Bank FD Rate Hike: ਸਰਕਾਰੀ ਬੈਂਕ ਨੇ FD 'ਤੇ ਵਧਾਈਆਂ ਵਿਆਜ ਦਰਾਂ, 500 ਦਿਨਾਂ 'ਚ ਮਿਲੇਗਾ ਸ਼ਾਨਦਾਰ ਰਿਟਰਨ; ਜਾਣੋ ਪੂਰੀ ਜਾਣਕਾਰੀ Bank of India ਨੇ 500 ਦਿਨਾਂ ਦੀ ਵਿਸ਼ੇਸ਼ FD ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਹੈ। ਆਮ ਗਾਹਕਾਂ, ਸੀਨੀਅਰ ਸਿਟੀਜ਼ਨਾਂ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗਾਹਕਾਂ ਲਈ ਵਿਆਜ ਦਰਾਂ ਇਸ ਤਰ੍ਹਾਂ ਹਨ :
Publish Date: Wed, 25 Nov 2026 01:45 PM (IST)
Updated Date: Wed, 25 Nov 2026 01:47 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : FD ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਬੈਂਕ, ਬੈਂਕ ਆਫ਼ ਇੰਡੀਆ (BOI) ਨੇ ਆਪਣੇ ਗਾਹਕਾਂ ਨੂੰ ਵਧੀਆ ਆਫ਼ਰ ਦਿੱਤਾ ਹੈ। ਬੈਂਕ ਨੇ ਹਾਲ ਹੀ 'ਚ ਆਪਣੀ 500 ਦਿਨਾਂ ਦੀ ਵਿਸ਼ੇਸ਼ FD 'ਤੇ ਵਿਆਜ ਦਰਾਂ 'ਚ ਵਾਧਾ ਕੀਤਾ ਹੈ। ਬੈਂਕ 500 ਦਿਨਾਂ ਵਾਲੀ FD 'ਤੇ ਗਾਹਕਾਂ ਨੂੰ 6.85 ਫ਼ੀਸਦੀ ਤੋਂ ਲੈ ਕੇ 7.65 ਫ਼ੀਸਦੀ ਸਾਲਾਨਾ ਤੱਕ ਵਿਆਜ ਦੇ ਰਿਹਾ ਹੈ।
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ FD ਦਾ ਨਾਂ BOI ਅਕਸ਼ੈ ਡਿਪਾਜ਼ਿਟ ਹੈ। ਇਸ 'ਚ ਮਿਲਣ ਵਾਲਾ ਵਿਆਜ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਗਾਹਕ ਦੀ ਉਮਰ ਕਿੰਨੀ ਹੈ ਅਤੇ ਉਹ ਕਿੰਨੀ ਰਕਮ ਜਮ੍ਹਾਂ ਕਰਵਾ ਰਿਹਾ ਹੈ। ਆਓ ਸਾਰੀਆਂ ਸ਼ਰਤਾਂ ਨੂੰ ਸਮਝਦੇ ਹਾਂ।
ਬੈਂਕ ਨੇ ਵਿਆਜ ਦਰਾਂ 'ਚ ਕਿੰਨਾ ਕੀਤਾ ਵਾਧਾ? ਬੈਂਕ ਆਫ਼ ਇੰਡੀਆ ਨੇ 500 ਦਿਨਾਂ ਦੀ ਵਿਸ਼ੇਸ਼ FD ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਹੈ। ਆਮ ਗਾਹਕਾਂ, ਸੀਨੀਅਰ ਸਿਟੀਜ਼ਨਾਂ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗਾਹਕਾਂ ਲਈ ਵਿਆਜ ਦਰਾਂ ਇਸ ਤਰ੍ਹਾਂ ਹਨ :
ਗਾਹਕਾਂ ਦੀ ਸ਼੍ਰੇਣੀ
ਆਮ FD
ਸਮੇਂ ਤੋਂ ਪਹਿਲਾਂ ਪੈਸੇ ਨਾ ਕਢਵਾਉਣ ਵਾਲੀ FD
ਆਮ ਗਾਹਕ
6.85%
7.00%
60 ਸਾਲ ਜਾਂ ਇਸ ਤੋਂ ਵੱਧ
7.35%
7.65%
80 ਸਾਲ ਜਾਂ ਇਸ ਤੋਂ ਵੱਧ
7.50%
7.65%
ਚਾਰਟ ਤੋਂ ਸਮਝਿਆ ਜਾ ਸਕਦਾ ਹੈ ਕਿ ਸਭ ਤੋਂ ਵੱਧ 7.65 ਫ਼ੀਸਦੀ ਵਿਆਜ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਬਜ਼ੁਰਗਾਂ ਨੂੰ ਮਿਲੇਗਾ, ਜੋ 1 ਕਰੋੜ ਰੁਪਏ ਤੋਂ ਵੱਧ ਅਤੇ 3 ਕਰੋੜ ਰੁਪਏ ਤੋਂ ਘੱਟ ਦੀ ਨਾਨ-ਕਾਲੇਬਲ FD ਕਰਵਾਉਣਗੇ।
ਕੀ ਹਨ ਸ਼ਰਤਾਂ? ਆਮ ਕਾਲੇਬਲ FD 'ਚ ਘੱਟੋ-ਘੱਟ 10,000 ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਦੀ ਵੱਧ ਤੋਂ ਵੱਧ ਸੀਮਾ 3 ਕਰੋੜ ਰੁਪਏ ਤੋਂ ਘੱਟ ਹੈ। ਉੱਥੇ ਹੀ, 7.65 ਫ਼ੀਸਦੀ ਵਿਆਜ ਵਾਲੀ ਨਾਨ-ਕਾਲੇਬਲ FD ਲਈ 1 ਕਰੋੜ ਰੁਪਏ ਤੋਂ ਵੱਧ ਅਤੇ 3 ਕਰੋੜ ਰੁਪਏ ਤੋਂ ਘੱਟ ਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ।
ਕਿੰਨਾ ਮਿਲੇਗਾ ਵਿਆਜ? ਬੈਂਕ ਆਫ਼ ਇੰਡੀਆ (Bank of India) ਇਸ FD 'ਚ ਵਿਆਜ ਲੈਣ ਦੇ ਦੋ ਵਿਕਲਪ ਵੀ ਦੇ ਰਿਹਾ ਹੈ। ਇਨ੍ਹਾਂ 'ਚ ਪਹਿਲਾ ਵਿਕਲਪ ਮਹੀਨਾਵਾਰ ਭੁਗਤਾਨ ਦਾ ਹੈ, ਜਿਸ ਰਾਹੀਂ ਹਰ ਮਹੀਨੇ ਵਿਆਜ ਖਾਤੇ 'ਚ ਆ ਜਾਵੇਗਾ। ਦੂਜਾ ਵਿਕਲਪ ਤਿਮਾਹੀ ਭੁਗਤਾਨ ਦਾ ਹੈ, ਜਿਸ ਰਾਹੀਂ ਹਰ ਤਿੰਨ ਮਹੀਨਿਆਂ ਬਾਅਦ ਵਿਆਜ ਮਿਲੇਗਾ। ਇਸ ਨਾਲ ਉਨ੍ਹਾਂ ਬਜ਼ੁਰਗਾਂ ਅਤੇ ਸੇਵਾਮੁਕਤ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ, ਜਿਨ੍ਹਾਂ ਨੂੰ ਹਰ ਮਹੀਨੇ ਜਾਂ ਕੁਝ ਮਹੀਨਿਆਂ ਦੇ ਅੰਤਰਾਲ 'ਤੇ ਪੈਸਿਆਂ ਦੀ ਲੋੜ ਹੁੰਦੀ ਹੈ।