- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਕਵਰਕ ਰੇਟਿੰਗਜ਼ ਦੇ ਰਿਸਰਚ ਹੈਡ ਰਾਜੀਵ ਸ਼ਰਨ ਨੇ ਕਿਹਾ, "ਬ੍ਰੈਂਟ ਫਿਊਚਰਜ਼ ਇਕ ਮਹੀਨੇ ਵਿਚ ਲਗਪਗ 20 ਫ਼ੀਸਦੀ ਵੱਧ ਕੇ 15 ਸਤੰਬਰ ਨੂੰ ਲਗਪਗ 109 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ, ਜਦਕਿ ਫਿਜ਼ੀਕਲ ਬ੍ਰੈਂਟ 130.80 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ, ਜੋ ਘੱਟ ਸਪਲਾਈ ਦਾ ਸੰਕੇਤ ਹੈ।"

ਨਵੀਂ ਦਿੱਲੀ (ਏਜੰਸੀ) : ਪੱਛਮੀ ਏਸ਼ੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਨੇ ਵਿਸ਼ਵ ਉਰਜਾ ਬਾਜ਼ਾਰ ਲਈ ਇਕ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ ਤੇ ਇਸ ਵਿੱਤੀ ਸਾਲ ਦੀ ਦੂਜੀ ਛਮਾਹੀ ਤੱਕ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਸਕਦੀ ਹੈ। ਬ੍ਰਿਕਵਰਕ ਰੇਟਿੰਗਜ਼ ਦੀ ਇਕ ਰਿਪੋਰਟ ਮੁਤਾਬਕ, ਆਮ ਹਾਲਤ ’ਚ ਦੂਜੀ ਛਿਮਾਹੀ ’ਚ ਬ੍ਰੈਂਟ ਕੱਚੇ ਤੇਲ ਦੀ ਔਸਤ ਕੀਮਤ 95 ਤੋਂ 110 ਡਾਲਰ ਪ੍ਰਤੀ ਬੈਰਲ ਤੱਕ ਰਹਿਣ ਦੀ ਉਮੀਦ ਹੈ। ਰਿਪੋਰਟ ’ਚ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਖੇਤਰ ’ਚ ਮੁਸ਼ਕਲਾਂ ਅੱਗੇ ਵੀ ਜਾਰੀ ਰਹਿਣਗੀਆਂ, ਜਦੋਂਕਿ ਪਾਈਪਲਾਈਨ ਤੇ ਸ਼ਿਪਿੰਗ ਕਾਰਜਾਂ ’ਚ ਹਾਲਤ ਕੁਝ ਸੁਧਰ ਸਕਦੀ ਹੈ।
ਬ੍ਰਿਕਵਰਕ ਰੇਟਿੰਗਜ਼ ਦੇ ਰਿਸਰਚ ਹੈਡ ਰਾਜੀਵ ਸ਼ਰਨ ਨੇ ਕਿਹਾ, "ਬ੍ਰੈਂਟ ਫਿਊਚਰਜ਼ ਇਕ ਮਹੀਨੇ ਵਿਚ ਲਗਪਗ 20 ਫ਼ੀਸਦੀ ਵੱਧ ਕੇ 15 ਸਤੰਬਰ ਨੂੰ ਲਗਪਗ 109 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ, ਜਦਕਿ ਫਿਜ਼ੀਕਲ ਬ੍ਰੈਂਟ 130.80 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ, ਜੋ ਘੱਟ ਸਪਲਾਈ ਦਾ ਸੰਕੇਤ ਹੈ।" ਫਿਜ਼ੀਕਲ ਬ੍ਰੈਂਟ ਉਸ ਅਸਲ ਭੌਤਿਕ ਕੱਚੇ ਤੇਲ ਤੇ ਉਸ ਦੇ ਹਾਜ਼ਿਰ ਜਾਂ ਫਾਰਵਰਡ ਬਾਜ਼ਾਰ ਨੂੰ ਕਹਿੰਦੇ ਹਨ, ਜਿਸਦਾ ਉਤਪਾਦਨ ਉੱਤਰੀ ਸਾਗਰ ਤੋਂ ਹੁੰਦਾ ਹੈ ਤੇ ਅਸਲ ਲੈਣ-ਦੇਣ ਹੁੰਦੇ ਹਨ। ਉਨ੍ਹਾਂ ਮੁਤਾਬਕ, ਅਗਲੇ ਇਕ ਤੋਂ ਦੋ ਮਹੀਨਿਆਂ ’ਚ ਬ੍ਰੈਂਟ 100-110 ਡਾਲਰ ਪ੍ਰਤੀ ਬੈਰਲ ਦੀ ਹੱਦ ’ਚ ਵਪਾਰ ਕਰਨ ਦੀ ਉਮੀਦ ਹੈ। ਹਾਲਾਂਕਿ, ਜੇਕਰ ਤਣਾਅ ਵਧਦਾ ਹੈ, ਤਾਂ ਕੀਮਤਾਂ ’ਚ ਤੇਜ਼ੀ ਆ ਸਕਦੀ ਹੈ। ਸ਼ਰਨ ਕਹਿੰਦੇ ਹਨ, "ਜੇਕਰ ਸਪਲਾਈ ’ਚ ਰੁਕਾਵਟ ਵਧਦੀ ਹੈ, ਤਾਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੱਕ ਵਧ ਸਕਦੀਆਂ ਹਨ, ਜਦਕਿ ਹੋਰਮੁਜ਼ ਜਲਡਮਰੂਮੱਧ ਦੇ ਦੁਬਾਰਾ ਖੁੱਲ੍ਹਣ ਨਾਲ ਕੀਮਤਾਂ 90 ਡਾਲਰ ਪ੍ਰਤੀ ਬੈਰਲ ਤੱਕ ਘਟ ਸਕਦੀਆਂ ਹਨ।
ਰਿਪੋਰਟ ’ਚ ਆਮ ਹਾਲਤ ’ਚ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਰੁਪਏ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ 94-98 ਰੁਪਏ, ਪਰਚੂਨ ਮਹਿੰਗਾਈ 5 ਤੋਂ 5.5 ਫ਼ੀਸਦੀ ਤੇ ਚਾਲੂ ਵਿੱਤੀ ਸਾਲ ’ਚ ਰੀਅਲ ਜੀਡੀਪੀ ਵਾਧਾ 6.6 ਤੋਂ 7 ਫ਼ੀਸਦੀ ਰਹੇਗਾ। ਇਸ ਤੋਂ ਇਲਾਵਾ, ਰਿਪੋਰਟ ’ਚ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਕੱਚੇ ਤੇਲ ਦੀ ਕੀਮਤਾਂ ’ਚ ਲਗਾਤਾਰ 10 ਡਾਲਰ ਦੀ ਵਾਧਾ ਨਾਲ ਭਾਰਤ ਦਾ ਚਾਲੂ ਖਾਤਾ ਘਾਟਾ ਜੀਡੀਪੀ ਦਾ 0.3-0.4 ਫ਼ੀਸਦੀ ਵੱਧ ਸਕਦਾ ਹੈ ਤੇ ਇਕ ਸਾਲ ਵਿਚ ਮਹਿੰਗਾਈ 20 ਤੋਂ 30 ਆਧਾਰ ਅੰਕ ਤੱਕ ਵਧ ਸਕਦੀ ਹੈ।