ਆਊਟਡੋਰ ਪਿਕਨਿਕ ਤੋਂ ਇਨਡੋਰ ਪਾਰਟੀ ਲਈ ਬੈਸਟ ਨੇ ਇਹ ਬਲੂਟੁੱਥ ਸਪੀਕਰ, ਕੀਮਤ 2000 ਰੁਪਏ ਤੋਂ ਵੀ ਘੱਟ ਬਲੂਟੁੱਥ ਸਪੀਕਰ ਯੂਜ਼ਰਸ ਦੇ ਵਿੱਚ ਕਾਫ਼ੀ ਲੋਕਪ੍ਰਿਯ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਨਾਲ ਕਿਤੇ ਵੀ ਲੈ ਜਾ ਸਕਦੇ ਹੋ ਅਤੇ ਪਾਰਟੀ ਦਾ ਆਨੰਦ ਮਾਣ ਸਕਦੇ ਹੋ। ਤੁਹਾਨੂੰ ਬੱਸ ਆਪਣੇ ਬਲੂਟੁੱਥ ਸਪੀਕਰ ਨੂੰ ਆਪਣੇ ਫ਼ੋਨ ਨਾਲ ਕਨੈਕਟ ਕਰਨਾ ਹੈ ਅਤੇ ਪਾਰਟੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਬਰਸਾਤ ਦੇ ਮੌਸਮ ਵਿੱਚ ਘੁੰਮਣ ਦੀ ਪਲੈਨਿੰਗ ਕਰ ਰਹੇ ਹੋ ਅਤੇ ਸਭ ਤੋਂ ਵਧੀਆ ਸਪੀਕਰ ਲੱਭ ਰਹੇ ਹੋ, ਤਾਂ ਅਸੀਂ ਤੁਹਾਡੇ ਲਈ 2000 ਰੁਪਏ ਦੇ ਬਜਟ ਵਿੱਚ ਆਉਣ ਵਾਲੇ ਸਭ ਤੋਂ ਵਧੀਆ ਸਪੀਕਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
Publish Date: Mon, 13 Jul 2026 03:53 PM (IST)
Updated Date: Mon, 13 Jul 2026 03:59 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਬਲੂਟੁੱਥ ਸਪੀਕਰ ਯੂਜ਼ਰਸ ਦੇ ਵਿੱਚ ਕਾਫ਼ੀ ਲੋਕਪ੍ਰਿਯ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਨਾਲ ਕਿਤੇ ਵੀ ਲੈ ਜਾ ਸਕਦੇ ਹੋ ਅਤੇ ਪਾਰਟੀ ਦਾ ਆਨੰਦ ਮਾਣ ਸਕਦੇ ਹੋ। ਤੁਹਾਨੂੰ ਬੱਸ ਆਪਣੇ ਬਲੂਟੁੱਥ ਸਪੀਕਰ ਨੂੰ ਆਪਣੇ ਫ਼ੋਨ ਨਾਲ ਕਨੈਕਟ ਕਰਨਾ ਹੈ ਅਤੇ ਪਾਰਟੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਬਰਸਾਤ ਦੇ ਮੌਸਮ ਵਿੱਚ ਘੁੰਮਣ ਦੀ ਪਲੈਨਿੰਗ ਕਰ ਰਹੇ ਹੋ ਅਤੇ ਸਭ ਤੋਂ ਵਧੀਆ ਸਪੀਕਰ ਲੱਭ ਰਹੇ ਹੋ, ਤਾਂ ਅਸੀਂ ਤੁਹਾਡੇ ਲਈ 2000 ਰੁਪਏ ਦੇ ਬਜਟ ਵਿੱਚ ਆਉਣ ਵਾਲੇ ਸਭ ਤੋਂ ਵਧੀਆ ਸਪੀਕਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
boAt Stone 650R
