- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਂਦੀ: ਚਾਂਦੀ ਦਾ ਤੁਰੰਤ ਨਜ਼ਰੀਆ 51 ਡਾਲਰ ਦੇ ਸਮਰਥਨ ਪੱਧਰ ’ਤੇ ਨਿਰਭਰ ਕਰਦਾ ਹੈ। ਉਦਯੋਗਿਕ ਮੰਗ ਨਾਲ ਜੁੜੀ ਹੋਣ ਕਾਰਨ ਚਾਂਦੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਜ਼ਿਆਦਾ ਹੁੰਦਾ ਹੈ। ਇਸ ਲਈ ਇਸ ’ਚ ਤੇਜ਼ੀ ਨਾਲ ਰਿਕਵਰੀ ਤਾਂ ਹੋ ਸਕਦੀ ਹੈ, ਪਰ ਇਹ ਜ਼ਿਆਦਾ ਸਮੇਂ ਤੱਕ ਕਾਇਮ ਰਹਿਣ ਦੀ ਸੰਭਾਵਨਾ ਘੱਟ ਹੈ

ਬਿਜ਼ਨਸ ਡੈਸਕ, ਨਵੀਂ ਦਿੱਲੀ : ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਘਰੇਲੂ ਬਾਜ਼ਾਰਾਂ ’ਚ ਅੱਜ ਬੁੱਧਵਾਰ, 11 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਸੋਨਾ 1,400 ਰੁਪਏ ਅਤੇ ਚਾਂਦੀ 5,000 ਰੁਪਏ ਤੱਕ ਮਹਿੰਗੀ ਹੋ ਗਈ ਹੈ। ਉੱਥੇ ਹੀ ਗਲੋਬਲ ਬਾਜ਼ਾਰ ਕਾਮੈਕਸ ’ਚ ਵੀ ਸੋਨਾ 0.52 ਫ਼ੀਸਦੀ ਅਤੇ ਚਾਂਦੀ 2.20 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਹੀ ਹੈ। ਹਾਲਾਂਕਿ, ਅਮਰੀਕਾ ’ਚ ਮਹਿੰਗਾਈ ਅਤੇ ਫੈਡਰਲ ਰਿਜ਼ਰਵ ਦੀਆਂ ਸਖ਼ਤ ਨੀਤੀਆਂ ਕਾਰਨ ਵਿਸ਼ਵ ਪੱਧਰ ’ਤੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।
ਸੋਨੇ-ਚਾਂਦੀ ਦੇ ਤਾਜ਼ਾ ਭਾਅ ਕੀ ਹਨ?
ਸਵੇਰੇ 11:30 ਵਜੇ ਤੱਕ MCX ’ਤੇ ਸੋਨੇ ਦੀ ਕੀਮਤ ’ਚ 0.90 ਫ਼ੀਸਦੀ ਯਾਨੀ 1,268 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਸ ਦੀ ਕੀਮਤ 1,41,793 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਕਾਰੋਬਾਰ ਦੌਰਾਨ ਇਸ ਦਾ ਉੱਚ ਪੱਧਰ 1,41,958 ਰੁਪਏ ਅਤੇ ਹੇਠਲਾ ਪੱਧਰ 1,41,120 ਰੁਪਏ ਰਿਹਾ। ਪਿਛਲੇ ਕਾਰੋਬਾਰੀ ਦਿਨ ਇਹ 1,40,525 ਰੁਪਏ ’ਤੇ ਬੰਦ ਹੋਇਆ ਸੀ।
ਇਸੇ ਤਰ੍ਹਾਂ ਚਾਂਦੀ ਦੀ ਕੀਮਤ ’ਚ 2.78 ਫ਼ੀਸਦੀ ਯਾਨੀ 4,898 ਰੁਪਏ ਦਾ ਉਛਾਲ ਆਇਆ। ਇਸ ਦੀ ਕੀਮਤ ਵਧ ਕੇ 1,87,474 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਕਾਰੋਬਾਰੀ ਸੈਸ਼ਨ ਦੌਰਾਨ ਚਾਂਦੀ ਦਾ ਉੱਚ ਪੱਧਰ 1,87,770 ਰੁਪਏ ਅਤੇ ਹੇਠਲਾ ਪੱਧਰ 1,85,290 ਰੁਪਏ ਰਿਹਾ। ਪਿਛਲੇ ਦਿਨ ਇਹ 1,82,576 ਰੁਪਏ ’ਤੇ ਬੰਦ ਹੋਈ ਸੀ।
ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਕਿਉਂ ਆਈ?
ਕੋਟਕ ਨਿਓ ਦੇ ਕਮੋਡਿਟੀ ਅਤੇ ਕਰੰਸੀ ਰਿਸਰਚ ਮੁਖੀ ਅਨਿੰਦਿਆ ਬੈਨਰਜੀ ਅਨੁਸਾਰ, ਅਮਰੀਕਾ ’ਚ ਅਕਤੂਬਰ ਦੀ ਮੁੱਖ ਮਹਿੰਗਾਈ ਦਰ 0.4 ਫ਼ੀਸਦੀ ਅਤੇ ਕੋਰ ਮਹਿੰਗਾਈ ਦਰ 0.3 ਫ਼ੀਸਦੀ ਰਹੀ, ਜੋ ਅਨੁਮਾਨ ਨਾਲੋਂ ਵੱਧ ਹੈ।
ਇਸ ਕਾਰਨ ਅਮਰੀਕੀ ਡਾਲਰ ਅਤੇ ਬਾਂਡ ਯੀਲਡ ’ਚ ਮਜ਼ਬੂਤੀ ਆਈ, ਜਿਸ ਨਾਲ ਕੀਮਤੀ ਧਾਤਾਂ ’ਤੇ ਦਬਾਅ ਵਧਿਆ ਹੈ। ਹਾਲਾਂਕਿ, ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਨੇ ਭਾਰਤੀ ਬਾਜ਼ਾਰ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ, ਪਰ ਅਮਰੀਕੀ ਵਿਆਜ ਦਰਾਂ ਨੂੰ ਲੈ ਕੇ ਵਧ ਰਹੀਆਂ ਉਮੀਦਾਂ ਕਾਰਨ ਅਨਿਸ਼ਚਿਤਤਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ।
ਸੋਨੇ-ਚਾਂਦੀ ਬਾਰੇ ਮਾਹਿਰਾਂ ਦੀ ਕੀ ਹੈ ਸਲਾਹ?
ਸੋਨਾ: ਬਾਜ਼ਾਰ ਲਈ ਚੰਗੀ ਖ਼ਬਰ ਇਹ ਹੈ ਕਿ ਕਈ ਨਕਾਰਾਤਮਕ ਖ਼ਬਰਾਂ ਦੇ ਬਾਵਜੂਦ ਸੋਨੇ ਦਾ ਅਹਿਮ 4,000 ਡਾਲਰ ਦਾ ਸਮਰਥਨ ਪੱਧਰ ਪੂਰੀ ਤਰ੍ਹਾਂ ਕਾਇਮ ਹੈ। ਮੰਗਲਵਾਰ ਨੂੰ ਕੀਮਤਾਂ ਲਗਪਗ 4,030 ਡਾਲਰ ਤੱਕ ਡਿੱਗਣ ਤੋਂ ਬਾਅਦ ਮੁੜ ਸੰਭਲ ਗਈਆਂ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ 4,000 ਡਾਲਰ ਦਾ ਪੱਧਰ ਕਾਇਮ ਰਹਿੰਦਾ ਹੈ, ਨਿਵੇਸ਼ਕ ਕੀਮਤਾਂ ’ਚ ਗਿਰਾਵਟ ਆਉਣ ’ਤੇ ਖ਼ਰੀਦਦਾਰੀ ਕਰ ਸਕਦੇ ਹਨ। ਇਸ ਲਈ 4,000 ਡਾਲਰ ਤੋਂ ਹੇਠਾਂ ਸਟਾਪ ਲਾਸ ਰੱਖਣਾ ਚਾਹੀਦਾ ਹੈ। ਉੱਪਰ ਵੱਲ 4,150 ਡਾਲਰ ਦਾ ਪੱਧਰ ਰੁਕਾਵਟ ਬਣ ਸਕਦਾ ਹੈ।
ਸ਼ਹਿਰ | ਸੋਨਾ/10 ਗ੍ਰਾਮ (24K) | ਸੋਨਾ/10 ਗ੍ਰਾਮ (22K) | ਸੋਨਾ/10 ਗ੍ਰਾਮ (18K) | ਚਾਂਦੀ ਪ੍ਰਤੀ ਕਿਲੋਗ੍ਰਾਮ |
|---|---|---|---|---|
ਨਵੀਂ ਦਿੱਲੀ | ₹1,41,850 | ₹1,30,029 | ₹1,06,388 | ₹1,87,710 |
