
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Bitcoin 'ਚ ਆਈ ਇਸ ਤੂਫ਼ਾਨੀ ਤੇਜ਼ੀ ਦੀ ਵਜ੍ਹਾ ਅਮਰੀਕਾ ਹੈ। ਦਰਅਸਲ, ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਵਿਭਾਗ ਲੰਬੀ ਮਿਆਦ ਵਾਲੇ ਬਾਂਡਾਂ ਦੀ ਖਰੀਦ (Buybacks) ਨੂੰ ਘੱਟੋ-ਘੱਟ ਦੁੱਗਣਾ ਕਰੇਗਾ। ਇਸ ਐਲਾਨ ਤੋਂ ਬਾਅਦ ਬਿਟਕੋਇਨ 'ਚ ਤੇਜ਼ੀ ਦੇਖਣ ਨੂੰ ਮਿਲੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ 'ਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ। ਇਹ ਕ੍ਰਿਪਟੋਕਰੰਸੀ ਪਿਛਲੇ 3 ਸਾਲਾਂ ਦੀ ਆਪਣੀ ਸਭ ਤੋਂ ਵੱਡੀ ਹਫ਼ਤਾਵਾਰੀ ਤੇਜ਼ੀ ਵੱਲ ਵਧ ਰਹੀ ਹੈ। ਇਸ ਦੀ ਕੀਮਤ 80 ਹਜ਼ਾਰ ਡਾਲਰ ਨੇੜੇ ਪਹੁੰਚ ਰਹੀ ਹੈ।
ਦੁਨੀਆ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਕ੍ਰਿਪਟੋਕਰੰਸੀ 'ਚ ਇਕ ਦਿਨ ਵਿਚ 9.4 ਫ਼ੀਸਦੀ ਤੱਕ ਦਾ ਉਛਾਲ ਆਇਆ ਤੇ ਇਸ ਦੀ ਕੀਮਤ ਲਗਪਗ 77,500 ਡਾਲਰ ਤਕ ਪਹੁੰਚ ਗਈ। ਇਸ ਹਫ਼ਤੇ ਇਸ ਵਿਚ ਲਗਪਗ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਜੇਕਰ ਇਹ ਤੇਜ਼ੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਮਾਰਚ 2023 ਤੋਂ ਬਾਅਦ ਇਹ ਇਸ ਆਧਾਰ ’ਤੇ ਸਭ ਤੋਂ ਵੱਡਾ ਵਾਧਾ ਹੋਵੇਗਾ। ਬਿਟਕੋਇਨ ਦੀ ਕੀਮਤ ਪਿਛਲੀ ਵਾਰ ਮਈ 'ਚ 80,000 ਡਾਲਰ ਤੱਕ ਪਹੁੰਚੀ ਸੀ।
ਬਿਟਕੁਆਇਨ 'ਚ ਆਈ ਇਸ ਤੂਫ਼ਾਨੀ ਤੇਜ਼ੀ ਦੀ ਵਜ੍ਹਾ ਅਮਰੀਕਾ ਹੈ। ਦਰਅਸਲ, ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਵਿਭਾਗ ਲੰਬੀ ਮਿਆਦ ਵਾਲੇ ਬਾਂਡਾਂ ਦੀ ਖਰੀਦ (Buybacks) ਨੂੰ ਘੱਟੋ-ਘੱਟ ਦੁੱਗਣਾ ਕਰੇਗਾ। ਇਸ ਐਲਾਨ ਤੋਂ ਬਾਅਦ ਬਿਟਕੋਇਨ 'ਚ ਤੇਜ਼ੀ ਦੇਖਣ ਨੂੰ ਮਿਲੀ।
