- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਤੇਸ਼ ਦੀ ਮਿਹਨਤ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਸਾਲ 2013 ਵਿੱਚ ਉਨ੍ਹਾਂ ਨੂੰ ਵੱਕਾਰੀ 'ਥੀਏਲ ਫੈਲੋਸ਼ਿਪ' ਲਈ ਚੁਣਿਆ ਗਿਆ। ਇਸ ਤਹਿਤ ਉਨ੍ਹਾਂ ਨੂੰ ਆਪਣੇ ਸਟਾਰਟਅੱਪ ’ਤੇ ਕੰਮ ਕਰਨ ਲਈ 1,00,000 ਡਾਲਰ ਦੀ ਰਕਮ ਮਿਲੀ। ਇਸ ਪੂੰਜੀ ਨਾਲ ਉਨ੍ਹਾਂ ਨੇ ਆਪਣੇ ਪੁਰਾਣੇ ਮਾਡਲ ਵਿੱਚ ਸੁਧਾਰ ਕੀਤਾ ਅਤੇ ਕਿਫ਼ਾਇਤੀ ਤੇ ਭਰੋਸੇਯੋਗ ਹੋਟਲ ਬੁਕਿੰਗ ਸੇਵਾ ਲਈ OYO Rooms ਦੀ ਨੀਂਹ ਰੱਖੀ।

ਬਿਜ਼ਨਸ ਡੈਸਕ : ਦੁਨੀਆ ਦੇ ਪ੍ਰਮੁੱਖ ਹੋਟਲ ਅਤੇ ਹਾਸਪਿਟੈਲਿਟੀ ਬ੍ਰਾਂਡਾਂ ਵਿੱਚ ਸ਼ੁਮਾਰ OYO Rooms ਦੇ ਸੰਸਥਾਪਕ ਰਿਤੇਸ਼ ਅਗਰਵਾਲ ਹਨ। OYO ਦੇ ਫਾਊਂਡਰ ਰਿਤੇਸ਼ ਅਗਰਵਾਲ ਕਦੇ ਸੜਕਾਂ ’ਤੇ ਸਿਮ ਕਾਰਡ ਵੇਚਿਆ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ OYO Rooms ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਨ੍ਹਾਂ ਦੀ ਕਮਾਈ ਕਰੋੜਾਂ ਰੁਪਏ ਤੱਕ ਪਹੁੰਚ ਗਈ।
ਆਪਣਾ ਗਲੋਬਲ ਬ੍ਰਾਂਡ ਬਣਾਉਣ ਤੋਂ ਪਹਿਲਾਂ ਰਿਤੇਸ਼ ਓਡੀਸ਼ਾ ਦੇ ਇੱਕ ਛੋਟੇ ਜਿਹੇ ਕਸਬੇ ਦੇ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਸਨ। ਉਨ੍ਹਾਂ ਨੇ ਭਾਰਤ ਵਿੱਚ ਬਜਟ ਟ੍ਰੈਵਲ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮਝਿਆ ਅਤੇ ਇਨ੍ਹਾਂ ਨੂੰ ਬਦਲਣ ਦਾ ਫ਼ੈਸਲਾ ਕੀਤਾ। 16 ਨਵੰਬਰ 1993 ਨੂੰ ਓਡੀਸ਼ਾ ਦੇ ਬਿਸਮ ਕਟਕ ਵਿੱਚ ਇੱਕ ਸਾਧਾਰਨ ਮਾਰਵਾੜੀ ਪਰਿਵਾਰ ਵਿੱਚ ਜਨਮੇ ਰਿਤੇਸ਼ ਦੇ ਪਿਤਾ ਦਾ ਛੋਟਾ ਜਿਹਾ ਇਨਫਰਾਸਟ੍ਰਕਚਰ ਕਾਰੋਬਾਰ ਸੀ, ਪਰ ਰਿਤੇਸ਼ ਦੀ ਦਿਲਚਸਪੀ ਨਵੇਂ ਕਾਰੋਬਾਰੀ ਵਿਚਾਰਾਂ ਵਿੱਚ ਸੀ।
ਪੜ੍ਹਾਈ ਛੱਡ ਕੇ ਚੁਣਿਆ ਐਂਟਰਪ੍ਰਨਿਓਰਸ਼ਿਪ ਦਾ ਰਾਹ