boAt Stone 650R ਸਪੀਕਰ ਦੀ ਬਿਲਡ ਕੁਆਲਿਟੀ ਕਾਫ਼ੀ ਮਜ਼ਬੂਤ ਹੈ। ਇਹ ਡਾਇਮੰਡ ਸ਼ੇਪ ਡਿਜ਼ਾਈਨ ਅਤੇ ਰਬੜ ਕਵਰਿੰਗ ਦੇ ਨਾਲ ਆਉਂਦਾ ਹੈ। ਇਸ ਵਿੱਚ ਮਾਈਕਰੋ USB ਕੋਰਡ ਅਤੇ AUX ਕੇਬਲ ਦਾ ਸਪੋਰਟ ਮਿਲਦਾ ਹੈ। ਇਸਦੇ ਨਾਲ ਹੀ ਇਹ ਸਪੀਕਰ IPX5 ਰੇਟਿੰਗ ਦੇ ਨਾਲ ਆਉਂਦਾ ਹੈ। ਬੋਟ ਦੇ ਇਸ ਸਪੀਕਰ ਵਿੱਚ ਡਿਊਲ 5W ਸਟੀਰੀਓ ਸੈੱਟਅੱਪ ਮਿਲਦਾ ਹੈ, ਜਿਸਦਾ ਕੁੱਲ ਆਊਟਪੁੱਟ 10W ਹੈ। ਇਸ ਵਿੱਚ ਕੰਪਨੀ ਨੇ 1,800 mAh ਦੀ ਬੈਟਰੀ ਦਿੱਤੀ ਹੈ, ਜਿਸ ਨੂੰ ਲੈ ਕੇ ਦਾਅਵਾ ਹੈ ਕਿ ਇਹ 7 ਘੰਟਿਆਂ ਤੱਕ ਦਾ ਪਲੇਬੈਕ ਟਾਈਮ ਆਫ਼ਰ ਕਰਦੀ ਹੈ।
UBON SP-220 Karaoke
UBON SP-220 ਕਾਰਾਓਕੇ ਸਪੀਕਰ ਵੀ ਆਊਟਡੋਰ ਲਈ ਬੈਸਟ ਸਪੀਕਰ ਹੈ। ਇਸ ਵਿੱਚ ਕੰਪਨੀ ਨੇ ਕੈਰੀ ਸਟ੍ਰੈਪ (ਲੈ ਕੇ ਜਾਣ ਵਾਲੀ ਪੱਟੀ) ਵੀ ਦਿੱਤੀ ਹੈ, ਜਿਸ ਨਾਲ ਇਸਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਕਾਫ਼ੀ ਆਸਾਨ ਹੈ। ਇਸ ਸਪੀਕਰ ਵਿੱਚ 20W ਦਾ ਸਾਊਂਡ ਆਊਟਪੁੱਟ ਮਿਲਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਵਿੱਚ ਐੱਫ.ਐੱਮ ਰੇਡੀਓ ਮੋਡ ਵੀ ਦਿੱਤਾ ਹੈ। ਇਸ ਸਪੀਕਰ ਵਿੱਚ 2000mAh ਦੀ ਬੈਟਰੀ ਮਿਲਦੀ ਹੈ, ਜੋ 10 ਘੰਟਿਆਂ ਦਾ ਬੈਕਅੱਪ ਆਫ਼ਰ ਕਰਦੀ ਹੈ। ਸਭ ਤੋਂ ਵਧੀਆ ਫੀਚਰ ਦੀ ਗੱਲ ਕਰੀਏ ਤਾਂ ਕਾਰਾਓਕੇ ਮੋਡ ਯਾਨੀ ਇਸ ਦੇ ਨਾਲ ਮਿਲਣ ਵਾਲੇ ਮਾਈਕ ਨਾਲ ਤੁਸੀਂ ਆਪਣੀ ਆਊਟਡੋਰ ਪਾਰਟੀ ਜਾਂ ਪਿਕਨਿਕ ਦਾ ਮਜ਼ਾ ਦੁੱਗਣਾ ਕਰ ਸਕਦੇ ਹੋ।
Blaupunkt BT-52
Blaupunkt BT-52 ਬਲੂਟੁੱਥ ਸਪੀਕਰ ਦੀ ਗੱਲ ਕਰੀਏ ਤਾਂ ਕੰਪੈਕਟ ਸਾਈਜ਼ ਹੋਣ ਕਰਕੇ ਇਸਨੂੰ ਤੁਸੀਂ ਆਪਣੇ ਨਾਲ ਕਿਤੇ ਵੀ ਕੈਰੀ ਕਰ ਸਕਦੇ ਹੋ। ਇਹ ਸਪੀਕਰ ਨਾ ਸਿਰਫ਼ ਸਟਾਈਲਿਸ਼ ਹਨ ਬਲਕਿ ਇਹ ਸ਼ਾਨਦਾਰ ਬਿਲਡ ਕੁਆਲਿਟੀ ਦੇ ਨਾਲ ਆਉਂਦੇ ਹਨ। ਇਸ ਵਿੱਚ ਕੰਟਰੋਲ ਲਈ ਸੱਜੇ ਪਾਸੇ ਬਟਨ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਵਿੱਚ 3.5mm ਦਾ ਆਡੀਓ ਜੈਕ ਅਤੇ ਮੈਮੋਰੀ ਕਾਰਡ ਸਲਾਟ ਵੀ ਮਿਲਦਾ ਹੈ। BT-52 ਦੀ ਗੱਲ ਕਰੀਏ ਤਾਂ ਇਸਨੂੰ 30 ਫੁੱਟ ਦੀ ਦੂਰੀ ਤੋਂ ਆਪਣੇ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਸ ਵਿੱਚ 5-ਵਾਟ ਦੇ ਦੋ ਸਪੀਕਰ ਮਿਲਦੇ ਹਨ, ਜਿਸਦਾ ਆਊਟਪੁੱਟ 10 ਵਾਟ ਹੈ। ਇਸ ਦੇ ਨਾਲ ਹੀ ਇਸ ਵਿੱਚ 1,200 mAh ਦੀ ਬੈਟਰੀ ਦਿੱਤੀ ਗਈ ਹੈ, ਜੋ 6 ਘੰਟਿਆਂ ਦਾ ਆਡੀਓ ਬੈਕਅੱਪ ਦਿੰਦੀ ਹੈ।
Boltt Fire-Boltt Xplode 1500
ਆਊਟਡੋਰ ਪਾਰਟੀ ਲਈ Boltt Fire-Boltt Xplode 1500 ਵੀ ਇੱਕ ਬੈਸਟ ਆਪਸ਼ਨ ਹੈ। ਇਹ IPX7 ਰੇਟਿੰਗ ਦੇ ਨਾਲ ਆਉਂਦਾ ਹੈ। ਯਾਨੀ ਬਾਰਿਸ਼ ਹੋਵੇ ਜਾਂ ਪੂਲ ਸਾਈਡ ਪਾਰਟੀ, ਬੋਲਟ ਦਾ ਇਹ ਸਪੀਕਰ ਸਭ ਤੋਂ ਵਧੀਆ ਚੋਣ ਹੋ ਸਕਦਾ ਹੈ। Xplode 1500 ਦਾ ਸਾਊਂਡ ਆਊਟਪੁੱਟ 3W ਹੈ। ਇਸ ਸਪੀਕਰ ਵਿੱਚ ਕੰਪਨੀ ਨੇ 1,200 mAh ਦੀ ਬੈਟਰੀ ਦਿੱਤੀ ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 8 ਘੰਟਿਆਂ ਤੱਕ ਦਾ ਬੈਕਅੱਪ ਆਫ਼ਰ ਕਰਦਾ ਹੈ।
Zebronics Zeb-Vita Plus
Zebronics Zeb-Vita Plus ਬਲੂਟੁੱਥ ਸਪੀਕਰ ਵਿੱਚ ਦਮਦਾਰ ਸਾਊਂਡ ਕੁਆਲਿਟੀ ਮਿਲਦੀ ਹੈ। ਜ਼ੈਬਰੋਨਿਕਸ ਦੇ ਇਸ ਸਪੀਕਰ ਵਿੱਚ ਕੰਪਨੀ ਨੇ 8W ਦੇ ਦੋ ਸਪੀਕਰ ਦਿੱਤੇ ਹਨ, ਜਿਸਦਾ ਕੁੱਲ ਆਊਟਪੁੱਟ 16W ਹੈ। ਇਸ ਦੇ ਨਾਲ ਹੀ ਇਸ ਵਿੱਚ ਵੱਡੀ ਬੈਟਰੀ ਵੀ ਦੇਖਣ ਨੂੰ ਮਿਲਦੀ ਹੈ। Zebronics Zeb-Vita Plus ਦੀ ਬੈਟਰੀ ਲਾਈਫ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਵਿੱਚ 12 ਘੰਟਿਆਂ ਤੱਕ ਦਾ ਪਲੇਬੈਕ ਟਾਈਮ ਮਿਲਦਾ ਹੈ। ਇਸ ਸਪੀਕਰ ਵਿੱਚ LCD ਡਿਸਪਲੇਅ ਵੀ ਮਿਲਦੀ ਹੈ। ਇਸ ਦੇ ਨਾਲ ਹੀ ਸੱਜੇ ਪਾਸੇ ਕੰਟਰੋਲ ਬਟਨ ਮਿਲਦੇ ਹਨ, ਜਿਸ ਦੇ ਨਾਲ ਚਾਰਜਿੰਗ ਪੋਰਟ, ਐੱਸਡੀ (SD) ਕਾਰਡ ਸਲਾਟ, AUX ਅਤੇ USB ਪੋਰਟ ਦਿੱਤਾ ਗਿਆ ਹੈ।