ਤਿਉਹਾਰਾਂ ਤੋਂ ਪਹਿਲਾਂ ਪਨੀਰ ਵੇਚਣ ਵਾਲਿਆਂ 'ਤੇ ਚੱਲਿਆ ਚਾਬੁਕ! ਇਨ੍ਹਾਂ 5 ਸੂਬਿਆਂ 'ਚ 'ਐਨਾਲੌਗ ਪਨੀਰ' ਬੈਨ; ਕੀ ਹੁੰਦਾ ਹੈ ਇਹ, ਹੋਟਲ-ਢਾਬਿਆਂ 'ਚ ਵੇਚਣ ਦੇ ਕੀ ਹਨ ਨਿਯਮ? Himachal Pradesh ਸਰਕਾਰ ਨੇ ਐਨਾਲੌਗ ਪਨੀਰ ਦੀ ਵਿਕਰੀ 'ਤੇ ਬੈਨ ਲਗਾ ਦਿੱਤਾ ਹੈ। ਇਸ ਦੇ ਨਾਲ ਹੀ 4 ਹੋਰ ਸੂਬਿਆਂ 'ਚ ਵੀ ਇਹ ਨਿਯਮ ਲਾਗੂ ਹੈ, ਜਿਨ੍ਹਾਂ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ 'ਚ ਪਹਿਲਾਂ ਤੋਂ ਹੀ ਇਸ ਦੀ ਵਿਕਰੀ 'ਤੇ ਪਾਬੰਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
Publish Date: Fri, 21 Aug 2026 03:09 PM (IST)
Updated Date: Fri, 21 Aug 2026 03:14 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ FSSAI ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਅਤੇ ਗੜਬੜੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਹੁਣ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰਾਂ ਵੀ ਮਿਲਾਵਟ ਤੇ ਗੜਬੜੀਆਂ ਨੂੰ ਲੈ ਕੇ ਸਖ਼ਤ ਹੋ ਗਈਆਂ ਹਨ। ਇਨ੍ਹੀਂ ਦਿਨੀਂ ਦੁੱਧ, ਖੋਆ, ਪਨੀਰ ਅਤੇ ਮਿਠਾਈਆਂ ਦੀ ਮੰਗ ਵਧ ਜਾਂਦੀ ਹੈ ਜਿਸ ਦਾ ਫਾਇਦਾ ਚੁੱਕ ਕੇ ਕਈ ਲੋਕ ਘੱਟ ਗੁਣਵੱਤਾ ਵਾਲੇ ਉਤਪਾਦ ਜਾਂ ਮਿਲਾਵਟੀ ਚੀਜ਼ਾਂ ਵੇਚਦੇ ਹਨ। ਸਖ਼ਤੀ ਦੇ ਦਾਇਰੇ 'ਚ ਹੁਣ ਐਨਾਲੌਗ ਪਨੀਰ ਵੀ ਆ ਗਿਆ ਹੈ ਜਿਸ ਦੀ ਵਿਕਰੀ 'ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ।
ਇਨ੍ਹਾਂ 5 ਸੂਬਿਆਂ 'ਚ ਐਨਾਲੌਗ ਪਨੀਰ 'ਤੇ ਲੱਗਾ ਬੈਨ ਹਿਮਾਚਲ ਪ੍ਰਦੇਸ਼ ਸਰਕਾਰ ਨੇ ਐਨਾਲੌਗ ਪਨੀਰ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਸੇਫਟੀ ਕਮਿਸ਼ਨਰ ਆਸ਼ੀਸ਼ ਸਿੰਘਮਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 30(2)(a) ਤਹਿਤ ਜਾਰੀ ਕੀਤਾ ਗਿਆ ਹੈ। ਨਵਾਂ ਹੁਕਮ ਸਿਰਫ਼ ਦੁਕਾਨਦਾਰਾਂ ਅਤੇ ਸਪਲਾਇਰਾਂ ਤਕ ਸੀਮਤ ਨਹੀਂ ਹੈ, ਸਗੋਂ ਹੋਟਲ, ਰੈਸਟੋਰੈਂਟ, ਢਾਬੇ, ਕਲਾਊਡ ਕਿਚਨ, ਹੋਸਟਲ ਅਤੇ ਕੈਟਰਿੰਗ ਕਾਰੋਬਾਰ ਵੀ ਇਸ ਦੇ ਦਾਇਰੇ 'ਚ ਆਉਣਗੇ।
ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਐਨਾਲੌਗ ਪਨੀਰ ਦੀ ਵਿਕਰੀ 'ਤੇ ਬੈਨ ਲਗਾ ਦਿੱਤਾ ਹੈ। ਇਸ ਦੇ ਨਾਲ ਹੀ 4 ਹੋਰ ਸੂਬਿਆਂ 'ਚ ਵੀ ਇਹ ਨਿਯਮ ਲਾਗੂ ਹੈ, ਜਿਨ੍ਹਾਂ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ 'ਚ ਪਹਿਲਾਂ ਤੋਂ ਹੀ ਇਸ ਦੀ ਵਿਕਰੀ 'ਤੇ ਪਾਬੰਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਐਨਾਲੌਗ ਪਨੀਰ ਵੇਚਣ ਲਈ ਵੀ ਹਨ FSSAI ਦੇ ਨਿਯਮ
5 ਸੂਬਿਆਂ 'ਚ ਐਨਾਲੌਗ ਪਨੀਰ ਦੀ ਵਿਕਰੀ ਤੇ ਉਤਪਾਦਨ 'ਤੇ ਬੈਨ ਲਗਾ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਵੇਚਣ ਸਬੰਧੀ ਵੀ ਕੁਝ ਨਿਯਮ ਹਨ। ਐਨਾਲੌਗ ਪਨੀਰ (ਜੋ ਬਨਸਪਤੀ ਤੇਲ ਤੇ ਸਟਾਰਚ ਆਦਿ ਤੋਂ ਬਣਦਾ ਹੈ) ਨੂੰ FSSAI ਦੇ ਨਿਯਮਾਂ ਅਨੁਸਾਰ ਡੇਅਰੀ ਪਨੀਰ ਦੱਸ ਕੇ ਨਹੀਂ ਵੇਚਿਆ ਜਾ ਸਕਦਾ।
ਜੇਕਰ ਤੁਸੀਂ ਪੈਕਡ ਪਨੀਰ ਵੇਚ ਰਹੇ ਹੋ ਤਾਂ ਪੈਕੇਟ 'ਤੇ ਸਪੱਸ਼ਟ ਤੌਰ 'ਤੇ "ਨਾਨ-ਡੇਅਰੀ" ਜਾਂ "ਐਨਾਲੌਗ" ਲਿਖਿਆ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਹੋਟਲ ਜਾਂ ਰੈਸਟੋਰੈਂਟ 'ਚ ਇਸ ਨੂੰ ਪਰੋਸ ਰਹੇ ਹੋ ਤਾਂ ਮੇਨੂ ਵਿੱਚ ਪਨੀਰ ਦੇ ਨਾਲ "ਐਨਾਲੌਗ" ਲਿਖਣਾ ਹੋਵੇਗਾ।
ਐਨਾਲੌਗ ਪਨੀਰ ਬਣਾਉਣ ਲਈ ਅਸਲੀ ਦੁੱਧ ਦੀ ਵਰਤੋਂ ਨਹੀਂ ਹੁੰਦੀ, ਸਗੋਂ ਇਸ ਨੂੰ ਦੁੱਧ ਦੇ ਵਿਕਲਪ ਵਜੋਂ ਤਿਆਰ ਕੀਤਾ ਜਾਂਦਾ ਹੈ। ਇਸ ਪਨੀਰ ਨੂੰ ਬਣਾਉਣ ਵਿੱਚ ਦੁੱਧ ਦੀ ਬਜਾਏ ਵਨਸਪਤੀ ਤੇਲ ਜਾਂ ਫੈਟ, ਪਾਮ ਆਇਲ, ਸਟਾਰਚ, ਸੋਇਆ ਜਾਂ ਹੋਰ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਉੱਥੇ ਹੀ ਪਨੀਰ ਵਰਗਾ ਸਵਾਦ ਦੇਣ ਲਈ ਸਟੇਬਿਲਾਈਜ਼ਰ, ਇਮਲਸੀਫਾਇਰ ਅਤੇ ਫਲੇਵਰ ਵਰਗੇ ਉਤਪਾਦ ਮਿਲਾਏ ਜਾਂਦੇ ਹਨ। ਇਸ ਤੋਂ ਬਾਅਦ ਇਹ ਦਿਖਣ ਅਤੇ ਸਵਾਦ ਵਿੱਚ ਅਸਲੀ ਪਨੀਰ ਵਰਗਾ ਹੋ ਜਾਂਦਾ ਹੈ। ਇਸ ਕਾਰਨ ਆਮ ਗਾਹਕਾਂ ਲਈ ਅਸਲੀ ਪਨੀਰ ਅਤੇ ਐਨਾਲੌਗ ਪਨੀਰ ਵਿੱਚ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ।