- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਕੋਈ ਨਿਵੇਸ਼ਕ ਹਰ ਮਹੀਨੇ 10,000 ਰੁਪਏ ਦੀ ਐੱਸਆਈਪੀ ਕਰਦਾ ਹੈ ਤਾਂ 10 ਸਾਲਾਂ ਵਿੱਚ ਉਸ ਦਾ ਕੁੱਲ ਨਿਵੇਸ਼ 12 ਲੱਖ ਰੁਪਏ ਹੋਵੇਗਾ। ਇਸ ’ਤੇ ਅੰਦਾਜ਼ਨ 9.24 ਲੱਖ ਰੁਪਏ ਦਾ ਰਿਟਰਨ ਮਿਲੇਗਾ ਅਤੇ ਮਿਆਦ ਪੂਰੀ ਹੋਣ ’ਤੇ ਕੁੱਲ ਫੰਡ ਲਗਪਗ 21.24 ਲੱਖ ਰੁਪਏ ਹੋ ਸਕਦਾ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਜੇ ਤੁਹਾਡੇ ਕੋਲ ਨਿਵੇਸ਼ ਕਰਨ ਲਈ 10 ਲੱਖ ਰੁਪਏ ਹਨ ਤਾਂ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਇਸ ਰਕਮ ਨੂੰ ਇਕੱਠਿਆਂ (Lump Sum) ਨਿਵੇਸ਼ ਕੀਤਾ ਜਾਵੇ ਜਾਂ ਹਰ ਮਹੀਨੇ 10,000 ਰੁਪਏ ਦੀ ਐੱਸਆਈਪੀ (SIP) ਰਾਹੀਂ ਹੌਲੀ-ਹੌਲੀ ਨਿਵੇਸ਼ ਕੀਤਾ ਜਾਵੇ। ਦੋਵੇਂ ਹੀ ਤਰੀਕੇ ਮਿਊਚਲ ਫੰਡ ਵਿੱਚ ਨਿਵੇਸ਼ ਕਰਨ ਦੇ ਪ੍ਰਸਿੱਧ ਬਦਲ ਹਨ, ਪਰ 10 ਸਾਲਾਂ ਦੀ ਮਿਆਦ ਵਿੱਚ ਇਨ੍ਹਾਂ ਦੇ ਨਤੀਜੇ ਕਾਫ਼ੀ ਵੱਖਰੇ ਹੋ ਸਕਦੇ ਹਨ। ਮਾਹਰਾਂ ਮੁਤਾਬਕ, ਜੇ ਰਿਟਰਨ ਬਰਾਬਰ ਮਿਲੇ ਤਾਂ ਇਕਮੁਸ਼ਤ ਨਿਵੇਸ਼ ਆਮ ਤੌਰ ’ਤੇ ਐੱਸਆਈਪੀ ਦੇ ਮੁਕਾਬਲੇ ਵੱਡਾ ਫੰਡ ਤਿਆਰ ਕਰ ਸਕਦਾ ਹੈ, ਪਰ ਇਸ ਨਾਲ ਜੋਖ਼ਮ ਵੀ ਜੁੜਿਆ ਹੁੰਦਾ ਹੈ।
10 ਸਾਲਾਂ ਦਾ ਪੂਰਾ ਹਿਸਾਬ
ਮੰਨ ਲਓ ਕਿ ਨਿਵੇਸ਼ ਦੀ ਮਿਆਦ 10 ਸਾਲ ਹੈ ਤੇ ਔਸਤਨ ਸਾਲਾਨਾ 11 ਫ਼ੀਸਦੀ ਰਿਟਰਨ ਮਿਲਦਾ ਹੈ।
SIP ਦਾ ਹਿਸਾਬ
ਜੇ ਕੋਈ ਨਿਵੇਸ਼ਕ ਹਰ ਮਹੀਨੇ 10,000 ਰੁਪਏ ਦੀ ਐੱਸਆਈਪੀ ਕਰਦਾ ਹੈ ਤਾਂ 10 ਸਾਲਾਂ ਵਿੱਚ ਉਸ ਦਾ ਕੁੱਲ ਨਿਵੇਸ਼ 12 ਲੱਖ ਰੁਪਏ ਹੋਵੇਗਾ। ਇਸ ’ਤੇ ਅੰਦਾਜ਼ਨ 9.24 ਲੱਖ ਰੁਪਏ ਦਾ ਰਿਟਰਨ ਮਿਲੇਗਾ ਅਤੇ ਮਿਆਦ ਪੂਰੀ ਹੋਣ ’ਤੇ ਕੁੱਲ ਫੰਡ ਲਗਪਗ 21.24 ਲੱਖ ਰੁਪਏ ਹੋ ਸਕਦਾ ਹੈ।
ਇਕਮੁਸ਼ਤ ਨਿਵੇਸ਼ ਦਾ ਹਿਸਾਬ
ਦੂਜੇ ਪਾਸੇ, ਜੇ 10 ਲੱਖ ਰੁਪਏ ਇਕੱਠੇ ਨਿਵੇਸ਼ ਕਰ ਦਿੱਤੇ ਜਾਣ ਅਤੇ ਸਾਲਾਨਾ 11 ਫ਼ੀਸਦੀ ਰਿਟਰਨ ਮੰਨਿਆ ਜਾਵੇ ਤਾਂ 10 ਸਾਲਾਂ ਵਿੱਚ ਇਹ ਰਕਮ ਵਧ ਕੇ ਲਗਪਗ 28.39 ਲੱਖ ਰੁਪਏ ਹੋ ਸਕਦੀ ਹੈ। ਇਸ ਵਿੱਚ ਕਰੀਬ 18.39 ਲੱਖ ਰੁਪਏ ਦਾ ਰਿਟਰਨ ਸ਼ਾਮਲ ਹੋਵੇਗਾ। ਇਸ ਤਰ੍ਹਾਂ ਸਪੱਸ਼ਟ ਹੈ ਕਿ ਬਰਾਬਰ ਰਿਟਰਨ ਮਿਲਣ ਦੀ ਸਥਿਤੀ ਵਿੱਚ ਇਕਮੁਸ਼ਤ ਨਿਵੇਸ਼ ਨਾਲ ਲਗਪਗ 7 ਲੱਖ ਰੁਪਏ ਤੋਂ ਵੱਧ ਦਾ ਵੱਡਾ ਫੰਡ ਬਣ ਸਕਦਾ ਹੈ।
ਇਕਮੁਸ਼ਤ ਨਿਵੇਸ਼ ਨਾਲ ਵੱਧ ਰਿਟਰਨ ਕਿਉਂ ਮਿਲਦਾ ਹੈ?
ਇਸ ਦਾ ਸਭ ਤੋਂ ਵੱਡਾ ਕਾਰਨ ਕੰਪਾਊਂਡਿੰਗ (ਚੱਕਰਵਰਧੀ ਵਿਆਜ) ਲਈ ਮਿਲਣ ਵਾਲਾ ਸਮਾਂ ਹੈ। ਇਕਮੁਸ਼ਤ ਨਿਵੇਸ਼ ਵਿੱਚ ਪੂਰੀ ਰਕਮ ਪਹਿਲੇ ਦਿਨ ਤੋਂ ਹੀ ਬਾਜ਼ਾਰ ਵਿੱਚ ਲੱਗ ਜਾਂਦੀ ਹੈ ਅਤੇ ਇਸ ’ਤੇ ਪੂਰੇ 10 ਸਾਲਾਂ ਤੱਕ ਕੰਪਾਊਂਡਿੰਗ ਦਾ ਲਾਭ ਮਿਲਦਾ ਹੈ। ਜਦਕਿ ਐੱਸਆਈਪੀ ਵਿੱਚ ਪੈਸਾ ਹੌਲੀ-ਹੌਲੀ ਨਿਵੇਸ਼ ਹੁੰਦਾ ਹੈ। ਇਸ ਲਈ ਸ਼ੁਰੂਆਤੀ ਸਾਲਾਂ ਵਿੱਚ ਪੂਰੀ ਰਕਮ ਬਾਜ਼ਾਰ ਵਿੱਚ ਨਿਵੇਸ਼ ਨਹੀਂ ਹੁੰਦੀ ਅਤੇ ਕੰਪਾਊਂਡਿੰਗ ਦਾ ਅਸਰ ਸੀਮਤ ਰਹਿੰਦਾ ਹੈ।
ਬਾਜ਼ਾਰ ਦੇ ਉਤਰਾਅ-ਚੜ੍ਹਾਅ ਦਾ ਅਸਰ
- ਇਕਮੁਸ਼ਤ ਨਿਵੇਸ਼ (Lump Sum): ਪੂਰਾ ਪੈਸਾ ਇਕੱਠਾ ਨਿਵੇਸ਼ ਹੋਣ ਕਾਰਨ ਬਾਜ਼ਾਰ ਵਿੱਚ ਗਿਰਾਵਟ ਆਉਣ ’ਤੇ ਵੱਡਾ ਅਸਰ ਪੈ ਸਕਦਾ ਹੈ।
- ਐੱਸਆਈਪੀ (SIP): ਹੌਲੀ-ਹੌਲੀ ਨਿਵੇਸ਼ ਹੋਣ ਕਾਰਨ ਬਾਜ਼ਾਰ ਵਿੱਚ ਗਿਰਾਵਟ ਦੌਰਾਨ ਵੀ ਘੱਟ ਕੀਮਤ ’ਤੇ ਵੱਧ ਯੂਨਿਟ ਖਰੀਦਣ ਦਾ ਫਾਇਦਾ ਮਿਲ ਸਕਦਾ ਹੈ।
ਮਾਹਿਰਾਂ ਮੁਤਾਬਕ, ਜੇ ਬਾਜ਼ਾਰ ਵਿੱਚ ਗਿਰਾਵਟ ਆ ਰਹੀ ਹੋਵੇ ਤਾਂ ਐੱਸਆਈਪੀ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ, ਜਦਕਿ ਲਗਾਤਾਰ ਚੜ੍ਹਦੇ ਬਾਜ਼ਾਰ ਵਿੱਚ ਇਕਮੁਸ਼ਤ ਨਿਵੇਸ਼ ਅੱਗੇ ਰਹਿ ਸਕਦਾ ਹੈ।
ਡਿਸਕਲੇਮਰ: ਇਹ ਖ਼ਬਰ ਸਿਰਫ਼ ਆਮ ਜਾਣਕਾਰੀ ਲਈ ਹੈ। ਕਿਸੇ ਵੀ ਫੰਡ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਦੀ ਸਲਾਹ ਜ਼ਰੂਰ ਲਓ।