- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Google ਮੂਲ ਕੰਪਨੀ ਅਲਫ਼ਾਬੇਟ (Alphabet) ਦੀ ਰੋਬੋਟੈਕਸੀ ਕੰਪਨੀ ਵੇਮੋ (Waymo) ਅਮਰੀਕਾ ’ਚ ਆਪਣੀ ਡਰਾਈਵਰ-ਲੇਸ ਟੈਕਸੀ ਸਰਵਿਸ ਨੂੰ ਵਧਾਉਣ ਲਈ ਚੀਨ ਤੋਂ ਇਲੈਕਟ੍ਰਿਕ ਵੈਨਾਂ ਮੰਗਵਾ ਰਹੀ ਹੈ। ਇਹ ਵੈਨਾਂ ਚੀਨ ਦੀ ਕੰਪਨੀ ਗੀਲੀ ਹੋਲਡਿੰਗ ਗਰੁੱਪ ਦੇ ਬ੍ਰਾਂਡ ਜ਼ੀਕਰ (Zeekr) ਦੁਆਰਾ ਬਣਾਈਆਂ ਗਈਆਂ ਹਨ। ਰਿਪੋਰਟਾਂ ਮੁਤਾਬਕ, ਵੇਮੋ ਸਾਲ 2026 ਦੇ ਅੰਤ ਤੱਕ ਲਗਭਗ 5,100 ਗੱਡੀਆਂ ਐਕਸਪੋਰਟ ਕਰ ਸਕਦੀ ਹੈ।

ਅਮਰੀਕੀ ਨੇਤਾਵਾਂ ਅਤੇ ਸੁਰੱਖਿਆ ਮਾਹਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਹ ਗੱਡੀਆਂ ਚੀਨ ਵਿੱਚ ਬਣੀਆਂ ਹਨ ਅਤੇ ਅਮਰੀਕੀ ਸੜਕਾਂ 'ਤੇ ਕੈਮਰੇ, ਸੈਂਸਰ ਅਤੇ ਆਟੋਮੈਟਿਕ ਸਿਸਟਮ ਦਾ ਇਸਤੇਮਾਲ ਕਰਨਗੀਆਂ। ਇਸ 'ਤੇ ਵੇਮੋ ਦਾ ਸਾਫ਼ ਕਹਿਣਾ ਹੈ ਕਿ ਗੱਡੀਆਂ ਵਿੱਚ ਕੋਈ ਵੀ ਚੀਨੀ ਕਨੈਕਟਡ-ਕਾਰ ਤਕਨਾਲੋਜੀ ਨਹੀਂ ਲਗਾਈ ਗਈ ਹੈ ਅਤੇ ਇਨ੍ਹਾਂ ਵਿੱਚ ਸਾਫ਼ਟਵੇਅਰ ਅਤੇ ਸੈਂਸਰ ਅਮਰੀਕਾ ਦੇ ਐਰੀਜ਼ੋਨਾ ਸ਼ਹਿਰ ਵਿੱਚ ਹੀ ਫਿੱਟ ਕੀਤੇ ਜਾਂਦੇ ਹਨ।
Waymo ਨੇ Zeekr ਦਾ ਨਾਮ ਬਦਲ ਕੇ 'ਓਜਾਈ' (Ojai) ਰੱਖ ਦਿੱਤਾ ਹੈ। ਇਹ ਵੈਨਾਂ ਪਹਿਲਾਂ ਤੋਂ ਹੀ ਲਾਸ ਏਂਜਲਸ, ਸੈਨ ਫ੍ਰਾਂਸਿਸਕੋ ਅਤੇ ਫੋਨਿਕਸ ਵਿੱਚ ਚੱਲ ਰਹੀਆਂ ਹਨ ਅਤੇ ਕੰਪਨੀ ਬਾਕੀ ਸ਼ਹਿਰਾਂ ਵਿੱਚ ਵੀ ਇਸ ਦਾ ਇਸਤੇਮਾਲ ਵਧਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸਿਰਫ਼ ਫਿਜ਼ੀਕਲ ਵਾਹਨ ਇੰਪੋਰਟ ਕਰਦੀ ਹੈ ਅਤੇ ਆਪਣੀ ਐਰੀਜ਼ੋਨਾ ਸੁਵਿਧਾ ਵਿੱਚ ਅਮਰੀਕੀ ਤੌਰ 'ਤੇ ਵਿਕਸਤ ਆਟੋਨੋਮਸ ਡਰਾਈਵਿੰਗ ਉਪਕਰਨ ਸਥਾਪਿਤ ਕਰਦੀ ਹੈ।
ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਪੁਰਾਣੀ ਸਲਾਹਕਾਰ ਮਿਸੀ ਕਮਿੰਗਜ਼ (Missy Cummings) ਦਾ ਕਹਿਣਾ ਹੈ ਕਿ ਇਹ ਜਾਚਣ ਲਈ ਕਿ ਇਨ੍ਹਾਂ ਗੱਡੀਆਂ ’ਚ ਕਿਹੜੇ ਪੁਰਜ਼ੇ ਲੱਗੇ ਹਨ, ਇਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਬਹੁਤ ਜ਼ਰੂਰੀ ਹੈ।
ਕਮਿੰਗਜ਼ ਨੇ ਕਿਹਾ ਹੈ ਕਿ ਇਹ ਗੱਲ ਸੱਚ ਹੈ ਜਾਂ ਨਹੀਂ, ਇਹ ਜਾਣਨ ਲਈ ਮੈਨੂੰ ਖੁਦ ਗੱਡੀ ਦੇ ਅੰਦਰ ਜਾ ਕੇ ਉਸ ਦੀ ਜਾਂਚ ਕਰਨੀ ਪਵੇਗੀ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਚੀਨ ਨੇ ਇਸ ’ਚ ਅਜਿਹੇ ਸੈਂਸਰ ਲਗਾ ਦਿੱਤੇ ਹੋਣ ਜੋ ਡਾਟਾ ਰਿਕਾਰਡ ਕਰਕੇ ਵਾਪਸ ਚੀਨ ਭੇਜ ਰਹੇ ਹੋਣ। ਵੇਮੋ ਨੇ ਇਸ ਚਿੰਤਾ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਸ ਦੀਆਂ ਗੱਡੀਆਂ ਦੀ ਸੁਰੱਖਿਆ ਟੈਸਟਿੰਗ ਕੀਤੀ ਜਾਂਦੀ ਹੈ।
ਨਾ ਹੀ ਕੰਪਨੀ ਜ਼ੀਕਰ ਨੂੰ ਯਾਤਰੀਆਂ ਦੀ ਜਾਣਕਾਰੀ, ਗੱਡੀਆਂ ਦੀ ਟੈਲੀਮੈਟਰੀ, ਸੋਰਸ ਕੋਡ ਜਾਂ ਆਪਣੇ ਆਟੋਨੋਮਸ ਡਰਾਈਵਿੰਗ ਦੁਆਰਾ ਇਕੱਠਾ ਕੀਤਾ ਗਿਆ ਡਾਟਾ ਦਿੰਦੀ ਹੈ।
ਅਮਰੀਕੀ ਵਣਜ ਵਿਭਾਗ (US Commerce Department) ਦੇ ਨਿਯਮਾਂ ਮੁਤਾਬਕ ਸਾਲ 2027 ਤੋਂ ਚੀਨ ਅਤੇ ਰੂਸ ਦਾ ਸਾਫ਼ਟਵੇਅਰ ਗੱਡੀਆਂ ਵਿੱਚ ਇਸਤੇਮਾਲ ਕਰਨ 'ਤੇ ਰੋਕ ਹੈ ਅਤੇ ਸਾਲ 2030 ਤੋਂ ਅਜਿਹੇ ਹਾਰਡਵੇਅਰ 'ਤੇ ਵੀ ਰੋਕ ਲੱਗ ਜਾਵੇਗੀ। ਵੇਮੋ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਇਨ੍ਹਾਂ ਨਿਯਮਾਂ ਦੀ ਪੂਰੀ ਪਾਲਣਾ ਕਰਦੀਆਂ ਹਨ ਕਿਉਂਕਿ ਉਹ ਚੀਨ ਤੋਂ ਬਿਨਾਂ ਕਿਸੇ ਬੈਨ ਕੀਤੀ ਗਈ ਤਕਨਾਲੋਜੀ ਦੀਆਂ ਗੱਡੀਆਂ ਮੰਗਵਾਉਂਦੇ ਹਨ।
ਅਮਰੀਕਾ ਦੀ ਸੰਸਦ ਵਿੱਚ ਇੱਕ ਨਵਾਂ ਮਤਾ ਆਇਆ ਹੈ, ਜਿਸ ਦੇ ਪਾਸ ਹੋਣ ਤੋਂ ਬਾਅਦ ਚੀਨ ਵਿੱਚ ਬਣੀ ਕਿਸੇ ਵੀ ਗੱਡੀ ਨੂੰ ਦੇਸ਼ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ, ਚਾਹੇ ਉਸ ਵਿੱਚ ਅਮਰੀਕਾ ਦਾ ਸਾਫ਼ਟਵੇਅਰ ਹੀ ਕਿਉਂ ਨਾ ਪਾਇਆ ਗਿਆ ਹੋਵੇ।
ਸੀਨੇਟਰ ਬਰਨੀ ਮੋਰੇਨੋ ਅਤੇ ਐਲਿਸਾ ਸਲੋਟਕਿਨ ਨੇ ਮਿਲ ਕੇ 'ਕਨੈਕਟਡ ਵਹੀਕਲ ਸਿਕਿਓਰਿਟੀ ਐਕਟ 2026' ਨਾਮ ਦਾ ਬਿੱਲ ਪੇਸ਼ ਕੀਤਾ ਹੈ। ਹਾਊਸ ਚਾਈਨਾ ਸਿਲੈਕਟ ਕਮੇਟੀ ਦੇ ਚੇਅਰਮੈਨ ਜੌਨ ਮੁਲੇਨਾਰ ਦਾ ਕਹਿਣਾ ਹੈ ਕਿ ਗੱਡੀਆਂ ਵਿੱਚ ਛੁਪਿਆ ਹੋਇਆ ਮੈਲਵੇਅਰ ਕਦੇ ਵੀ ਹਜ਼ਾਰਾਂ ਗੱਡੀਆਂ ਨੂੰ ਅਚਾਨਕ ਬੰਦ ਕਰ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਖ਼ਤਰਨਾਕ ਹਥਿਆਰ ਵਾਂਗ ਇਸਤੇਮਾਲ ਕਰਵਾ ਸਕਦਾ ਹੈ।
ਜੇਕਰ ਇਹ ਨਵਾਂ ਬਿੱਲ ਪਾਸ ਹੋ ਗਿਆ ਤਾਂ ਵੇਮੋ ਨੂੰ ਚੀਨ ਤੋਂ ਲਿਆਂਦੀਆਂ ਗੱਡੀਆਂ ਹਟਾਉਣ ਲਈ 3 ਸਾਲ ਦਾ ਸਮਾਂ ਮਿਲੇਗਾ, ਯਾਨੀ 2030 ਤੱਕ ਨਿਯਮ ਨੂੰ ਪੂਰੀ ਤਰ੍ਹਾਂ ਮੰਨਣਾ ਹੋਵੇਗਾ। ਹਾਲਾਂਕਿ, ਇਹ ਬਿੱਲ ਕਮੇਟੀ ਤੋਂ ਪਾਸ ਹੋ ਗਿਆ ਸੀ ਪਰ ਨਵੰਬਰ ਦੀਆਂ ਚੋਣਾਂ ਕਰਕੇ ਇਸ 'ਤੇ ਅੱਗੇ ਦੀ ਚਰਚਾ ਰੋਕ ਦਿੱਤੀ ਗਈ ਸੀ।
ਵੇਮੋ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਕਨੈਕਟਡ-ਕਾਰ ਤਕਨਾਲੋਜੀ 'ਤੇ ਲੱਗਣ ਵਾਲੀ ਰੋਕ ਦਾ ਸਮਰਥਨ ਕਰਦੀ ਹੈ ਅਤੇ ਸਰਕਾਰੀ ਨਿਯਮਾਂ ਦੀ ਪੂਰੀ ਪਾਲਣਾ ਕਰਨ ਲਈ ਜ਼ਰੂਰੀ ਕਦਮ ਚੁੱਕਦੀ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਉਹ ਜਿਸ ਵੀ ਗੱਡੀ ਦਾ ਇਸਤੇਮਾਲ ਕਰਦੇ ਹਨ, ਪਹਿਲਾਂ ਇਹ ਪੱਕਾ ਕਰਦੇ ਹਨ ਕਿ ਉਹ ਸਰਕਾਰ ਦੇ ਕਨੈਕਟਡ ਵਹੀਕਲ ਨਿਯਮਾਂ ਦੇ ਹਿਸਾਬ ਨਾਲ ਹੀ ਹੋਵੇ।
ਕੰਪਨੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਕਿਸੇ ਵੀ ਯਾਤਰੀ ਦੀ ਨਿੱਜੀ ਜਾਣਕਾਰੀ, ਗੱਡੀ ਦੀ ਤਕਨੀਕੀ ਰਿਪੋਰਟ ਜਾਂ ਆਪਣੇ ਆਟੋਮੈਟਿਕ ਡਰਾਈਵਿੰਗ ਸਿਸਟਮ ਤੋਂ ਇਕੱਠੇ ਕੀਤੇ ਡਾਟੇ ਨੂੰ ਗੱਡੀ ਬਣਾਉਣ ਵਾਲੀ ਕੰਪਨੀ ਨਾਲ ਸਾਂਝਾ ਨਹੀਂ ਕਰਦੀ।