Zepto vs Blinkit: ਕਿੱਥੇ ਸਸਤਾ ਮਿਲ ਰਿਹੈ ਸਾਮਾਨ, ਇਨ੍ਹਾਂ ਟੂਲਜ਼ ਦੀ ਮਦਦ ਨਾਲ ਆਸਾਨੀ ਨਾਲ ਕਰੋ ਪਤਾ ਇਨ੍ਹਾਂ ਐਪਸ ’ਚ ਕਈ ਵਾਰ ਸਾਮਾਨ 'ਤੇ ਆਫ਼ਰ ਵੀ ਮਿਲਦਾ ਹੈ ਤਾਂ ਹਰ ਐਪ ’ਚ ਕੀਮਤ ’ਚ ਥੋੜ੍ਹਾ-ਬਹੁਤ ਅੰਤਰ ਹੁੰਦਾ ਹੈ। ਅੱਜ ਮਾਰਕੀਟ ਵਿੱਚ ਕੁਝ ਅਜਿਹੇ ਪਲੇਟਫਾਰਮ ਵੀ ਉਪਲਬਧ ਹਨ, ਜਿੱਥੇ ਇਨ੍ਹਾਂ ਦੀ ਕੀਮਤ ’ਚ ਆਸਾਨੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਗੂਗਲ ਪਲੇ ਸਟੋਰ 'ਤੇ ਮੌਜੂਦ ਕੁਝ ਅਜਿਹੇ ਐਪਸ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿੱਥੋਂ ਤੁਸੀਂ Zepto, Blinkit ਅਤੇ Instamart 'ਤੇ ਲਿਸਟ ਸਾਮਾਨ ਦੀ ਕੀਮਤ ਦੀ ਤੁਲਨਾ ਕਰ ਸਕਦੇ ਹੋ।
Publish Date: Sat, 22 Aug 2026 03:58 PM (IST)
Updated Date: Sat, 22 Aug 2026 04:00 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਮੈਟਰੋ ਸ਼ਹਿਰਾਂ ਦੇ ਨਾਲ-ਨਾਲ ਹੁਣ ਟੀਅਰ-2 ਅਤੇ ਟੀਅਰ-3 ਦੇ ਸ਼ਹਿਰਾਂ ’ਚ ਕੁਇੱਕ ਕਾਮਰਸ ਐਪਸ ਤੇਜ਼ੀ ਨਾਲ ਪ੍ਰਸਿੱਧ ਹੋ ਰਹੀਆਂ ਹਨ। ਇਨ੍ਹਾਂ ਐਪਸ ਨੇ ਗ੍ਰੋਸਰੀ ਖਰੀਦਣ ਦਾ ਪੂਰਾ ਤਰੀਕਾ ਹੀ ਬਦਲ ਦਿੱਤਾ ਹੈ। ਕੁਇੱਕ ਕਾਮਰਸ ਐਪਸ ਜਿਵੇਂ ਕਿ Zepto, Blinkit ਅਤੇ Instamart 'ਤੇ ਸਾਮਾਨ ਕੁਝ ਹੀ ਮਿੰਟਾਂ ’ਚ ਘਰ ਪਹੁੰਚ ਜਾਂਦਾ ਹੈ। ਇਸ ਦੇ ਨਾਲ ਹੀ ਗ੍ਰੋਸਰੀ ਤੋਂ ਲੈ ਕੇ ਸਟੇਸ਼ਨਰੀ ਅਤੇ ਦੂਜਾ ਸਾਮਾਨ ਇੱਕ ਕਲਿੱਕ ’ਚ ਮਿਲ ਜਾਂਦਾ ਹੈ।
ਇਨ੍ਹਾਂ ਐਪਸ ’ਚ ਕਈ ਵਾਰ ਸਾਮਾਨ 'ਤੇ ਆਫ਼ਰ ਵੀ ਮਿਲਦਾ ਹੈ ਤਾਂ ਹਰ ਐਪ ’ਚ ਕੀਮਤ ’ਚ ਥੋੜ੍ਹਾ-ਬਹੁਤ ਅੰਤਰ ਹੁੰਦਾ ਹੈ। ਅੱਜ ਮਾਰਕੀਟ ਵਿੱਚ ਕੁਝ ਅਜਿਹੇ ਪਲੇਟਫਾਰਮ ਵੀ ਉਪਲਬਧ ਹਨ, ਜਿੱਥੇ ਇਨ੍ਹਾਂ ਦੀ ਕੀਮਤ ’ਚ ਆਸਾਨੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਗੂਗਲ ਪਲੇ ਸਟੋਰ 'ਤੇ ਮੌਜੂਦ ਕੁਝ ਅਜਿਹੇ ਐਪਸ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿੱਥੋਂ ਤੁਸੀਂ Zepto, Blinkit ਅਤੇ Instamart 'ਤੇ ਲਿਸਟ ਸਾਮਾਨ ਦੀ ਕੀਮਤ ਦੀ ਤੁਲਨਾ ਕਰ ਸਕਦੇ ਹੋ।
Smartprix ਸਮਾਰਟਪ੍ਰਿਕਸ ਗੈਜੇਟਸ ਦੀ ਤੁਲਨਾ ਤੋਂ ਬਾਅਦ ਹੁਣ ਗ੍ਰੋਸਰੀ ਰੇਟ ਕੰਪੇਅਰ ਟੂਲ ਵੀ ਆਫ਼ਰ ਕਰ ਰਿਹਾ ਹੈ। Smartprix ਦਾ ਇਹ ਟੂਲ ਰੀਅਲ ਟਾਈਮ ਡਾਟਾ ਦੇ ਆਧਾਰ 'ਤੇ Blinkit, Flipkart Minutes, Instamart, Zepto ਜਾਂ ਤੁਹਾਡੇ ਖੇਤਰ ’ਚ ਜੋ ਵੀ ਕੁਇੱਕ ਕਾਮਰਸ ਐਪ ਹੈ, ਉਨ੍ਹਾਂ ’ਚ ਲਿਸਟ ਪ੍ਰੋਡਕਟ ਦੇ ਰੇਟ ਦੀ ਤੁਲਨਾ ਕਰਦਾ ਹੈ। ਇਸ ਵਿੱਚ ਨਾ ਸਿਰਫ਼ ਤੁਸੀਂ ਕੁਇੱਕ ਕਾਮਰਸ ਸਗੋਂ Flipkart ਅਤੇ Amazon ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਦੇ ਇਲੈਕਟ੍ਰਾਨਿਕ ਅਤੇ ਦੂਜੇ ਉਤਪਾਦਾਂ ਦੀਆਂ ਕੀਮਤਾਂ ਦੀ ਵੀ ਤੁਲਨਾ ਕਰ ਸਕਦੇ ਹੋ।
Comparify ਕੰਪੇਰੀਫਾਈ ’ਚ ਕੁਇੱਕ ਕਾਮਰਸ ਐਪ ਵਿੱਚ ਲਿਸਟ ਪ੍ਰੋਡਕਟਸ ਦੀਆਂ ਕੀਮਤਾਂ ਦੀ ਤੁਲਨਾ ਕਰਨ ਦੇ ਨਾਲ-ਨਾਲ ਡਿਲੀਵਰੀ ਵਿੱਚ ਲੱਗਣ ਵਾਲਾ ਸਮੇਂ ਵੀ ਦੱਸਦਾ ਹੈ। ਅਜਿਹੇ ਵਿੱਚ ਇਹ ਟੂਲ ਉਸ ਸਮੇਂ ਤੁਹਾਡੇ ਵੱਡੇ ਕੰਮ ਆ ਸਕਦਾ ਹੈ ਜਦੋਂ ਤੁਹਾਨੂੰ ਸਾਮਾਨ ਜਲਦੀ ਚਾਹੀਦਾ ਹੋਵੇ। ਕਈ ਵਾਰ ਜ਼ਿਆਦਾ ਆਰਡਰ ਹੋਣ 'ਤੇ ਡਿਲੀਵਰੀ ਵਿੱਚ 30 ਤੋਂ 40 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਇਸ ਐਪ ’ਚ ਯੂਜ਼ਰਸ ਗ੍ਰੋਸਰੀ ਆਈਟਮ ਦੀ ਕੀਮਤ ਦੇ ਨਾਲ-ਨਾਲ ਕੈਬ ਐਪਸ ਜਿਵੇਂ ਕਿ Ola, Uber ਅਤੇ Rapido ਦੀ ਕੀਮਤ ਦੀ ਵੀ ਤੁਲਨਾ ਕਰ ਸਕਦੇ ਹਨ।
Buyhatke ਪ੍ਰਾਈਸ ਕੰਪੇਅਰ ਪਲੇਟਫਾਰਮ Buyhatkeਕਾਫ਼ੀ ਪ੍ਰਸਿੱਧ ਹੈ। ਟਰੈਵਲ ਪਲਾਨਿੰਗ ਦੇ ਨਾਲ-ਨਾਲ ਇਸ ਐਪ ਦੀ ਮਦਦ ਨਾਲ ਯੂਜ਼ਰਸ ਕੁਇੱਕ ਕਾਮਰਸ ਐਪਸ ਦੇ ਪ੍ਰੋਡਕਟਸ ਦੀ ਕੀਮਤ ਦੀ ਤੁਲਨਾ ਕਰ ਸਕਦੇ ਹਨ। ਇਸ ਦੇ ਨਾਲ ਹੀ ਇਸ ’ਚ ਯੂਜ਼ਰਸ ਨੂੰ ਇੱਕ ਹੋਰ ਕੰਮ ਦਾ ਫ਼ੀਚਰ - ਪ੍ਰਾਈਸ ਅਲਰਟ ਵੀ ਮਿਲਦਾ ਹੈ। ਯੂਜ਼ਰ ਕਿਸੇ ਪ੍ਰੋਡਕਟ ਦਾ ਪ੍ਰਾਈਸ ਅਲਰਟ ਸੈੱਟ ਕਰਦਾ ਹੈ ਤਾਂ ਪ੍ਰੋਡਕਟ ਦੀ ਕੀਮਤ ਡਿੱਗਣ 'ਤੇ ਉਸ ਨੂੰ ਤੁਰੰਤ ਨੋਟੀਫਿਕੇਸ਼ਨ ਮਿਲਦਾ ਹੈ।
ਬੇਹੱਦ ਜ਼ਰੂਰੀ ਹੈ ਲੋਕੇਸ਼ਨ ਕੁਇੱਕ-ਕਾਮਰਸ ਐਪਸ ’ਚ ਲਿਸਟ ਪ੍ਰੋਡਕਟ ਦੀ ਕੀਮਤ ਅਤੇ ਉਪਲਬਧਤਾ ਵੱਖ-ਵੱਖ ਲੋਕੇਸ਼ਨ ਵਿੱਚ ਵੱਖ-ਵੱਖ ਹੁੰਦੀ ਹੈ। ਇਸ ਲਈ ਜਦੋਂ ਵੀ ਤੁਸੀਂ ਇਨ੍ਹਾਂ ਟੂਲਸ ਦੀ ਮਦਦ ਨਾਲ ਪ੍ਰੋਡਕਟਸ ਦਾ ਪ੍ਰਾਈਸ ਕੰਪੇਅਰ ਕਰ ਰਹੇ ਹੁੰਦੇ ਹੋ ਤਾਂ ਆਪਣੀ ਸਹੀ ਲੋਕੇਸ਼ਨ ਐਡ ਕਰੋ। ਹਰ ਲੋਕੇਸ਼ਨ ਵਿੱਚ ਸਟਾਕ, ਮੌਸਮ ਅਤੇ ਡਿਲੀਵਰੀ ਚਾਰਜ ਵੱਖ-ਵੱਖ ਰਹਿੰਦੇ ਹਨ। ਇਸ ਨਾਲ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ।