- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਐੱਸਈ ਨੇ ਐਤਵਾਰ ਨੂੰ ਇਕ ਸਪੱਸ਼ਟੀਕਰਨ ਵਿਚ ਕਿਹਾ ਕਿ ਟਾਟਾ ਸੰਨਜ਼ ਦੇ ਚੇਅਰਮੈਨ ਦੇ ਤੌਰ ’ਤੇ ਚੌਹਾਨ ਦੇ ਨਾਂ ’ਤੇ ਵਿਚਾਰ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਅਤੇ ਬਾਜ਼ਾਰ ਦੀਆਂ ਅਫ਼ਵਾਹਾਂ ਐਕਸਚੇਂਜ ਕੋਲ ਉਪਲਬਧ ਕਿਸੇ ਵੀ ਜਾਣਕਾਰੀ ’ਤੇ ਆਧਾਰਤ ਨਹੀਂ ਹਨ।

ਨਵੀਂ ਦਿੱਲੀ, (ਪੀਟੀਆਈ) : ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਆਸ਼ੀਸ਼ ਚੌਹਾਨ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦਾ ਲਈ ਉਨ੍ਹਾਂ ਦੇ ਨਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚੌਹਾਨ ਨੇ ਸਪੱਸ਼ਟ ਕੀਤਾ ਕਿ ਉਹ ਐੱਨਐੱਸਈ ਅਤੇ ਇਸ ਦੀ ਲਿਸਟਿੰਗ ਪ੍ਰਕਿਰਿਆ ਪ੍ਰਤੀ ‘ਪੂਰੀ ਤਰ੍ਹਾਂ ਵਚਨਬੱਧ’ ਹਨ।
ਐੱਨਐੱਸਈ ਨੇ ਐਤਵਾਰ ਨੂੰ ਇਕ ਸਪੱਸ਼ਟੀਕਰਨ ਵਿਚ ਕਿਹਾ ਕਿ ਟਾਟਾ ਸੰਨਜ਼ ਦੇ ਚੇਅਰਮੈਨ ਦੇ ਤੌਰ ’ਤੇ ਚੌਹਾਨ ਦੇ ਨਾਂ ’ਤੇ ਵਿਚਾਰ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਅਤੇ ਬਾਜ਼ਾਰ ਦੀਆਂ ਅਫ਼ਵਾਹਾਂ ਐਕਸਚੇਂਜ ਕੋਲ ਉਪਲਬਧ ਕਿਸੇ ਵੀ ਜਾਣਕਾਰੀ ’ਤੇ ਆਧਾਰਤ ਨਹੀਂ ਹਨ। ਚੌਹਾਨ ਨੇ ਇਨ੍ਹਾਂ ਰਿਪੋਰਟਾਂ ਨੂੰ ਤੱਥਾਂ ਦੇ ਆਧਾਰ ’ਤੇ ਗ਼ਲਤ ਦੱਸਿਆ ਹੈ। ਹਾਲ ਹੀ ਵਿਚ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ 275 ਅਰਬ ਡਾਲਰ ਦੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਆਪਣੇ ਚੇਅਰਮੈਨ ਐੱਨ. ਚੰਦਰਸ਼ੇਖਰਨ ਦੇ ਜਾਨਸ਼ੀਨ ਦੀ ਭਾਲ ਨੂੰ ਤਿੰਨ ਪ੍ਰਮੁੱਖ ਕਾਰਪੋਰੇਟ ਦਿੱਗਜਾਂ ਤੱਕ ਸੀਮਤ ਕਰ ਦਿੱਤਾ ਹੈ। ਇਨ੍ਹਾਂ ਵਿਚ ਟਾਟਾ ਸਟੀਲ ਦੇ ਸੀਈਓ ਅਤੇ ਐੱਮਡੀ ਟੀਵੀ ਨਰਿੰਦਰਨ, ਟਾਟਾ ਸੰਨਜ਼ ਦੇ ਕਾਰਜਕਾਰੀ ਨਿਰਦੇਸ਼ਕ ਸੌਰਭ ਅਗਰਵਾਲ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਐੱਮਡੀ ਅਤੇ ਸੀਈਓ ਆਸ਼ੀਸ਼ ਚੌਹਾਨ ਸ਼ਾਮਲ ਹਨ।
ਅੰਦਰੂਨੀ ਉਮੀਦਵਾਰਾਂ ਵਿਚ ਨਰਿੰਦਰਨ ਸਭ ਤੋਂ ਅੱਗੇ ਹਨ ਜਦਕਿ ਅਗਰਵਾਲ ਆਪਣੇ ਨਿਵੇਸ਼-ਬੈਂਕਿੰਗ ਅਤੇ ਪੂੰਜੀ ਅਲਾਟਮੈਂਟ ਦੇ ਤਜਰਬੇ ਕਾਰਨ ਚਰਚਾ ਵਿਚ ਹਨ। ਪੂੰਜੀ ਮਾਰਕੀਟ ਦੇ ਤਜਰਬੇਕਾਰ ਚੌਹਾਨ ਨਵੇਂ ਚਿਹਰੇ ਦੇ ਤੌਰ ’ਤੇ ਉੱਭਰ ਸਕਦੇ ਹਨ। ਚੋਣ ਪ੍ਰਕਿਰਿਆ ਹਾਲੇ ਵੀ ਜਾਰੀ ਹੈ ਅਤੇ ਕੋਈ ਆਖ਼ਰੀ ਫੈਸਲਾ ਨਹੀਂ ਲਿਆ ਗਿਆ ਹੈ।