- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
RBI ਨੇ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਫਿਲਹਾਲ CTS ਚੈੱਕਬੁੱਕਾਂ ਸਬੰਧੀ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਲਈ ਇਹ ਸੁਨੇਹਾ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ 1 ਜਨਵਰੀ 2027 ਤੋਂ ਨਵੇਂ ਸੁਰੱਖਿਆ ਫੀਚਰਾਂ ਵਾਲੀਆਂ ਚੈੱਕ ਟ੍ਰੰਕੇਸ਼ਨ ਸਿਸਟਮ (CTS) ਚੈੱਕਬੁੱਕਾਂ ਲਿਆਂਦੀਆਂ ਜਾਣਗੀਆਂ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ CTS ਚੈੱਕਬੁੱਕ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ।
ਇਸ ਦੇ ਉਲਟ, ਸੋਸ਼ਲ ਮੀਡੀਆ ’ਤੇ ਅਜਿਹੇ ਫਰਜ਼ੀ ਸੁਨੇਹੇ ਫੈਲਾਏ ਜਾ ਰਹੇ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ 31 ਦਸੰਬਰ 2026 ਤੋਂ ਬਾਅਦ ਮੌਜੂਦਾ ਚੈੱਕਬੁੱਕਾਂ ਬਦਲ ਦਿੱਤੀਆਂ ਜਾਣਗੀਆਂ।
ਗਲਤ ਅਤੇ ਗੁੰਮਰਾਹਕੁੰਨ ਹੈ ਜਾਣਕਾਰੀ
RBI ਨੇ ਇਨ੍ਹਾਂ ਦਾਅਵਿਆਂ ਨੂੰ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਕਿਸੇ ਬਦਲਾਅ ਦਾ ਐਲਾਨ ਨਹੀਂ ਕੀਤਾ ਗਿਆ ਹੈ।
RBI ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਚੈੱਕਾਂ ਨਾਲ ਜੁੜੇ ਨਿਯਮਾਂ ਅਤੇ ਹੋਰ ਬੈਂਕਿੰਗ ਮਾਮਲਿਆਂ ਦੀ ਜਾਣਕਾਰੀ ਲਈ ਸਿਰਫ਼ RBI ਵੱਲੋਂ ਜਾਰੀ ਅਧਿਕਾਰਤ ਸੂਚਨਾਵਾਂ ’ਤੇ ਹੀ ਭਰੋਸਾ ਕਰਨ।
ਇਹ ਸਪੱਸ਼ਟੀਕਰਨ ਉਸ ਸਮੇਂ ਆਇਆ ਹੈ ਜਦੋਂ ਸੋਸ਼ਲ ਮੀਡੀਆ ’ਤੇ ਅਜਿਹੇ ਸੁਨੇਹੇ ਵਾਇਰਲ ਹੋ ਰਹੇ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ 2027 ਦੀ ਸ਼ੁਰੂਆਤ ਤੋਂ ਨਵੀਂ ਚੈੱਕਬੁੱਕ ਦੇ ਮਾਪਦੰਡ ਅਤੇ ਸੁਰੱਖਿਆ ਫੀਚਰ ਲਾਗੂ ਹੋ ਜਾਣਗੇ।
'X' ’ਤੇ ਦਿੱਤੀ ਜਾਣਕਾਰੀ
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਬਿਆਨ ਜਾਰੀ ਕਰਦਿਆਂ ਕੇਂਦਰੀ ਬੈਂਕ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਸੁਨੇਹਾ ਫੈਲ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੌਜੂਦਾ ਸਮੇਂ ਵਰਤੀਆਂ ਜਾ ਰਹੀਆਂ ਸਟੈਂਡਰਡ 'ਚੈੱਕ ਟ੍ਰੰਕੇਸ਼ਨ ਸਿਸਟਮ' (CTS) ਚੈੱਕਬੁੱਕਾਂ 31 ਦਸੰਬਰ 2026 ਤੋਂ ਬਦਲ ਦਿੱਤੀਆਂ ਜਾਣਗੀਆਂ ਅਤੇ 1 ਜਨਵਰੀ 2027 ਤੋਂ ਬਿਹਤਰ ਸੁਰੱਖਿਆ ਮਾਪਦੰਡਾਂ ਵਾਲੀਆਂ ਨਵੀਆਂ ਚੈੱਕਬੁੱਕਾਂ ਲਾਗੂ ਹੋ ਜਾਣਗੀਆਂ।
RBI ਨੇ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਫਿਲਹਾਲ CTS ਚੈੱਕਬੁੱਕਾਂ ਸਬੰਧੀ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਲਈ ਇਹ ਸੁਨੇਹਾ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਹੈ।
ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਮਾਮਲਿਆਂ ਵਿੱਚ ਸਿਰਫ਼ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕਰਨ।