- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੇ ਇਸ ਯਤਨ ਨਾਲ ਉਪਭੋਗਤਾਵਾਂ ਅਤੇ ਖੰਡ ਬਾਜ਼ਾਰ ਨੂੰ ਸਪਲਾਈ ਵਧਣ ਦਾ ਫਾਇਦਾ ਮਿਲ ਸਕਦਾ ਹੈ ਪਰ ਕਿਸਾਨਾਂ ਦੀ ਆਮਦਨੀ ਪ੍ਰਭਾਵਤ ਹੋ ਸਕਦੀ ਹੈ। ਸ਼ੁਰੂਆਤੀ ਕਟਾਈ ਵਿਚ ਗੰਨੇ ਦੀ ਖੰਡ ਰਿਕਵਰੀ ਕਰੀਬ 1.5 ਫ਼ੀਸਦ ਅੰਕਾਂ ਤੱਕ ਘਟ ਸਕਦੀ ਹੈ ਜਦਕਿ ਵਜ਼ਨ ਵਿਚ ਵੀ 10 ਤੋਂ 15 ਫ਼ੀਸਦ ਤੱਕ ਕਮੀ ਆਉਣ ਦੀ ਸੰਭਾਵਨਾ ਹੈ।

ਜਾਸ, ਨਵੀਂ ਦਿੱਲੀ : ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਯਤਨ ਵਿਚ ਲੱਗੀ ਕੇਂਦਰ ਸਰਕਾਰ ਦਾ ਜ਼ੋਰ ਗੰਨੇ ਦੀ ਪਿੜ੍ਹਾਈ ਇਕ ਮਹੀਨਾ ਪਹਿਲਾਂ ਸ਼ੁਰੂ ਕਰਨ ਉੱਤੇ ਹੈ। ਜੇ ਇੰਝ ਹੋਇਆ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋ ਸਕਦਾ ਹੈ। ਦਰਅਸਲ, ਸਮੇਂ ਤੋਂ ਪਹਿਲਾਂ ਕਟਾਈ ਨਾਲ ਗੰਨੇ ਦਾ ਵਜ਼ਨ ਅਤੇ ਰਿਕਵਰੀ ਰੇਟ ਦੋਵੇਂ ਘੱਟ ਜਾਂਦੇ ਹਨ। ਆਮ ਤੌਰ ’ਤੇ ਦੇਸ਼ ਵਿਚ ਗੰਨੇ ਦੀ ਪਿੜ੍ਹਾਈ ਨਵੰਬਰ ਦੇ ਮੱਧ ਤੋਂ ਸ਼ੁਰੂ ਹੁੰਦੀ ਹੈ ਤੇ ਅਪ੍ਰੈਲ-ਮਈ ਤੱਕ ਚੱਲਦੀ ਹੈ। ਇਸ ਵਾਰ ਖੰਡ ਮਹਿੰਗੀ ਹੋਣ ਕਾਰਨ ਸਰਕਾਰ ਚਾਹੁੰਦੀ ਹੈ ਕਿ ਇਕ ਮਹੀਨਾ ਪਹਿਲਾਂ ਨਵੀਂ ਖੰਡ ਬਾਜ਼ਾਰ ਵਿਚ ਆ ਜਾਵੇ, ਤਾਂ ਜੋ ਮੌਜੂਦਾ ਸਟਾਕ ਖ਼ਤਮ ਹੋਣ ਤੋਂ ਪਹਿਲਾਂ ਸਪਲਾਈ ਬਣੀ ਰਹੇ ਤੇ ਤਿਓਹਾਰੀ ਸੀਜ਼ਨ ਵਿਚ ਕੀਮਤਾਂ ਨੂੰ ਫੜ ਵਿਚ ਰੱਖਿਆ ਜਾ ਸਕੇ।
ਸਰਕਾਰ ਦੇ ਇਸ ਯਤਨ ਨਾਲ ਉਪਭੋਗਤਾਵਾਂ ਅਤੇ ਖੰਡ ਬਾਜ਼ਾਰ ਨੂੰ ਸਪਲਾਈ ਵਧਣ ਦਾ ਫਾਇਦਾ ਮਿਲ ਸਕਦਾ ਹੈ ਪਰ ਕਿਸਾਨਾਂ ਦੀ ਆਮਦਨੀ ਪ੍ਰਭਾਵਤ ਹੋ ਸਕਦੀ ਹੈ। ਸ਼ੁਰੂਆਤੀ ਕਟਾਈ ਵਿਚ ਗੰਨੇ ਦੀ ਖੰਡ ਰਿਕਵਰੀ ਕਰੀਬ 1.5 ਫ਼ੀਸਦ ਅੰਕਾਂ ਤੱਕ ਘਟ ਸਕਦੀ ਹੈ ਜਦਕਿ ਵਜ਼ਨ ਵਿਚ ਵੀ 10 ਤੋਂ 15 ਫ਼ੀਸਦ ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਸਮੇਂ ਤੋਂ ਪਹਿਲਾਂ ਕਟਾਈ ਕਰਨ ਉੱਤੇ ਘੱਟ ਵਜ਼ਨ ਦਾ ਗੰਨਾ ਮਿਲ ਨੂੰ ਦੇਣਾ ਪੈ ਸਕਦਾ ਹੈ ਅਤੇ ਉਸ ਦੀ ਉਪਜ ਤੋਂ ਹੋਣ ਵਾਲੀ ਆਮਦਨੀ ਘੱਟ ਸਕਦੀ ਹੈ।
ਇਸੇ ਖ਼ਦਸ਼ੇ ਦੇ ਮੱਦੇਨਜ਼ਰ ਮੰਗਲਵਾਰ ਨੂੰ ਖੰਡ ਉਦਯੋਗ ਅਤੇ ਕੇਂਦਰ ਸਰਕਾਰ ਦੀ ਬੈਠਕ ਹੋਣ ਜਾ ਰਹੀ ਹੈ। ਕੇਂਦਰੀ ਖੁਰਾਕ ਅਤੇ ਜਨਤਕ ਵੰਡ ਸਕੱਤਰ ਸੰਜੀਵ ਚੋਪੜਾ ਵੱਲੋਂ ਸੱਦੀ ਬੈਠਕ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਦੇ ਅਧਿਕਾਰੀ ਸ਼ਾਮਲ ਹੋਣਗੇ। ਕੁੱਲ ਖੰਡ ਉਤਪਾਦਨ ਵਿਚ ਇਨ੍ਹਾਂ ਤਿੰਨ ਸੂਬਿਆਂ ਦੀ ਹਿੱਸੇਦਾਰੀ ਲਗਪਗ 80 ਫ਼ੀਸਦ ਹੈ। ਖੰਡ ਉਦਯੋਗ ਦੀ ਤਜਵੀਜ਼ ਹੈ ਕਿ 15 ਅਕਤੂਬਰ ਤੋਂ 15 ਨਵੰਬਰ ਵਿਚਾਲੇ ਪਿੜ੍ਹਾਈ ਵਾਲੇ ਗੰਨੇ ਲਈ ਮਿੱਲਾਂ ਵਾਲਿਆਂ ਨੂੰ 500 ਰੁਪਏ ਅਤੇ ਕਿਸਾਨਾਂ ਨੂੰ ਸਿੱਧੇ 300 ਰੁਪਏ ਪ੍ਰਤੀ ਟਨ ਦੀ ਖ਼ਾਸ ਸਬਸਿਡੀ ਦਿੱਤੀ ਜਾਵੇ।
ਸਤੰਬਰ ਦੇ ਅੰਤ ਤੱਕ ਦੇਸ਼ ਵਿਚ ਕਰੀਬ 35 ਲੱਖ ਟਨ ਖੰਡ ਦਾ ਸਟਾਕ ਰਹਿਣ ਦਾ ਅਨੁਮਾਨ ਹੈ। ਫਿਰ ਵੀ ਸਰਕਾਰ ਚਾਹੁੰਦੀ ਹੈ ਕਿ ਸਟਾਕ ਖ਼ਤਮ ਹੋਣ ਤੋਂ ਪਹਿਲਾਂ ਨਵੀਂ ਖੰਡ ਬਾਜ਼ਾਰ ਵਿਚ ਪਹੁੰਚ ਜਾਵੇ। ਹਾਲੀਆ ਮਹੀਨਿਆਂ ਵਿਚ ਐਕਸ-ਮਿੱਲ ਕੀਮਤਾਂ ਕਰੀਬ 68 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਈਆਂ ਸਨ ਅਤੇ ਪ੍ਰਚੂਨ ਕੀਮਤ ਲਗਭਗ 80 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ। ਸਰਕਾਰੀ ਦਖ਼ਲ ਸਦਕਾ ਐਕਸ-ਮਿੱਲ ਕੀਮਤ ਲਗਭਗ 41 ਰੁਪਏ ਕਾਪੀ ਕਿੱਲੋਗ੍ਰਾਮ ਤੱਕ ਆ ਗਈ ਹੈ।