Vivo ਨੇ ਲਾਂਚ ਕੀਤੇ ਆਪਣੇ ਫਲੈਗਸ਼ਿਪ ਸਮਾਰਟਫੋਨ, DSLR ਵਰਗਾ ਕੈਮਰਾ ਤੇ ਦਮਦਾਰ ਪਰਫਾਰਮੈਂਸ ਨਾਲ ਹੋਈ ਐਂਟਰੀ
ਵੀਵੋ ਨੇ ਚੀਨ ’ਚ ਆਪਣੀ ਫਲੈਗਸ਼ਿਪ Vivo X500 ਸੀਰੀਜ਼ ਲਾਂਚ ਕਰ ਦਿੱਤੀ ਹੈ, ਜਿਸ ’ਚ Vivo X500, X500 Pro ਤੇ X500 Pro Max ਸ਼ਾਮਲ ਹਨ।
Publish Date: Tue, 22 Sep 2026 11:21 AM (IST)
Updated Date: Tue, 22 Sep 2026 11:24 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo X500 ਸੀਰੀਜ਼ ਚੀਨ ’ਚ ਲਾਂਚ ਹੋ ਗਈ ਹੈ। ਵੀਵੋ ਨੇ ਆਪਣੀ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਦੇ ਤਿੰਨ ਮਾਡਲ Vivo X500, Vivo X500 Pro ਤੇ Vivo X500 Pro Max ਲਾਂਚ ਕੀਤੇ ਹਨ। ਨਵੇਂ Vivo X500 Pro ਤੇ Vivo X500 Pro Max ਸਮਾਰਟਫੋਨ ਨੂੰ ਕੰਪਨੀ ਨੇ ਫਲੈਗਸ਼ਿਪ MediaTek Dimensity 9600 Pro ਚਿਪਸੈੱਟ ਨਾਲ ਲਾਂਚ ਕੀਤਾ ਹੈ, ਜੋ 2nm ਪ੍ਰੋਸੈਸ ’ਤੇ ਬਣਿਆ ਪ੍ਰੋਸੈਸਰ ਹੈ। ਦੂਜੇ ਪਾਸੇ, Vivo X500 ਸਮਾਰਟਫੋਨ ਨੂੰ MediaTek Dimensity 9600 ਸੀਰੀਜ਼ ਦੇ ਨਾਲ ਲਾਂਚ ਕੀਤਾ ਗਿਆ ਹੈ।
Vivo X500, Vivo X500 Pro, Vivo X500 Pro Max ਦੀ ਕੀਮਤ
Vivo X500 ਸਮਾਰਟਫੋਨ ਦਾ ਬੇਸ ਵੇਰੀਐਂਟ 12GB ਰੈਮ ਤੇ 256GB ਸਟੋਰੇਜ ਨਾਲ CNY 5,499 (ਕਰੀਬ 79,000 ਰੁਪਏ) ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ 12GB + 512GB ਤੇ 12GB + 1TB ਵਾਲੇ ਮਾਡਲ ਕ੍ਰਮਵਾਰ CNY 5,999 (ਕਰੀਬ 86,000 ਰੁਪਏ) ਤੇ CNY 6,999 (ਕਰੀਬ 1,00,000 ਰੁਪਏ) ਦੀ ਕੀਮਤ ’ਤੇ ਲਾਂਚ ਕੀਤੇ ਗਏ ਹਨ। Vivo X500 Pro ਦੀ ਗੱਲ ਕਰੀਏ ਤਾਂ ਇਸ ਫੋਨ ਦਾ ਬੇਸ ਵੇਰੀਐਂਟ 12GB ਰੈਮ ਤੇ 256GB ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਕੀਮਤ CNY 6,499 (ਕਰੀਬ 93,000 ਰੁਪਏ) ਹੈ। ਵੀਵੋ ਦਾ ਇਹ ਫੋਨ 12GB + 512GB ਤੇ 12GB + 1TB ਆਪਸ਼ਨ ਨਾਲ ਕ੍ਰਮਵਾਰ CNY 7,499 (ਕਰੀਬ 1,07,000 ਰੁਪਏ) ਤੇ CNY 8,499 (ਕਰੀਬ 1,22,000 ਰੁਪਏ) ਦੀ ਕੀਮਤ ’ਤੇ ਆਉਂਦਾ ਹੈ।
ਇਸ ਸੀਰੀਜ਼ ਦੇ ਟਾਪ-ਆਫ-ਦ-ਲਾਈਨ ਮਾਡਲ Vivo X500 Pro Max ਨੂੰ CNY 6,999 (ਕਰੀਬ 1,00,000 ਰੁਪਏ) ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਹ ਇਸ ਦੇ 12GB + 256GB ਰੈਮ ਤੇ ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਸ ਫੋਨ ਦਾ ਦੂਜਾ ਵੇਰੀਐਂਟ 12GB ਰੈਮ ਤੇ 512GB ਸਟੋਰੇਜ ਨਾਲ CNY 7,999 (ਕਰੀਬ 1,14,000 ਰੁਪਏ) ਦੀ ਕੀਮਤ ’ਤੇ ਆਉਂਦਾ ਹੈ। ਤੀਜਾ ਵੇਰੀਐਂਟ 16GB + 512GB ਨਾਲ CNY 8,499 (ਕਰੀਬ 1,22,000 ਰੁਪਏ) ਦੀ ਕੀਮਤ ’ਤੇ ਆਉਂਦਾ ਹੈ। ਇਸ ਤੋਂ ਇਲਾਵਾ ਟਾਪ ਵੇਰੀਐਂਟ 12GB + 1TB ਨੂੰ CNY 8,999 (ਕਰੀਬ 1,29,000 ਰੁਪਏ) ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ 16GB + 1TB ਵੇਰੀਐਂਟ ਵੀ ਪੇਸ਼ ਕਰ ਰਹੀ ਹੈ।
Vivo X500 Pro Max ਤੇ Vivo X500 ਸਮਾਰਟਫੋਨ ਦੀ ਵਿਕਰੀ ਚੀਨ ’ਚ 24 ਸਤੰਬਰ ਤੋਂ ਸ਼ੁਰੂ ਹੋਵੇਗੀ। Vivo X500 Pro ਦੀ ਵਿਕਰੀ 29 ਸਤੰਬਰ ਤੋਂ ਸ਼ੁਰੂ ਹੋਵੇਗੀ। Vivo X500 ਨੂੰ Dawn, Echoes of the Earth, Night Photography ਤੇ Sunny ਕਲਰ ’ਚ ਲਾਂਚ ਕੀਤਾ ਗਿਆ ਹੈ। Vivo X500 Pro ਸੀਰੀਜ਼ ਨੂੰ Sunset ਤੇ Dawn ਸ਼ੇਡ ’ਚ ਪੇਸ਼ ਕੀਤਾ ਗਿਆ ਹੈ।
Vivo X500 ਦੇ ਸਪੈਸੀਫਿਕੇਸ਼ਨ Vivo X500 ਸਮਾਰਟਫੋਨ ’ਚ 6.59-ਇੰਚ ਦੀ 1.5K (1,260 x 2,750 ਪਿਕਸਲ) AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰਿਫ੍ਰੈਸ਼ ਰੇਟ 144Hz, HDR ਸਪੋਰਟ ਤੇ ਟੱਚ ਸੈਂਪਲਿੰਗ ਰੇਟ 300Hz ਹੈ। ਇਹ ਫੋਨ IP68 + IP69 ਰੇਟਿੰਗ ਨਾਲ ਆਉਂਦਾ ਹੈ। ਇਸ ਫੋਨ ’ਚ 3nm ਆਕਟਾ-ਕੋਰ MediaTek Dimensity 9600M ਚਿਪਸੈੱਟ ਦਿੱਤਾ ਗਿਆ ਹੈ। ਇਸ ’ਚ G1 Ultra GPU, V3+ Blueprint Imaging Chip, 12GB LPDDR5x Ultra RAM ਤੇ 1TB ਤੱਕ ਦੀ UFS 4.1 ਆਨਬੋਰਡ ਸਟੋਰੇਜ ਮਿਲਦੀ ਹੈ।
Vivo X500 ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ’ਚ 50-ਮੈਗਾਪਿਕਸਲ (f/1.68) ਪ੍ਰਾਈਮਰੀ ਕੈਮਰਾ, 50-ਮੈਗਾਪਿਕਸਲ (f/2.0) ਅਲਟਰਾ-ਵਾਈਡ ਕੈਮਰਾ ਤੇ 64-ਮੈਗਾਪਿਕਸਲ (f/2.55) ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 3.1x ਆਪਟੀਕਲ ਜ਼ੂਮ ਤੇ 100x ਤੱਕ ਡਿਜ਼ੀਟਲ ਜ਼ੂਮ ਨੂੰ ਸਪੋਰਟ ਕਰਦਾ ਹੈ। ਫੋਨ ’ਚ 50-ਮੈਗਾਪਿਕਸਲ (f/2.0) ਸੈਲਫੀ ਕੈਮਰਾ ਦਿੱਤਾ ਗਿਆ ਹੈ। Vivo X500 ’ਚ 7,500mAh ਦੀ ਬੈਟਰੀ ਦਿੱਤੀ ਗਈ ਹੈ। ਇਹ 90W ਵਾਇਰਡ ਤੇ 40W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ 5G, 4G LTE, GPS, USB Type-C ਪੋਰਟ, Wi-Fi 7 ਤੇ Bluetooth 5.4 ਦਿੱਤਾ ਗਿਆ ਹੈ।
Vivo X500 Pro ਤੇ Vivo X500 Pro Max ਦੇ ਸਪੈਸੀਫਿਕੇਸ਼ਨ਼
Vivo X500 Pro ’ਚ 6.36-ਇੰਚ ਦੀ 1.5K (1,216 x 2,660 ਪਿਕਸਲ) AMOLED ਡਿਸਪਲੇਅ ਦਿੱਤੀ ਗਈ ਹੈ। Vivo X500 Pro Max ’ਚ 6.85-ਇੰਚ ਦੀ 2K (1,440 x 3,168 ਪਿਕਸਲ) AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰਿਫ੍ਰੈਸ਼ ਰੇਟ 144Hz ਤੱਕ ਤੇ ਪਿਕਸਲ ਡੈਂਸਿਟੀ 507 ppi ਹੈ। Vivo X500 Pro ਸੀਰੀਜ਼ ਨੂੰ ਫਲੈਗਸ਼ਿਪ-ਗ੍ਰੇਡ MediaTek Dimensity 9600 Pro ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ, ਜੋ 2nm ਪ੍ਰੋਸੈਸ ’ਤੇ ਬਣਿਆ ਹੈ। ਇਸ ਦੀ ਪੀਕ ਕਲਾਕ ਸਪੀਡ 4.55GHz ਹੈ। ਇਸ ਫੋਨ ’ਚ Mali-G2-Ultra-NX GPU, V3+ ਤੇ VS1 Blueprint Image Chips, 16GB ਤੱਕ LPDDR5x Ultra RAM ਤੇ 1TB ਤੱਕ UFS 4.1 ਸਟੋਰੇਜ ਮਿਲਦੀ ਹੈ। ਇਸ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਪ੍ਰਾਈਮਰੀ ਕੈਮਰਾ 50-ਮੈਗਾਪਿਕਸਲ ਦਾ ਹੈ, ਜਿਸ ਦੇ ਨਾਲ 50-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਦਿੱਤਾ ਗਿਆ ਹੈ। Vivo X500 Pro ’ਚ 64-ਮੈਗਾਪਿਕਸਲ (f/2.52) ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ Pro Max ਮਾਡਲ ਦੀ ਗੱਲ ਕਰੀਏ ਤਾਂ ਇਸ ’ਚ 200-ਮੈਗਾਪਿਕਸਲ (f/2.67) ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ 50-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Vivo X500 Pro ’ਚ 6,510mAh ਦੀ ਬੈਟਰੀ ਦਿੱਤੀ ਗਈ ਹੈ, ਜਦਕਿ Pro Max ’ਚ 8,000mAh ਦੀ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਸਪੀਡ ਸਟੈਂਡਰਡ ਮਾਡਲ ਵਰਗੀ ਹੈ।