Wi-Fi ਫੁੱਲ ਸਿਗਨਲ ਦਿਸ ਰਿਹੈ ਪਰ ਫਿਰ ਵੀ ਇੰਟਰਨੈੱਟ Slow? ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਠੀਕ
ਜੇਕਰ ਤੁਹਾਡੇ ਇੱਕ ਹੀ Wi-Fi ਨਾਲ ਬਹੁਤ ਸਾਰੇ ਮੋਬਾਈਲ, ਟੀਵੀ, ਲੈਪਟਾਪ, ਕੈਮਰਾ ਜਾਂ ਹੋਰ ਡਿਵਾਈਸ ਜੁੜੇ ਹੋਏ ਹਨ, ਤਾਂ ਨੈੱਟਵਰਕ 'ਤੇ ਜ਼ਿਆਦਾ ਲੋਡ ਹੋਣ ਕਰਕੇ ਵੀ ਸਪੀਡ ਹੌਲੀ ਹੋ ਸਕਦੀ ਹੈ। ਖਾਸ ਕਰਕੇ ਜੇਕਰ ਕੋਈ ਡਿਵਾਈਸ ਵੱਡੀ ਫਾਈਲ ਡਾਊਨਲੋਡ ਕਰ ਰਹੀ ਹੈ
Publish Date: Thu, 10 Sep 2026 03:52 PM (IST)
Updated Date: Thu, 10 Sep 2026 03:57 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਘਰ ਜਾਂ ਦਫ਼ਤਰ ਵਿੱਚ ਵਾਈ-ਫਾਈ ਦੀ ਵਰਤੋਂ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਵੀ ਕਦੇ ਨਾ ਕਦੇ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਦੋਂ ਤੁਹਾਡੇ ਲੈਪਟਾਪ ਜਾਂ ਡਿਵਾਈਸ ਵਿੱਚ ਸਿਗਨਲ ਤਾਂ ਪੂਰਾ ਦਿਖਾਈ ਦਿੰਦਾ ਹੈ, ਪਰ ਇੰਟਰਨੈੱਟ ਦੀ ਸਪੀਡ ਬਹੁਤ ਸਲੋ (ਹੌਲੀ) ਹੁੰਦੀ ਹੈ। ਲੋਕ ਅਕਸਰ ਸੋਚਦੇ ਹਨ ਕਿ ਸਮੱਸਿਆ ਵਾਈ-ਫਾਈ ਦੀ ਵਜ੍ਹਾ ਕਰਕੇ ਹੈ, ਜਦੋਂ ਕਿ ਅਸਲ ਵਜ੍ਹਾ ਇੰਟਰਨੈੱਟ ਕੁਨੈਕਸ਼ਨ, ਰਾਊਟਰ ਜਾਂ ਨੈੱਟਵਰਕ ਸੈਟਿੰਗਾਂ ਨਾਲ ਜੁੜੀ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਆ ਰਹੀ ਹੈ, ਤਾਂ ਇਸ ਨੂੰ ਆਸਾਨੀ ਨਾਲ ਠੀਕ ਕਰਨ ਦੇ ਕੁਝ ਤਰੀਕੇ ਹੇਠਾਂ ਦਿੱਤੇ ਗਏ ਹਨ। ਆਓ ਜਾਣਦੇ ਹਾਂ...
ਸਪੀਡ ਟੈਸਟ ਕਰੋ ਜੇਕਰ Wi-Fi ਸਿਗਨਲ ਪੂਰਾ ਦਿਖਾ ਰਿਹਾ ਹੈ ਪਰ ਵੈੱਬਸਾਈਟ ਖੁੱਲ੍ਹਣ ਜਾਂ ਵੀਡੀਓ ਚੱਲਣ ਵਿੱਚ ਦਿੱਕਤ ਹੋ ਰਹੀ ਹੈ, ਤਾਂ ਸਭ ਤੋਂ ਪਹਿਲਾਂ ਇੰਟਰਨੈੱਟ ਸਪੀਡ ਚੈੱਕ ਕਰੋ। ਜੇਕਰ ਡਾਊਨਲੋਡ ਅਤੇ ਅੱਪਲੋਡ ਸਪੀਡ ਤੁਹਾਡੇ ਪਲਾਨ ਦੇ ਮੁਕਾਬਲੇ ਘੱਟ ਹੈ, ਤਾਂ ਸਮੱਸਿਆ ਇੰਟਰਨੈੱਟ ਸਰਵਿਸ ਪ੍ਰੋਵਾਈਡਰ (ISP) ਵੱਲੋਂ ਹੈ।
