
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

RBI ਨੇ ਲਾਕਰ ਤੇ ਉਸ ’ਚ ਰੱਖੇ ਸਾਮਾਨ ਦੀ ਸੁਰੱਖਿਆ ਲਈ ਨਿਯਮ ਬਣਾਏ ਹੋਏ ਹਨ। ਇਨ੍ਹਾਂ ਮੁਤਾਬਕ, ਜੇਕਰ ਬੈਂਕ ਦੀ ਲਾਪਰਵਾਹੀ ਕਾਰਨ ਲਾਕਰ ਜਾਂ ਉਸ ’ਚ ਰੱਖੇ ਸਾਮਾਨ ਦਾ ਨੁਕਸਾਨ ਹੁੰਦਾ ਹੈ ਤਾਂ ਬੈਂਕ ’ਚ ਸੰਨ੍ਹਮਾਰੀ, ਚੋਰੀ, ਡਕੈਤੀ ਹੋ ਜਾਂਦੀ ਹੈ ਜਾਂ ਬੈਂਕ ਦੀ ਇਮਾਰਤ ਡਿੱਗ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਜਾਂ ਫਿਰ ਬੈਂਕ ਦਾ ਹੀ ਕੋਈ ਮੁਲਾਜ਼ਮ ਧੋਖਾਧੜੀ ਕਰਦਾ ਹੈ, ਤਾਂ ਅਜਿਹੀ ਸਥਿਤੀ ’ਚ ਬੈਂਕ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗਾ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ’ਚ ਵੱਡੀ ਗਿਣਤੀ ’ਚ ਲੋਕ ਬੈਂਕਾਂ ਦੀ ਲਾਕਰ ਸੇਵਾ ਲੈਂਦੇ ਹਨ। ਇਨ੍ਹਾਂ ਲਾਕਰਾਂ ’ਚ ਲੋਕ ਆਪਣੇ ਗਹਿਣੇ, ਸੋਨੇ-ਚਾਂਦੀ ਤੇ ਜ਼ਰੂਰੀ ਦਸਤਾਵੇਜ਼ ਰੱਖਦੇ ਹਨ। ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਉਨ੍ਹਾਂ ਦਾ ਸਾਮਾਨ ਬੈਂਕ ਦੇ ਲਾਕਰ ’ਚ ਸੁਰੱਖਿਅਤ ਹੈ। ਪਰ ਕਈ ਵਾਰੀ ਬੈਂਕ ’ਚ ਚੋਰੀ, ਡਕੈਤੀ ਜਾਂ ਅੱਗਜ਼ਨੀ ਦੀ ਘਟਨਾ ਨਾਲ ਲੋਕਾਂ ਦਾ ਸਾਮਾਨ ਗਾਇਬ ਜਾਂ ਉਸ ਦਾ ਨੁਕਸਾਨਿਆ ਜਾਂਦਾ ਹੈ। ਅਜਿਹੀ ਸਥਿਤੀ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨੁਕਸਾਨ ਦੀ ਭਰਪਾਈ ਕੌਣ ਕਰੇਗਾ?
ਆਰਬੀਆਈ ਨੇ ਲਾਕਰ ਤੇ ਉਸ ’ਚ ਰੱਖੇ ਸਾਮਾਨ ਦੀ ਸੁਰੱਖਿਆ ਲਈ ਨਿਯਮ ਬਣਾਏ ਹੋਏ ਹਨ। ਇਨ੍ਹਾਂ ਮੁਤਾਬਕ, ਜੇਕਰ ਬੈਂਕ ਦੀ ਲਾਪਰਵਾਹੀ ਕਾਰਨ ਲਾਕਰ ਜਾਂ ਉਸ ’ਚ ਰੱਖੇ ਸਾਮਾਨ ਦਾ ਨੁਕਸਾਨ ਹੁੰਦਾ ਹੈ ਤਾਂ ਬੈਂਕ ’ਚ ਸੰਨ੍ਹਮਾਰੀ, ਚੋਰੀ, ਡਕੈਤੀ ਹੋ ਜਾਂਦੀ ਹੈ ਜਾਂ ਬੈਂਕ ਦੀ ਇਮਾਰਤ ਡਿੱਗ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਜਾਂ ਫਿਰ ਬੈਂਕ ਦਾ ਹੀ ਕੋਈ ਮੁਲਾਜ਼ਮ ਧੋਖਾਧੜੀ ਕਰਦਾ ਹੈ, ਤਾਂ ਅਜਿਹੀ ਸਥਿਤੀ ’ਚ ਬੈਂਕ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗਾ। ਆਰਬੀਆਈ ਦੇ ਨਿਯਮਾਂ ਮੁਤਾਬਕ, ਅਜਿਹੀਆਂ ਘਟਨਾਵਾਂ ਦੇ ਮਾਮਲੇ ’ਚ ਬੈਂਕ ਨੂੰ ਗਾਹਕ ਨੂੰ ਲਾਕਰ ਦੇ ਸਾਲਾਨਾ ਕਿਰਾਏ ਦਾ 100 ਗੁਣਾ ਤੱਕ ਮੁਆਵਜ਼ਾ ਦੇਣਾ ਪਵੇਗਾ। ਮਿਸਾਲ ਵਜੋਂ ਜੇਕਰ ਲਾਕਰ ਦਾ ਕਿਰਾਇਆ ਦੋ ਹਜ਼ਾਰ ਰੁਪਏ ਸਾਲਾਨਾ ਹੈ ਤਾਂ ਬੈਂਕ ਨੂੰ ਆਪਣੇ ਗਾਹਕ ਨੂੰ ਦੋ ਲੱਖ ਰੁਪਏ ਤਕ ਦਾ ਮੁਆਵਜ਼ਾ ਦੇਣਾ ਪਵੇਗਾ।
