Aadhaar Card Rules: 1 ਜੁਲਾਈ ਤੋਂ ਬਦਲ ਰਹੇ ਨੇ ਆਧਾਰ ਦੇ ਨਿਯਮ, ਮੁਫ਼ਤ 'ਚ ਨਿਪਟਾਓ ਈਮੇਲ ਅਪਡੇਟ ਦਾ ਕੰਮ! ਜੇਕਰ ਤੁਸੀਂ UIDAI ਵੱਲੋਂ ਜਾਰੀ Aadhaar 'ਚ Email ID ਬਦਲਣਾ ਜਾਂ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਵੱਡੀ ਰਾਹਤ ਦੀ ਖ਼ਬਰ ਹੈ। 1 ਜੁਲਾਈ 2026 ਤੋਂ ਸਰਕਾਰ ਨੇ Email ਅਪਡੇਟ 'ਤੇ ਲੱਗਣ ਵਾਲੀ ਫ਼ੀਸ ਨੂੰ ਆਰਜ਼ੀ (ਟੈਂਪਰੇਰੀ) ਤੌਰ 'ਤੇ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਯੂਜ਼ਰਸ ਨੂੰ ਸਿੱਧਾ ਫ਼ਾਇਦਾ ਮਿਲਣ ਵਾਲਾ ਹੈ।
Publish Date: Tue, 30 Jun 2026 02:50 PM (IST)
Updated Date: Tue, 30 Jun 2026 02:52 PM (IST)
ਨਵੀਂ ਦਿੱਲੀ: ਜੇਕਰ ਤੁਸੀਂ UIDAI ਵੱਲੋਂ ਜਾਰੀ Aadhaar 'ਚ Email ID ਬਦਲਣਾ ਜਾਂ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਵੱਡੀ ਰਾਹਤ ਦੀ ਖ਼ਬਰ ਹੈ। 1 ਜੁਲਾਈ 2026 ਤੋਂ ਸਰਕਾਰ ਨੇ Email ਅਪਡੇਟ 'ਤੇ ਲੱਗਣ ਵਾਲੀ ਫ਼ੀਸ ਨੂੰ ਆਰਜ਼ੀ ਤੌਰ 'ਤੇ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਯੂਜ਼ਰਸ ਨੂੰ ਸਿੱਧਾ ਫ਼ਾਇਦਾ ਮਿਲਣ ਵਾਲਾ ਹੈ।
1 ਜੁਲਾਈ ਤੋਂ Email ਅਪਡੇਟ ਹੋਵੇਗਾ ਬਿਲਕੁਲ ਮੁਫ਼ਤ
ਹੁਣ ਤੱਕ Aadhaar 'ਚ Email ID ਜੋੜਨ ਜਾਂ ਅਪਡੇਟ ਕਰਨ ਲਈ ਯੂਜ਼ਰਸ ਨੂੰ 75 ਰੁਪਏ ਦੀ ਫ਼ੀਸ ਦੇਣੀ ਪੈਂਦੀ ਸੀ। ਪਰ ਨਵੇਂ ਨਿਯਮ ਦੇ ਤਹਿਤ 1 ਜੁਲਾਈ 2026 ਤੋਂ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਕਰ ਦਿੱਤੀ ਗਈ ਹੈ। ਇਹ ਛੋਟ ਫਿਲਹਾਲ 6 ਮਹੀਨਿਆਂ ਲਈ ਲਾਗੂ ਰਹੇਗੀ, ਯਾਨੀ 31 ਦਸੰਬਰ 2026 ਤੱਕ ਯੂਜ਼ਰਸ ਬਿਨਾਂ ਕਿਸੇ ਫ਼ੀਸ ਦੇ Email ਅਪਡੇਟ ਕਰ ਸਕਣਗੇ।
ਸਿਰਫ਼ ਮੋਬਾਈਲ ਐਪ ਰਾਹੀਂ ਮਿਲੇਗਾ ਫ਼ਾਇਦਾ
ਇਸ ਨਵੀਂ ਸਹੂਲਤ ਦਾ ਲਾਭ ਸਿਰਫ਼ Aadhaar ਦੀ ਅਧਿਕਾਰਤ (ਆਫ਼ੀਸ਼ੀਅਲ) ਮੋਬਾਈਲ ਐਪ ਰਾਹੀਂ ਹੀ ਮਿਲੇਗਾ। ਯਾਨੀ ਜੇਕਰ ਤੁਸੀਂ ਆਨਲਾਈਨ ਐਪ ਰਾਹੀਂ Email ਅਪਡੇਟ ਕਰਦੇ ਹੋ ਤਾਂ ਹੀ ਤੁਹਾਨੂੰ ਮੁਫ਼ਤ ਸੇਵਾ ਮਿਲੇਗੀ, ਦੂਜੇ ਮਾਧਿਅਮਾਂ 'ਤੇ ਚਾਰਜ ਲਾਗੂ ਹੋ ਸਕਦਾ ਹੈ।
ਕਿਉਂ ਲਿਆ ਗਿਆ ਹੈ ਇਹ ਫ਼ੈਸਲਾ?
