ਆਧਾਰ ਯੂਜ਼ਰਜ਼ ਧਿਆਨ ਦੇਣ! ਈਮੇਲ ਅਪਡੇਟ ਮੁਫ਼ਤ ਕਰਵਾਉਣ ਦਾ ਆਖਰੀ ਮੌਕਾ, ਜਲਦੀ ਨਿਪਟਾਓ ਕੰਮ; ਜਾਣੋ ਪੂਰਾ ਪ੍ਰੋਸੈੱਸ
UIDAI ਨੇ ਮੁਫ਼ਤ 'ਚ ਈਮੇਲ ਅਪਡੇਟ ਕਰਨ, ਬਦਲਣ ਅਤੇ ਜੋੜਨ ਦੀ ਆਖਰੀ ਤਾਰੀਖ 31 ਦਸੰਬਰ ਤੈਅ ਕੀਤੀ ਹੈ (Aadhaar Free Email Update Deadline 2026)। ਇਸ ਤੋਂ ਬਾਅਦ ਅਪਡੇਟ ਕਰਵਾਉਣ ਲਈ ਫੀਸ ਦੇਣੀ ਪੈ ਸਕਦੀ ਹੈ।
Publish Date: Fri, 27 Nov 2026 01:50 PM (IST)
Updated Date: Fri, 27 Nov 2026 02:05 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਆਧਾਰ ਕਾਰਡ (Aadhaar Card) ਜ਼ਰੂਰੀ ਦਸਤਾਵੇਜ਼ਾਂ 'ਚੋਂ ਇੱਕ ਹੈ। ਅਜਿਹੇ 'ਚ ਆਧਾਰ 'ਚ ਦਰਜ ਤੁਹਾਡੀ ਜਾਣਕਾਰੀ ਦਾ ਸਹੀ ਅਤੇ ਅਪਡੇਟ ਹੋਣਾ ਵੀ ਬੇਹੱਦ ਜ਼ਰੂਰੀ ਹੈ। ਇਨ੍ਹਾਂ ਜ਼ਰੂਰੀ ਜਾਣਕਾਰੀਆਂ 'ਚੋਂ ਇਕ ਈਮੇਲ ਆਈਡੀ ਵੀ ਹੈ। ਜੇਕਰ ਤੁਸੀਂ ਅਜੇ ਤਕ ਆਪਣਾ ਈਮੇਲ ਐਡਰੈੱਸ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਹੈ ਜਾਂ ਪੁਰਾਣੀ ਈਮੇਲ ਆਈਡੀ ਨੂੰ ਅਪਡੇਟ ਜਾਂ ਬਦਲਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਮੁਫ਼ਤ 'ਚ ਅਪਡੇਟ ਕਰਵਾਉਣ ਲਈ ਬਹੁਤ ਘੱਟ ਸਮਾਂ ਬਚਿਆ ਹੈ।
ਦਰਅਸਲ, UIDAI ਨੇ ਮੁਫ਼ਤ 'ਚ ਈਮੇਲ ਅਪਡੇਟ ਕਰਨ, ਬਦਲਣ ਤੇ ਜੋੜਨ ਦੀ ਆਖਰੀ ਤਾਰੀਖ 31 ਦਸੰਬਰ ਤੈਅ ਕੀਤੀ ਹੈ (Aadhaar Free Email Update Deadline 2026)। ਇਸ ਤੋਂ ਬਾਅਦ ਅਪਡੇਟ ਕਰਵਾਉਣ ਲਈ ਫੀਸ ਦੇਣੀ ਪੈ ਸਕਦੀ ਹੈ।
31 ਦਸੰਬਰ ਤੋਂ ਬਾਅਦ ਕਿੰਨੇ ਪੈਸੇ ਲੱਗਣਗੇ?
ਦੱਸ ਦੇਈਏ ਕਿ ਫਿਲਹਾਲ ਈਮੇਲ ਐਡਰੈੱਸ ਜੋੜਨ (Email Update) ਤੇ ਇਸ ਨੂੰ ਅਪਡੇਟ ਕਰਨ ਲਈ ਕੋਈ ਫੀਸ ਨਹੀਂ ਦੇਣੀ ਪੈ ਰਹੀ। ਪਰ 31 ਦਸੰਬਰ 2026 ਤੋਂ ਬਾਅਦ ਤੁਹਾਨੂੰ ਇਸ ਲਈ 75 ਰੁਪਏ ਦੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਇਸ ਦੌਰਾਨ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਕੰਮ ਲਈ ਤੁਹਾਨੂੰ ਆਧਾਰ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈ। ਨਵੇਂ Aadhaar App ਰਾਹੀਂ ਈਮੇਲ ਅਪਡੇਟ ਕਰਨ ਦੀ ਬੇਨਤੀ ਆਸਾਨੀ ਨਾਲ ਦਰਜ ਕੀਤੀ ਜਾ ਸਕਦੀ ਹੈ।
ਈਮੇਲ ਅਪਡੇਟ ਕਰਨ ਲਈ ਕਰੋ ਇਹ ਕੰਮ
ਜੇਕਰ ਤੁਸੀਂ ਆਪਣੇ ਆਧਾਰ 'ਚ ਨਵਾਂ ਈਮੇਲ ਐਡਰੈੱਸ ਜੋੜਨਾ ਚਾਹੁੰਦੇ ਹੋ ਜਾਂ ਪੁਰਾਣੀ ਈਮੇਲ ਬਦਲਣਾ ਚਾਹੁੰਦੇ ਹੋ ਤਾਂ ਇਸ ਲਈ ਕੁਝ ਚੀਜ਼ਾਂ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਚ UIDAI ਦੀ ਅਧਿਕਾਰਤ ਐਪ Aadhaar App ਡਾਊਨਲੋਡ ਕਰੋ। ਇਸ ਦੇ ਨਾਲ ਹੀ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਤਾਂ ਜੋ ਲੌਗਇਨ ਦੌਰਾਨ ਆਉਣ ਵਾਲਾ OTP ਦਰਜ ਕੀਤਾ ਜਾ ਸਕੇ।
ਤੁਹਾਡੇ ਕੋਲ ਨਵਾਂ ਈਮੇਲ ਐਡਰੈੱਸ ਵੀ ਹੋਣਾ ਚਾਹੀਦਾ ਹੈ, ਕਿਉਂਕਿ ਇਸ 'ਤੇ ਵੈਰੀਫਿਕੇਸ਼ਨ ਲਈ OTP ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਐਪ ਰਾਹੀਂ ਫੇਸ ਆਥੈਂਟੀਕੇਸ਼ਨ ਦੀ ਪ੍ਰਕਿਰਿਆ ਵੀ ਪੂਰੀ ਕਰਨੀ ਹੋਵੇਗੀ। ਇਹ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਈਮੇਲ ਅਪਡੇਟ ਦੀ ਬੇਨਤੀ ਜਮ੍ਹਾਂ ਕਰਵਾਈ ਜਾ ਸਕੇਗੀ।
Aadhaar App 'ਚ ਈਮੇਲ ID ਕਿਵੇਂ ਅਪਡੇਟ ਕਰੀਏ?
