ਫੋਨ ਸ’ਚ ਆਫ਼ ਹੋਣ ’ਤੇ ਵੀ ਦੂਜੇ ਨੂੰ ਮਿਲ ਜਾਵੇਗਾ ਤੁਹਾਡਾ ਮੈਸੇਜ, WhatsApp ’ਚ ਜਲਦ ਆ ਸਕਦਾ ਹੈ ਇਹ ਕਮਾਲ ਦਾ ਨਵਾਂ ਅਪਡੇਟ WhatsApp ਆਖ਼ਰਕਾਰ ਆਪਣੇ ਪਲੇਟਫਾਰਮ ’ਤੇ ਸਭ ਤੋਂ ਵੱਧ ਮੰਗੇ ਜਾਣ ਵਾਲੇ ਫੀਚਰ ਯਾਨੀ Scheduled Messages ਦੀ ਟੈਸਟਿੰਗ ਕਰ ਰਿਹਾ ਹੈ। ਇੱਕ ਨਵੀਂ ਰਿਪੋਰਟ ਮੁਤਾਬਕ, ਇਹ ਫੀਚਰ ਫਿਲਹਾਲ ਐਂਡਰਾਇਡ ਬੀਟਾ ਵਰਜ਼ਨ 2.26.40.7 ਵਾਲੇ ਕੁਝ ਚੋਣਵੇਂ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
Publish Date: Wed, 14 Oct 2026 12:26 PM (IST)
Updated Date: Wed, 14 Oct 2026 12:28 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। WhatsApp ਕਥਿਤ ਤੌਰ ’ਤੇ ਕੁਝ ਐਂਡਰਾਇਡ ਬੀਟਾ ਯੂਜ਼ਰਜ਼ ਦੇ ਨਾਲ 'ਸ਼ਡਿਊਲਡ ਮੈਸੇਜਿਜ਼' ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਤੇ ਆਉਣ ਵਾਲੇ ਹਫ਼ਤਿਆਂ ’ਚ ਇਹ ਹੋਰ ਯੂਜ਼ਰਜ਼ ਤੱਕ ਪਹੁੰਚ ਸਕਦਾ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਬਿਨਾਂ ਹੱਥੀਂ ਮੈਸੇਜ ਭੇਜੇ, ਪਹਿਲਾਂ ਤੋਂ ਇੱਕ ਨਿਸ਼ਚਿਤ ਸਮਾਂ ਤੈਅ ਕਰਕੇ ਮੈਸੇਜ ਲਿਖ ਸਕਣਗੇ, ਲਿੰਕ ਸਾਂਝੇ ਕਰ ਸਕਣਗੇ ਤੇ ਫੋਟੋ ਜਾਂ ਵੀਡੀਓ ਵੀ ਭੇਜ ਸਕਣਗੇ। ਉਮੀਦ ਹੈ ਕਿ ਇਹ ਫੀਚਰ ਨਿੱਜੀ ਤੇ ਗਰੁੱਪ ਚੈਟਾਂ ਦੋਵਾਂ ’ਚ ਕੰਮ ਕਰੇਗਾ, ਭਾਵੇਂ ਮੈਸੇਜ ਭੇਜਣ ਵਾਲੇ ਦਾ ਫੋਨ ਉਸ ਸਮੇਂ ਆਫ਼ਲਾਈਨ ਹੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ, ਯੂਜ਼ਰਜ਼ ਮੈਸੇਜ ਭੇਜੇ ਜਾਣ ਤੋਂ ਪਹਿਲਾਂ ਉਸ ਨੂੰ ਦੇਖ ਸਕਣਗੇ ਜਾਂ ਡਿਲੀਟ ਵੀ ਕਰ ਸਕਣਗੇ।
