5 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲੀ 'ਆਯੁਸ਼ਮਾਨ ਯੋਜਨਾ' ਲਈ ਤੁਸੀਂ ਯੋਗ ਹੋ ਜਾਂ ਨਹੀਂ? ਇੰਝ ਕਰੋ ਚੈੱਕ
ਕੀ ਤੁਸੀਂ ਵੀ ਮੁਫ਼ਤ ਇਲਾਜ ਵਾਲੀ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹੋ? ਪਰ ਇਸ ਤੋਂ ਪਹਿਲਾਂ ਸਵਾਲ ਇਹ ਹੈ ਕਿ ਕੀ ਤੁਸੀਂ 5 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲੀ 'ਆਯੁਸ਼ਮਾਨ ਯੋਜਨਾ' (Ayushman Yojana) ਜਾਂ 'ਆਯੁਸ਼ਮਾਨ ਕਾਰਡ' (Ayushman Card) ਲਈ ਯੋਗ ਹੋ ਜਾਂ ਨਹੀਂ?
Publish Date: Tue, 16 Jun 2026 01:15 PM (IST)
Updated Date: Tue, 16 Jun 2026 01:20 PM (IST)

ਨਵੀਂ ਦਿੱਲੀ। ਕੀ ਤੁਸੀਂ ਵੀ ਮੁਫ਼ਤ ਇਲਾਜ ਵਾਲੀ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹੋ? ਪਰ ਇਸ ਤੋਂ ਪਹਿਲਾਂ ਸਵਾਲ ਇਹ ਹੈ ਕਿ ਕੀ ਤੁਸੀਂ 5 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲੀ 'ਆਯੁਸ਼ਮਾਨ ਯੋਜਨਾ' (Ayushman Yojana) ਜਾਂ 'ਆਯੁਸ਼ਮਾਨ ਕਾਰਡ' (Ayushman Card) ਲਈ ਯੋਗ ਹੋ ਜਾਂ ਨਹੀਂ?
ਕੇਂਦਰ ਸਰਕਾਰ ਦੀ ਅਹਿਮ ਯੋਜਨਾ 'ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' (PMJAY) ਦੇਸ਼ ਦੇ ਕਰੋੜਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਸਾਲ ਲੱਖਾਂ ਰੁਪਏ ਦਾ ਮੁਫ਼ਤ ਇਲਾਜ ਦੇਣ ਦਾ ਦਾਅਵਾ ਕਰਦੀ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਯੋਜਨਾ ਦਾ ਲਾਭ ਕਿਸ ਨੂੰ ਮਿਲਦਾ ਹੈ ਅਤੇ ਇਸ ਲਈ ਅਪਲਾਈ ਕਿਵੇਂ ਕੀਤਾ ਜਾ ਸਕਦਾ ਹੈ।
ਕਦੋਂ ਸ਼ੁਰੂ ਹੋਈ ਇਹ ਯੋਜਨਾ?
ਦਰਅਸਲ, ਇਹ ਯੋਜਨਾ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਦੇ ਤਹਿਤ ਯੋਗ ਪਰਿਵਾਰਾਂ ਨੂੰ ਹਰ ਸਾਲ ₹5 ਲੱਖ ਤੱਕ ਦਾ ਕੈਸ਼ਲੈੱਸ (ਬਿਨਾਂ ਪੈਸੇ ਦਿੱਤੇ) ਇਲਾਜ ਮਿਲਦਾ ਹੈ, ਜਿਸ ਵਿੱਚ ਸਰਕਾਰੀ ਅਤੇ ਨਿੱਜੀ ਦੋਵੇਂ ਹਸਪਤਾਲ ਸ਼ਾਮਲ ਹੁੰਦੇ ਹਨ।
ਕੌਣ ਲੈ ਸਕਦਾ ਹੈ ਆਯੁਸ਼ਮਾਨ ਕਾਰਡ ਦਾ ਲਾਭ?
ਆਯੁਸ਼ਮਾਨ ਕਾਰਡ ਦੀ ਯੋਗਤਾ ਮੁੱਖ ਤੌਰ 'ਤੇ ਸਮਾਜਿਕ-ਆਰਥਿਕ ਜਾਤ ਜਨਗਣਨਾ (SECC) 2011 ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਵੱਖ-ਵੱਖ ਮਾਪਦੰਡ ਬਣਾਏ ਗਏ ਹਨ। ਆਮ ਤੌਰ 'ਤੇ ਉਹ ਪਰਿਵਾਰ ਇਸ ਵਿੱਚ ਸ਼ਾਮਲ ਹੁੰਦੇ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਹਨ।
ਇਸ ਤੋਂ ਇਲਾਵਾ, ਹਾਲ ਹੀ ਦੇ ਵਿਸਤਾਰ ਵਿੱਚ ਕੁਝ ਸ਼੍ਰੇਣੀਆਂ ਜਿਵੇਂ ਕਿ ਸੀਨੀਅਰ ਸਿਟੀਜ਼ਨਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਈ ਮਾਮਲਿਆਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ, ਭਾਵੇਂ ਉਨ੍ਹਾਂ ਦੀ ਆਮਦਨ ਕੁਝ ਵੀ ਹੋਵੇ।
ਕੀ-ਕੀ ਫਾਇਦੇ ਮਿਲਦੇ ਹਨ?
