- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PTI ਨੂੰ ਮਿਲੇ ਕੰਪਨੀ ਦੇ ਇਕ ਇੰਟਰਨਲ ਡਾਕੂਮੈਂਟ ਅਨੁਸਾਰ, ਇਹ ਨਵਾਂ ਸਿਸਟਮ ਇਸ ਸਾਲ ਜੂਨ 'ਚ ਸੈਲਰੀ 'ਚ ਬਦਲਾਅ ਦੇ ਮੁੱਖ ਦੌਰ ਦੌਰਾਨ ਲਾਗੂ ਕੀਤਾ ਗਿਆ ਸੀ। ਇਸ ਵਿਵਸਥਾ ਤਹਿਤ, ਟੈਲੈਂਟ ਤੇ ਗਰੁੱਪ ਲੀਡ ਯੋਗ ਮੁਲਾਜ਼ਮਾਂ ਲਈ ਤਨਖ਼ਾਹ 'ਚ ਕੁੱਲ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਵੇਗਾ, ਇਹ ਤੈਅ ਕਰਦੇ ਹਨ ਅਤੇ ਫਿਰ ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਗਲੋਬਲ ਇਨਫਾਰਮੇਸ਼ਨ ਟੈਕਨਾਲੋਜੀ (IT) ਸਰਵਿਸ ਕੰਪਨੀ ਐਕਸੈਂਚਰ (Accenture) ਨੇ ਮੌਜੂਦਾ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਜ਼ਿਆਦਾ ਮੁਲਜ਼ਮਾਂ ਨੂੰ ਸੈਲਰੀ ਵਾਧੇ ਦਾ ਫ਼ਾਇਦਾ ਦੇਣ ਲਈ ਆਪਣੇ ਸੈਲਰੀ ਰਿਵੀਜ਼ਨ ਦੇ ਤਰੀਕੇ 'ਚ ਬਦਲਾਅ ਕੀਤਾ ਹੈ। ਕੰਪਨੀ ਹੁਣ ਸੈਲਰੀ ਵਾਧੇ ਦਾ 50 ਫੀਸਦੀ ਹਿੱਸਾ ਬੇਸ ਪੇਅ (Basic Salary) 'ਚ ਜੋੜੇਗੀ, ਜਦੋਂ ਕਿਬਾਕੀ 50 ਫੀਸਦੀ ਹਿੱਸਾ ਇਕ ਵਾਰ ਦੀ ਪੇਮੈਂਟ (ਇੱਕਮੁਸ਼ਤ ਰਕਮ) ਦੇ ਤੌਰ 'ਤੇ ਦਿੱਤਾ ਜਾਵੇਗਾ।
PTI ਨੂੰ ਮਿਲੇ ਕੰਪਨੀ ਦੇ ਇਕ ਇੰਟਰਨਲ ਡਾਕੂਮੈਂਟ ਅਨੁਸਾਰ, ਇਹ ਨਵਾਂ ਸਿਸਟਮ ਇਸ ਸਾਲ ਜੂਨ 'ਚ ਸੈਲਰੀ 'ਚ ਬਦਲਾਅ ਦੇ ਮੁੱਖ ਦੌਰ ਦੌਰਾਨ ਲਾਗੂ ਕੀਤਾ ਗਿਆ ਸੀ। ਇਸ ਵਿਵਸਥਾ ਤਹਿਤ, ਟੈਲੈਂਟ ਤੇ ਗਰੁੱਪ ਲੀਡ ਯੋਗ ਮੁਲਾਜ਼ਮਾਂ ਲਈ ਤਨਖ਼ਾਹ 'ਚ ਕੁੱਲ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਵੇਗਾ, ਇਹ ਤੈਅ ਕਰਦੇ ਹਨ ਅਤੇ ਫਿਰ ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ। ਉਦਾਹਰਨ ਲਈ, ਜੇਕਰ ਕਿਸੇ ਮੁਲਾਜ਼ਮ ਦੀ ਤਨਖ਼ਾਹ 'ਚ 3 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਂਦਾ ਹੈ ਤਾਂ 1.5 ਪ੍ਰਤੀਸ਼ਤ ਉਨ੍ਹਾਂ ਦੀ ਬੇਸਿਕ ਸੈਲਰੀ 'ਚ ਜੋੜਿਆ ਜਾਂਦਾ ਹੈ ਜਦੋਂਕਿ ਬਾਕੀ 1.5 ਪ੍ਰਤੀਸ਼ਤ ਇੱਕਮੁਸ਼ਤ ਰਕਮ ਦੇ ਤੌਰ 'ਤੇ ਦਿੱਤਾ ਜਾਂਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਵਿਵਸਥਾ ਨਾਲ ਮੁਲਾਜ਼ਮਾਂ ਨੂੰ ਤੁਰੰਤ ਕੈਸ਼ ਦਾ ਫ਼ਾਇਦਾ ਮਿਲੇਗਾ, ਜੋ ਉਨ੍ਹਾਂ ਲਈ ਕਾਫ਼ੀ ਅਹਿਮ ਹੈ। ਨਾਲ ਹੀ, ਬੇਸਿਕ ਸੈਲਰੀ 'ਤੇ ਲੰਮੇ ਸਮੇਂ ਦੇ ਬੋਝ ਨੂੰ ਸੀਮਤ ਕਰ ਕੇ, ਕੰਪਨੀ ਜ਼ਿਆਦਾ ਮੁਲਾਜ਼ਮਾਂ ਨੂੰ ਸੈਲਰੀ 'ਚ ਵਾਧੇ ਦਾ ਫ਼ਾਇਦਾ ਦੇ ਸਕੇਗੀ। ਹਾਲਾਂਕਿ, ਇਹ 50:50 ਵਾਲਾ ਨਿਯਮ ਉਨ੍ਹਾਂ ਮੁਲਾਜ਼ਮਾਂ 'ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੂੰ ਪ੍ਰਮੋਸ਼ਨ ਮਿਲਦਾ ਹੈ; ਉਨ੍ਹਾਂ ਲਈ ਤਨਖ਼ਾਹ 'ਚ ਹੋਣ ਵਾਲਾ ਪੂਰਾ ਵਾਧਾ ਪਹਿਲਾਂ ਦੀ ਤਰ੍ਹਾਂ ਸਿਰਫ਼ ਬੇਸਿਕ ਸੈਲਰੀ 'ਚ ਹੀ ਜੋੜਿਆ ਜਾਵੇਗਾ। ਕੰਪਨੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੂਨ ਵਿਚ ਦਿੱਤੀ ਜਾਣ ਵਾਲੀ ਇੱਕਮੁਸ਼ਤ ਪੇਮੈਂਟ, ਦਸੰਬਰ ਵਿੱਚ ਮਿਲਣ ਵਾਲੇ ਰੈਗੂਲਰ ਬੋਨਸ ਦੀ ਜਗ੍ਹਾ ਨਹੀਂ ਲਵੇਗੀ।
ਇਸ ਤੋਂ ਇਲਾਵਾ, ਬੇਸਿਕ ਸੈਲਰੀ 'ਚ ਵਾਧਾ ਅਤੇ ਇੱਕਮੁਸ਼ਤ ਪੇਮੈਂਟ ਦੋਵਾਂ ਨੂੰ 2025-26 ਫਾਈਨੈਂਸ਼ੀਅਲ ਈਅਰ ਲਈ ਮੁਲਾਜ਼ਮ ਦੀ ਯੋਗ ਆਮਦਨ ਦਾ ਹਿੱਸਾ ਮੰਨਿਆ ਜਾਵੇਗਾ ਤੇ ਬੋਨਸ ਦੀ ਗਣਨਾ ਇਨ੍ਹਾਂ ਹੀ ਰਕਮਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਵਲੰਟਰੀ ਇਕੁਇਟੀ ਇਨਵੈਸਟਮੈਂਟ ਪ੍ਰੋਗਰਾਮ (VEIP) ਜਾਂ ਇੰਪਲਾਈ ਸਟਾਕ ਪਰਚੇਜ਼ ਪਲਾਨ (ESPP) 'ਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਦੀ ਇੱਕਮੁਸ਼ਤ ਪੇਮੈਂਟ 'ਤੇ ਸਟੈਂਡਰਡ ਡਿਡਕਸ਼ਨ ਵੀ ਲਾਗੂ ਹੋਣਗੇ।