8th Pay Commission: ਜੇ 4 ਫਿਟਮੈਂਟ ਫੈਕਟਰ ਹੋਇਆ ਲਾਗੂ ਤਾਂ 1 ਲੱਖ ਰੁਪਏ ਹੋ ਜਾਵੇਗੀ ਘੱਟੋ-ਘੱਟ ਬੇਸਿਕ ਤਨਖਾਹ, ਕੀ 2 ਲੱਖ ਤੱਕ ਪਹੁੰਚੇਗੀ ਸੈਲਰੀ? ਇਸ ਦੌਰਾਨ ਕਮਿਸ਼ਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਮੁਲਾਜ਼ਮ ਜਥੇਬੰਦੀਆਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ। ਇਨ੍ਹਾਂ ਮੀਟਿੰਗਾਂ ਵਿੱਚ ਫਿਟਮੈਂਟ ਫੈਕਟਰ, ਸਾਲਾਨਾ ਇੰਕਰੀਮੈਂਟ, ਪਰਿਵਾਰਕ ਪੈਨਸ਼ਨ ਅਤੇ ਮਹਿੰਗਾਈ ਭੱਤੇ (DA) ਵਰਗੇ ਮੁੱਦੇ ਸਭ ਤੋਂ ਵੱਧ ਚਰਚਾ ਵਿੱਚ ਰਹੇ ਹਨ।
Publish Date: Mon, 23 Nov 2026 03:35 PM (IST)
Updated Date: Mon, 23 Nov 2026 03:39 PM (IST)
ਨਈਦੁਨੀਆ, ਬਿਜ਼ਨਸ ਡੈਸਕ। 7ਵੇਂ ਤਨਖਾਹ ਕਮਿਸ਼ਨ ਦੀ 10 ਸਾਲ ਦੀ ਮਿਆਦ ਦਸੰਬਰ 2025 ਵਿੱਚ ਖ਼ਤਮ ਹੋ ਗਈ ਹੈ। ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹੀ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰ ਦਿੱਤਾ ਸੀ ਅਤੇ ਇਸ ਨੂੰ ਰਿਪੋਰਟ ਸੌਂਪਣ ਲਈ 18 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚੋਂ 12 ਮਹੀਨੇ ਬੀਤ ਚੁੱਕੇ ਹਨ।
ਇਸ ਦੌਰਾਨ ਕਮਿਸ਼ਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਮੁਲਾਜ਼ਮ ਜਥੇਬੰਦੀਆਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ। ਇਨ੍ਹਾਂ ਮੀਟਿੰਗਾਂ ਵਿੱਚ ਫਿਟਮੈਂਟ ਫੈਕਟਰ, ਸਾਲਾਨਾ ਇੰਕਰੀਮੈਂਟ, ਪਰਿਵਾਰਕ ਪੈਨਸ਼ਨ ਅਤੇ ਮਹਿੰਗਾਈ ਭੱਤੇ (DA) ਵਰਗੇ ਮੁੱਦੇ ਸਭ ਤੋਂ ਵੱਧ ਚਰਚਾ ਵਿੱਚ ਰਹੇ ਹਨ।
ਫਿਟਮੈਂਟ ਫੈਕਟਰ 4 ਤੱਕ ਰੱਖਣ ਦੀ ਹੋਈ ਮੰਗ
ਮਿਨਿਸਟਰੀਅਲ ਸਟਾਫ ਐਸੋਸੀਏਸ਼ਨ ਨੇ 3.61, ਜਦਕਿ NC-JCM ਨੇ 3.8333 ਫਿਟਮੈਂਟ ਫੈਕਟਰ ਰੱਖਣ ਦੀ ਮੰਗ ਕੀਤੀ ਹੈ। ਉੱਥੇ ਹੀ ਭਾਰਤੀ ਰੱਖਿਆ ਮਜ਼ਦੂਰ ਸੰਘ ਨੇ 4.0 ਫਿਟਮੈਂਟ ਫੈਕਟਰ ਦੀ ਮੰਗ ਰੱਖੀ ਹੈ।
ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ 25,000, 35,000 ਅਤੇ 50,000 ਰੁਪਏ ਬੇਸਿਕ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਫਿਟਮੈਂਟ ਫੈਕਟਰ 3.61 ਰਹਿਣ ’ਤੇ ਕਿੰਨੀ ਵਧੇਗੀ ਤਨਖਾਹ? - 25,000 ਰੁਪਏ ਬੇਸਿਕ ਤਨਖਾਹ: ਇਸ ਫਿਟਮੈਂਟ ਫੈਕਟਰ ਦੇ ਆਧਾਰ ’ਤੇ ਇਹ ਵਧ ਕੇ 90,250 ਰੁਪਏ ਹੋ ਜਾਵੇਗੀ।
- 35,000 ਰੁਪਏ ਬੇਸਿਕ ਤਨਖਾਹ: ਮੁਲਾਜ਼ਮਾਂ ਦੀ ਬੇਸਿਕ ਤਨਖਾਹ ਵਧ ਕੇ 1,26,350 ਰੁਪਏ ਹੋ ਜਾਵੇਗੀ।
- 50,000 ਰੁਪਏ ਬੇਸਿਕ ਤਨਖਾਹ: ਇਹ ਵਧ ਕੇ 1,80,500 ਰੁਪਏ ਦੇ ਪੱਧਰ ’ਤੇ ਪਹੁੰਚ ਸਕਦੀ ਹੈ।
ਫਿਟਮੈਂਟ ਫੈਕਟਰ 3.833 ਰਹਿਣ ’ਤੇ ਤਨਖਾਹ ਦਾ ਗਣਿਤ - 25,000 ਰੁਪਏ ਬੇਸਿਕ ਤਨਖਾਹ: ਇਹ ਵਧ ਕੇ 95,825 ਰੁਪਏ ਹੋ ਜਾਵੇਗੀ।
- 35,000 ਰੁਪਏ ਬੇਸਿਕ ਤਨਖਾਹ: ਮੁਲਾਜ਼ਮਾਂ ਦੀ ਬੇਸਿਕ ਤਨਖਾਹ ਵਧ ਕੇ 1,34,155 ਰੁਪਏ ਹੋ ਜਾਵੇਗੀ।
- 50,000 ਰੁਪਏ ਬੇਸਿਕ ਤਨਖਾਹ: ਇਹ ਵਧ ਕੇ 1,91,650 ਰੁਪਏ ਹੋ ਜਾਵੇਗੀ।
ਫਿਟਮੈਂਟ ਫੈਕਟਰ 4.0 ਰਹਿਣ ’ਤੇ ਹੋਵੇਗਾ ਸਭ ਤੋਂ ਵੱਡਾ ਫਾਇਦਾ - 25,000 ਰੁਪਏ ਬੇਸਿਕ ਤਨਖਾਹ: ਮੁਲਾਜ਼ਮਾਂ ਦੀ ਘੱਟੋ-ਘੱਟ ਬੇਸਿਕ ਤਨਖਾਹ ਸਿੱਧੀ 1 ਲੱਖ ਰੁਪਏ ਦੇ ਪੱਧਰ ’ਤੇ ਪਹੁੰਚ ਸਕਦੀ ਹੈ।
- 35,000 ਰੁਪਏ ਬੇਸਿਕ ਤਨਖਾਹ: ਇਹ ਵਧ ਕੇ 1.40 ਲੱਖ ਰੁਪਏ ਹੋ ਸਕਦੀ ਹੈ।
- 50,000 ਰੁਪਏ ਬੇਸਿਕ ਤਨਖਾਹ: ਅਜਿਹੇ ਮੁਲਾਜ਼ਮਾਂ ਦੀ ਬੇਸਿਕ ਤਨਖਾਹ 2 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।
ਜ਼ਿਕਰਯੋਗ ਹੈ ਕਿ 7ਵੇਂ ਤਨਖਾਹ ਕਮਿਸ਼ਨ ਦੌਰਾਨ 2.57 ਫਿਟਮੈਂਟ ਫੈਕਟਰ ਤੈਅ ਕੀਤਾ ਗਿਆ ਸੀ, ਜਿਸ ਨਾਲ ਘੱਟੋ-ਘੱਟ ਬੇਸਿਕ ਤਨਖਾਹ 7,000 ਰੁਪਏ ਤੋਂ ਵਧ ਕੇ 18,000 ਰੁਪਏ ਹੋ ਗਈ ਸੀ।
ਹਾਲਾਂਕਿ, ਅਜੇ ਤੱਕ 8ਵੇਂ ਤਨਖਾਹ ਕਮਿਸ਼ਨ ਵੱਲੋਂ ਫਿਟਮੈਂਟ ਫੈਕਟਰ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਲਈ 3.61, 3.8333 ਜਾਂ 4.0 ਫਿਟਮੈਂਟ ਫੈਕਟਰ ਦੇ ਆਧਾਰ ’ਤੇ ਦੱਸੇ ਗਏ ਤਨਖਾਹ ਦੇ ਅੰਕੜੇ ਸਿਰਫ਼ ਸੰਭਾਵਿਤ ਗਣਨਾ ਹਨ, ਅੰਤਿਮ ਫੈਸਲਾ ਨਹੀਂ।