- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
8ਵੇਂ ਤਨਖਾਹ ਕਮਿਸ਼ਨ ਦਾ ਗਠਨ 3 ਨਵੰਬਰ 2025 ਨੂੰ ਹੋਇਆ ਸੀ, ਅਤੇ ਕਮਿਸ਼ਨ ਨੇ ਆਪਣੀ ਫਾਈਨਲ ਰਿਪੋਰਟ ਤਿਆਰ ਕਰਨ ਲਈ 17 ਮਹੀਨਿਆਂ ਦਾ ਸਮਾਂ ਮੰਗਿਆ ਸੀ। ਅਜਿਹੇ ਵਿੱਚ ਅਗਲੇ ਸਾਲ ਯਾਨੀ ਕਿ 2027 ਤੱਕ ਕਮਿਸ਼ਨ ਸੰਭਵ ਤੌਰ 'ਤੇ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦੇਵੇਗਾ ਅਤੇ ਕੇਂਦਰ ਸਰਕਾਰ ਹੀ ਇਸ 'ਤੇ ਅੰਤਿਮ ਫੈਸਲਾ ਸੁਣਾਏਗੀ।

ਨਵੀਂ ਦਿੱਲੀ: 8ਵੇਂ ਤਨਖਾਹ ਕਮਿਸ਼ਨ (8th Pay Commission) ਦਾ ਇੰਤਜ਼ਾਰ ਕਰਨ ਵਾਲਿਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਲਕਾਤਾ (Kolkata) ਵਿੱਚ ਕਮਿਸ਼ਨ ਦੀ ਬੈਠਕ ਪੂਰੀ ਹੋ ਚੁੱਕੀ ਹੈ, ਜਿਸ ਵਿੱਚ ਸਰਕਾਰੀ ਕਰਮਚਾਰੀ ਸੰਗਠਨਾਂ, ਯੂਨੀਅਨਾਂ ਅਤੇ ਪੈਨਸ਼ਨਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਖੁੱਲ੍ਹ ਕੇ ਆਪਣੀਆਂ ਮੰਗਾਂ ਤੇ ਮੁਸ਼ਕਿਲਾਂ ਕਮਿਸ਼ਨ ਦੇ ਸਾਹਮਣੇ ਰੱਖੀਆਂ।
ਕਮਿਸ਼ਨ ਦੇ ਸਾਹਮਣੇ ਲਗਾਤਾਰ ਫਿਟਮੈਂਟ ਫੈਕਟਰ (Fitment Factor) ਬਿਹਤਰ ਕਰਨ, DA, HRA ਅਤੇ TA ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਸੇ ਸੰਗਠਨ ਨੇ ਫਿਟਮੈਂਟ ਫੈਕਟਰ 4 ਫੀਸਦੀ ਕਰਨ ਦੀ ਮੰਗ ਕੀਤੀ ਹੈ, ਤਾਂ ਕੋਈ ਡੀਏ (DA) ਨੂੰ ਬੇਸਿਕ ਪੇਅ (ਮੂਲ ਤਨਖਾਹ) ਵਿੱਚ ਮਿਲਾਉਣ ਦੀ ਮੰਗ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖ਼ਰਕਾਰ ਦੇਸ਼ ਵਿੱਚ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ।
ਸਾਰਿਆਂ ਦੇ ਸੁਝਾਅ ਲੈ ਰਿਹਾ ਕਮਿਸ਼ਨ
ਦਰਅਸਲ, ਕੋਲਕਾਤਾ ਵਿੱਚ ਹੋਈ ਇਹ ਮੀਟਿੰਗ ਪਹਿਲੀ ਨਹੀਂ ਸੀ। ਕਮਿਸ਼ਨ ਇਸ ਸਮੇਂ ਪੂਰੇ ਦੇਸ਼ ਦਾ ਦੌਰਾ ਕਰ ਰਿਹਾ ਹੈ ਤਾਂ ਜੋ ਵੱਖ-ਵੱਖ ਰਾਜਾਂ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੋਂ ਫੀਡਬੈਕ ਲਿਆ ਜਾ ਸਕੇ। ਇਸ ਤੋਂ ਬਾਅਦ ਹੀ ਕਮਿਸ਼ਨ ਆਪਣੀ ਫਾਈਨਲ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਸੌਂਪੇਗਾ। ਇਸ ਪੂਰੀ ਮਿਹਨਤ ਦਾ ਸਿੱਧਾ ਅਸਰ ਕਰਮਚਾਰੀਆਂ ਦੀ ਬੇਸਿਕ ਸੈਲਰੀ, ਭੱਤਿਆਂ ਤੇ ਪੈਨਸ਼ਨ 'ਤੇ ਪੈਣ ਵਾਲਾ ਹੈ।
ਕਿਉਂ ਹੋ ਰਹੀ ਹੈ 'ਫਿਟਮੈਂਟ ਫੈਕਟਰ' ਦੀ ਚਰਚਾ?
