- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਆਧਰਾ ਪ੍ਰਦੇਸ਼ ਨੂੰ SASCI ਤਹਿਤ ਹੁਣ ਤੱਕ ਕਿੰਨਾ ਪੈਸਾ ਮਿਲਿਆ ਹੈ, ਕੀ ਕੇਂਦਰ ਦੀਆਂ ਸ਼ਰਤਾਂ ਕਰਕੇ ਫੰਡ ਜਾਰੀ ਹੋਣ ਵਿਚ ਦੇਰੀ ਹੋਈ, ਕੀ ਅਮਰਾਵਤੀ ਦੀ ਰਾਜਧਾਨੀ ਪ੍ਰੋਜੈਕਟ ਲਈ ਕੋਈ ਵੱਖਰੀ ਰਾਸ਼ੀ ਤੈਅ ਕੀਤੀ ਗਈ ਹੈ ਅਤੇ ਰਾਜ ਦੇ 2014 ਦੇ ਵਿਭਾਜਨ ਤੋਂ ਬਾਅਦ ਪੈਦਾ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਕੀ ਵਾਧੂ ਮਦਦ ਦੇਣ 'ਤੇ ਵਿਚਾਰ ਕਰ ਰਿਹਾ ਹੈ?'

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਇਕ ਯੋਜਨਾ ਹੈ— ਸਕੀਮ ਫ਼ੌਰ ਸਪੈਸ਼ਲ ਅਸਿਸਟੈਂਸ ਟੂ ਸਟੇਟਸ ਫ਼ੌਰ ਕੈਪੀਟਲ ਇਨਵੈਸਟਮੈਂਟ (SASCI)। ਇਸ ਤਹਿਤ ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ 50 ਸਾਲਾਂ ਲਈ ਬਿਨਾਂ ਕਿਸੇ ਵਿਆਜ ਦੇ ਲੋਨ (50-Year Interest Free Loan) ਦਿੰਦੀ ਹੈ। ਇਸ ਯੋਜਨਾ ਦਾ ਮੁੱਖ ਮਕਸਦ ਰਾਜਾਂ ਨੂੰ ਆਪਣੇ ਇੱਥੇ ਵੱਡੇ ਵਿਕਾਸ ਕਾਰਜਾਂ— ਜਿਵੇਂ ਸੜਕਾਂ, ਪੁਲ, ਸਕੂਲ, ਹਸਪਤਾਲ ਜਾਂ ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟ ਬਣਾਉਣ ਲਈ ਪੈਸੇ ਦੀ ਕਮੀ ਨਾ ਹੋਣ ਦੇਣਾ ਹੈ। ਇਸ ਨੂੰ ਲੈ ਕੇ ਸੰਸਦ ਵਿੱਚ ਸਵਾਲ ਪੁੱਛਿਆ ਗਿਆ। ਲੋਕ ਸਭਾ ਵਿੱਚ YSRCP ਸੰਸਦ ਮੈਂਬਰ ਪੀ.ਵੀ. ਮਿਧੁਨ ਰੈੱਡੀ (YSRCP MP PV Midhun Reddy) ਨੇ ਸਰਕਾਰ ਤੋਂ ਪੁੱਛਿਆ ਕਿ:
'ਆਧਰਾ ਪ੍ਰਦੇਸ਼ ਨੂੰ SASCI ਤਹਿਤ ਹੁਣ ਤੱਕ ਕਿੰਨਾ ਪੈਸਾ ਮਿਲਿਆ ਹੈ, ਕੀ ਕੇਂਦਰ ਦੀਆਂ ਸ਼ਰਤਾਂ ਕਰਕੇ ਫੰਡ ਜਾਰੀ ਹੋਣ ਵਿਚ ਦੇਰੀ ਹੋਈ, ਕੀ ਅਮਰਾਵਤੀ ਦੀ ਰਾਜਧਾਨੀ ਪ੍ਰੋਜੈਕਟ ਲਈ ਕੋਈ ਵੱਖਰੀ ਰਾਸ਼ੀ ਤੈਅ ਕੀਤੀ ਗਈ ਹੈ ਅਤੇ ਰਾਜ ਦੇ 2014 ਦੇ ਵਿਭਾਜਨ ਤੋਂ ਬਾਅਦ ਪੈਦਾ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਕੀ ਵਾਧੂ ਮਦਦ ਦੇਣ 'ਤੇ ਵਿਚਾਰ ਕਰ ਰਿਹਾ ਹੈ?'
ਇਸ ਸਵਾਲ ਦਾ ਜਵਾਬ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਦਿੱਤਾ। ਉਨ੍ਹਾਂ ਨੇ ਸੋਮਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਆਂਧਰਾ ਪ੍ਰਦੇਸ਼ ਨੂੰ ਕੇਂਦਰ ਸਰਕਾਰ ਦੀ SASCI ਯੋਜਨਾ ਤਹਿਤ ਹੁਣ ਤਕ 50 ਸਾਲ ਦੀ ਮਿਆਦ ਵਾਲੇ ਵਿਆਜ ਮੁਕਤ ਪੂੰਜੀਗਤ ਕਰਜ਼ੇ ਦੇ ਰੂਪ 'ਚ 31,005.47 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਜਵਾਬ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ:
'ਸਾਲ 2020-21 ਤੋਂ 1 ਅਗਸਤ 2026 ਤਕ ਆਂਧਰਾ ਪ੍ਰਦੇਸ਼ ਨੂੰ ਕੁੱਲ 31,005.47 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਵਿੱਚ ਸਭ ਤੋਂ ਵੱਧ 8,289.61 ਕਰੋੜ ਰੁਪਏ 2025-26 'ਚ ਅਤੇ 7,901.56 ਕਰੋੜ ਰੁਪਏ 2024-25 ਵਿੱਚ ਦਿੱਤੇ ਗਏ। ਉੱਥੇ ਹੀ 2026-27 ਵਿੱਚ 1 ਅਗਸਤ ਤੱਕ 3,428.14 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।'
ਦੇਰੀ ਦੇ ਸਵਾਲ 'ਤੇ ਵਿੱਤ ਮੰਤਰੀ ਨੇ ਸਾਫ਼ ਕਿਹਾ ਕਿ SASCI ਯੋਜਨਾ ਤਹਿਤ ਕਰਜ਼ਾ ਸੂਬਾ ਸਰਕਾਰ ਦੀ ਤਜਵੀਜ਼ (Proposal) ਮਿਲਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ। ਜੇਕਰ ਤਜਵੀਜ਼ ਸਾਰੇ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਅਤੇ ਪੂਰੀ ਤਰ੍ਹਾਂ ਸਹੀ ਹੁੰਦੀ ਹੈ, ਤਾਂ ਫੰਡ ਬਿਨਾਂ ਕਿਸੇ ਵਾਧੂ ਦੇਰੀ ਦੇ ਜਾਰੀ ਕਰ ਦਿੱਤਾ ਜਾਂਦਾ ਹੈ।