- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈਕ੍ਰੋਫਾਈਨਾਂਸ ਇੰਸਟੀਚਿਊਸ਼ਨਜ਼ ਨੈੱਟਵਰਕ (ਐੱਮਐੱਫਆਈਐੱਨ) ਦੇ ਇਕ ਸਮਾਗਮ ਦੌਰਾਨ ਮੁਰਮੂ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਸੰਸਥਾਵਾਂ ਨੂੰ ਪਾਰਦਰਸ਼ਿਤਾ ਯਕੀਨੀ ਬਣਾਉਣ ਤੇ ਆਪਣਾ ਭਰੋਸਾ ਬਣਾਏ ਰੱਖਣ ਲਈ ਪਰਿਵਾਰਾਂ ਦੀ ਆਮਦਨ ਦਾ ਮੁਲਾਂਕਣ ਕਰਨ ਅਤੇ ਉਸ ਦੀ ਰਿਪੋਰਟਿੰਗ ਦੀ ਵਿਵਸਥਾ ਮਜ਼ਬੂਤ ਕਰਨੀ ਚਾਹੀਦੀ ਹੈ। ਨਾਲ ਹੀ, ਚਿਤਾਵਨੀ ਦਿੱਤੀ ਕਿ ਰੈਗੂਲੇਟਰ ਦੇ ਨਿਯਮਾਂ ਵਿਚ ਕਿਸੇ ਵੀ ਤਬਦੀਲੀ ਦੀ ਦੁਰਵਰਤੋਂ ਹੋ ਸਕਦੀ ਹੈ।

ਮੁੰਬਈ, (ਆਈਏਐੱਨਐੱਸ) : ਆਰਬੀਆਈ ਛੋਟੇ ਕਰਜ਼ੇ (ਮਾਈਕ੍ਰੋਫਾਈਨਾਂਸ ਲੋਨ) ਲੈਣ ਵਾਲਿਆਂ ਲਈ ਪਰਿਵਾਰ ਦੀ ਸਾਲਾਨਾ ਆਮਦਨ ਦੀ ਤਿੰਨ ਲੱਖ ਰੁਪਏ ਦੀ ਹੱਦ ਦੀ ਸਮੀਖਿਆ ਕਰੇਗਾ। ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਗਿਰੀਸ਼ ਚੰਦਰ ਮੁਰਮੂ ਨੇ ਸੰਕੇਤ ਦਿੱਤਾ ਹੈ ਕਿ ਉਦਯੋਗ ਜਗਤ ਵੱਲੋਂ ਇਸ ਹੱਦ ਵਿਚ ਤਬਦੀਲੀ ਦੀ ਮੰਗ ਕੀਤੇ ਜਾਣ ਦੇ ਮੱਦੇਨਜ਼ਰ ਮੌਜੂਦਾ ਹੱਦ ’ਤੇ ਮੁੜ ਵਿਚਾਰ ਹੋ ਸਕਦਾ ਹੈ।
ਮਾਈਕ੍ਰੋਫਾਈਨਾਂਸ ਇੰਸਟੀਚਿਊਸ਼ਨਜ਼ ਨੈੱਟਵਰਕ (ਐੱਮਐੱਫਆਈਐੱਨ) ਦੇ ਇਕ ਸਮਾਗਮ ਦੌਰਾਨ ਮੁਰਮੂ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਸੰਸਥਾਵਾਂ ਨੂੰ ਪਾਰਦਰਸ਼ਿਤਾ ਯਕੀਨੀ ਬਣਾਉਣ ਤੇ ਆਪਣਾ ਭਰੋਸਾ ਬਣਾਏ ਰੱਖਣ ਲਈ ਪਰਿਵਾਰਾਂ ਦੀ ਆਮਦਨ ਦਾ ਮੁਲਾਂਕਣ ਕਰਨ ਅਤੇ ਉਸ ਦੀ ਰਿਪੋਰਟਿੰਗ ਦੀ ਵਿਵਸਥਾ ਮਜ਼ਬੂਤ ਕਰਨੀ ਚਾਹੀਦੀ ਹੈ। ਨਾਲ ਹੀ, ਚਿਤਾਵਨੀ ਦਿੱਤੀ ਕਿ ਰੈਗੂਲੇਟਰ ਦੇ ਨਿਯਮਾਂ ਵਿਚ ਕਿਸੇ ਵੀ ਤਬਦੀਲੀ ਦੀ ਦੁਰਵਰਤੋਂ ਹੋ ਸਕਦੀ ਹੈ।
ਉਨ੍ਹਾਂ ਨੇ ਸਾਰੇ ਕਿਸਮ ਦੇ ਕਰਜ਼ੇ ਦੇਣ ਵਾਲਿਆਂ ਨੂੰ ਮਾਈਕ੍ਰੋਫਾਈਨਾਂਸ ਕਰਜ਼ਿਆਂ ’ਤੇ ਵਿਆਜ ਦਰਾਂ ਪਾਰਦਰਸ਼ੀ ਅਤੇ ਵਾਜਬ ਰੱਖਣ ਦੀ ਅਪੀਲ ਕੀਤੀ। ਮੁਰਮੂ ਨੇ ਮਾਈਕ੍ਰੋਫਾਈਨਾਂਸ ਕਰਜ਼ਿਆਂ ਦੇ ਔਸਤ ਆਕਾਰ ਵਿਚ ਲਗਾਤਾਰ ਹੋ ਰਹੇ ਵਾਧੇ ਵੱਲ ਵੀ ਧਿਆਨ ਦਿਵਾਇਆ।