ਇਸ ਯੋਜਨਾ ਦੇ ਤਹਿਤ ਮਿਲਣ ਵਾਲੇ ਫਾਇਦੇ ਇਸ ਨੂੰ ਖ਼ਾਸ ਬਣਾਉਂਦੇ ਹਨ। ਇਸ ਵਿੱਚ ਸ਼ਾਮਲ ਹੈ:
ਪ੍ਰਤੀ ਪਰਿਵਾਰ ₹5 ਲੱਖ ਤੱਕ ਦਾ ਸਾਲਾਨਾ ਹੈਲਥ ਕਵਰ।
ਦੇਸ਼ ਭਰ ਦੇ ਹਜ਼ਾਰਾਂ ਮਾਨਤਾ ਪ੍ਰਾਪਤ ਹਸਪਤਾਲਾਂ ’ਚ ਕੈਸ਼ਲੈੱਸ ਇਲਾਜ।
ਪਹਿਲਾਂ ਤੋਂ ਮੌਜੂਦ ਬੀਮਾਰੀਆਂ ਦਾ ਕਵਰੇਜ।
ਹਸਪਤਾਲ ’ਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖ਼ਰਚੇ ਵੀ ਸ਼ਾਮਲ।
ਯਾਨੀ ਕਿ ਮਹਿੰਗੇ ਇਲਾਜ ਦਾ ਖ਼ਰਚਾ ਹੁਣ ਜੇਬ੍ਹ ਵਿੱਚੋਂ ਦੇਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਗਰੀਬ ਪਰਿਵਾਰਾਂ 'ਤੇ ਆਰਥਿਕ ਬੋਝ ਘੱਟ ਹੋਵੇਗਾ।
ਯੋਗਤਾ ਕਿਵੇਂ ਚੈੱਕ ਕਰੀਏ?
ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰਨਾ ਜ਼ਰੂਰੀ ਹੈ। ਇਸ ਯੋਜਨਾ ਲਈ ਯੋਗਤਾ ਚੈੱਕ ਕਰਨ ਵਾਸਤੇ ਲਾਭਪਾਤਰੀ ਅਧਿਕਾਰਤ ਪੋਰਟਲ 'ਤੇ ਜਾ ਸਕਦੇ ਹਨ ਅਤੇ ਆਪਣੇ ਮੋਬਾਈਲ ਨੰਬਰ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਬਾਅਦ, ਮੋਬਾਈਲ ਨੰਬਰ 'ਤੇ ਆਏ OTP ਰਾਹੀਂ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ। ਫਿਰ ਤੁਸੀਂ ਆਪਣਾ ਨਾਮ ਅਤੇ ਯੋਗਤਾ ਦੇਖ ਸਕਦੇ ਹੋ।
ਜਿਨ੍ਹਾਂ ਲੋਕਾਂ ਨੂੰ ਆਨਲਾਈਨ ਯੋਗਤਾ ਚੈੱਕ ਕਰਨ ਵਿੱਚ ਦਿੱਕਤ ਆਉਂਦੀ ਹੈ, ਉਹ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਜਾ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਲਈ ਪਛਾਣ ਪੱਤਰ, ਰਾਸ਼ਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੰਗੇ ਜਾਂਦੇ ਹਨ।
ਸਕੀਮ ਲਈ ਯੋਗ ਹੋਣ 'ਤੇ ਕਾਰਡ ਕਿਵੇਂ ਬਣਵਾਈਏ?
ਜੇਕਰ ਤੁਸੀਂ ਇਸ ਯੋਜਨਾ ਲਈ ਯੋਗ ਪਾਏ ਜਾਂਦੇ ਹੋ, ਤਾਂ ਤੁਹਾਡੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਹੀ ਆਯੁਸ਼ਮਾਨ ਕਾਰਡ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਡਾਊਨਲੋਡ ਵੀ ਕਰ ਸਕਦੇ ਹੋ। ਡਿਜੀਟਲ ਇੰਡੀਆ ਦੀ ਮਦਦ ਨਾਲ ਇਹ ਪ੍ਰਕਿਰਿਆ ਬਹੁਤ ਆਸਾਨ ਹੋ ਗਈ ਹੈ।