8th Pay Commission 'ਤੇ ਵੱਡਾ ਹੰਗਾਮਾ: ਕੀ ਇਨ੍ਹਾਂ ਪੈਨਸ਼ਨਰਾਂ ਦੀ ਨਹੀਂ ਵਧੇਗੀ ਪੈਨਸ਼ਨ? ਵਿਰੋਧ 'ਚ ਉਤਰੇ ਸੰਗਠਨ, PM ਮੋਦੀ ਨੂੰ ਕੀਤੀ ਅਪੀਲ
ਪੈਨਸ਼ਨਰ ਸੰਗਠਨਾਂ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਸੁਪਰੀਮ ਕੋਰਟ ਦੇ 1983 ਦੇ ਇਤਿਹਾਸਕ 'ਡੀਐੱਸ ਨਾਕਰਾ ਬਨਾਮ ਭਾਰਤ ਸੰਘ' (D.S. Nakara vs Union of India) ਫ਼ੈਸਲੇ ਦੀ ਉਲੰਘਣਾ ਕਰਦਾ ਹੈ। ਉਸ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਸਿਰਫ਼ ਸੇਵਾਮੁਕਤੀ ਦੀ ਤਰੀਕ ਦੇ ਆਧਾਰ 'ਤੇ ਪੈਨਸ਼ਨਰਾਂ ਨੂੰ ਦੋ ਵੱਖ-ਵੱਖ ਵਰਗਾਂ 'ਚ ਵੰਡਣਾ ਮਨਮਾਨੀ ਹੈ ਅਤੇ ਇਹ ਸੰਵਿਧਾਨ ਦੇ ਅਨੁਛੇਦ 14 (ਬਰਾਬਰੀ ਦੇ ਅਧਿਕਾਰ) ਦੇ ਖ਼ਿਲਾਫ਼ ਹੈ।
Publish Date: Fri, 27 Nov 2026 03:36 PM (IST)
Updated Date: Fri, 27 Nov 2026 03:38 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 8th Pay Commission Latest News: ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਤੋਂ ਪਹਿਲਾਂ ਹੀ ਲੱਖਾਂ ਪੈਨਸ਼ਨਰਾਂ ਦੀ ਚਿੰਤਾ ਵਧ ਗਈ ਹੈ। 1 ਜਨਵਰੀ 2026 ਤੋਂ ਪਹਿਲਾਂ ਸੇਵਾਮੁਕਤ ਹੋ ਚੁੱਕੇ ਕਰਮਚਾਰੀਆਂ ਦੀ ਪੈਨਸ਼ਨ 'ਚ ਸੋਧ (Pension Revision) ਨੂੰ ਅੱਠਵੇਂ ਤਨਖਾਹ ਕਮਿਸ਼ਨ ਦੇ ਟਰਮਜ਼ ਆਫ਼ ਰੈਫਰੈਂਸ (8th Pay Commission ToR) 'ਚ ਸ਼ਾਮਲ ਕਰਨ ਦੀ ਮੰਗ ਤੇਜ਼ ਹੋ ਗਈ ਹੈ।
ਇਸ ਮੁੱਦੇ ਨੂੰ ਲੈ ਕੇ ਪੈਨਸ਼ਨਰਾਂ ਦੇ ਦੋ ਪ੍ਰਮੁੱਖ ਸੰਗਠਨਾਂ ਫੋਰਮ ਆਫ਼ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (FCPA) ਅਤੇ ਭਾਰਤ ਪੈਨਸ਼ਨਰਜ਼ ਸਮਾਜ (BPS) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਇੰਨਾ ਹੀ ਨਹੀਂ, 25 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਈਸਟਰਨ ਕੋਰਟ 'ਚ FCPA, BPA ਅਤੇ ਡਿਫੈਂਸ ਸਿਵਲੀਅਨ ਪੈਨਸ਼ਨਰਾਂ ਸਮੇਤ ਕਈ ਸੰਗਠਨਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਵੀ ਕੀਤਾ।
ਕਿਉਂ ਭੜਕਿਆ ਪੈਨਸ਼ਨਰਾਂ ਦਾ ਗੁੱਸਾ ?