ਐਂਡਰਾਇਡ ’ਤੇ ਸ਼ਡਿਊਲਡ ਮੈਸੇਜਿਜ਼ ਫੀਚਰ ਰੋਲਆਊਟ ਕਰ ਰਿਹਾ ਹੈ WhatsApp WABetaInfo ਦੇ ਮੁਤਾਬਕ, WhatsApp ਆਪਣੇ 'WhatsApp Beta for Android' ਵਰਜ਼ਨ 2.26.40.7 ਦੀ ਵਰਤੋਂ ਕਰਨ ਵਾਲੇ ਕੁਝ ਯੂਜ਼ਰਜ਼ ਲਈ ਸ਼ਡਿਊਲਡ ਮੈਸੇਜਿਜ਼ ਫੀਚਰ ਰੋਲਆਊਟ ਕਰ ਰਿਹਾ ਹੈ। ਕਿਸੇ ਮੈਸੇਜ ਨੂੰ ਸ਼ਡਿਊਲ ਕਰਨ ਲਈ ਯੂਜ਼ਰਜ਼ ਚੈਟ ’ਚ ਮੈਸੇਜ ਟਾਈਪ ਕਰ ਸਕਦੇ ਹਨ ਤੇ ਸੈਂਡ ਬਟਨ ਨੂੰ ਕੁਝ ਦੇਰ ਤੱਕ ਦਬਾ ਕੇ ਰੱਖ ਸਕਦੇ ਹਨ। ਜੇਕਰ ਇਹ ਫੀਚਰ ਉਨ੍ਹਾਂ ਲਈ ਉਪਲਬਧ ਹੈ, ਤਾਂ WhatsApp ਮੈਸੇਜ ਭੇਜਣ ਲਈ ਤਾਰੀਕ ਤੇ ਸਮਾਂ ਚੁਣਨ ਦਾ ਵਿਕਲਪ ਦਿਖਾਏਗਾ।
ਰਿਪੋਰਟਾਂ ਮੁਤਾਬਕ, ਇਹ ਫੀਚਰ ਟੈਕਸਟ ਮੈਸੇਜ, ਲਿੰਕ, ਫੋਟੋ ਤੇ ਵੀਡੀਓ ਨੂੰ ਸਪੋਰਟ ਕਰਦਾ ਹੈ। ਹਾਲਾਂਕਿ, ਯੂਜ਼ਰਜ਼ ਇੱਕ ਵਾਰ ’ਚ ਸਿਰਫ਼ ਇੱਕ ਹੀ ਫੋਟੋ ਜਾਂ ਵੀਡੀਓ ਸ਼ਡਿਊਲ ਕਰ ਸਕਣਗੇ। ਉਹ ਕਿਸੇ ਤਸਵੀਰ ਨੂੰ ਸ਼ਡਿਊਲ ਕਰਨ ਤੋਂ ਪਹਿਲਾਂ ਡਰਾਇੰਗ ਐਡੀਟਰ ’ਚ ਜਾ ਕੇ ਉਸ ਨੂੰ ਐਡਿਟ ਕਰ ਸਕਦੇ ਹਨ ਜਾਂ ਉਸ ’ਚ ਕੈਪਸ਼ਨ ਵੀ ਜੋੜ ਸਕਦੇ ਹਨ। ਮੈਸੇਜ ਨੂੰ ਮੌਜੂਦਾ ਸਮੇਂ ਤੋਂ 10 ਮਿੰਟ ਬਾਅਦ ਤੋਂ ਲੈ ਕੇ ਦੋ ਹਫ਼ਤੇ ਪਹਿਲਾਂ ਤੱਕ ਦੇ ਸਮੇਂ ਲਈ ਸ਼ਡਿਊਲ ਕੀਤਾ ਜਾ ਸਕਦਾ ਹੈ।
