- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਵਿੱਚ ਸਰਕਾਰ ਕੇਵਾਈਸੀ (KYC) ਤਹਿਤ ਹਰ ਯੋਜਨਾ ਅਤੇ ਸੇਵਾ ਨੂੰ ਆਧਾਰ ਨਾਲ ਜੋੜ ਰਹੀ ਹੈ। ਇਸੇ ਕੜੀ ਵਿੱਚ ਸਰਕਾਰ ਨੇ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਕੰਮ ਕਰਨਾ ਬੰਦ ਕਰ ਸਕਦਾ ਹੈ। ਡਿਜੀਟਲ ਯੁੱਗ ਵਿੱਚ ਤੁਸੀਂ ਘਰ ਬੈਠੇ ਹੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਪੈਨ ਕਾਰਡ ਸਾਡੀ ਵਿੱਤੀ ਪਛਾਣ ਨਾਲ ਜੁੜਿਆ ਇਕ ਬੇਹੱਦ ਅਹਿਮ ਦਸਤਾਵੇਜ਼ ਬਣ ਗਿਆ ਹੈ। ਬੈਂਕ ਖਾਤਾ ਖੁਲ੍ਹਵਾਉਣ ਤੋਂ ਲੈ ਕੇ ਇਨਕਮ ਟੈਕਸ ਭਰਨ ਜਾਂ ਕਰਜ਼ਾ ਲੈਣ ਤੱਕ, ਲਗਪਗ ਹਰ ਜ਼ਰੂਰੀ ਵਿੱਤੀ ਕੰਮ ਲਈ ਪੈਨ ਕਾਰਡ ਦੀ ਲੋੜ ਪੈਂਦੀ ਹੈ।
ਅਜਿਹੇ ਵਿੱਚ ਸਰਕਾਰ ਕੇਵਾਈਸੀ (KYC) ਤਹਿਤ ਹਰ ਯੋਜਨਾ ਅਤੇ ਸੇਵਾ ਨੂੰ ਆਧਾਰ ਨਾਲ ਜੋੜ ਰਹੀ ਹੈ। ਇਸੇ ਕੜੀ ਵਿੱਚ ਸਰਕਾਰ ਨੇ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਕੰਮ ਕਰਨਾ ਬੰਦ ਕਰ ਸਕਦਾ ਹੈ। ਡਿਜੀਟਲ ਯੁੱਗ ਵਿੱਚ ਤੁਸੀਂ ਘਰ ਬੈਠੇ ਹੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ।
ਕਿਵੇਂ ਕਰੀਏ ਪੈਨ-ਆਧਾਰ ਲਿੰਕ?
ਤੁਸੀਂ ਇਨਕਮ ਟੈਕਸ ਦੀ ਈ-ਫਾਈਲਿੰਗ ਵੈੱਬਸਾਈਟ ਰਾਹੀਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ।
ਸਟੈੱਪ 1: ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਈ-ਫਾਈਲਿੰਗ ਵੈੱਬਸਾਈਟ ’ਤੇ ਜਾਓ।
ਸਟੈੱਪ 2: ਇੱਥੇ 'ਲਿੰਕ ਆਧਾਰ' (Link Aadhaar) ਵਾਲੇ ਆਪਸ਼ਨ ’ਤੇ ਕਲਿੱਕ ਕਰੋ।
ਸਟੈੱਪ 3: ਹੁਣ ਆਪਣਾ ਆਧਾਰ ਅਤੇ ਪੈਨ ਕਾਰਡ ਨੰਬਰ ਦਰਜ ਕਰੋ।
ਸਟੈੱਪ 4: ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
ਸਟੈੱਪ 5: ਫਿਰ 'I agree to validate my Aadhaar details with UIDAI' ’ਤੇ ਕਲਿੱਕ ਕਰੋ।
ਸਟੈੱਪ 6: ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ 'Pan Has Been Linked Successfully' ਦਾ ਸੁਨੇਹਾ ਮਿਲੇਗਾ।
SMS ਰਾਹੀਂ ਇਸ ਤਰ੍ਹਾਂ ਕਰੋ ਲਿੰਕ
ਤੁਸੀਂ SMS ਰਾਹੀਂ ਵੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਹੇਠਾਂ ਦਿੱਤੇ ਕਦਮ ਅਪਣਾਓ।
ਸਟੈੱਪ 1: ਸਭ ਤੋਂ ਪਹਿਲਾਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ UIDPAN ਲਿਖ ਕੇ ਉਸ ਤੋਂ ਬਾਅਦ 12 ਅੰਕਾਂ ਦਾ ਆਧਾਰ ਨੰਬਰ ਅਤੇ 10 ਅੱਖਰਾਂ ਵਾਲਾ ਪੈਨ ਨੰਬਰ ਦਰਜ ਕਰੋ।
ਸਟੈੱਪ 2: ਇਸ ਸੁਨੇਹੇ ਨੂੰ 567678 ਜਾਂ 56161 ਨੰਬਰ ’ਤੇ ਭੇਜ ਦਿਓ।
ਉਦਾਹਰਨ ਵਜੋਂ, ਜੇਕਰ ਤੁਹਾਡਾ ਆਧਾਰ ਨੰਬਰ 987654321012 ਅਤੇ ਪੈਨ ਨੰਬਰ ABCDE1234F ਹੈ ਤਾਂ ਤੁਹਾਨੂੰ ਇਹ ਸੁਨੇਹਾ ਲਿਖਣਾ ਹੋਵੇਗਾ :
UIDPAN 987654321012 ABCDE1234F
ਇਸ ਨੂੰ 567678 ਜਾਂ 56161 ਵਿੱਚੋਂ ਕਿਸੇ ਇਕ ਨੰਬਰ ’ਤੇ ਭੇਜ ਦਿਓ।
ਤੁਸੀਂ ਉੱਪਰ ਦੱਸੇ ਗਏ ਕਿਸੇ ਵੀ ਤਰੀਕੇ ਦੀ ਵਰਤੋਂ ਕਰ ਕੇ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰ ਸਕਦੇ ਹੋ।
ਪੈਨ-ਆਧਾਰ ਲਿੰਕ ਨਾ ਕਰਨ ’ਤੇ ਕੀ ਹੋਵੇਗਾ ਨੁਕਸਾਨ?
- ਇਨਕਮ ਟੈਕਸ ਰਿਟਰਨ (ITR) ਦਾ ਰਿਫੰਡ ਮਿਲਣ ਵਿੱਚ ਪਰੇਸ਼ਾਨੀ ਆ ਸਕਦੀ ਹੈ।
- ਟੀਸੀਐੱਸ (TCS) ਜਾਂ ਟੀਡੀਐੱਸ (TDS) ਵੱਧ ਦਰ ਨਾਲ ਕੱਟਿਆ ਜਾ ਸਕਦਾ ਹੈ।
- ਬੈਂਕ ਖਾਤਾ ਖੁਲ੍ਹਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ।
- ਡੈਬਿਟ ਜਾਂ ਕ੍ਰੈਡਿਟ ਕਾਰਡ ਲੈਣ ਵਿੱਚ ਦਿੱਕਤ ਹੋ ਸਕਦੀ ਹੈ।
- ਬੈਂਕ ਜਾਂ ਡਾਕਖਾਨੇ ਵਿੱਚ ਇਕ ਦਿਨ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਜਮ੍ਹਾਂ ਕਰਵਾਉਣ ਵਿੱਚ ਪਰੇਸ਼ਾਨੀ ਆ ਸਕਦੀ ਹੈ।
- ਇਕ ਵਿੱਤੀ ਸਾਲ ਵਿੱਚ 2.50 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਉਣ ’ਤੇ ਪਾਬੰਦੀ ਹੋ ਸਕਦੀ ਹੈ।
- ਕਿਸੇ ਵੀ ਬੈਂਕ ਵਿੱਚ 10 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਕਰਨ ਵਿੱਚ ਦਿੱਕਤ ਆ ਸਕਦੀ ਹੈ।