
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Zepto ਦਾ ਇਹ ਕਦਮ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਕਵਿਕ-ਕਾਮਰਸ ਬਾਜ਼ਾਰ 'ਚ ਵਧਦੀ ਮੁਕਾਬਲੇਬਾਜ਼ੀ ਨੂੰ ਵੀ ਦਰਸਾਉਂਦਾ ਹੈ। ਫ੍ਰੀ ਡਿਲੀਵਰੀ ਲਿਮਿਟ ਨੂੰ ਲੈ ਕੇ ਕੰਪਨੀਆਂ ਲਗਾਤਾਰ ਆਪਣੀਆਂ ਰਣਨੀਤੀਆਂ ਵਿੱਚ ਬਦਲਾਅ ਕਰ ਰਹੀਆਂ ਹਨ, ਤਾਂ ਜੋ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੇ ਨਾਲ-ਨਾਲ ਮੁਨਾਫ਼ੇਦਾਰੀ ਵੀ ਵਧਾਈ ਜਾ ਸਕੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੁਇਕ-ਕਾਮਰਸ ਕੰਪਨੀ ਜ਼ੈਪਟੋ (Zepto) ਨੇ ਮੁਫ਼ਤ ਡਿਲੀਵਰੀ ਲੈਣ ਲਈ ਘੱਟੋ-ਘੱਟ ਆਰਡਰ ਮੁੱਲ (Minimum Order Value) ਵਧਾ ਦਿੱਤਾ ਹੈ। ਕੰਪਨੀ ਨੇ ਆਮ ਸਮੇਂ 'ਚ ਇਸ ਨੂੰ 149 ਰੁਪਏ ਤੋਂ ਵਧਾ ਕੇ 199 ਰੁਪਏ ਕਰ ਦਿੱਤਾ ਹੈ, ਜਦਕਿ ਜ਼ਿਆਦਾ ਮੰਗ (Peak Demand) ਦੇ ਸਮੇਂ ਇਹ ਹੱਦ 299 ਰੁਪਏ ਤਕ ਪਹੁੰਚ ਰਹੀ ਹੈ। ਇਸ ਬਦਲਾਅ ਨਾਲ ਜ਼ੈਪਟੋ ਦੀ ਫ੍ਰੀ ਡਿਲੀਵਰੀ ਨੀਤੀ ਹੁਣ ਮੁਕਾਬਲੇ ਵਾਲੀਆਂ ਕੰਪਨੀਆਂ ਬਲਿੰਕਿਟ ਤੇ ਇੰਸਟਾਮਾਰਟ ਦੇ ਲਗਪਗ ਬਰਾਬਰ ਆ ਗਈ ਹੈ।
ਗਾਹਕਾਂ ਮੁਤਾਬਕ, ਪਹਿਲਾਂ ਜਿੱਥੇ 149 ਰੁਪਏ ਦੇ ਆਰਡਰ 'ਤੇ ਮੁਫ਼ਤ ਡਿਲੀਵਰੀ ਮਿਲ ਜਾਂਦੀ ਸੀ, ਉੱਥੇ ਹੁਣ ਆਮ ਹਾਲਾਤ 'ਚ ਘੱਟੋ-ਘੱਟ 199 ਰੁਪਏ ਦਾ ਆਰਡਰ ਦੇਣਾ ਹੋਵੇਗਾ। ਜ਼ਿਆਦਾ ਮੰਗ ਵਾਲੇ ਸਮੇਂ ਇਹ ਘੱਟੋ-ਘੱਟ ਹੱਦ ਵਧ ਕੇ 299 ਰੁਪਏ ਤਕ ਹੋ ਜਾਂਦੀ ਹੈ।
ਰਿਪੋਰਟਾਂ ਮੁਤਾਬਕ, ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਕਵਿਕ-ਕਾਮਰਸ ਕੰਪਨੀਆਂ ਆਪਣੇ ਕਾਰੋਬਾਰ ਦੀ ਮੁਨਾਫ਼ੇਦਾਰੀ ਵਧਾਉਣ ਅਤੇ ਡਿਲੀਵਰੀ ਲਾਗਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਘੱਟੋ-ਘੱਟ ਆਰਡਰ ਰਕਮ ਵਧਣ ਨਾਲ ਗਾਹਕਾਂ ਨੂੰ ਆਪਣੀ ਖਰੀਦਦਾਰੀ ਸੂਚੀ ਵਿਚ ਹੋਰ ਉਤਪਾਦ ਸ਼ਾਮਲ ਕਰਨ ਲਈ ਉਤਸ਼ਾਹ ਮਿਲ ਸਕਦਾ ਹੈ। ਇਸ ਨਾਲ ਔਸਤ ਆਰਡਰ ਮੁੱਲ ਵਧ ਸਕਦਾ ਹੈ ਅਤੇ ਕੰਪਨੀਆਂ ਦੀ ਪ੍ਰਤੀ ਆਰਡਰ ਕਮਾਈ ਵਿੱਚ ਸੁਧਾਰ ਹੋ ਸਕਦਾ ਹੈ।
