ਬਿਸਲੇਰੀ ਦੀਆਂ ਵਧੀਆਂ ਮੁਸ਼ਕਲਾਂ! ਗੋਆ ਤੋਂ ਬਾਅਦ ਹੁਣ ਬੰਗਾਲ 'ਚ ਵੀ ਪਾਣੀ ਦਾ ਸੈਂਪਲ ਫੇਲ੍ਹ, ਮਿਲਿਆ ਕੋਲੀਫਾਰਮ ਬੈਕਟੀਰੀਆ; FSSAI ਨੇ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ
ਗੋਆ ਸਥਿਤ ਕੰਪਨੀ ਦੇ ਪਲਾਂਟ ਤੋਂ ਲਿਆ ਗਿਆ ਸੈਂਪਲ ਵੀ ਜਾਂਚ ਦੌਰਾਨ ਅਸੁਰੱਖਿਅਤ ਪਾਇਆ ਗਿਆ ਸੀ। ਉੱਧਰ, ਬਿਸਲੇਰੀ ਨੇ ਕਿਹਾ ਹੈ ਕਿ ਉਸ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ ਅਤੇ ਉਹ ਇਸ ਮਾਮਲੇ 'ਚ FSSAI ਨਾਲ ਸਹਿਯੋਗ ਕਰੇਗੀ।
Publish Date: Sat, 28 Nov 2026 10:45 AM (IST)
Updated Date: Sat, 28 Nov 2026 10:46 AM (IST)
ਪੀਟੀਆਈ, ਨਵੀਂ ਦਿੱਲੀ : ਬਿਸਲੇਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਪੱਛਮੀ ਬੰਗਾਲ ਸਥਿਤ ਬਿਸਲੇਰੀ ਦੇ ਪਲਾਂਟ ਤੋਂ ਲਏ ਗਏ ਪਾਣੀ ਦੇ ਸੈਂਪਲ 'ਚ ਬੈਕਟੀਰੀਆ ਮਿਲਣ ਤੋਂ ਬਾਅਦ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਯੋਗਸ਼ਾਲਾ ਦੀ ਜਾਂਚ 'ਚ ਪਾਣੀ ਦਾ ਸੈਂਪਲ ਪੀਣ ਲਈ ਅਸੁਰੱਖਿਅਤ ਪਾਇਆ ਗਿਆ। ਸੂਤਰਾਂ ਮੁਤਾਬਕ, ਇਹ ਸੈਂਪਲ ਜਲਪਾਈਗੁੜੀ ਜ਼ਿਲ੍ਹੇ ਦੇ ਤੇਲੀਪਾੜਾ ਪਿੰਡ ਸਥਿਤ ਬਿਸਲੇਰੀ ਦੇ ਪਲਾਂਟ ਤੋਂ ਲਿਆ ਗਿਆ ਸੀ। ਜਾਂਚ ਦੌਰਾਨ ਪਾਣੀ 'ਚ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਮਿਲੀ।
ਮੁੱਢਲੀ ਅਤੇ ਰੈਫਰਲ, ਦੋਵਾਂ ਪ੍ਰਯੋਗਸ਼ਾਲਾਵਾਂ ਨੇ ਇਸ ਦੀ ਪੁਸ਼ਟੀ ਕੀਤੀ। ਇਸ ਮਾਮਲੇ 'ਚ 12 ਅਗਸਤ 2026 ਨੂੰ ਸਿਰਫ਼ ਇਕ ਬੈਚ ਦੀ ਵਿਕਰੀ 'ਤੇ ਰੋਕ ਲਗਾਈ ਗਈ ਸੀ। ਹੁਣ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ FSSAI ਨੇ ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਦਾ ਐਲਾਨ ਕੀਤਾ ਸੀ।
ਗੋਆ ਸਥਿਤ ਕੰਪਨੀ ਦੇ ਪਲਾਂਟ ਤੋਂ ਲਿਆ ਗਿਆ ਸੈਂਪਲ ਵੀ ਜਾਂਚ ਦੌਰਾਨ ਅਸੁਰੱਖਿਅਤ ਪਾਇਆ ਗਿਆ ਸੀ। ਉੱਧਰ, ਬਿਸਲੇਰੀ ਨੇ ਕਿਹਾ ਹੈ ਕਿ ਉਸ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ ਅਤੇ ਉਹ ਇਸ ਮਾਮਲੇ 'ਚ FSSAI ਨਾਲ ਸਹਿਯੋਗ ਕਰੇਗੀ।