ਅਮਰੀਕੀ ਟ੍ਰੇਜ਼ਰੀ ਸਕੱਤਰ ਦੇ ਐਲਾਨ ਤੋਂ ਬਾਅਦ ਟ੍ਰੇਡਰਾਂ ਨੂੰ ਅਰਬਾਂ ਡਾਲਰ ਦੀਆਂ ਸ਼ਾਰਟ ਪੁਜ਼ੀਸ਼ਨਾਂ ਵੇਚਣੀਆਂ ਪਈਆਂ। ਬੁੱਧਵਾਰ ਨੂੰ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕ੍ਰਿਪਟੋ ਇੰਡਸਟਰੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ, ਜਿਸ ਨਾਲ ਉਮੀਦਾਂ ਹੋਰ ਵਧ ਗਈਆਂ।
ਇਸ ਦੌਰਾਨ ਨਿਵੇਸ਼ਕਾਂ ਨੂੰ ਡਰ ਸੀ ਕਿ ਬਾਂਡ ਮਾਰਕੀਟ ਵਿੱਚ ਇਸ ਦਖ਼ਲ ਦਾ ਅਸਰ ਡਾਲਰ ’ਤੇ ਪੈ ਸਕਦਾ ਹੈ। ਇਸ ਕਾਰਨ ਸੋਨੇ ਦੀ ਕੀਮਤ ਵੀ ਮਈ ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ।
ਸ਼ੁੱਕਰਵਾਰ ਨੂੰ ਲਿੰਕਡਇਨ ’ਤੇ ਇਕ ਪੋਸਟ 'ਚ ਬ੍ਰਿਜਵਾਟਰ ਐਸੋਸੀਏਟਸ ਦੇ ਫਾਊਂਡਰ ਰੇ ਡੈਲਿਓ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਮਜ਼ਬੂਤ ਵਿੱਤੀ ਸਥਿਤੀ ਵਾਲੇ ਦੇਸ਼ਾਂ ਅਤੇ ਵੱਖ-ਵੱਖ ਐਸੇਟਸ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਂਡਾਂ ਵਿੱਚ ਘੱਟ ਨਿਵੇਸ਼ ਕਰਨ ਅਤੇ ਪੋਰਟਫੋਲੀਓ ਦਾ ਲਗਪਗ 10 ਤੋਂ 15 ਫ਼ੀਸਦੀ ਹਿੱਸਾ ਸੋਨੇ ਅਤੇ ‘ਥੋੜ੍ਹੇ’ ਬਿਟਕੋਇਨ ਵਿੱਚ ਰੱਖਣ ਨਾਲ ਜੋਖ਼ਮ ਘਟਾਇਆ ਜਾ ਸਕਦਾ ਹੈ ਅਤੇ ਰਿਟਰਨ ਵਧਾਇਆ ਜਾ ਸਕਦਾ ਹੈ।
BTC Markets ਦੀ ਐਨਾਲਿਸਟ ਰੇਚਲ ਲੂਕਾਸ ਨੇ ਕਿਹਾ, 'ਇਸ ਦੀ ਮੁੱਖ ਵਜ੍ਹਾ ਅਮਰੀਕੀ ਟ੍ਰੇਜ਼ਰੀ ਵੱਲੋਂ ਲੰਬੀ ਮਿਆਦ ਵਾਲੇ ਬਾਂਡਾਂ ਦੀ ਬਾਇਬੈਕ ਨੂੰ ਦੁੱਗਣਾ ਕਰਨਾ ਸੀ, ਜਿਸ ਨਾਲ ਲੰਬੀ ਮਿਆਦ ਦੀ ਯੀਲਡ ਘਟੀ ਅਤੇ ਵੱਡੇ ਪੱਧਰ ’ਤੇ ਰਿਸਕ ਲੈਣ ਦੀ ਇੱਛਾ ਵਧੀ।'
ਉਨ੍ਹਾਂ ਕਿਹਾ, 'ਬਿਟਕੁਆਇਨ ਦੇ ਲੰਬੇ ਸਮੇਂ ਦੇ ਮਾਮਲੇ 'ਚ ਕੋਈ ਬਦਲਾਅ ਨਹੀਂ ਆਇਆ ਹੈ, ਪਰ ਇਸ ਦੀ ਅਸਥਿਰਤਾ (Volatility) 'ਚ ਵੀ ਕੋਈ ਬਦਲਾਅ ਨਹੀਂ ਆਇਆ।'