ਸਟੈੱਪ 1: ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਚ Aadhaar App ਡਾਊਨਲੋਡ ਕਰੋ। ਜੇਕਰ ਐਪ ਪਹਿਲਾਂ ਤੋਂ ਹੀ ਫੋਨ 'ਚ ਮੌਜੂਦ ਹੈ ਤਾਂ 6 ਅੰਕਾਂ ਦਾ ਪਿੰਨ ਦਰਜ ਕਰਕੇ ਜਾਂ ਫੋਨ ਦੇ ਬਾਇਓਮੈਟ੍ਰਿਕ ਦੀ ਮਦਦ ਨਾਲ ਲੌਗਇਨ ਕਰ ਸਕਦੇ ਹੋ। ਜੇਕਰ ਪਹਿਲੀ ਵਾਰ ਐਪ ਡਾਊਨਲੋਡ ਕੀਤਾ ਹੈ, ਤਾਂ ਇਸ ਨੂੰ ਖੋਲ੍ਹੋ ਅਤੇ 12 ਅੰਕਾਂ ਵਾਲੇ ਆਧਾਰ ਨੰਬਰ ਦੀ ਮਦਦ ਨਾਲ ਲੌਗਇਨ ਕਰੋ।
ਸਟੈੱਪ 2: ਲੌਗਇਨ ਕਰਨ ਤੋਂ ਬਾਅਦ ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ OTP ਆਵੇਗਾ। OTP ਦਰਜ ਕਰ ਕੇ ਲੌਗਇਨ ਦੀ ਪ੍ਰਕਿਰਿਆ ਪੂਰੀ ਕਰੋ। ਇਸ ਤੋਂ ਬਾਅਦ ਐਪ 'ਚ Services ਸੈਕਸ਼ਨ 'ਚ ਜਾਓ।
ਸਟੈੱਪ 3: ਇੱਥੇ ਤੁਹਾਨੂੰ Email Add/Update ਦਾ ਵਿਕਲਪ ਦਿਖਾਈ ਦੇਵੇਗਾ। ਇਸ ਆਪਸ਼ਨ 'ਤੇ ਕਲਿੱਕ ਕਰੋ। ਹੁਣ ਉਹ ਈਮੇਲ ਐਡਰੈੱਸ ਦਰਜ ਕਰੋ, ਜਿਸ ਨੂੰ ਤੁਸੀਂ ਆਧਾਰ ਨਾਲ ਲਿੰਕ ਕਰਨਾ ਚਾਹੁੰਦੇ ਹੋ। ਜੇਕਰ ਪਹਿਲਾਂ ਤੋਂ ਕੋਈ ਈਮੇਲ ID ਲਿੰਕ ਹੈ ਅਤੇ ਤੁਸੀਂ ਉਸ ਨੂੰ ਬਦਲਣਾ ਚਾਹੁੰਦੇ ਹੋ, ਤਾਂ ਇੱਥੇ ਨਵਾਂ ਈਮੇਲ ਐਡਰੈੱਸ ਦਰਜ ਕਰੋ।
ਸਟੈੱਪ 4: ਹੁਣ ਤੁਹਾਡੇ ਨਵੇਂ ਈਮੇਲ ਐਡਰੈੱਸ 'ਤੇ ਇੱਕ OTP ਭੇਜਿਆ ਜਾਵੇਗਾ। ਉਸ OTP ਨੂੰ ਚੈੱਕ ਕਰਕੇ ਐਪ 'ਚ ਦਰਜ ਕਰੋ ਅਤੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ।
ਸਟੈੱਪ 5: ਈਮੇਲ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਫੇਸ ਆਥੈਂਟੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਸਕ੍ਰੀਨ 'ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣਾ ਚਿਹਰਾ ਵੈਰੀਫਾਈ ਕਰੋ। ਇਸ ਤੋਂ ਬਾਅਦ ਇੱਕ ਵਾਰ ਆਪਣੇ ਨਵੇਂ ਈਮੇਲ ਐਡਰੈੱਸ ਨੂੰ ਧਿਆਨ ਨਾਲ ਚੈੱਕ ਕਰੋ। ਸਾਰੀ ਜਾਣਕਾਰੀ ਸਹੀ ਹੋਣ 'ਤੇ ਬੇਨਤੀ ਸਬਮਿਟ ਕਰ ਦਿਓ।