UIDAI ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਡਿਜੀਟਲ ਪਲੇਟਫਾਰਮ ਨਾਲ ਜੋੜਨਾ ਅਤੇ Aadhaar ਡੇਟਾ ਨੂੰ ਅਪਡੇਟ ਰੱਖਣਾ ਹੈ। Email ID ਲਿੰਕ ਹੋਣ ਨਾਲ OTP ਵੈਰੀਫਿਕੇਸ਼ਨ, ਆਨਲਾਈਨ ਸੇਵਾਵਾਂ ਅਤੇ ਦਸਤਾਵੇਜ਼ਾਂ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ।
Email ਲਿੰਕ ਕਰਵਾਉਣ ਦੇ ਕੀ ਨੇ ਫ਼ਾਇਦੇ?
Aadhaar ਨਾਲ ਜੁੜੇ ਅਪਡੇਟਸ ਦੀ ਜਾਣਕਾਰੀ Email 'ਤੇ ਮਿਲਦੀ ਹੈ।
OTP ਅਧਾਰਤ ਵੈਰੀਫਿਕੇਸ਼ਨ ਜ਼ਿਆਦਾ ਸੁਰੱਖਿਅਤ ਹੁੰਦੀ ਹੈ।
ਮੋਬਾਈਲ ਨੰਬਰ ਬਦਲਣ 'ਤੇ ਵੀ Email ਬੈਕਅੱਪ ਦਾ ਕੰਮ ਕਰਦੀ ਹੈ।
ਸਰਕਾਰੀ ਅਤੇ ਡਿਜੀਟਲ ਸੇਵਾਵਾਂ ਦੀ ਵਰਤੋਂ ਆਸਾਨ ਹੋ ਜਾਂਦੀ ਹੈ।
ਕਿਹੜੇ ਲੋਕਾਂ ਨੂੰ ਤੁਰੰਤ ਕਰਨਾ ਚਾਹੀਦਾ ਹੈ ਅਪਡੇਟ?
ਜਿਨ੍ਹਾਂ ਲੋਕਾਂ ਦੇ Aadhaar 'ਚ ਅਜੇ ਤੱਕ Email ID ਲਿੰਕ ਨਹੀਂ ਹੈ ਜਾਂ ਪੁਰਾਣੀ Email ਵਰਤੋਂ 'ਚ ਨਹੀਂ ਹੈ, ਉਨ੍ਹਾਂ ਨੂੰ ਇਸ ਮੁਫ਼ਤ ਸਹੂਲਤ ਦਾ ਫ਼ਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ। ਕਿਉਂਕਿ ਇਹ ਆਫ਼ਰ ਸੀਮਤ ਸਮੇਂ ਲਈ ਹੀ ਹੈ ਅਤੇ ਬਾਅਦ 'ਚ ਦੁਬਾਰਾ ਚਾਰਜ ਲਾਗੂ ਹੋ ਸਕਦਾ ਹੈ।
1 ਜੁਲਾਈ ਤੋਂ ਕਈ ਹੋਰ ਨਿਯਮ ਵੀ ਬਦਲਣਗੇ
Aadhaar ਤੋਂ ਇਲਾਵਾ 1 ਜੁਲਾਈ 2026 ਤੋਂ ITR, ਬੈਂਕਿੰਗ ਅਤੇ ਪਾਸਪੋਰਟ ਨਾਲ ਜੁੜੇ ਕਈ ਨਿਯਮਾਂ 'ਚ ਵੀ ਬਦਲਾਅ ਹੋਣ ਜਾ ਰਿਹਾ ਹੈ, ਜੋ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਗੇ। Aadhaar ਯੂਜ਼ਰਸ ਲਈ ਇਹ ਇੱਕ ਵੱਡਾ ਮੌਕਾ ਹੈ, ਜਿੱਥੇ ਉਹ ਬਿਨਾਂ ਕਿਸੇ ਖ਼ਰਚੇ ਦੇ ਆਪਣੀ Email ID ਅਪਡੇਟ ਕਰ ਸਕਦੇ ਹਨ। ਅਜਿਹੇ 'ਚ ਜੇਕਰ ਤੁਹਾਡਾ Aadhaar ਅਪਡੇਟ ਨਹੀਂ ਹੈ, ਤਾਂ 1 ਜੁਲਾਈ ਤੋਂ ਬਾਅਦ ਇਸ ਸਹੂਲਤ ਦਾ ਲਾਭ ਜ਼ਰੂਰ ਉਠਾਓ ਅਤੇ ਆਪਣੇ ਡਾਕੂਮੈਂਟ ਨੂੰ ਪੂਰੀ ਤਰ੍ਹਾਂ ਅਪਡੇਟ ਰੱਖੋ।