ਮੁੰਬਈ | ₹1,42,090 | ₹1,30,249 | ₹1,06,568 | ₹1,88,030 |
ਪਟਨਾ | ₹1,42,010 | ₹1,30,176 | ₹1,06,508 | ₹1,87,930 |
ਜੈਪੁਰ | ₹1,42,070 | ₹1,30,231 | ₹1,06,553 | ₹1,88,010 |
ਕਾਨਪੁਰ | ₹1,42,130 | ₹1,30,286 | ₹1,06,598 | ₹1,88,080 |
ਲਖਨਊ | ₹1,42,130 | ₹1,30,286 | ₹1,06,598 | ₹1,88,080 |
ਭੋਪਾਲ | ₹1,42,240 | ₹1,30,387 | ₹1,06,680 | ₹1,88,230 |
ਇੰਦੌਰ | ₹1,42,090 | ₹1,30,249 | ₹1,06,568 | ₹1,88,130 |
ਚੰਡੀਗੜ੍ਹ | ₹1,42,090 | ₹1,30,249 | ₹1,06,568 | ₹1,88,030 |
ਰਾਏਪੁਰ | ₹1,42,030 | ₹1,30,194 | ₹1,06,523 | ₹1,87,960 |
ਚਾਂਦੀ: ਚਾਂਦੀ ਦਾ ਤੁਰੰਤ ਨਜ਼ਰੀਆ 51 ਡਾਲਰ ਦੇ ਸਮਰਥਨ ਪੱਧਰ ’ਤੇ ਨਿਰਭਰ ਕਰਦਾ ਹੈ। ਉਦਯੋਗਿਕ ਮੰਗ ਨਾਲ ਜੁੜੀ ਹੋਣ ਕਾਰਨ ਚਾਂਦੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਜ਼ਿਆਦਾ ਹੁੰਦਾ ਹੈ। ਇਸ ਲਈ ਇਸ ’ਚ ਤੇਜ਼ੀ ਨਾਲ ਰਿਕਵਰੀ ਤਾਂ ਹੋ ਸਕਦੀ ਹੈ, ਪਰ ਇਹ ਜ਼ਿਆਦਾ ਸਮੇਂ ਤੱਕ ਕਾਇਮ ਰਹਿਣ ਦੀ ਸੰਭਾਵਨਾ ਘੱਟ ਹੈ।
ਅਨਿੰਦਿਆ ਬੈਨਰਜੀ ਦੀ ਸਲਾਹ ਹੈ ਕਿ ਨਿਵੇਸ਼ਕ 51 ਡਾਲਰ ਤੋਂ ਹੇਠਾਂ ਸਖ਼ਤ ਸਟਾਪ ਲਾਸ ਰੱਖ ਕੇ ਹੀ ਕੀਮਤਾਂ ’ਚ ਗਿਰਾਵਟ ਦੌਰਾਨ ਖ਼ਰੀਦਦਾਰੀ ਕਰਨ। ਉੱਪਰ ਵੱਲ 53.30 ਤੋਂ 53.50 ਡਾਲਰ ਦੇ ਪੱਧਰ ’ਤੇ ਰੁਕਾਵਟ ਦੇਖਣ ਨੂੰ ਮਿਲ ਸਕਦੀ ਹੈ।
ਮਾਹਿਰਾਂ ਨੇ ਨਿਵੇਸ਼ਕਾਂ ਨੂੰ ਅਮਰੀਕੀ ਆਰਥਿਕ ਅੰਕੜਿਆਂ ਅਤੇ ਵਿਸ਼ਵ ਪੱਧਰੀ ਸੰਕੇਤਾਂ ’ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਆਪਣੇ ਜੋਖ਼ਮ ਨੂੰ ਧਿਆਨ ’ਚ ਰੱਖ ਕੇ ਹੀ ਨਿਵੇਸ਼ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ।