- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਮਾਰਗਾਂ ਲਈ ਵੀ ਸਰਚਾਰਜ ਵਿਚ ਵਾਧਾ ਕੀਤਾ ਗਿਆ ਹੈ। ਅਪ੍ਰੈਲ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਹਵਾਈ ਯਾਤਰਾ ਕੰਪਨੀ ਨੇ ਫਿਊਲ ਸਰਚਾਰਜ ਵਿਚ ਵਾਧਾ ਕੀਤਾ ਹੈ। 500 ਕਿੱਲੋਮੀਟਰ ਤੱਕ ਦੀ ਦੂਰੀ ਵਾਲੇ ਮਾਰਗ ਲਈ ਫਿਊਲ ਸਰਚਾਰਜ 375 ਰੁਪਏ ਅਤੇ 501 ਤੋਂ 1,000 ਕਿਲੋਮੀਟਰ ਦੀ ਦੂਰੀ ਵਾਲੀਆਂ ਉਡਾਣਾਂ ਲਈ ਇਹ 600 ਰੁਪਏ ਹੋਵੇਗਾ। 1,001 ਤੋਂ 1,500 ਕਿਲੋਮੀਟਰ ਦੀ ਦੂਰੀ ਵਾਲੇ ਰੂਟਾਂ ਲਈ ਇਹ ਰਕਮ 900 ਅਤੇ 1,501 ਤੋਂ 2,000 ਕਿੱਲੋਮੀਟਰ ਦੀ ਦੂਰੀ ਲਈ 1,150 ਰੁਪਏ ਹੋਵੇਗੀ। 2,000 ਕਿੱਲੋਮੀਟਰ ਤੋਂ ਵੱਧ ਦੀ ਦੂਰੀ ਵਾਲੀਆਂ ਉਡਾਣਾਂ ਲਈ ਈਂਧਣ ਸੈੱਸ 1,300 ਰੁਪਏ ਹੋਵੇਗਾ।

ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀ ਸਭ ਤੋਂ ਵੱਡੀ ਹਵਾਈ ਯਾਤਰਾ ਕੰਪਨੀ ਇੰਡੀਗੋ ਨਾਲ ਹੁਣ ਹਵਾਈ ਯਾਤਰਾ ਕਰਨਾ ਮਹਿੰਗਾ ਹੋ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਕੰਪਨੀ ਨੇ ਜੈੱਟ ਫਿਊਲ (ਏਟੀਐੱਫ) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਫਿਊਲ ਸਰਚਾਰਜ ਵਧਾ ਦਿੱਤਾ ਹੈ। ਸਰਚਾਰਜ ਦਾ ਨਵਾਂ ਚਾਰਜ ਛੇ ਅਕਤੂਬਰ ਤੋਂ ਲਾਗੂ ਹੋਵੇਗਾ।
ਦੂਰੀ ਮੁਤਾਬਕ ਘਰੇਲੂ ਉਡਾਣਾਂ ਲਈ ਵਾਧਾ 100 ਰੁਪਏ ਤੋਂ 350 ਰੁਪਏ ਤੱਕ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਮਾਰਗਾਂ ਲਈ ਵੀ ਸਰਚਾਰਜ ਵਿਚ ਵਾਧਾ ਕੀਤਾ ਗਿਆ ਹੈ। ਅਪ੍ਰੈਲ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਹਵਾਈ ਯਾਤਰਾ ਕੰਪਨੀ ਨੇ ਫਿਊਲ ਸਰਚਾਰਜ ਵਿਚ ਵਾਧਾ ਕੀਤਾ ਹੈ। 500 ਕਿੱਲੋਮੀਟਰ ਤੱਕ ਦੀ ਦੂਰੀ ਵਾਲੇ ਮਾਰਗ ਲਈ ਫਿਊਲ ਸਰਚਾਰਜ 375 ਰੁਪਏ ਅਤੇ 501 ਤੋਂ 1,000 ਕਿਲੋਮੀਟਰ ਦੀ ਦੂਰੀ ਵਾਲੀਆਂ ਉਡਾਣਾਂ ਲਈ ਇਹ 600 ਰੁਪਏ ਹੋਵੇਗਾ। 1,001 ਤੋਂ 1,500 ਕਿਲੋਮੀਟਰ ਦੀ ਦੂਰੀ ਵਾਲੇ ਰੂਟਾਂ ਲਈ ਇਹ ਰਕਮ 900 ਅਤੇ 1,501 ਤੋਂ 2,000 ਕਿੱਲੋਮੀਟਰ ਦੀ ਦੂਰੀ ਲਈ 1,150 ਰੁਪਏ ਹੋਵੇਗੀ। 2,000 ਕਿੱਲੋਮੀਟਰ ਤੋਂ ਵੱਧ ਦੀ ਦੂਰੀ ਵਾਲੀਆਂ ਉਡਾਣਾਂ ਲਈ ਈਂਧਣ ਸੈੱਸ 1,300 ਰੁਪਏ ਹੋਵੇਗਾ।
ਸਾਰਕ ਦੇਸ਼ਾਂ ਦੀਆਂ ਉਡਾਣਾਂ ਲਈ ਫਿਊਲ ਸਰਚਾਰਜ 1,000 ਰੁਪਏ ਤੋਂ 3,000 ਰੁਪਏ ਤੱਕ ਅਤੇ ਅਫਰੀਕਾ ਦੀਆਂ ਉਡਾਣਾਂ ਲਈ 6,000 ਰੁਪਏ ਤੇ ਯੂਰਪ ਲਈ 10,000 ਰੁਪਏ ਤੱਕ ਹੋਵੇਗਾ। ਦੱਖਣ-ਪੂਰਬ ਏਸ਼ੀਆ, ਜੀਸੀਸੀ ਅਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਤੇ ਦੱਖਣੀ ਏਸ਼ੀਆ ਦੀਆਂ ਉਡਾਣਾਂ ਲਈ ਫਿਊਲ ਸਰਚਾਰਜ 5,500 ਰੁਪਏ ਹੋਵੇਗਾ। ਕੰਪਨੀ ਨੇ ਕਿਹਾ ਕਿ ਫਿਊਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨੇ ਏਟੀਐੱਫ ਦੀ ਲਾਗਤ ਨੂੰ ਅਜਿਹੇ ਪੱਧਰ ’ਤੇ ਪਹੁੰਚਾ ਦਿੱਤਾ ਹੈ ਜੋ ਪਿਛਲੇ ਇਕ ਦਹਾਕੇ ਵਿਚ ਸਭ ਤੋਂ ਵੱਧ ਹੈ। ਏਟੀਐਫ ਹਵਾਈ ਯਾਤਰਾ ਕੰਪਨੀ ਦੀ ਕਾਰਜਕਾਰੀ ਲਾਗਤ ਦਾ ਵੱਡਾ ਹਿੱਸਾ ਹੈ। ਇੰਡਿਗੋ ਹਰ ਰੋਜ਼ 2,200 ਤੋਂ ਵੱਧ ਉਡਾਣਾਂ ਚਲਾਉਂਦੀ ਹੈ।