ਪਹਿਲਾਂ ਰਾਊਟਰ ਨੂੰ Restart ਕਰੋ ਕਈ ਵਾਰ ਰਾਊਟਰ ਲਗਾਤਾਰ ਲੰਮੇ ਸਮੇਂ ਤੱਕ ਚੱਲਣ ਕਰਕੇ ਅਜਿਹੀ ਸਮੱਸਿਆ ਪੈਦਾ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਰਾਊਟਰ ਨੂੰ ਬੰਦ ਕਰਕੇ ਲਗਭਗ 30 ਸਕਿੰਟਾਂ ਬਾਅਦ ਦੁਬਾਰਾ ਚਾਲੂ ਕਰੋ। ਇਸ ਤੋਂ ਬਾਅਦ ਫੋਨ ਜਾਂ ਲੈਪਟਾਪ ਨੂੰ Wi-Fi ਨਾਲ ਕਨੈਕਟ ਕਰਕੇ ਸਪੀਡ ਦੁਬਾਰਾ ਚੈੱਕ ਕਰੋ।
Wi-Fi ਨਾਲ ਜੁੜੇ ਡਿਵਾਈਸ ਚੈੱਕ ਕਰੋ ਜੇਕਰ ਤੁਹਾਡੇ ਇੱਕ ਹੀ Wi-Fi ਨਾਲ ਬਹੁਤ ਸਾਰੇ ਮੋਬਾਈਲ, ਟੀਵੀ, ਲੈਪਟਾਪ, ਕੈਮਰਾ ਜਾਂ ਹੋਰ ਡਿਵਾਈਸ ਜੁੜੇ ਹੋਏ ਹਨ, ਤਾਂ ਨੈੱਟਵਰਕ 'ਤੇ ਜ਼ਿਆਦਾ ਲੋਡ ਹੋਣ ਕਰਕੇ ਵੀ ਸਪੀਡ ਹੌਲੀ ਹੋ ਸਕਦੀ ਹੈ। ਖਾਸ ਕਰਕੇ ਜੇਕਰ ਕੋਈ ਡਿਵਾਈਸ ਵੱਡੀ ਫਾਈਲ ਡਾਊਨਲੋਡ ਕਰ ਰਹੀ ਹੈ ਜਾਂ 4K ਵੀਡੀਓ ਸਟ੍ਰੀਮ ਕਰ ਰਹੀ ਹੈ, ਤਾਂ ਬਾਕੀ ਫੋਨਾਂ 'ਤੇ ਇੰਟਰਨੈੱਟ ਸਲੋ ਮਿਲੇਗਾ। ਅਜਿਹੇ ਡਿਵਾਈਸਾਂ ਨੂੰ ਡਿਸਕਨੈਕਟ ਕਰਕੇ ਸਪੀਡ ਚੈੱਕ ਕਰੋ।
ਸਹੀ ਨੈੱਟਵਰਕ ਸਿਲੈਕਟ ਕਰੋ ਇੰਨਾ ਹੀ ਨਹੀਂ, ਜੇਕਰ ਤੁਹਾਡੇ ਰਾਊਟਰ ਵਿੱਚ 2.4GHz ਅਤੇ 5GHz ਦੋਵੇਂ ਨੈੱਟਵਰਕ ਹਨ, ਤਾਂ ਲੋੜ ਅਨੁਸਾਰ ਸਹੀ ਨੈੱਟਵਰਕ ਦੀ ਚੋਣ ਕਰੋ। 5GHz ਆਮ ਤੌਰ 'ਤੇ ਜ਼ਿਆਦਾ ਸਪੀਡ ਦਿੰਦਾ ਹੈ, ਪਰ ਇਸ ਦੀ ਰੇਂਜ ਘੱਟ ਹੁੰਦੀ ਹੈ। ਜਦੋਂ ਕਿ 2.4GHz ਨੈੱਟਵਰਕ ਜ਼ਿਆਦਾ ਦੂਰੀ ਤੱਕ ਬਿਹਤਰ ਚੱਲ ਸਕਦਾ ਹੈ।
Wi-Fi ਨੂੰ Forget ਕਰੋ ਤੇ ਦੁਬਾਰਾ ਕਨੈਕਟ ਕਰੋ ਜ਼ਿਆਦਾ ਦਿੱਕਤ ਹੋਣ 'ਤੇ ਇੱਕ ਵਾਰ ਫੋਨ ਜਾਂ ਲੈਪਟਾਪ ਵਿੱਚ Wi-Fi ਨੈੱਟਵਰਕ ਨੂੰ Forget ਕਰਕੇ ਦੁਬਾਰਾ ਪਾਸਵਰਡ ਪਾ ਕੇ ਕਨੈਕਟ ਕਰੋ। ਅਜਿਹਾ ਕਰਨ ਨਾਲ ਵੀ ਕੁਨੈਕਸ਼ਨ ਨਾਲ ਜੁੜੀਆਂ ਕੁਝ ਅਸਥਾਈ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ।