ਵੱਡੀ ਗਿਣਤੀ ’ਚ ਹਟਣ ਜਾ ਰਹੇ ਹਨ ATM, ਫਿਰ ਕਿਵੇਂ ਨਿਕਲੇਗਾ ਕੈਸ਼? ਬੈਂਕਾਂ ਦਾ ਨਵਾਂ ਪਲਾਨ ਜਾਣਨਾ ਸਭ ਦੇ ਲਈ ਜ਼ਰੂਰੀ ਦੇਸ਼ ਦੇ ਸਰਕਾਰੀ ਬੈਂਕਾਂ (PSU Banks) ਨੇ ਗਾਹਕਾਂ ਦੀ ਸਹੂਲਤ ਅਤੇ ਡਿਜੀਟਲ ਬੈਂਕਿੰਗ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਰਿਪੋਰਟ ਮੁਤਾਬਕ, ਕਰੀਬ 15,000 ਪੁਰਾਣੇ ATM ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਬੈਂਕਿੰਗ ਸੇਵਾਵਾਂ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ, ਤੇਜ਼ ਅਤੇ ਸੁਰੱਖਿਅਤ ਹੋ ਜਾਣਗੀਆਂ।
Publish Date: Mon, 13 Jul 2026 10:50 AM (IST)
Updated Date: Mon, 13 Jul 2026 10:53 AM (IST)
ਨਵੀਂ ਦਿੱਲੀ। ਦੇਸ਼ ਦੇ ਸਰਕਾਰੀ ਬੈਂਕਾਂ (PSU Banks) ਨੇ ਗਾਹਕਾਂ ਦੀ ਸਹੂਲਤ ਅਤੇ ਡਿਜੀਟਲ ਬੈਂਕਿੰਗ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਰਿਪੋਰਟ ਮੁਤਾਬਕ, ਕਰੀਬ 15,000 ਪੁਰਾਣੇ ATM ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਬੈਂਕਿੰਗ ਸੇਵਾਵਾਂ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ, ਤੇਜ਼ ਅਤੇ ਸੁਰੱਖਿਅਤ ਹੋ ਜਾਣਗੀਆਂ।
ਕੀ ਹੈ ਪੂਰਾ ਮਾਮਲਾ? ਸਰਕਾਰੀ ਬੈਂਕ ਹੁਣ ਆਪਣੇ ਪੁਰਾਣੇ ਅਤੇ ਆਊਟਡੇਟਿਡ (ਸਮਾਂ ਵਿਹਾ ਚੁੱਕੇ) ATM ਨੂੰ ਬਦਲ ਕੇ ਨਵੀਂ ਤਕਨਾਲੋਜੀ ਵਾਲੇ ATM ਅਤੇ ਕੈਸ਼ ਰੀਸਾਈਕਲਰ ਮਸ਼ੀਨਾਂ ਲਗਾਉਣ ਦੀ ਤਿਆਰੀ ਵਿੱਚ ਹਨ। ਇਸ ਅਪਗ੍ਰੇਡ ਦਾ ਮਕਸਦ ਸਿਰਫ਼ ਕੈਸ਼ ਕੱਢਣਾ ਨਹੀਂ, ਸਗੋਂ ATM ਨੂੰ ਇੱਕ ਮਿੰਨੀ ਬੈਂਕ ਬ੍ਰਾਂਚ ਵਿੱਚ ਬਦਲਣਾ ਹੈ। ਭਾਰਤ ’ਚ ATM ਨੈੱਟਵਰਕ ਪਹਿਲਾਂ ਹੀ ਕਾਫ਼ੀ ਵੱਡਾ ਹੈ ਅਤੇ ਇਹ ਨੈੱਟਵਰਕ 'ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ' (NPCI) ਦੇ ਤਹਿਤ ਚੱਲਣ ਵਾਲੇ 'ਨੈਸ਼ਨਲ ਫਾਈਨੈਂਸ਼ੀਅਲ ਸਵਿੱਚ' (NFS) ਨਾਲ ਜੁੜਿਆ ਹੋਇਆ ਹੈ, ਜੋ ਦੇਸ਼ ਭਰ ਵਿੱਚ ਲੱਖਾਂ ATM ਨੂੰ ਆਪਸ ਵਿੱਚ ਕਨੈਕਟ ਕਰਦਾ ਹੈ।
ATM ਵਿੱਚ ਕੀ-ਕੀ ਹੋਵੇਗਾ ਨਵਾਂ? ਅਪਗ੍ਰੇਡ ਤੋਂ ਬਾਅਦ ATM ਸਿਰਫ਼ ਕੈਸ਼ ਕੱਢਣ ਤੱਕ ਹੀ ਸੀਮਤ ਨਹੀਂ ਰਹਿਣਗੇ, ਸਗੋਂ ਗਾਹਕਾਂ ਨੂੰ ਕਈ ਐਡਵਾਂਸ ਸਹੂਲਤਾਂ ਮਿਲਣਗੀਆਂ:
ਕੈਸ਼ ਰੀਸਾਈਕਲਿੰਗ ਮਸ਼ੀਨ – ਇਸ ਨਾਲ ਤੁਹਾਨੂੰ ਪੈਸੇ ਜਮ੍ਹਾਂ ਕਰਵਾਉਣ ਅਤੇ ਕੱਢਵਾਉਣ, ਦੋਵਾਂ ਦੀ ਸਹੂਲਤ ਮਿਲੇਗੀ।
UPI ਅਧਾਰਤ ਕੈਸ਼ ਵਿਡ੍ਰੌਲ – ਇਸ ਸਹੂਲਤ ਰਾਹੀਂ ਤੁਸੀਂ ਬਿਨਾਂ ਕਾਰਡ (Cardless) ਦੇ ਵੀ ਪੈਸੇ ਕੱਢ ਸਕੋਗੇ।
ਬਿਹਤਰ ਸੁਰੱਖਿਆ ਫੀਚਰਸ – ਇਸ ਫੀਚਰ ਨਾਲ ਫਰਾਡ ਤੋਂ ਸੁਰੱਖਿਆ ਮਿਲੇਗੀ ਅਤੇ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ।
ਤੇਜ਼ ਟ੍ਰਾਂਜੈਕਸ਼ਨ ਪ੍ਰੋਸੈਸਿੰਗ – ਤੁਹਾਨੂੰ ਦੱਸ ਦੇਈਏ ਕਿ ਘੱਟ ਸਮੇਂ ਵਿੱਚ ਤੁਹਾਡਾ ਕੰਮ ਪੂਰਾ ਹੋ ਸਕੇਗਾ ਅਤੇ ਮਸ਼ੀਨ ਤੋਂ ਪੈਸੇ ਕੱਢਣਾ ਹੋਰ ਆਸਾਨ ਹੋ ਜਾਵੇਗਾ।
ਮਲਟੀ-ਸਰਵਿਸ ATM – ਇੱਕ ਹੀ ATM ਵਿੱਚ ਕਈ ਸਹੂਲਤਾਂ ਜਿਵੇਂ ਬੈਲੈਂਸ ਚੈੱਕ ਕਰਨਾ, ਸਟੇਟਮੈਂਟ ਕੱਢਣੀ ਅਤੇ ਟ੍ਰਾਂਸਫਰ ਵਰਗੇ ਫੀਚਰਸ ਇਕੱਠੇ ਮਿਲਣਗੇ।
ਕਿਸ ਨੂੰ ਮਿਲੇਗਾ ਸਭ ਤੋਂ ਵੱਧ ਫਾਇਦਾ? ਇਸ ਫੈਸਲੇ ਦਾ ਫਾਇਦਾ ਸਭ ਤੋਂ ਵੱਧ ਇਨ੍ਹਾਂ ਲੋਕਾਂ ਨੂੰ ਹੋਵੇਗਾ:
ਜਿੱਥੇ ਬੈਂਕ ਬ੍ਰਾਂਚਾਂ ਘੱਟ ਹਨ, ਜਿਵੇਂ ਕਿ ਪੇਂਡੂ ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਨੂੰ ਇਸ ਸਹੂਲਤ ਦਾ ਵੱਡਾ ਫਾਇਦਾ ਮਿਲੇਗਾ।
PSU ਬੈਂਕਾਂ ਦੇ ਕਰੋੜਾਂ ਗਾਹਕਾਂ ਨੂੰ ਵੀ ਇਸ ਦਾ ਬੈਨੀਫਿਟ ਮਿਲੇਗਾ।
ਛੋਟੇ ਵਪਾਰੀ ਅਤੇ ਕੈਸ਼ ਦੀ ਵਰਤੋਂ ਕਰਨ ਵਾਲੇ ਲੋਕ ਵੀ ਇਸ ਦਾ ਲਾਭ ਉਠਾ ਸਕਣਗੇ।
ਜੋ ਲੋਕ ਡਿਜੀਟਲ ਸਹੂਲਤਾਂ ਨੂੰ ਨਹੀਂ ਸਮਝ ਪਾਉਂਦੇ ਅਤੇ ਉਸ ਦਾ ਫਾਇਦਾ ਨਹੀਂ ਲੈ ਪਾਉਂਦੇ, ਯਾਨੀ ਅਜਿਹੇ ਲੋਕ ਜੋ ATM ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ।
ਕਿਉਂ ਜ਼ਰੂਰੀ ਸੀ ਇਹ ਕਦਮ? ਕਈ ATM ਮਸ਼ੀਨਾਂ ਪੁਰਾਣੀਆਂ ਅਤੇ ਸਲੋ (ਹੌਲੀ) ਹੋ ਚੁੱਕੀਆਂ ਸਨ।
ਡਿਜੀਟਲ ਟ੍ਰਾਂਜੈਕਸ਼ਨ ਵਧਣ ਦੇ ਬਾਵਜੂਦ ਕੈਸ਼ ਦੀ ਮੰਗ ਅਜੇ ਵੀ ਜ਼ਿਆਦਾ ਹੈ।
ਬੈਂਕ ਹੁਣ ਲਾਗਤ ਘਟਾਉਣ ਅਤੇ ਸੇਵਾ ਨੂੰ ਬਿਹਤਰ ਬਣਾਉਣ ਲਈ 'ਕੈਸ਼ ਰੀਸਾਈਕਲਰ ਮਾਡਲ' ਅਪਣਾ ਰਹੇ ਹਨ।
ਤੁਹਾਡੇ ਲਈ ਬਦਲਣਗੇ ਇਹ ਨਿਯਮ! ਹੁਣ ਤੁਹਾਨੂੰ ਛੋਟੀਆਂ-ਛੋਟੀਆਂ ਬੈਂਕਿੰਗ ਲੋੜਾਂ ਲਈ ਬੈਂਕ ਬ੍ਰਾਂਚ ਜਾਣ ਦੀ ਲੋੜ ਘੱਟ ਪਵੇਗੀ। ATM ਹੀ ਤੁਹਾਡੇ ਲਈ 24x7 ਮਿੰਨੀ ਬੈਂਕ ਬਣ ਜਾਵੇਗਾ, ਜਿੱਥੋਂ ਤੁਸੀਂ ਪੈਸੇ ਕੱਢਣ ਦੇ ਨਾਲ- ਨਾਲ ਜਮ੍ਹਾਂ ਕਰਵਾਉਣ, ਟ੍ਰਾਂਸਫਰ ਕਰਨ ਅਤੇ ਕਈ ਹੋਰ ਸੇਵਾਵਾਂ ਦਾ ਲਾਭ ਵੀ ਲੈ ਸਕੋਗੇ।