ਨਵੰਬਰ 2025 'ਚ ਜਾਰੀ ਕੀਤੇ ਗਏ ਅੱਠਵੇਂ ਤਨਖਾਹ ਕਮਿਸ਼ਨ ਦੇ ToR 'ਚ ਪੁਰਾਣੀ ਪੈਨਸ਼ਨ ਸਕੀਮ (OPS), ਨੈਸ਼ਨਲ ਪੈਨਸ਼ਨ ਸਿਸਟਮ (NPS) ਅਤੇ ਯੂਨੀਫਾਈਡ ਪੈਨਸ਼ਨ ਸਿਸਟਮ (UPS) ਤਹਿਤ ਆਉਣ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਗ੍ਰੈਚੂਟੀ 'ਚ ਸੋਧ ਦੀ ਗੱਲ ਤਾਂ ਕੀਤੀ ਗਈ ਹੈ, ਪਰ ਇਸ 'ਚ 1 ਜਨਵਰੀ 2026 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦਾ ਕੋਈ ਸਪੱਸ਼ਟ ਜ਼ਿਕਰ ਨਹੀਂ ਹੈ। ਕਿਉਂਕਿ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 1 ਜਨਵਰੀ 2026 ਤੋਂ ਲਾਗੂ ਹੋਣ ਦੀ ਉਮੀਦ ਹੈ, ਇਸ ਲਈ ਪੁਰਾਣੇ ਪੈਨਸ਼ਨਰਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਵਧੇ ਹੋਏ ਲਾਭਾਂ ਤੋਂ ਵਾਂਝਾ ਰੱਖਿਆ ਜਾ ਸਕਦਾ ਹੈ।
ਕੀ ਹੈ 'ਵੈਲੀਡੇਸ਼ਨ ਆਫ਼ ਪੈਨਸ਼ਨ ਰੂਲਜ਼ ਐਕਟ, 2025' ਦਾ ਵਿਵਾਦ?
FCPA ਨੇ 25 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ 'ਚ 'ਵੈਲੀਡੇਸ਼ਨ ਆਫ਼ ਪੈਨਸ਼ਨ ਰੂਲਜ਼ ਐਕਟ, 2025' ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ 'ਤੇ ਚਰਚਾ ਕਰਨ ਲਈ ਸੰਗਠਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ।
ਸਰਕਾਰ ਨੇ ਵਿੱਤ ਐਕਟ 2025 ਰਾਹੀਂ ਇਹ ਕਾਨੂੰਨ ਲਾਗੂ ਕੀਤਾ ਸੀ। ਇਸ ਤਹਿਤ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਮਿਲ ਗਿਆ ਹੈ ਕਿ ਉਹ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਪੈਨਸ਼ਨਰਾਂ ਵਿਚਾਲੇ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ (Date of Retirement) ਦੇ ਹਿਸਾਬ ਨਾਲ ਫ਼ਰਕ ਜਾਂ ਵਿਤਕਰਾ ਕਰ ਸਕਦੀ ਹੈ। ਪੈਨਸ਼ਨਰ ਸੰਗਠਨਾਂ ਦਾ ਦੋਸ਼ ਹੈ ਕਿ ਇਹ ਕਾਨੂੰਨ 1 ਜਨਵਰੀ 2026 ਤੋਂ ਪਹਿਲਾਂ ਅਤੇ ਬਾਅਦ 'ਚ ਸੇਵਾਮੁਕਤ ਹੋਣ ਵਾਲਿਆਂ ਵਿਚਾਲੇ ਕੰਧ ਖੜ੍ਹੀ ਕਰਦਾ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਦੀ ਅਣਦੇਖੀ ਕਰਨ ਦਾ ਦੋਸ਼
ਪੈਨਸ਼ਨਰ ਸੰਗਠਨਾਂ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਸੁਪਰੀਮ ਕੋਰਟ ਦੇ 1983 ਦੇ ਇਤਿਹਾਸਕ 'ਡੀਐੱਸ ਨਾਕਰਾ ਬਨਾਮ ਭਾਰਤ ਸੰਘ' (D.S. Nakara vs Union of India) ਫ਼ੈਸਲੇ ਦੀ ਉਲੰਘਣਾ ਕਰਦਾ ਹੈ। ਉਸ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਸਿਰਫ਼ ਸੇਵਾਮੁਕਤੀ ਦੀ ਤਰੀਕ ਦੇ ਆਧਾਰ 'ਤੇ ਪੈਨਸ਼ਨਰਾਂ ਨੂੰ ਦੋ ਵੱਖ-ਵੱਖ ਵਰਗਾਂ 'ਚ ਵੰਡਣਾ ਮਨਮਾਨੀ ਹੈ ਅਤੇ ਇਹ ਸੰਵਿਧਾਨ ਦੇ ਅਨੁਛੇਦ 14 (ਬਰਾਬਰੀ ਦੇ ਅਧਿਕਾਰ) ਦੇ ਖ਼ਿਲਾਫ਼ ਹੈ। ਸੰਗਠਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ ਅਤੇ ਸਾਰੇ ਪੈਨਸ਼ਨਰਾਂ ਲਈ ਇਕਸਾਰ ਸੋਧ ਯਕੀਨੀ ਬਣਾਈ ਜਾਵੇ।