ਹਾਲਾਂਕਿ, ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਦਾ ਅਸਰ ਉਨ੍ਹਾਂ ਗਾਹਕਾਂ 'ਤੇ ਪੈ ਸਕਦਾ ਹੈ ਜੋ ਸਿਰਫ਼ ਕੁਝ ਜ਼ਰੂਰੀ ਚੀਜ਼ਾਂ ਦੀ ਤੁਰੰਤ ਡਿਲੀਵਰੀ ਲਈ ਘੱਟ ਕੀਮਤ ਵਾਲੇ ਆਰਡਰ ਕਰਦੇ ਹਨ। ਹੁਣ ਨਵੀਂ ਵਿਵਸਥਾ ਵਿੱਚ ਅਜਿਹੇ ਖਪਤਕਾਰਾਂ ਦੀ ਖਰੀਦਦਾਰੀ ਦੀ ਆਦਤ ਦੀ ਪਰਖ ਹੋ ਸਕਦੀ ਹੈ।
ਜ਼ੈਪਟੋ ਦਾ ਇਹ ਕਦਮ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਕਵਿਕ-ਕਾਮਰਸ ਬਾਜ਼ਾਰ 'ਚ ਵਧਦੀ ਮੁਕਾਬਲੇਬਾਜ਼ੀ ਨੂੰ ਵੀ ਦਰਸਾਉਂਦਾ ਹੈ। ਫ੍ਰੀ ਡਿਲੀਵਰੀ ਲਿਮਿਟ ਨੂੰ ਲੈ ਕੇ ਕੰਪਨੀਆਂ ਲਗਾਤਾਰ ਆਪਣੀਆਂ ਰਣਨੀਤੀਆਂ ਵਿੱਚ ਬਦਲਾਅ ਕਰ ਰਹੀਆਂ ਹਨ, ਤਾਂ ਜੋ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੇ ਨਾਲ-ਨਾਲ ਮੁਨਾਫ਼ੇਦਾਰੀ ਵੀ ਵਧਾਈ ਜਾ ਸਕੇ।
ਇਸ ਸਾਲ ਮਾਰਚ ਵਿਚ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਵੀ ਆਪਣੀ ਪਲੇਟਫਾਰਮ ਫੀਸ ਵਿੱਚ ਕਰੀਬ 19 ਫ਼ੀਸਦੀ ਦਾ ਵਾਧਾ ਕੀਤਾ ਸੀ। ਫੀਸ ਵਧਾ ਕੇ ਪ੍ਰਤੀ ਆਰਡਰ ਲਗਪਗ 14.90 ਰੁਪਏ ਕਰ ਦਿੱਤੀ ਗਈ ਸੀ, ਜੋ ਪਹਿਲਾਂ 12.50 ਰੁਪਏ ਸੀ।
ਜ਼ੋਮੈਟੋ ਤੋਂ ਬਾਅਦ ਸਵਿਗੀ ਨੇ ਵੀ ਆਪਣੀ ਪਲੇਟਫਾਰਮ ਫੀਸ ਵਧਾਈ ਸੀ। ਕੰਪਨੀ ਨੇ ਫੀਸ ਵਿਚ ਲਗਪਗ 17 ਫ਼ੀਸਦੀ ਵਾਧਾ ਕਰਦਿਆਂ ਇਸ ਨੂੰ ਪ੍ਰਤੀ ਆਰਡਰ 17.58 ਰੁਪਏ ਕਰ ਦਿੱਤਾ ਸੀ, ਜੋ ਪਹਿਲਾਂ 14.99 ਰੁਪਏ ਸੀ।
ਆਨਲਾਈਨ ਡਿਲੀਵਰੀ ਕੰਪਨੀਆਂ ਲਗਾਤਾਰ ਡਿਲੀਵਰੀ ਫੀਸ, ਘੱਟੋ-ਘੱਟ ਆਰਡਰ ਹੱਦ ਅਤੇ ਕੀਮਤ ਤੈਅ ਕਰਨ ਨਾਲ ਜੁੜੇ ਹੋਰ ਉਪਾਵਾਂ 'ਚ ਬਦਲਾਅ ਕਰ ਰਹੀਆਂ ਹਨ। ਇਸ ਦਾ ਉਦੇਸ਼ ਵਧਦੀ ਓਪਰੇਸ਼ਨਲ ਲਾਗਤ ਦੇ ਵਿਚਕਾਰ ਮੁਨਾਫ਼ਾ ਵਧਾਉਣਾ ਹੈ। ਦੂਜੇ ਪਾਸੇ ਗਾਹਕਾਂ ਨੂੰ ਆਪਣੇ ਪਲੇਟਫਾਰਮ ਨਾਲ ਜੋੜ ਕੇ ਰੱਖਣਾ ਵੀ ਕੰਪਨੀਆਂ ਲਈ ਓਨਾ ਹੀ ਮਹੱਤਵਪੂਰਨ ਬਣਿਆ ਹੋਇਆ ਹੈ।