ਭੂਚਾਲ, ਹੜ੍ਹ, ਅਸਮਾਨੀ ਬਿਜਲੀ ਜਾਂ ਤੂਫ਼ਾਨ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਲਾਕਰ ਜਾਂ ਉਸ ’ਚ ਰੱਖੇ ਸਾਮਾਨ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਬੈਂਕ ਇਸ ਲਈ ਜਵਾਬਦੇਹ ਨਹੀਂ ਹੈ। ਜੇਕਰ ਗਾਹਕ ਨੇ ਖ਼ੁਦ ਆਪਣਾ ਲਾਕਰ ਠੀਕ ਤਰ੍ਹਾਂ ਬੰਦ ਨਹੀਂ ਕੀਤਾ। ਪਾਸਵਰਡ ਸ਼ੇਅਰ ਕਰ ਦਿੱਤਾ ਜਾਂ ਚਾਬੀ ਗੁਆ ਦਿੱਤੀ ਤੇ ਉਸ ਕਾਰਨ ਸਾਮਾਨ ਗਾਇਬ ਹੋਇਆ, ਤਾਂ ਇਸ ਦਾ ਜ਼ਿੰਮਾ ਬੈਂਕ ’ਤੇ ਨਹੀਂ ਪਾਇਆ ਜਾ ਸਕਦਾ।
ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਬੈਂਕ ਲਾਕਰ ’ਚ ਰੱਖੇ ਸਾਮਾਨ ਦਾ ਬੀਮਾ ਕਰਦੇ ਹਨ। ਪਰ ਇਹ ਸੱਚਾਈ ਨਹੀਂ ਹੈ। ਅਸਲ ’ਚ, ਬੈਂਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਲਾਕਰ ’ਚ ਕੀ ਰੱਖਿਆ ਹੈ। ਇਸ ਲਈ ਉਹ ਸਿੱਧੇ ਤੌਰ ’ਤੇ ਸਾਮਾਨ ਦਾ ਬੀਮਾ ਨਹੀਂ ਕਰ ਸਕਦੇ। ਜੇਕਰ ਤੁਸੀਂ ਆਪਣੇ ਗਹਿਣਿਆਂ ਜਾਂ ਕੀਮਤੀ ਸਾਮਾਨ ਦੀ ਸੌ ਫ਼ੀਸਦ ਸੁਰੱਖਿਆ ਚਾਹੁੰਦੇ ਹੋ, ਤਾਂ ਤੁਹਾਨੂੰ ਖੁਦ ਕਿਸੇ ਬੀਮਾ ਕੰਪਨੀ ਤੋਂ ਬੈਂਕ ਲਾਕਰ ਇੰਸ਼ੋਰੈਂਸ ਜਾਂ ਜਿਊਲਰੀ ਇੰਸ਼ੋਰੈਂਸ ਪਾਲਿਸੀ ਲੈਣੀ ਪਵੇਗੀ।
ਆਰਬੀਆਈ ਲਗਾਤਾਰ ਬੈਂਕਾਂ ਤੇ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਲਾਕਰ ਨਾਲ ਜੁੜੇ ਨਿਰਦੇਸ਼ ਜਾਰੀ ਕਰਦਾ ਰਹਿੰਦਾ ਹੈ। ਹਾਲੀਆ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੇ ਗਾਹਕਾਂ ਨਾਲ ਲਾਕਰ ਦਾ ਨਵਾਂ ਤੇ ਸੋਧਿਆ ਸਮਝੌਤਾ ਕਰਨ। ਇਸ ਸਮਝੌਤੇ ’ਚ ਮੁਆਵਜ਼ੇ ਤੇ ਨਿਯਮਾਂ ਦੀਆਂ ਸਾਰੀਆਂ ਸ਼ਰਤਾਂ ਸਪੱਸ਼ਟ ਰੂਪ ਨਾਲ ਲਿਖੀਆਂ ਹੋਣੀਆਂ ਚਾਹੀਦੀਆਂ ਹਨ। ਇਸ ਹਾਲਤ ’ਚ ਗਾਹਕ ਨੂੰ ਵੀ ਲਾਕਰ ਲੈਂਦੇ ਸਮੇਂ ਨਿਯਮ ਤੇ ਸ਼ਰਤਾਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣਾ ਚਾਹੀਦਾ ਹੈ।