- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਐੱਸਐੱਸਏਆਈ ਨੇ ਵੀਰਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਪੋਸਟ ਕੀਤਾ ਕਿ ਸੀਜੀ ਫੂ਼ਡਸ ਨੂੰ ‘ਵੈਜ ਭੁਜੀਆ ਨਮਕੀਨ’ ਦਾ ਉਤਪਾਦਨ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਐੱਫਐੱਸਐੱਸਏਆਈ ਨੇ ਸੀਜੀ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਰੂਪਨਗਰ, ਅਜਮੇਰ (ਰਾਜਸਥਾਨ) ਫੈਕਟਰੀ ’ਚ ਨਿਰੀਖਣ ਕੀਤਾ ਸੀ।

ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਨਿਯਮਾਂ ਦੀ ਗੰਭੀਰ ਉਲੰਘਣਾ ਕਾਰਨ ਸੀਜੀ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਰਾਇਟਰ ਮੁਤਾਬਕ ‘ਵਾਈ-ਵਾਈ’ ਨੂਡਲਜ਼ ਬਣਾਉਣ ਵਾਲੀ ਇਹ ਕੰਪਨੀ ਸੀਜੀ ਕਾਰਪ ਗਲੋਬਲ ਦਾ ਹਿੱਸਾ ਹੈ, ਜਿਸ ਦੇ ਮੁਖੀ ਨੇਪਾਲ ਦੇ ਇੱਕੋ ਇਕ ਅਰਬਪਤੀ ਬਿਨੋਦ ਚੌਧਰੀ ਹਨ, ਜਿਨ੍ਹਾਂ ਨੂੰ ‘ਨੂਡਲ ਕਿੰਗ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਐੱਫਐੱਸਐੱਸਏਆਈ ਨੇ ਵੀਰਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਪੋਸਟ ਕੀਤਾ ਕਿ ਸੀਜੀ ਫੂ਼ਡਸ ਨੂੰ ‘ਵੈਜ ਭੁਜੀਆ ਨਮਕੀਨ’ ਦਾ ਉਤਪਾਦਨ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਐੱਫਐੱਸਐੱਸਏਆਈ ਨੇ ਸੀਜੀ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਰੂਪਨਗਰ, ਅਜਮੇਰ (ਰਾਜਸਥਾਨ) ਫੈਕਟਰੀ ’ਚ ਨਿਰੀਖਣ ਕੀਤਾ ਸੀ।