BSNL 5G ਕਦੋਂ ਹੋਵੇਗਾ ਲਾਂਚ, ਕੀ ਫਿਰ ਤੋਂ ਸਿਮ ਬਦਲਣੀ ਪਵੇਗੀ ਜਾਂ ਸਾਫ਼ਟਵੇਅਰ ਅੱਪਗ੍ਰੇਡ ਮਿਲੇਗਾ?
BSNL ਕੇਰਲ ਦੇ ਚੀਫ਼ ਜਨਰਲ ਮੈਨੇਜਰ ਆਰ. ਸਾਜੀ ਕੁਮਾਰ ਦਾ ਕਹਿਣਾ ਹੈ ਕਿ ਕੰਪਨੀ ਦੇ ਮੌਜੂਦਾ 4G ਈਕੋਸਿਸਟਮ ਨੂੰ 5G ਲਈ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਲਈ ਵੱਡੇ ਪੱਧਰ 'ਤੇ ਨਵੇਂ ਹਾਰਡਵੇਅਰ ਲਗਾਉਣ ਦੀ ਬਜਾਏ ਸਾਫ਼ਟਵੇਅਰ ਅੱਪਗ੍ਰੇਡ ਦੀ ਲੋੜ ਹੋਵੇਗੀ।
Publish Date: Tue, 18 Aug 2026 11:48 AM (IST)
Updated Date: Tue, 18 Aug 2026 11:51 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਸਰਕਾਰੀ ਟੈਲੀਕਾਮ ਕੰਪਨੀ BSNL ਜਲਦੀ ਹੀ ਆਪਣੇ ਕਰੋੜਾਂ ਗਾਹਕਾਂ ਲਈ 5G ਸਰਵਿਸ ਸ਼ੁਰੂ ਕਰ ਸਕਦੀ ਹੈ। ਜੀ ਹਾਂ, ਕੰਪਨੀ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਵਿੱਚ ਇਸ ਦੀ 5G ਮੋਬਾਈਲ ਸਰਵਿਸ ਇਸ ਸਾਲ ਦੇ ਅੰਤ ਤੱਕ ਦਸੰਬਰ 2026 ਵਿੱਚ ਲਾਂਚ ਹੋ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ BSNL ਦੇ ਮੌਜੂਦਾ 4G ਨੈੱਟਵਰਕ ਨੂੰ ਹੀ 5G ਲਈ ਤਿਆਰ ਕੀਤਾ ਜਾ ਰਿਹਾ ਹੈ, ਅਜਿਹੇ ’ਚ ਨੈੱਟਵਰਕ ਨੂੰ ਅੱਪਗ੍ਰੇਡ ਕਰਨ ਦੀ ਪ੍ਰਕਿਰਿਆ ਆਸਾਨ ਹੋਵੇਗੀ।
BSNL ਕੇਰਲ ਦੇ ਚੀਫ਼ ਜਨਰਲ ਮੈਨੇਜਰ ਆਰ. ਸਾਜੀ ਕੁਮਾਰ ਦਾ ਕਹਿਣਾ ਹੈ ਕਿ ਕੰਪਨੀ ਦੇ ਮੌਜੂਦਾ 4G ਈਕੋਸਿਸਟਮ ਨੂੰ 5G ਲਈ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਲਈ ਵੱਡੇ ਪੱਧਰ 'ਤੇ ਨਵੇਂ ਹਾਰਡਵੇਅਰ ਲਗਾਉਣ ਦੀ ਬਜਾਏ ਸਾਫ਼ਟਵੇਅਰ ਅੱਪਗ੍ਰੇਡ ਦੀ ਲੋੜ ਹੋਵੇਗੀ।
5G ਨੈੱਟਵਰਕ ਦੀ ਟੈਸਟਿੰਗ ਸ਼ੁਰੂ
ਕੰਪਨੀ ਨੇ ਸਵਦੇਸ਼ੀ ਤਕਨਾਲੋਜੀ 'ਤੇ ਆਧਾਰਿਤ 5G ਨੈੱਟਵਰਕ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ 5G 'ਤੇ ਜਾਣ ਤੋਂ ਪਹਿਲਾਂ ਮੌਜੂਦਾ 4G ਨੈੱਟਵਰਕ ਨੂੰ ਪੂਰੀ ਤਰ੍ਹਾਂ ਸਥਿਰ (ਸਟੇਬਲ) ਕਰਨਾ ਜ਼ਰੂਰੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਪੁਰਾਣੀ 4G ਸਿਮ ਹੈ ਤਾਂ ਤੁਹਾਨੂੰ ਆਪਣੀ ਸਿਮ ਬਦਲਾਉਣੀ ਪਵੇਗੀ, ਜਦਕਿ 5G ਰੈਡੀ ਸਿਮ ਯੂਜ਼ਰਾਂ ਨੂੰ ਸਿਮ ਬਦਲਣ ਦੀ ਲੋੜ ਨਹੀਂ ਹੋਵੇਗੀ।
ਹਜ਼ਾਰਾਂ ਟਾਵਰ ਹੋਣਗੇ 5G ਲਈ ਅੱਪਗ੍ਰੇਡ
BSNL ਕੇਰਲ ਸਰਕਲ ਵਿੱਚ ਲਗਪਗ 7,200 4G ਮੋਬਾਈਲ ਟਾਵਰ ਮੌਜੂਦ ਹਨ। ਕੰਪਨੀ ਦਾ ਕਹਿਣਾ ਹੈ कि ਇਨ੍ਹਾਂ ਟਾਵਰਾਂ ਨੂੰ ਹੁਣ 5G ਨੈੱਟਵਰਕ ਵਿੱਚ ਆਸਾਨੀ ਨਾਲ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਲਗਾਏ ਜਾ ਰਹੇ 26,300 ਨਵੇਂ 4G ਟਾਵਰਾਂ ਨਾਲ ਵੀ BSNL ਦੇ ਨੈੱਟਵਰਕ ਨੂੰ ਹੋਰ ਪਾਵਰਫੁੱਲ ਬਣਾਇਆ ਜਾਵੇਗਾ।
BSNL ਕੇਰਲ ਵਿੱਚ ਘੱਟ ਸਰਵਿਸ ਵਾਲੇ ਖੇਤਰਾਂ ਵਿੱਚ 323 ਨਵੇਂ ਟਾਵਰ ਲਗਾਏਗਾ, ਜਦਕਿ ਲਕਸ਼ਦੀਪ ਵਿੱਚ ਵੀ 37 ਟਾਵਰ ਲਗਾਏ ਜਾਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਕੰਪਨੀ ਨੇ ਆਪਣੀ IMS ਸਮਰੱਥਾ ਨੂੰ ਵੀ ਬਿਹਤਰ ਕੀਤਾ ਹੈ, ਜਿਸ ਨਾਲ ਨੈੱਟਵਰਕ 'ਤੇ ਵਧਣ ਵਾਲੇ ਟ੍ਰੈਫਿਕ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ।
ਮਿਲ ਰਿਹਾ 1 ਰੁਪਏ ਵਾਲਾ ਖ਼ਾਸ ਆਫ਼ਰ
ਇਸੇ ਦੌਰਾਨ BSNL ਆਜ਼ਾਦੀ ਦਿਵਸ ਦੇ ਮੌਕੇ 'ਤੇ ਇੱਕ ਖ਼ਾਸ ਆਫ਼ਰ ਵੀ ਦੇ ਰਿਹਾ ਹੈ। ਇਸ ਤਹਿਤ ਨਵੇਂ ਗਾਹਕ ਸ਼ੁਰੂਆਤੀ 1 ਰੁਪਏ ਦੀ ਕੀਮਤ 'ਤੇ 24 ਦਿਨਾਂ ਤੱਕ ਹਰ ਰੋਜ਼ 1GB ਡੇਟਾ, 100 SMS ਅਤੇ ਅਨਲਿਮਟਿਡ ਵਾਇਸ ਕਾਲ ਦਾ ਲਾਭ ਲੈ ਸਕਦੇ ਹਨ। ਹਾਲਾਂਕਿ ਇਹ ਆਫ਼ਰ ਸਿਰਫ਼ ਨਵੇਂ ਯੂਜ਼ਰਾਂ ਲਈ ਹੀ ਹੈ।