ਇਸ ਸਮੇਂ ਕਰਮਚਾਰੀਆਂ ਅਤੇ ਯੂਨੀਅਨਾਂ ਦੀਆਂ ਨਜ਼ਰਾਂ ਸਭ ਤੋਂ ਵੱਧ 'ਫਿਟਮੈਂਟ ਫੈਕਟਰ' 'ਤੇ ਟਿਕੀਆਂ ਹੋਈਆਂ ਹਨ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਇਹ ਉਹ ਫਾਰਮੂਲਾ ਜਾਂ ਨੰਬਰ ਹੁੰਦਾ ਹੈ, ਜਿਸ ਨਾਲ ਤੁਹਾਡੀ ਮੌਜੂਦਾ ਬੇਸਿਕ ਸੈਲਰੀ ਨੂੰ ਗੁਣਾ ਕਰਕੇ ਨਵੀਂ ਬੇਸਿਕ ਸੈਲਰੀ ਤੈਅ ਕੀਤੀ ਜਾਂਦੀ ਹੈ। ਜੇਕਰ ਫਿਟਮੈਂਟ ਫੈਕਟਰ ਜ਼ਿਆਦਾ ਹੋਵੇਗਾ ਤਾਂ ਤਨਖਾਹ ਵਿੱਚ ਵੱਡਾ ਉਛਾਲ ਆਵੇਗਾ। ਜੇਕਰ ਇਹ ਘੱਟ ਰਿਹਾ, ਤਾਂ ਤਨਖਾਹ ਵਿੱਚ ਵਾਧਾ ਵੀ ਉਸੇ ਹਿਸਾਬ ਨਾਲ ਘੱਟ ਹੋਵੇਗਾ।
ਇਸ ਤੋਂ ਪਹਿਲਾਂ 7ਵੇਂ ਤਨਖਾਹ ਕਮਿਸ਼ਨ (7th Pay Commission) ਵਿੱਚ ਸਰਕਾਰ ਨੇ ਫਿਟਮੈਂਟ ਫੈਕਟਰ 2.57 ਤੈਅ ਕੀਤਾ ਸੀ। ਇਸ ਵਾਰ ਉਮੀਦਾਂ ਇਸ ਤੋਂ ਕਿਤੇ ਜ਼ਿਆਦਾ ਦੀਆਂ ਹਨ। ਹਾਲਾਂਕਿ, ਸਰਕਾਰ ਜਾਂ ਕਮਿਸ਼ਨ ਨੇ ਅਜੇ ਤੱਕ 8ਵੇਂ ਤਨਖਾਹ ਕਮਿਸ਼ਨ ਲਈ ਕਿਸੇ ਫਾਈਨਲ ਨੰਬਰ ਦਾ ਐਲਾਨ ਨਹੀਂ ਕੀਤਾ ਹੈ।
DA ਅਤੇ HRA 'ਤੇ ਕੀ ਹੋਵੇਗਾ ਅਸਰ?
ਜ਼ਿਕਰਯੋਗ ਹੈ ਕਿ ਫਿਟਮੈਂਟ ਫੈਕਟਰ ਸਿਰਫ਼ ਬੇਸਿਕ ਸੈਲਰੀ ਹੀ ਨਹੀਂ ਬਦਲਦਾ, ਬਲਕਿ ਇਸ ਦਾ ਸਿੱਧਾ ਕਨੈਕਸ਼ਨ ਤੁਹਾਡੇ ਦੂਜੇ ਭੱਤਿਆਂ ਨਾਲ ਵੀ ਹੈ। ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA), HRA (ਮਕਾਨ ਕਿਰਾਇਆ ਭੱਤਾ), ਅਤੇ TA (ਆਵਾਜਾਈ ਭੱਤਾ) ਵੀ ਮੂਲ ਤਨਖਾਹ ਦੇ ਆਧਾਰ 'ਤੇ ਨਿਰਧਾਰਤ ਕੀਤੇ ਜਾਂਦੇ ਹਨ।। ਯਾਨੀ ਜੇਕਰ ਤੁਹਾਡੀ ਬੇਸਿਕ ਸੈਲਰੀ ਵਧਦੀ ਹੈ, ਤਾਂ ਇਹ ਸਾਰੇ ਭੱਤੇ ਆਪਣੇ-ਆਪ ਵੱਧ ਜਾਣਗੇ ਅਤੇ ਤੁਹਾਡਾ ਕੁੱਲ ਸੈਲਰੀ ਪੈਕੇਜ ਕਾਫ਼ੀ ਸ਼ਾਨਦਾਰ ਹੋ ਜਾਵੇਗਾ। ਠੀਕ ਇਸੇ ਤਰ੍ਹਾਂ, ਪੈਨਸ਼ਨਰਾਂ ਦੀ ਮਾਸਿਕ ਪੈਨਸ਼ਨ ਵਿੱਚ ਵੀ ਇੱਕ ਵੱਡਾ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਹੁਣ ਕਿੱਥੇ ਹੋਵੇਗੀ ਅਗਲੀ ਮੀਟਿੰਗ?
ਕੋਲਕਾਤਾ ਵਿੱਚ ਹੋਈ ਬੈਠਕ ਤੋਂ ਬਾਅਦ ਫਿਲਹਾਲ ਕਮਿਸ਼ਨ ਦੀ ਅਗਲੀ ਬੈਠਕ ਦਾ ਕੋਈ ਸ਼ਡਿਊਲ ਸਾਹਮਣੇ ਨਹੀਂ ਆਇਆ ਹੈ। ਪਰ ਹੋ ਸਕਦਾ ਹੈ ਕਿ ਕਮਿਸ਼ਨ ਅੱਗੇ ਵੀ ਕਿਸੇ ਦੂਜੇ ਸ਼ਹਿਰ ਵਿੱਚ ਕਰਮਚਾਰੀ ਸੰਗਠਨਾਂ ਅਤੇ ਯੂਨੀਅਨਾਂ ਨਾਲ ਮੁਲਾਕਾਤ ਕਰੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਮਿਸ਼ਨ ਦੀਆਂ ਤਮਾਮ ਬੈਠਕਾਂ ਦਿੱਲੀ, ਲਖਨਊ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਹੋ ਚੁੱਕੀਆਂ ਹਨ, ਜਿੱਥੇ ਕਮਿਸ਼ਨ ਨੇ ਕਈ ਸੰਗਠਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਲਏ।
ਕਦੋਂ ਵੱਧ ਕੇ ਆਉਣਗੇ ਪੈਸੇ?
ਕਮਿਸ਼ਨ ਵੱਲੋਂ ਫਿਲਹਾਲ ਇਸ ਦੀ ਕੋਈ ਤਾਰੀਖ਼ ਨਹੀਂ ਦੱਸੀ ਗਈ ਹੈ। 8ਵੇਂ ਤਨਖਾਹ ਕਮਿਸ਼ਨ ਦਾ ਗਠਨ 3 ਨਵੰਬਰ 2025 ਨੂੰ ਹੋਇਆ ਸੀ, ਅਤੇ ਕਮਿਸ਼ਨ ਨੇ ਆਪਣੀ ਫਾਈਨਲ ਰਿਪੋਰਟ ਤਿਆਰ ਕਰਨ ਲਈ 17 ਮਹੀਨਿਆਂ ਦਾ ਸਮਾਂ ਮੰਗਿਆ ਸੀ। ਅਜਿਹੇ ਵਿੱਚ ਅਗਲੇ ਸਾਲ ਯਾਨੀ ਕਿ 2027 ਤੱਕ ਕਮਿਸ਼ਨ ਸੰਭਵ ਤੌਰ 'ਤੇ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦੇਵੇਗਾ ਅਤੇ ਕੇਂਦਰ ਸਰਕਾਰ ਹੀ ਇਸ 'ਤੇ ਅੰਤਿਮ ਫੈਸਲਾ ਸੁਣਾਏਗੀ।