ਅਨਿਲ ਅਗਰਵਾਲ ਦੀ ਵੇਦਾਂਤਾ ਨੂੰ ਮੁੜ ਚਾਹੀਦਾ ਲੋਨ, ₹3,500 ਕਰੋੜ ਦੇ NCD ਨੂੰ ਬੋਰਡ ਨੇ ਦਿੱਤੀ ਮਨਜ਼ੂਰੀ; ਕਿਉਂ ਪਈ ਲੋੜ? Anil Agarwal ਦੀ ਕੰਪਨੀ ਨੇ ਕਿਹਾ ਕਿ ਫੰਡ ਇਕੱਠਾ ਕਰਨ ਦੀ ਪੂਰੀ ਪ੍ਰਕਿਰਿਆ ਇਕ ਜਾਂ ਇਸ ਤੋਂ ਵੱਧ ਕਿਸ਼ਤਾਂ 'ਚ ਪੂਰੀ ਕੀਤੀ ਜਾਵੇਗੀ। ਇਹ NCDs ਅਨਸਿਕਿਓਰਡ, ਰੇਟਡ, ਲਿਸਟਿਡ ਤੇ ਰਿਡੀਮੇਬਲ ਹੋਣਗੇ। ਕੰਪਨੀ ਨੇ ਦਿੱਤੀ ਗਈ ਜਾਣਕਾਰੀ 'ਚ ਇਨ੍ਹਾਂ ਦੀ ਖ਼ਾਸ ਮਿਆਦ, ਕੂਪਨ ਰੇਟ ਅਤੇ ਵਿਆਜ ਭੁਗਤਾਨ ਦੇ ਸ਼ਡਿਊਲ ਦਾ ਖੁਲਾਸਾ ਨਹੀਂ ਕੀਤਾ ਹੈ।
Publish Date: Fri, 18 Sep 2026 04:21 PM (IST)
Updated Date: Fri, 18 Sep 2026 04:36 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Vedanta News: ਭਾਰਤ ਦੀ ਦਿੱਗਜ ਮਾਈਨਿੰਗ ਕੰਪਨੀ ਵੇਦਾਂਤਾ ਨੂੰ ਮੁੜ ਪੈਸਿਆਂ ਦੀ ਲੋੜ ਪੈ ਗਈ ਹੈ। ਅਨਿਲ ਅਗਰਵਾਲ ਦੀ ਕੰਪਨੀ ਇਸ ਲੋੜ ਨੂੰ ਪੂਰਾ ਕਰਨ ਲਈ NCD ਰਾਹੀਂ ਫੰਡ ਇਕੱਠਾ ਕਰੇਗੀ। ਵੇਦਾਂਤਾ ਲਿਮਟਿਡ ਦੇ ਬੋਰਡ ਨੇ ਸ਼ੁੱਕਰਵਾਰ, 18 ਸਤੰਬਰ ਨੂੰ ਹੋਈ ਆਪਣੀ ਬੋਰਡ ਮੀਟਿੰਗ 'ਚ ਨਿਵੇਸ਼ਕਾਂ ਤੋਂ ਕੁੱਲ ₹3,500 ਕਰੋੜ ਤਕ ਦਾ ਫੰਡ ਇਕੱਠਾ ਕਰਨ ਲਈ ਪ੍ਰਾਈਵੇਟ ਪਲੇਸਮੈਂਟ ਦੇ ਆਧਾਰ 'ਤੇ ਨਾਨ-ਕਨਵਰਟੀਬਲ ਡਿਬੈਂਚਰਜ਼ (NCDs) ਜਾਰੀ ਕਰਨ 'ਤੇ ਵਿਚਾਰ ਕਰਦਿਆਂ ਇਸ ਨੂੰ ਮਨਜ਼ੂਰੀ ਦੇ ਦਿੱਤੀ।
NSE 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਵੇਦਾਂਤਾ ਲਿਮਟਿਡ ਫੰਡ ਜੁਟਾਉਣ ਦੀ ਇਸ ਪ੍ਰਕਿਰਿਆ ਤਹਿਤ ₹3,500 ਕਰੋੜ ਤਕ ਦੀ ਰਕਮ ਇਕੱਠੀ ਕਰਨ ਲਈ 3,50,000 (ਭਾਵ 3.5 ਲੱਖ) ਤਕ ਨਾਨ-ਕਨਵਰਟੀਬਲ ਡਿਬੈਂਚਰਜ਼ ਜਾਰੀ ਕਰੇਗੀ। ਇਨ੍ਹਾਂ 'ਚੋਂ ਹਰੇਕ ਦੀ ਫੇਸ ਵੈਲਿਊ ₹1 ਲੱਖ ਹੋਵੇਗੀ। ਬਾਂਡਾਂ ਨੂੰ BSE Limited 'ਤੇ ਲਿਸਟ ਕੀਤਾ ਜਾਵੇਗਾ ਤੇ ਪਬਲਿਕ ਇਸ਼ੂ ਦੀ ਬਜਾਏ ਸੰਸਥਾਗਤ ਤੇ ਹੋਰ ਯੋਗ ਨਿਵੇਸ਼ਕਾਂ ਨੂੰ ਪ੍ਰਾਈਵੇਟ ਪਲੇਸਮੈਂਟ ਰਾਹੀਂ ਪੇਸ਼ ਕੀਤਾ ਜਾਵੇਗਾ।