ਇੱਕ ਵਾਰ ਤੈਅ ਕੀਤਾ ਸਮਾਂ ਆਉਣ ’ਤੇ WhatsApp ਆਪਣੇ ਆਪ ਮੈਸੇਜ ਭੇਜ ਦੇਵੇਗਾ। ਇਸ ਦੌਰਾਨ ਭਾਵੇਂ ਐਪ ਬੰਦ ਹੋਵੇ ਜਾਂ ਮੈਸੇਜ ਭੇਜਣ ਵਾਲੇ ਦਾ ਫੋਨ ਆਫ਼ਲਾਈਨ ਹੋਵੇ, ਮੈਸੇਜ ਆਪਣੇ ਆਪ ਭੇਜੇ ਜਾਣ ਦੀ ਉਮੀਦ ਹੈ। ਇਹ ਫੀਚਰ ਗਰੁੱਪ ਚੈਟਾਂ ’ਚ ਵੀ ਕੰਮ ਕਰ ਸਕਦਾ ਹੈ, ਪਰ ਇਸ ਦਾ ਲਾਭ ਸਿਰਫ਼ ਉਨ੍ਹਾਂ ਮੈਂਬਰਾਂ ਨੂੰ ਮਿਲੇਗਾ, ਜੋ ਮੈਸੇਜ ਸ਼ਡਿਊਲ ਕਰਨ ਸਮੇਂ ਗਰੁੱਪ ਦਾ ਹਿੱਸਾ ਸਨ। ਬਾਅਦ ’ਚ ਗਰੁੱਪ ’ਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਉਹ ਮੈਸੇਜ ਮਿਲਣ ਦੀ ਉਮੀਦ ਨਹੀਂ ਹੈ।
ਮੈਸੇਜ ਭੇਜਣ ਤੋਂ ਪਹਿਲਾਂ ਦੇਖਣ ਤੇ ਡਿਲੀਟ ਕਰਨ ਦਾ ਵੀ ਮਿਲੇਗਾ ਵਿਕਲਪ ਯੂਜ਼ਰਜ਼ ਨੂੰ ਮੈਸੇਜ ਡਿਲੀਵਰ ਹੋਣ ਤੋਂ ਪਹਿਲਾਂ ਉਸ ਨੂੰ ਦੇਖਣ ਤੇ ਡਿਲੀਟ ਕਰਨ ਲਈ ਚੈਟ ਇਨਫੋ ਸਕ੍ਰੀਨ ’ਚ ਇੱਕ ਵੱਖਰਾ ਸੈਕਸ਼ਨ ਵੀ ਮਿਲ ਸਕਦਾ ਹੈ। ਜੇਕਰ ਕੋਈ ਯੂਜ਼ਰ ਸ਼ਡਿਊਲ ਕੀਤੇ ਮੈਸੇਜ ਨੂੰ ਡਿਲੀਟ ਕਰ ਦਿੰਦਾ ਹੈ, ਤਾਂ ਪ੍ਰਾਪਤਕਰਤਾ ਨੂੰ ਇਸ ਬਾਰੇ ਕੋਈ ਨੋਟੀਫਿਕੇਸ਼ਨ ਮਿਲਣ ਦੀ ਉਮੀਦ ਨਹੀਂ ਹੈ।
ਇਸ ਸ਼ਡਿਊਲਡ ਮੈਸੇਜਿਜ਼ ਫੀਚਰ ’ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਸਹੂਲਤ ਮਿਲਣ ਦੀ ਵੀ ਪੂਰੀ ਸੰਭਾਵਨਾ ਹੈ। ਇਹ ਫੀਚਰ ਕਥਿਤ ਤੌਰ ’ਤੇ Google Play Store ਰਾਹੀਂ ਕੁਝ ਐਂਡਰਾਇਡ ਬੀਟਾ ਟੈਸਟਰਾਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਹਫ਼ਤਿਆਂ ’ਚ ਇਸ ਨੂੰ ਹੋਰ ਯੂਜ਼ਰਜ਼ ਤੱਕ ਪਹੁੰਚਾਏ ਜਾਣ ਦੀ ਉਮੀਦ ਹੈ।