- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਆਰਸੀਟੀਸੀ ਨੇ ਨਵੀਂ ਦਿੱਲੀ-ਵਾਰਾਣਸੀ, ਮੁੰਬਈ-ਬੈਂਗਲੁਰੂ ਅਤੇ ਹਾਵੜਾ-ਕਾਮਾਖਿਆ—ਇਨ੍ਹਾਂ ਤਿੰਨੋਂ ਵੰਦੇ ਭਾਰਤ ਸਲੀਪਰ ਰੇਲਗੱਡੀਆਂ ਵਿਚ ਸੀਮਤ ਮੀਨੂ ਲਾਗੂ ਕੀਤਾ ਹੈ। ਇਸ ਮਾਮਲੇ ’ਤੇ ਆਈਆਰਸੀਟੀਸੀ ਤੋਂ ਪੱਖ ਮੰਗਿਆ ਗਿਆ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਸਟੇਟ ਬਿਊਰੋ, ਜਾਗਰਣ, ਨਵੀਂ ਦਿੱਲੀ : ਰੇਲ ਸਫ਼ਰ ਦੌਰਾਨ ਯਾਤਰੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਵਿਚ ਕਟੌਤੀ ਸ਼ੁਰੂ ਹੋ ਗਈ ਹੈ। ਨਾਸ਼ਤੇ ਦੇ ਨਾਲ-ਨਾਲ ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਪਹਿਲਾਂ ਮਿਲਣ ਵਾਲੇ ਅੱਠ ਤੋਂ 10 ਤਰ੍ਹਾਂ ਦੇ ਪਕਵਾਨਾਂ ਦੀ ਥਾਂ ਹੁਣ ਥਾਲੀ ਵਿਚ ਸਿਰਫ਼ ਚਾਰ ਚੀਜ਼ਾਂ ਪਰੋਸੀਆਂ ਜਾਣਗੀਆਂ। ਸੂਪ, ਸਲਾਦ, ਦਹੀਂ ਅਤੇ ਅਚਾਰ ਹੁਣ ਥਾਲੀ ਵਿਚ ਨਹੀਂ ਹੋਣਗੇ। ਇਸ ਦੀ ਸ਼ੁਰੂਆਤ ਵੰਦੇ ਭਾਰਤ ਸਲੀਪਰ ਰੇਲਗੱਡੀਆਂ ਤੋਂ ਹੋ ਗਈ ਹੈ।
ਆਈਆਰਸੀਟੀਸੀ ਨੇ ਨਵੀਂ ਦਿੱਲੀ-ਵਾਰਾਣਸੀ, ਮੁੰਬਈ-ਬੈਂਗਲੁਰੂ ਅਤੇ ਹਾਵੜਾ-ਕਾਮਾਖਿਆ—ਇਨ੍ਹਾਂ ਤਿੰਨੋਂ ਵੰਦੇ ਭਾਰਤ ਸਲੀਪਰ ਰੇਲਗੱਡੀਆਂ ਵਿਚ ਸੀਮਤ ਮੀਨੂ ਲਾਗੂ ਕੀਤਾ ਹੈ। ਇਸ ਮਾਮਲੇ ’ਤੇ ਆਈਆਰਸੀਟੀਸੀ ਤੋਂ ਪੱਖ ਮੰਗਿਆ ਗਿਆ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਅਧਿਕਾਰੀਆਂ ਮੁਤਾਬਕ ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਨਵੇਂ ਮੀਨੂ ਵਿੱਚੋਂ ਨਾਸ਼ਤੇ ਦੇ ਨਾਲ ਮਿਲਣ ਵਾਲੇ ਸੂਪ, ਆਮਲੇਟ, ਆਮਲੇਟ ਸੈਂਡਵਿਚ, ਵੈਜ ਸੈਂਡਵਿਚ, ਛਾਛ ਅਤੇ ਚਾਕਲੇਟ ਹਟਾ ਦਿੱਤੇ ਗਏ ਹਨ। ਦੁਪਹਿਰ ਅਤੇ ਰਾਤ ਦੇ ਖਾਣੇ ਦੀ ਥਾਲੀ ਵਿੱਚੋਂ ਸੁੱਕੀ ਸਬਜ਼ੀ, ਦਹੀਂ, ਸਲਾਦ, ਅਚਾਰ ਅਤੇ ਮਿਠਾਈ ਵੀ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਥਾਲੀ ਵਿਚ ਸਿਰਫ਼ ਚਪਾਤੀ, ਚੌਲ, ਦਾਲ ਅਤੇ ਇਕ ਮੁੱਖ ਸਬਜ਼ੀ ਮਿਲੇਗੀ। ਮਾਸਾਹਾਰੀ ਖਾਣੇ ਵਿਚ ਚਿਕਨ ਦਾ ਬਦਲ ਰਹੇਗਾ।