ਇਕ ਤੋਂ ਵੱਧ ਕਿਸ਼ਤਾਂ ਰਾਹੀਂ ਇਕੱਠਾ ਕੀਤਾ ਜਾਵੇਗਾ ਫੰਡ ਅਨਿਲ ਅਗਰਵਾਲ ਦੀ ਕੰਪਨੀ ਨੇ ਕਿਹਾ ਕਿ ਫੰਡ ਇਕੱਠਾ ਕਰਨ ਦੀ ਪੂਰੀ ਪ੍ਰਕਿਰਿਆ ਇਕ ਜਾਂ ਇਸ ਤੋਂ ਵੱਧ ਕਿਸ਼ਤਾਂ 'ਚ ਪੂਰੀ ਕੀਤੀ ਜਾਵੇਗੀ। ਇਹ NCDs ਅਨਸਿਕਿਓਰਡ, ਰੇਟਡ, ਲਿਸਟਿਡ ਤੇ ਰਿਡੀਮੇਬਲ ਹੋਣਗੇ। ਕੰਪਨੀ ਨੇ ਦਿੱਤੀ ਗਈ ਜਾਣਕਾਰੀ 'ਚ ਇਨ੍ਹਾਂ ਦੀ ਖ਼ਾਸ ਮਿਆਦ, ਕੂਪਨ ਰੇਟ ਅਤੇ ਵਿਆਜ ਭੁਗਤਾਨ ਦੇ ਸ਼ਡਿਊਲ ਦਾ ਖੁਲਾਸਾ ਨਹੀਂ ਕੀਤਾ ਹੈ। ਇਨ੍ਹਾਂ ਸ਼ਰਤਾਂ ਦੀ ਜਾਣਕਾਰੀ ਡਿਸਕਲੋਜ਼ਰ ਡਾਕੂਮੈਂਟ 'ਚ ਦਿੱਤੀ ਜਾਵੇਗੀ। ₹3,500 ਕਰੋੜ ਦਾ ਇਹ ਇਸ਼ੂ ਫਰਵਰੀ 2026 'ਚ ਵੇਦਾਂਤਾ ਵੱਲੋਂ ਮਨਜ਼ੂਰ ਕੀਤੇ ਗਏ ₹3,000 ਕਰੋੜ ਦੇ NCD ਇਸ਼ੂ ਤੋਂ ਵੱਡਾ ਹੈ।
ਵੇਦਾਂਤਾ ਨੇ ਆਪਣੀ ਫਾਈਲਿੰਗ 'ਚ ਕਿਹਾ, 'ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਕੰਪਨੀ ਦੀ ਅਧਿਕਾਰਤ ਡਾਇਰੈਕਟਰਜ਼ ਕਮੇਟੀ ਨੇ ਅੱਜ, ਸ਼ੁੱਕਰਵਾਰ, 18 ਸਤੰਬਰ 2026 ਨੂੰ ਹੋਈ ਮੀਟਿੰਗ 'ਚ ਅਨਸਿਕਿਓਰਡ, ਰੇਟਡ, ਲਿਸਟਿਡ, ਰਿਡੀਮੇਬਲ, ਨਾਨ-ਕਨਵਰਟੀਬਲ ਡਿਬੈਂਚਰਜ਼ ਜਾਰੀ ਕਰਨ 'ਤੇ ਵਿਚਾਰ ਕੀਤਾ ਅਤੇ ਇਸ ਨੂੰ ਮਨਜ਼ੂਰੀ ਦਿੱਤੀ।'
NCD ਕੀ ਹੁੰਦਾ ਹੈ? NCDs ਯਾਨੀ ਨਾਨ-ਕਨਵਰਟੀਬਲ ਡਿਬੈਂਚਰਜ਼ ਇਕ ਤਰ੍ਹਾਂ ਦੇ ਡੈੱਟ ਇੰਸਟਰੂਮੈਂਟ ਹੁੰਦੇ ਹਨ। ਕੰਪਨੀਆਂ ਇਨ੍ਹਾਂ ਦੀ ਵਰਤੋਂ ਨਿਵੇਸ਼ਕਾਂ ਤੋਂ ਇਕ ਨਿਰਧਾਰਤ ਸਮੇਂ ਲਈ ਫੰਡ ਇਕੱਠਾ ਕਰਨ ਵਾਸਤੇ ਕਰਦੀਆਂ ਹਨ। ਇਸ ਦੇ ਬਦਲੇ ਨਿਵੇਸ਼ਕਾਂ ਨੂੰ ਵਿਆਜ ਦੇ ਰੂਪ 'ਚ ਰਿਟਰਨ ਮਿਲਦਾ ਹੈ। ਹਾਲਾਂਕਿ, ਕਨਵਰਟੀਬਲ ਡੈੱਟ ਇੰਸਟਰੂਮੈਂਟ ਦੇ ਉਲਟ NCDs ਨੂੰ ਮੈਚਿਊਰਿਟੀ 'ਤੇ ਇਕਵਿਟੀ ਸ਼ੇਅਰਾਂ 'ਚ ਨਹੀਂ ਬਦਲਿਆ ਜਾ ਸਕਦਾ।
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।" ਡਿਸਕਲੇਮਰ: ਇੱਥੇ ਸ਼ੇਅਰਾਂ ਨੂੰ ਲੈ ਕੇ ਦਿੱਤੀ ਗਈ ਜਾਣਕਾਰੀ ਬ੍ਰੋਕਰੇਜ ਹਾਊਸ ਦੀ ਰਿਪੋਰਟ 'ਤੇ ਆਧਾਰਿਤ ਹੈ। ਕਿਉਂਕਿ ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।