ਰਿਤੇਸ਼ ਨੂੰ ਮੁੱਢਲੀ ਪੜ੍ਹਾਈ ਤੋਂ ਬਾਅਦ ਪਰਿਵਾਰ ਨੇ ਆਈਆਈਟੀ ਦੀ ਤਿਆਰੀ ਲਈ ਕੋਟਾ ਭੇਜਿਆ। ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਦੇ ਇੱਕ ਸੰਸਥਾਨ ਵਿੱਚ ਵੀ ਦਾਖ਼ਲਾ ਲਿਆ, ਪਰ ਉਨ੍ਹਾਂ ਦਾ ਮਨ ਕਿਤਾਬਾਂ ਵਿੱਚ ਨਹੀਂ ਲੱਗਿਆ। ਆਖ਼ਰਕਾਰ ਉਨ੍ਹਾਂ ਨੇ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਰਾਹ ’ਤੇ ਚੱਲ ਪਏ।
30 ਰੁਪਏ ਲੈ ਕੇ ਪਹੁੰਚੇ ਦਿੱਲੀ, ਸੜਕਾਂ ’ਤੇ ਵੇਚੇ ਸਿਮ ਕਾਰਡ
ਸਾਲ 2012 ਵਿੱਚ ਰਿਤੇਸ਼ ਨੇ 'ਓਰਾਵੇਲ ਸਟੇਜ਼' (Oravel Stays) ਦੇ ਨਾਂ ਨਾਲ ਆਪਣਾ ਪਹਿਲਾ ਸਟਾਰਟਅੱਪ ਸ਼ੁਰੂ ਕੀਤਾ, ਪਰ ਤਜਰਬੇ ਦੀ ਘਾਟ ਕਾਰਨ ਉਨ੍ਹਾਂ ਨੂੰ ਇਸ ਵਿੱਚ ਭਾਰੀ ਨੁਕਸਾਨ ਉਠਾਉਣਾ ਪਿਆ। ਹਾਲਾਤ ਅਜਿਹੇ ਬਣ ਗਏ ਕਿ ਰਿਤੇਸ਼ ਸਿਰਫ਼ 30 ਰੁਪਏ ਲੈ ਕੇ ਦਿੱਲੀ ਪਹੁੰਚ ਗਏ। ਗੁਜ਼ਾਰਾ ਕਰਨ ਲਈ ਉਨ੍ਹਾਂ ਨੇ ਸੜਕਾਂ ’ਤੇ ਸਿਮ ਕਾਰਡ ਤੱਕ ਵੇਚੇ। ਹਾਲਾਂਕਿ, ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਬਜਟ ਹੋਟਲਾਂ ਦੀਆਂ ਕਮੀਆਂ ਬਾਰੇ ਲਗਾਤਾਰ ਖੋਜ ਕਰਦੇ ਰਹੇ।
ਇਸ ਤਰ੍ਹਾਂ ਹੋਈ OYO ਦੀ ਸ਼ੁਰੂਆਤ
ਰਿਤੇਸ਼ ਦੀ ਮਿਹਨਤ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਸਾਲ 2013 ਵਿੱਚ ਉਨ੍ਹਾਂ ਨੂੰ ਵੱਕਾਰੀ 'ਥੀਏਲ ਫੈਲੋਸ਼ਿਪ' ਲਈ ਚੁਣਿਆ ਗਿਆ। ਇਸ ਤਹਿਤ ਉਨ੍ਹਾਂ ਨੂੰ ਆਪਣੇ ਸਟਾਰਟਅੱਪ ’ਤੇ ਕੰਮ ਕਰਨ ਲਈ 1,00,000 ਡਾਲਰ ਦੀ ਰਕਮ ਮਿਲੀ। ਇਸ ਪੂੰਜੀ ਨਾਲ ਉਨ੍ਹਾਂ ਨੇ ਆਪਣੇ ਪੁਰਾਣੇ ਮਾਡਲ ਵਿੱਚ ਸੁਧਾਰ ਕੀਤਾ ਅਤੇ ਕਿਫ਼ਾਇਤੀ ਤੇ ਭਰੋਸੇਯੋਗ ਹੋਟਲ ਬੁਕਿੰਗ ਸੇਵਾ ਲਈ OYO Rooms ਦੀ ਨੀਂਹ ਰੱਖੀ।
ਇਸ ਤੋਂ ਬਾਅਦ ਸਿਕੋਇਆ ਕੈਪੀਟਲ ਅਤੇ ਸਾਫਟਬੈਂਕ ਵਰਗੇ ਵੱਡੇ ਨਿਵੇਸ਼ਕਾਂ ਨੇ OYO ਵਿੱਚ ਪੈਸਾ ਲਗਾਇਆ, ਜਿਸ ਨਾਲ ਕੰਪਨੀ ਦਾ ਦੇਸ਼-ਵਿਦੇਸ਼ ਵਿੱਚ ਤੇਜ਼ੀ ਨਾਲ ਵਿਸਥਾਰ ਹੋਇਆ। ਅੱਜ ਰਿਤੇਸ਼ ਦੀ ਅਨੁਮਾਨਿਤ ਕੁੱਲ ਜਾਇਦਾਦ ਲਗਪਗ 19,900 ਕਰੋੜ ਰੁਪਏ ਦੱਸੀ ਜਾਂਦੀ ਹੈ ਅਤੇ ਕੰਪਨੀ ਹੁਣ ਆਪਣਾ ਆਈਪੀਓ (IPO) ਲਿਆਉਣ ਦੀ ਤਿਆਰੀ ਵਿੱਚ ਜੁਟੀ ਹੋਈ ਹੈ।