- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠਵੇਂ ਤਨਖਾਹ ਕਮਿਸ਼ਨ ਨੇ ਹੁਣ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ ਹੋਰ ਨਹੀਂ ਵਧਾਈ ਹੈ। 8ਵੇਂ ਤਨਖਾਹ ਕਮਿਸ਼ਨ ਨੇ 29 ਮਈ ਦੇ ਆਪਣੇ ਪੱਤਰ ਵਿੱਚ ਸਾਫ਼ ਕਰ ਦਿੱਤਾ ਸੀ ਕਿ ਸਮਾਂ-ਸੀਮਾ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ ਜਾਵੇਗਾ। 29 ਮਈ ਤੋਂ ਪਹਿਲਾਂ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਨੇ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ 30 ਅਪ੍ਰੈਲ ਤੋਂ ਵਧਾ ਕੇ 31 ਮਈ 2026 ਕੀਤੀ ਸੀ।

ਨਵੀਂ ਦਿੱਲੀ : ਇਸ ਸਮੇਂ ਦੇਸ਼ ਦੇ ਲੱਖਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਅੱਠਵੇਂ ਤਨਖਾਹ ਕਮਿਸ਼ਨ 'ਤੇ ਟਿਕੀਆਂ ਹੋਈਆਂ ਹਨ। ਕਮਿਸ਼ਨ ਤੇਜ਼ੀ ਨਾਲ ਆਪਣਾ ਕੰਮ ਕਰ ਰਿਹਾ ਹੈ। ਕਮਿਸ਼ਨ ਦੀ ਹਰ ਇੱਕ ਹਰਕਤ 'ਤੇ ਕਰਮਚਾਰੀਆਂ ਦੀ ਨਜ਼ਰ ਬਣੀ ਹੋਈ ਹੈ ਪਰ ਹੁਣ ਸਰਕਾਰੀ ਕਰਮਚਾਰੀ ਜਾਂ ਸੰਗਠਨ 8ਵੇਂ ਤਨਖਾਹ ਕਮਿਸ਼ਨ ਨੂੰ ਆਪਣਾ ਸੁਝਾਅ ਨਹੀਂ ਦੇ ਸਕਣਗੇ।
ਜੇਕਰ ਤੁਸੀਂ ਵੀ ਆਪਣਾ ਸੁਝਾਅ 8ਵੇਂ ਤਨਖਾਹ ਕਮਿਸ਼ਨ ਨੂੰ ਦੇਣਾ ਚਾਹੁੰਦੇ ਸੀ ਤਾਂ ਹੁਣ ਤੁਸੀਂ ਆਪਣਾ ਸੁਝਾਅ ਨਹੀਂ ਭੇਜ ਸਕੋਗੇ ਕਿਉਂਕਿ ਇਸਦੀ ਆਖਰੀ ਤਾਰੀਖ਼ ਲੰਘ ਚੁੱਕੀ ਹੈ। ਕਮਿਸ਼ਨ ਨੇ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ ਵਿੱਚ 2 ਵਾਰ ਵਾਧਾ ਕੀਤਾ ਸੀ।
ਕੀ ਸੀ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ
8ਵੇਂ ਤਨਖਾਹ ਕਮਿਸ਼ਨ ਨੇ ਪਿਛਲੇ ਮਹੀਨੇ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ ਵਧਾ ਕੇ 15 ਜੂਨ 2026 ਕਰ ਦਿੱਤੀ ਸੀ। ਇਸ ਨਾਲ ਕਰਮਚਾਰੀਆਂ, ਪੈਨਸ਼ਨਰ ਸੰਗਠਨਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਤਨਖਾਹ, ਪੈਨਸ਼ਨ ਵਰਗੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਵਾਧੂ ਸਮਾਂ ਮਿਲ ਗਿਆ ਸੀ ਪਰ ਹੁਣ ਕਰਮਚਾਰੀ ਅਤੇ ਪੈਨਸ਼ਨਰ ਸੰਗਠਨ ਆਪਣਾ ਸੁਝਾਅ ਨਹੀਂ ਭੇਜ ਸਕਦੇ ਕਿਉਂਕਿ 15 ਜੂਨ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼ ਸੀ।
ਅੱਠਵੇਂ ਤਨਖਾਹ ਕਮਿਸ਼ਨ ਨੇ ਹੁਣ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ ਹੋਰ ਨਹੀਂ ਵਧਾਈ ਹੈ। 8ਵੇਂ ਤਨਖਾਹ ਕਮਿਸ਼ਨ ਨੇ 29 ਮਈ ਦੇ ਆਪਣੇ ਪੱਤਰ ਵਿੱਚ ਸਾਫ਼ ਕਰ ਦਿੱਤਾ ਸੀ ਕਿ ਸਮਾਂ-ਸੀਮਾ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ ਜਾਵੇਗਾ। 29 ਮਈ ਤੋਂ ਪਹਿਲਾਂ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਨੇ ਮੈਮੋਰੈਂਡਮ ਜਮ੍ਹਾਂ ਕਰਾਉਣ ਦੀ ਸਮਾਂ-ਸੀਮਾ 30 ਅਪ੍ਰੈਲ ਤੋਂ ਵਧਾ ਕੇ 31 ਮਈ 2026 ਕੀਤੀ ਸੀ।
ਲਖਨਊ 'ਚ 22 ਤੇ 23 ਜੂਨ ਨੂੰ 8ਵਾਂ ਤਨਖਾਹ ਕਮਿਸ਼ਨ ਕਰੇਗਾ ਬੈਠਕ
8ਵੇਂ ਤਨਖਾਹ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਉਹ 22 ਅਤੇ 23 ਜੂਨ 2026 ਨੂੰ ਲਖਨਊ, ਉੱਤਰ ਪ੍ਰਦੇਸ਼ ਵਿੱਚ ਬੈਠਕ ਕਰੇਗਾ।
8ਵੇਂ CPC ਨੇ ਆਪਣੀ ਵੈੱਬਸਾਈਟ 'ਤੇ ਇੱਕ ਸੰਦੇਸ਼ ਵਿੱਚ ਕਿਹਾ, "ਲਖਨਊ ਵਿੱਚ ਕਮਿਸ਼ਨ ਨਾਲ ਗੱਲਬਾਤ ਕਰਨ ਦੇ ਇੱਛੁਕ ਸਬੰਧਤ ਪੱਖ - ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੇ ਸੰਗਠਨ/ਸੰਸਥਾਵਾਂ ਅਤੇ ਯੂਨੀਅਨਾਂ/ਐਸੋਸੀਏਸ਼ਨਾਂ ਸ਼ਾਮਲ ਹਨ - ਅਪੁਆਇੰਟਮੈਂਟ (Appointment) ਲਈ ਆਪਣੀ ਬੇਨਤੀ 10 ਜੂਨ 2026 ਜਾਂ ਉਸ ਤੋਂ ਪਹਿਲਾਂ ਵੈੱਬਲਿੰਕ [https://nicforms.nic.in/enRhYmxlNjlmMmU2Y](https://nicforms.nic.in/enRhYmxlNjlmMmU2Y)|FkYjkwNjlwMIYwNDMwNzE= 'ਤੇ ਜਮ੍ਹਾਂ ਕਰ ਸਕਦੇ ਹਨ। ਇਸਦੇ ਨਾਲ ਹੀ, ਕਮਿਸ਼ਨ ਦੀ ਵੈੱਬਸਾਈਟ (https://8cpc.gov.in) 'ਤੇ ਮੈਮੋਰੈਂਡਮ ਜਮ੍ਹਾਂ ਕਰਨ 'ਤੇ ਜਨਰੇਟ ਹੋਈ 'ਯੂਨੀਕ ਮੈਮੋ ਆਈਡੀ' ਵੀ ਦੇਣੀ ਹੋਵੇਗੀ। ਬੈਠਕ ਦੀ ਜਗ੍ਹਾ ਅਤੇ ਸਮੇਂ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।"
3.83 ਦੇ ਫਿੱਟਮੈਂਟ ਫੈਕਟਰ ਦੀ ਮੰਗ
ਕਰਮਚਾਰੀਆਂ ਦੇ ਮੁੱਖ ਸੰਗਠਨਾਂ ਨੇ 8ਵੇਂ ਤਨਖਾਹ ਕਮਿਸ਼ਨ ਨਾਲ ਜੁੜੀਆਂ ਆਪਣੀਆਂ ਕੁਝ ਵੱਡੀਆਂ ਉਮੀਦਾਂ ਰੱਖੀਆਂ ਹਨ: ਜਿਵੇਂ ਕਿ ਘੱਟੋ-ਘੱਟ ਬੇਸਿਕ ਸੈਲਰੀ ਵਿੱਚ ਵਾਧਾ, ਫਿੱਟਮੈਂਟ ਫੈਕਟਰ ਵਿੱਚ ਬਦਲਾਅ, ਮਹਿੰਗਾਈ ਭੱਤੇ (DA) ਨੂੰ ਬੇਸਿਕ ਪੇਅ ਵਿੱਚ ਮਿਲਾਉਣਾ, ਦਹਾਕਿਆਂ ਪੁਰਾਣੇ ਫੈਮਿਲੀ-ਯੂਨਿਟ ਫਾਰਮੂਲੇ ਵਿੱਚ ਬਦਲਾਅ ਅਤੇ OPS, NPS ਤੇ UPS 'ਤੇ ਚੱਲ ਰਹੀ ਬਹਿਸ ਦੇ ਵਿਚਕਾਰ ਪੈਨਸ਼ਨ ਦੀ ਬਿਹਤਰ ਸੁਰੱਖਿਆ।
ਕੁਝ ਕਰਮਚਾਰੀ ਸੰਗਠਨਾਂ ਨੇ 3.83 ਦੇ ਫਿੱਟਮੈਂਟ ਫੈਕਟਰ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਨੂੰ ਦੇਖਦੇ ਹੋਏ 7ਵੇਂ ਤਨਖਾਹ ਕਮਿਸ਼ਨ ਦਾ 2.57 ਦਾ ਫਿੱਟਮੈਂਟ ਫੈਕਟਰ ਹੁਣ ਕਾਫ਼ੀ ਨਹੀਂ ਹੈ।