸ ਲਈ ਵਿਦਿਅਕ ਪ੍ਰਦਰਸ਼ਨ ਸਬੰਧੀ ਸ਼ਰਤਾਂ ਇਸ ਤਰ੍ਹਾਂ ਰੱਖੀਆਂ ਗਈਆਂ ਹਨ:
1. ਸੂਬਾ ਬੋਰਡ ਤੋਂ 12ਵੀਂ ਜਮਾਤ ਵਿੱਚ ਘੱਟੋ-ਘੱਟ 70 ਫੀਸਦੀ ਅੰਕ ਹੋਣੇ ਚਾਹੀਦੇ ਹਨ। ਉੱਥੇ ਹੀ CBSE ਜਾਂ ICSE ਬੋਰਡ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ 85 ਫੀਸਦੀ ਅੰਕ ਲਾਜ਼ਮੀ ਰੱਖੇ ਗਏ ਹਨ।
2. ਪੀਜੀ (Post Graduation) ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਗ੍ਰੈਜੂਏਸ਼ਨ ਵਿੱਚ ਘੱਟੋ-ਘੱਟ 70 ਫੀਸਦੀ ਅੰਕ ਹੋਣ।
ਯੋਜਨਾ ਦਾ ਲਾਭ ਲੈਣ ਲਈ ਅਰਜ਼ੀ ਦੇ ਸਮੇਂ ਕੁਝ ਜ਼ਰੂਰੀ ਦਸਤਾਵੇਜ਼ ਦੇਣਾ ਲਾਜ਼ਮੀ ਹੈ। ਇਨ੍ਹਾਂ ਵਿੱਚ ਵਿਦਿਆਰਥੀ ਦਾ ਆਧਾਰ ਕਾਰਡ, ਨਿਵਾਸ ਪ੍ਰਮਾਣ ਪੱਤਰ, ਆਮਦਨ ਸਰਟੀਫਿਕੇਟ, ਪਿਛਲੀ ਜਮਾਤ ਦੀ ਮਾਰਕਸ਼ੀਟ ਅਤੇ ਬੈਂਕ ਖਾਤੇ ਦੀ ਪੂਰੀ ਜਾਣਕਾਰੀ ਸ਼ਾਮਲ ਹੈ।
ਕਿਸਾਨ ਹੋਣ ਦੇ ਸਬੂਤ ਵਜੋਂ ਖਤੌਨੀ ਜਾਂ ਕਿਸਾਨ ਬਹੀ ਅਤੇ ਖੇਤ ਮਜ਼ਦੂਰ ਹੋਣ ਦੀ ਸਥਿਤੀ ਵਿੱਚ ਸਬੰਧਤ ਲੇਬਰ ਕਾਰਡ ਮੰਗਿਆ ਜਾ ਸਕਦਾ ਹੈ।
ਇਸ ਸਕਾਲਰਸ਼ਿਪ ਲਈ ਅਰਜ਼ੀ ਦੀ ਪ੍ਰਕਿਰਿਆ ਆਮ ਆਨਲਾਈਨ ਫਾਰਮ ਵਰਗੀ ਨਹੀਂ ਹੈ, ਸਗੋਂ ਇਹ ਆਫਲਾਈਨ ਤਰੀਕੇ ਨਾਲ ਹੁੰਦੀ ਹੈ। ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਪਣੇ ਕਾਲਜ/ਸੰਸਥਾ ਦੇ ਪ੍ਰਸ਼ਾਸਨਿਕ ਦਫ਼ਤਰ ਜਾਂ ਸਬੰਧਤ ਦਫ਼ਤਰ ਤੋਂ ਫਾਰਮ ਲੈਣਾ ਹੋਵੇਗਾ।
ਫਾਰਮ ਨੂੰ ਸਹੀ ਢੰਗ ਨਾਲ ਭਰਨ ਅਤੇ ਸਾਰੇ ਦਸਤਾਵੇਜ਼ ਨੱਥੀ ਕਰਨ ਤੋਂ ਬਾਅਦ, ਇਸ ਨੂੰ ਸਕੂਲ/ਕਾਲਜ ਦੇ ਪ੍ਰਿੰਸੀਪਲ ਜਾਂ ਨੋਡਲ ਅਧਿਕਾਰੀ ਤੋਂ ਤਸਦੀਕ (VERIFY) ਕਰਵਾਉਣਾ ਹੋਵੇਗਾ।
ਅੰਤ ਵਿਚ ਇਸ ਤਸਦੀਕ ਕੀਤੇ ਫਾਰਮ ਨੂੰ ਖੇਤਰੀ ਮੰਡੀ ਪਰਿਸ਼ਦ ਦਫ਼ਤਰ ਜਾਂ ਸਕਾਲਰਸ਼ਿਪ ਕਾਊਂਟਰ 'ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਉੱਥੋਂ ਇਸ ਦੀ ਰਸੀਦ ਲੈਣਾ ਨਾ ਭੁੱਲੋ।