- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਅਸਲ, ਬੀਆਈਐੱਸ ਦੀ ਇਕ ਟੀਮ ਨੇ ਪੁਲਿਸ ਨਾਲ ਮਿਲ ਕੇ ਇਕ ਸਤੰਬਰ ਨੂੰ ਚੇਨਈ ’ਚ ਇਕ ਗਹਿਣਿਆਂ ਦੀ ਦੁਕਾਨ ’ਤੇ ਤਲਾਸ਼ੀ ਲਈ। ਇਸ ਦੌਰਾਨ ਉਸ ਨੂੰ ਵਿਕਰੀ ਲਈ ਅਜਿਹੇ ਸੋਨੇ ਦੇ ਗਹਿਣੇ ਮਿਲੇ, ਜਿਨ੍ਹਾਂ ’ਤੇ ਹਾਲਮਾਰਕ ਨਹੀਂ ਸੀ। ਲਿਹਾਜ਼ਾ, ਇਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ: ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਭਾਰਤੀ ਮਿਆਰ ਬਿਊਰੋ (ਬੀਆਈਐੱਸ) ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਗਾਹਕਾਂ ਨੂੰ ਕਿਹਾ ਗਿਆ ਹੈ ਕਿ ਸੋਨੇ ਦੇ ਗਹਿਣੇ ਖਰੀਦਦੇ ਸਮੇਂ ਹਾਲਮਾਰਕ ਜ਼ਰੂਰ ਦੇਖਣ ਅਤੇ ਇਸ ਦੇ ਛੇ ਅੰਕਾਂ ਵਾਲੇ ਹਾਲਮਾਰਕ ਵਿਸ਼ੇਸ਼ ਪਛਾਣ ਨੰਬਰ (ਐੱਚਯੂਆਈਡੀ) ਦੀ ਵੀ ਜਾਂਚ ਕਰਨ। ਚੇਨਈ ’ਚ ਬਿਨਾਂ ਹਾਲਮਾਰਕ ਦੇ ਗਹਿਣੇ ਵੇਚਣ ਵਾਲੀ ਇਕ ਦੁਕਾਨ ਤੋਂ 803.99 ਗ੍ਰਾਮ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਇਸ ਕਾਰਵਾਈ ਤੋਂ ਸਪਸ਼ਟ ਹੈ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਬਾਜ਼ਾਰ ’ਚ ਨਿਗਰਾਨੀ ਵਧਾਈ ਜਾ ਰਹੀ ਹੈ।
ਦਰਅਸਲ, ਬੀਆਈਐੱਸ ਦੀ ਇਕ ਟੀਮ ਨੇ ਪੁਲਿਸ ਨਾਲ ਮਿਲ ਕੇ ਇਕ ਸਤੰਬਰ ਨੂੰ ਚੇਨਈ ’ਚ ਇਕ ਗਹਿਣਿਆਂ ਦੀ ਦੁਕਾਨ ’ਤੇ ਤਲਾਸ਼ੀ ਲਈ। ਇਸ ਦੌਰਾਨ ਉਸ ਨੂੰ ਵਿਕਰੀ ਲਈ ਅਜਿਹੇ ਸੋਨੇ ਦੇ ਗਹਿਣੇ ਮਿਲੇ, ਜਿਨ੍ਹਾਂ ’ਤੇ ਹਾਲਮਾਰਕ ਨਹੀਂ ਸੀ। ਲਿਹਾਜ਼ਾ, ਇਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਨ੍ਹਾਂ ਗਹਿਣਿਆਂ ’ਚ 175 ਮੰਗਲਸੂਤਰ ਹਨ, ਜਿਨ੍ਹਾਂ ਦਾ ਵਜ਼ਨ 671.50 ਗ੍ਰਾਮ ਹੈ। ਇਸ ਤੋਂ ਇਲਾਵਾ ਬੱਚਿਆਂ ਦੀਆਂ 12 ਚੂੜੀਆਂ 25.02 ਗ੍ਰਾਮ, 40 ਝੁਮਕੇ 86.14 ਗ੍ਰਾਮ ਅਤੇ 10 ਪੈਂਡੈਂਟ 21.33 ਗ੍ਰਾਮ ਵਜ਼ਨ ਦੇ ਹਨ। ਸਬੰਧਤ ਦੁਕਾਨਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਬੀਆਈਐੱਸ ਨੇ ਖਪਤਕਾਰਾਂ ਨੂੰ ਸੋਨੇ ਦੇ ਗਹਿਣੇ ਖਰੀਦਦੇ ਸਮੇਂ ਤਿੰਨ ਚੀਜ਼ਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਗਹਿਣੇ ’ਤੇ ਬੀਆਈਐੱਸ ਦਾ ਲੋਗੋ, ਸੋਨੇ ਦੀ ਸ਼ੁੱਧਤਾ ਅਤੇ ਛੇ ਅੰਕਾਂ ਵਾਲਾ ਐੱਚਯੂਆਈਡੀ ਨੰਬਰ ਹੋਣਾ ਚਾਹੀਦਾ ਹੈ। ਸਿਰਫ਼ ਦੁਕਾਨਦਾਰ ਦੇ ਕਹਿਣ ’ਤੇ ਸੋਨੇ ਦੀ ਸ਼ੁੱਧਤਾ ’ਤੇ ਭਰੋਸਾ ਕਰਨ ਦੀ ਬਜਾਏ ਇਨ੍ਹਾਂ ਨਿਸ਼ਾਨਾਂ ਦੀ ਖ਼ੁਦ ਜਾਂਚ ਕਰਨਾ ਵਧੇਰੇ ਸੁਰੱਖਿਅਤ ਹੈ। ਐੱਚਯੂਆਈਡੀ ਨੰਬਰ ਨੂੰ ਬੀਆਈਐੱਸ ਕੇਅਰ ਐਪ ਰਾਹੀਂ ਵੀ ਤਸਦੀਕ ਕੀਤਾ ਜਾ ਸਕਦਾ ਹੈ। ਇਸ ਨਾਲ ਖਪਤਕਾਰ ਜਾਂਚ ਸਕਦੇ ਹਨ ਕਿ ਗਹਿਣਾ ਹਾਲਮਾਰਕਿੰਗ ਪ੍ਰਣਾਲੀ ਤਹਿਤ ਦਰਜ ਹੈ ਜਾਂ ਨਹੀਂ। ਬੀਆਈਐੱਸ ਅਨੁਸਾਰ ਬਾਜ਼ਾਰ ’ਚ ਨਿਯਮਤ ਨਿਗਰਾਨੀ ਦਾ ਉਦੇਸ਼ ਗੈਰ-ਮਿਆਰੀ ਉਤਪਾਦਾਂ ਦੀ ਵਿਕਰੀ ਰੋਕਣਾ, ਹਾਲਮਾਰਕ ਦੀ ਦੁਰਵਰਤੋਂ ’ਤੇ ਰੋਕ ਲਾਉਣਾ ਅਤੇ ਖਪਤਕਾਰਾਂ ਦਾ ਭਰੋਸਾ ਬਣਾਈ ਰੱਖਣਾ ਹੈ। ਹਾਲਮਾਰਕਿੰਗ ਕੀਮਤੀ ਧਾਤ ਦੀ ਵਸਤੂ ਦੀ ਸ਼ੁੱਧਤਾ ਦਾ ਅਧਿਕਾਰਤ ਸੰਕੇਤ ਹੈ।