- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Anil Aggarwal ਦਾ ਮੰਨਣਾ ਰਿਹਾ ਹੈ ਕਿ ਕਾਰੋਬਾਰ ਤੋਂ ਕਮਾਈ ਗਈ ਦੌਲਤ ’ਤੇ ਸਿਰਫ਼ ਪਰਿਵਾਰ ਦਾ ਹੱਕ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦਾ ਇਕ ਵੱਡਾ ਹਿੱਸਾ ਸਮਾਜ ਦੀ ਭਲਾਈ ਲਈ ਲਗਾਇਆ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ 75 ਫੀਸਦੀ ਜਾਇਦਾਦ ਸਮਾਜਿਕ ਕਾਰਜ ਲਈ ਦੇਣ ਦਾ ਸੰਕਲਪ ਲਿਆ। ਇਸ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਵਿਚ ਮਦਦ ਮਿਲੇਗੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੁਨੀਆ ਦੇ ਅਮੀਰ ਲੋਕ ਅਕਸਰ ਆਪਣੀ ਦੌਲਤ ਨੂੰ ਹੋਰ ਵਧਾਉਣ ਤੇ ਉਸ ਨੂੰ ਅਗਲੀ ਪੀੜ੍ਹੀ ਲਈ ਸੰਭਾਲ ਕੇ ਰੱਖਣ ਦੀ ਯੋਜਨਾ ਬਣਾਉਂਦੇ ਹਨ। ਪਰ ਕੁਝ ਲੋਕ ਇਸ ਤੋਂ ਵੱਖਰਾ ਸੋਚਦੇ ਹਨ। ਇਨ੍ਹਾਂ ਵਿਚ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ (Anil Agarwal Net Worth) ਵੀ ਸ਼ਾਮਲ ਹਨ।
ਕਬਾੜ ਦੇ ਕਾਰੋਬਾਰ ਤੋਂ ਸ਼ੁਰੂਆਤ ਕਰਕੇ ਅਰਬਾਂ ਡਾਲਰ ਦਾ ਕਾਰੋਬਾਰੀ ਸਾਮਰਾਜ ਖੜ੍ਹਾ ਕਰਨ ਵਾਲੇ ਅਗਰਵਾਲ ਨੇ ਆਪਣੀ ਦੌਲਤ ਦਾ ਵੱਡਾ ਹਿੱਸਾ ਦਾਨ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੀ ਸੰਪਤੀ ਦਾ 75 ਫੀਸਦੀ ਹਿੱਸਾ ਸਮਾਜਿਕ ਕੰਮਾਂ ਅਤੇ ਲੋਕ ਭਲਾਈ ਲਈ ਦੇਣ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਇਹ ਗੱਲ ਕਹੀ ਸੀ।
ਅਨਿਲ ਅਗਰਵਾਲ ਦਾ ਮੰਨਣਾ ਰਿਹਾ ਹੈ ਕਿ ਕਾਰੋਬਾਰ ਤੋਂ ਕਮਾਈ ਗਈ ਦੌਲਤ ’ਤੇ ਸਿਰਫ਼ ਪਰਿਵਾਰ ਦਾ ਹੱਕ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦਾ ਇਕ ਵੱਡਾ ਹਿੱਸਾ ਸਮਾਜ ਦੀ ਭਲਾਈ ਲਈ ਲਗਾਇਆ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ 75 ਫੀਸਦੀ ਜਾਇਦਾਦ ਸਮਾਜਿਕ ਕਾਰਜ ਲਈ ਦੇਣ ਦਾ ਸੰਕਲਪ ਲਿਆ। ਇਸ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਵਿਚ ਮਦਦ ਮਿਲੇਗੀ।
ਜਨਵਰੀ 2026 'ਚ ਆਪਣੇ ਪੁੱਤਰ ਅਗਨੀਵੇਸ਼ ਅਗਰਵਾਲ ਦੇ ਦੇਹਾਂਤ ਤੋਂ ਬਾਅਦ ਅਨਿਲ ਅਗਰਵਾਲ ਨੇ ਇਸ ਸੰਕਲਪ ਨੂੰ ਮੁੜ ਦੁਹਰਾਇਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸੁਪਨਾ ਸੀ ਕਿ ਦੇਸ਼ ਵਿਚ ਕੋਈ ਬੱਚਾ ਭੁੱਖਾ ਨਾ ਸੌਂਵੇ, ਕਿਸੇ ਬੱਚੇ ਦੀ ਪੜ੍ਹਾਈ ਆਰਥਿਕ ਕਮਜ਼ੋਰੀ ਕਾਰਨ ਨਾ ਰੁਕੇ, ਔਰਤਾਂ ਨੂੰ ਆਤਮਨਿਰਭਰ ਬਣਨ ਦਾ ਮੌਕਾ ਮਿਲੇ ਅਤੇ ਨੌਜਵਾਨਾਂ ਕੋਲ ਸਨਮਾਨਜਨਕ ਰੁਜ਼ਗਾਰ ਹੋਵੇ। ਅਗਰਵਾਲ ਨੇ ਸੰਕੇਤ ਦਿੱਤਾ ਕਿ ਹੁਣ ਉਨ੍ਹਾਂ ਦੀ ਦੌਲਤ ਦਾ ਵੱਡਾ ਹਿੱਸਾ ਇਨ੍ਹਾਂ ਹੀ ਸਮਾਜਿਕ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਲਗਾਇਆ ਜਾਵੇਗਾ।
ਅਨਿਲ ਅਗਰਵਾਲ ਦੇ ਪਰਉਪਕਾਰੀ ਕੰਮਾਂ ਦਾ ਮੁੱਖ ਫੋਕਸ ਸਿੱਖਿਆ, ਪੋਸ਼ਣ, ਸਿਹਤ ਤੇ ਮਹਿਲਾ ਸਸ਼ਕਤੀਕਰਨ ਰਿਹਾ ਹੈ। ਉਨ੍ਹਾਂ ਦਾ ਪ੍ਰਮੁੱਖ ਪ੍ਰੋਜੈਕਟ ਨੰਦ ਘਰ ਦੇਸ਼ ਦੇ ਆਂਗਣਵਾੜੀ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਪਹਿਲ ਹੈ। ਇਨ੍ਹਾਂ ਕੇਂਦਰਾਂ ਰਾਹੀਂ ਬੱਚਿਆਂ ਨੂੰ ਬਿਹਤਰ ਪੋਸ਼ਣ ਅਤੇ ਮੁੱਢਲੀ ਸਿੱਖਿਆ ਦੇਣ ਦੇ ਨਾਲ ਔਰਤਾਂ ਨੂੰ ਹੁਨਰ ਸਿਖਲਾਈ ਅਤੇ ਆਤਮਨਿਰਭਰਤਾ ਦੇ ਮੌਕੇ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦਾ ਭਵਿੱਖ ਮਜ਼ਬੂਤ ਬਣਾਉਣ ਲਈ ਸਭ ਤੋਂ ਪਹਿਲਾਂ ਬੱਚਿਆਂ ਅਤੇ ਔਰਤਾਂ ਵਿਚ ਨਿਵੇਸ਼ ਕਰਨਾ ਜ਼ਰੂਰੀ ਹੈ।
ਅਨਿਲ ਅਗਰਵਾਲ ਦੀ ਕਹਾਣੀ ਸੰਘਰਸ਼ ਤੋਂ ਸਫਲਤਾ ਅਤੇ ਹੁਣ ਸਫਲਤਾ ਤੋਂ ਸਮਾਜ ਸੇਵਾ ਵੱਲ ਜਾਣ ਦੀ ਕਹਾਣੀ ਹੈ। ਬਿਹਾਰ ਦੇ ਪਟਨਾ ਤੋਂ ਨਿਕਲ ਕੇ ਉਨ੍ਹਾਂ ਨੇ ਛੋਟੇ ਪੱਧਰ ’ਤੇ ਸਕ੍ਰੈਪ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਵੇਦਾਂਤਾ ਵਰਗੇ ਗਲੋਬਲ ਕਾਰੋਬਾਰੀ ਗਰੁੱਪ ਦੀ ਨੀਂਹ ਰੱਖੀ। ਅੱਜ ਉਹ ਆਪਣੀ ਦੌਲਤ ਨੂੰ ਨਿੱਜੀ ਉਪਲਬਧੀ ਤੋਂ ਵੱਧ ਸਮਾਜਿਕ ਜ਼ਿੰਮੇਵਾਰੀ ਮੰਨਦੇ ਹਨ। 75 ਫੀਸਦੀ ਦੌਲਤ ਦਾਨ ਕਰਨ ਦਾ ਉਨ੍ਹਾਂ ਦਾ ਫੈਸਲਾ ਭਾਰਤੀ ਉਦਯੋਗ ਜਗਤ ਲਈ ਵੀ ਇਕ ਵੱਡਾ ਸੰਦੇਸ਼ ਹੈ ਕਿ ਅਸਲ ਵਿਰਾਸਤ ਸਿਰਫ਼ ਕੰਪਨੀਆਂ ਅਤੇ ਸੰਪਤੀ ਨਹੀਂ, ਸਗੋਂ ਉਹ ਬਦਲਾਅ ਹੈ ਜੋ ਇਨਸਾਨ ਆਪਣੇ ਸਰੋਤਾਂ ਰਾਹੀਂ ਸਮਾਜ ਵਿਚ ਪੈਦਾ ਕਰਦਾ ਹੈ।